Skip to content

Pyar bathera karda e || Punjabi poetry

Gall sun lai sohneya sajjna ve
Koi hai jo tere te marda e
Anjan tu ohdi chahat ton
Tenu pyar bathera karda e
Thoda dubb tan sahi ohdi nazran ch
Kade rul taan sahi ohdi kadran ch
Tere utton dil jo harda e
Tere layi hi jionda marda e
Ohnu dekh kade aase paase ve
Ban hnju ban ohde haase ve
Tere gama nu khush ho jo jarda e
Tenu khohan ton bahla darda e
Kade mil taan sahi ohnu ikalleyan nu
Ghatt karde dard awalleyan nu
Tere layi jo hauke bharda e
Tenu pyar bathera karda e..!!

ਗੱਲ ਸੁਣ ਲੈ ਸੋਹਣਿਆ ਸੱਜਣਾ ਵੇ
ਕੋਈ ਹੈ ਜੋ ਤੇਰੇ ‘ਤੇ ਮਰਦਾ ਏ
ਅਣਜਾਣ ਤੂੰ ਉਹਦੀ ਚਾਹਤ ਤੋਂ
ਤੈਨੂੰ ਪਿਆਰ ਬਥੇਰਾ ਕਰਦਾ ਏ
ਥੋੜਾ ਡੁੱਬ ਤਾਂ ਸਹੀ ਉਹਦੀ ਨਜ਼ਰਾਂ ‘ਚ
ਕਦੇ ਰੁਲ ਤਾਂ ਸਹੀ ਉਹਦੀ ਕਦਰਾਂ ‘ਚ
ਤੇਰੇ ਉੱਤੋਂ ਦਿਲ ਜੋ ਹਰਦਾ ਏ
ਤੇਰੇ ਲਈ ਹੀ ਜਿਉਂਦਾ ਮਰਦਾ ਏ
ਉਹਨੂੰ ਦੇਖ ਕਦੇ ਆਸੇ-ਪਾਸੇ ਵੇ
ਬਣ ਹੰਝੂ ਬਣ ਉਹਦੇ ਹਾਸੇ ਵੇ
ਤੇਰੇ ਗਮਾਂ ਨੂੰ ਖੁਸ਼ ਹੋ ਜੋ ਜਰਦਾ ਏ
ਤੈਨੂੰ ਖੋਹਣ ਤੋਂ ਬਾਹਲਾ ਡਰਦਾ ਏ
ਕਦੇ ਮਿਲ ਤਾਂ ਸਹੀ ਉਹਨੂੰ ਇਕੱਲਿਆਂ ਨੂੰ
ਘੱਟ ਕਰਦੇ ਦਰਦ ਅਵੱਲਿਆਂ ਨੂੰ
ਤੇਰੇ ਲਈ ਜੋ ਹੌਕੇ ਭਰਦਾ ਏ
ਤੈਨੂੰ ਪਿਆਰ ਬਥੇਰਾ ਕਰਦਾ ਏ..!!

Title: Pyar bathera karda e || Punjabi poetry

Best Punjabi - Hindi Love Poems, Sad Poems, Shayari and English Status


IT ACTUALLY KILLS ME WHEN WE DON’T TALK | ENGLISH SAD STATUS

It actually kills me when we don’t talk,
it kills me when you ignore me,
it kills me when you’re busy with your life

Title: IT ACTUALLY KILLS ME WHEN WE DON’T TALK | ENGLISH SAD STATUS


Ghaint punjabi status || best punjabi lines || whatsapp video status

Zamane diya nazran ch anakh naal jiona sikh lai….je mom dil rakhenga taan loki jalaunde rehange..

Title: Ghaint punjabi status || best punjabi lines || whatsapp video status