Mein pyar behisaab kar baitha ohnu
Bhawein ohde layi mein ohda sirf dost haan❤
ਮੈਂ ਪਿਆਰ ਬੇਹਿਸਾਬ ਕਰ ਬੈਠਾ ਉਹਨੂੰ
ਭਾਂਵੇਂ ਉਹਦੇ ਲਈ ਮੈਂ ਉਹਦਾ ਸਿਰਫ ਦੋਸਤ ਹਾਂ❤
Mein pyar behisaab kar baitha ohnu
Bhawein ohde layi mein ohda sirf dost haan❤
ਮੈਂ ਪਿਆਰ ਬੇਹਿਸਾਬ ਕਰ ਬੈਠਾ ਉਹਨੂੰ
ਭਾਂਵੇਂ ਉਹਦੇ ਲਈ ਮੈਂ ਉਹਦਾ ਸਿਰਫ ਦੋਸਤ ਹਾਂ❤
Deewangi-e-ishq injh hoyi
Ke es jag de dar ton jhakiye na❤️..!!
Aas tere ton bas teri rakhiye
Koi hor umeed asi rakhiye na😍..!!
Bann ke nain udeekan vich
Tere raahan ch bethe thakiye na😊..!!
Ho annhe akhiyan vech kidhre
Asi hor kise nu takkiye na😘..!!
ਦੀਵਾਨਗੀ-ਏ-ਇਸ਼ਕ ਇੰਝ ਹੋਈ
ਕਿ ਇਸ ਜੱਗ ਦੇ ਡਰ ਤੋਂ ਝਕੀਏ ਨਾ❤️..!!
ਆਸ ਤੇਰੇ ਤੋਂ ਬਸ ਤੇਰੀ ਰੱਖੀਏ
ਕੋਈ ਹੋਰ ਉਮੀਦ ਅਸੀਂ ਰੱਖੀਏ ਨਾ😍..!!
ਬੰਨ੍ਹ ਕੇ ਨੈਣ ਉਡੀਕਾਂ ਵਿੱਚ
ਤੇਰੇ ਰਾਹਾਂ ‘ਚ ਬੈਠੇ ਥੱਕੀਏ ਨਾ😊..!!
ਹੋ ਅੰਨ੍ਹੇ ਅੱਖੀਆਂ ਵੇਚ ਕਿੱਧਰੇ
ਅਸੀਂ ਹੋਰ ਕਿਸੇ ਨੂੰ ਤੱਕੀਏ ਨਾ😘..!!
ਕਾਰੀਗਰ ਨੇ ਆਪਦੀ ਕਾਰੀਗਰੀ ਦਿਖਾਈ
ਓਦਰੋਂ ਝੱਲੀ ਨੱਠੀ ਨੱਠੀ ਆਈ ।
ਇੱਕ ਪਾਸੇ ਚੱਲੇ ਨਾਚ
ਦੂਜੇ ਪਾਸੇ ਬੈਠੇ ਬਾਂਦਰ ਤੇ ਮਦਾਰੀ ।
.
ਤਮਾਸ਼ਾ ਦੇਖਣ ਆਏ ਕਿੰਨੇ
ਗਿਣ ਨਹੀਂ ਸੀ ਹੁੰਦੇ ਇਨੇ
ਕੋਈ ਹੁਬਾ ਮਾਰ ਮਾਰ ਲੱਲਕਾਰੇ ਮਾਰੇ
ਕੋਈ ਨੱਚ ਨੱਚ ਦਿਖਾਵੇ ਕਾਰੇ ।
ਆਓ ਨੀ ਸਖੀਓ ਮੇਲਾ ਦੇਖਣ ਚਲੀਏ ਸਾਰੇ
.
ਲੈ ਦੇਖ ਲੈ ਗਿਣੇ ਚੁਣੇ ਆਏ ਨੇ ਖਿਡਾਰੀ
ਵਿੱਚ ਖਲੋ ਕੇ ਕਰਦੇ ਨੇ ਮਾਰਾ ਮਾਰੀ
ਫਿਰ ਗਲੇ ਮਿਲ ਸ਼ੁਰੂ ਕਰਦੇ ਮੁਕਾਬਲਾ
ਇੰਝ ਜਾਪੇ ਜਿਵੇਂ ਹੋਵੇ ਪੱਕੀ ਯਾਰੀ ।
ਇੱਕ ਪੱਟ ਤੇ ਦੂਜਾ ਧੋਣ ਤੇ ਮਾਰੇ ,
ਆਓ ਨੀ ਸਖੀਓ ਮੇਲਾ ਦੇਖਣ ਚਲੀਏ ਸਾਰੇ
.
ਸੜਕੋ ਸੜਕੀ ਦੇਖ ਹੱਟੀਆ ਲੱਗੀਆ
ਗੋਲ ਗੋਲ ਗੋਲੀਆ ਮੈਨੂੰ ਖੱਟੀਆ ਲੱਗੀਆ ।
ਚੱਲ ਚੱਲੀਏ ਘਰਾਂ ਨੂੰ ਮੇਲਾ ਮੁਕੱਣ ਲੱਗਾ ਏ
ਦੇਖ ਲਾ ਨੀ ਮਾਏ ਵੇਲਾ ਸੁਕੱਣ ਲੱਗਾ ਏ ।
ਖਾਲੀ ਵੀ ਕੋਈ ਨੀ
ਹੱਥ ਭਰੇ ਹੋਏ ਨੇ ਤੇ ਅੱਖਾਂ ਲਿਛਕਾਂ ਮਾਰੇ
ਆਓ ਨੀ ਸਖੀਓ ਮੇਲਾ ਦੇਖਣ ਚਲੀਏ ਸਾਰੇ ।