Skip to content

Rabb yaad aunda e || Punjabi poetry || true but sad shayari

Jadon thukra ke eh duniya moohre aa ke hassdi e
Mzak bna me staundi te lakhan tahne kassdi e
Jagg hunda e khilaf te nafrat varsaunda e
Fir tutte hoye dil nu bas rabb yaad aunda e..!!

Jadon lagda pta ke ethe koi nhi apna
Jadon hunda ehsas koi kareeb nhi japna
Vajud khud da e ki khayal eh staunda e
Fir tutte hoye dil nu bas rabb yaad aunda e..!!

Bahaan fadiyan ne jhuth diyan kaurha sach pta lagde
Vekhan rondeyan nu hass ke eh rahass pta lagde
Ghire hoye kyu dhokheyan ch jad har saah kurlaunda e
Fir tutte hoye dil nu bas rabb yaad aunda e..!!

Sahwein hor te pith piche hor bne firde
Bahron khare te dilon kyu chor bne firde
Jad hnju akhiyan da rooh kise di nu bhaunda e
Fir tutte hoye dil nu bas rabb yaad aunda e..!!

Lainde Na Saar matlab kadd tur jande ne
Dekh duniya da haal rooh de rukh murjhande ne
Jadon de ke koi jakham utte loon shidkaunda e
Fir tutte hoye dil nu bas rabb yaad aunda e..!!

Kyu pathar dil eh zalim e Duniya
Kyu dil ne khuda shadd ehnu sach chuneya
Hun fire bhatkda te rehnda pachtaunda e
Taan hi tutte hoye dil nu hun rabb yaad aunda e..!!

ਜਦੋਂ ਠੁਕਰਾ ਕੇ ਇਹ ਦੁਨੀਆਂ ਮੂਹਰੇ ਆ ਕੇ ਹੱਸਦੀ ਏ
ਮਜ਼ਾਕ ਬਣਾ ਕੇ ਸਤਾਉਂਦੀ ਤੇ ਲੱਖਾਂ ਤਾਹਨੇ ਕੱਸਦੀ ਏ
ਜੱਗ ਹੁੰਦਾ ਏ ਖਿਲਾਫ ਤੇ ਨਫ਼ਰਤ ਵਰਸਾਉਂਦਾ ਏ
ਫ਼ਿਰ ਟੁੱਟੇ ਹੋਏ ਦਿਲ ਨੂੰ ਬੱਸ ਰੱਬ ਯਾਦ ਆਉਂਦਾ ਏ..!!

ਜਦੋਂ ਲਗਦੈ ਪਤਾ ਕੇ ਇੱਥੇ ਕੋਈ ਨਹੀਂ ਆਪਣਾ
ਜਦੋਂ ਹੁੰਦਾ ਅਹਿਸਾਸ ਕੋਈ ਕਰੀਬ ਨਹੀਂ ਜਾਪਣਾ
ਵਜ਼ੂਦ ਖ਼ੁਦ ਦਾ ਏ ਕੀ ਖ਼ਿਆਲ ਇਹ ਸਤਾਉਂਦਾ ਏ
ਫ਼ਿਰ ਟੁੱਟੇ ਹੋਏ ਦਿਲ ਨੂੰ ਬੱਸ ਰੱਬ ਯਾਦ ਆਉਂਦਾ ਏ..!!

ਬਾਹਾਂ ਫੜੀਆਂ ਨੇ ਝੂਠ ਦੀਆਂ ਕੌੜਾ ਸੱਚ ਪਤਾ ਲਗਦੈ
ਵੇਖਣ ਰੋਂਦਿਆਂ ਨੂੰ ਹੱਸ ਕੇ ਇਹ ਰਹੱਸ ਪਤਾ ਲਗਦੈ
ਘਿਰੇ ਹੋਏ ਕਿਉਂ ਧੋਖਿਆਂ ‘ਚ ਜਦ ਹਰ ਸਾਹ ਕੁਰਲਾਉਂਦਾ ਏ
ਫ਼ਿਰ ਟੁੱਟੇ ਹੋਏ ਦਿਲ ਨੂੰ ਬੱਸ ਰੱਬ ਯਾਦ ਆਉਂਦਾ ਏ..!!

ਸਾਹਵੇਂ ਹੋਰ ਤੇ ਪਿੱਠ ਪਿੱਛੇ ਹੋਰ ਬਣੇ ਫਿਰਦੇ
ਬਾਹਰੋਂ ਖਰੇ ਤੇ ਦਿਲੋਂ ਕਿਉਂ ਚੋਰ ਬਣੇ ਫਿਰਦੇ
ਜਦ ਹੰਝੂ ਅੱਖੀਆਂ ਦਾ ਰੂਹ ਕਿਸੇ ਦੀ ਨੂੰ ਭਾਉਂਦਾ ਏ
ਫ਼ਿਰ ਟੁੱਟੇ ਹੋਏ ਦਿਲ ਨੂੰ ਬੱਸ ਰੱਬ ਯਾਦ ਆਉਂਦਾ ਏ..!!

ਲੈਂਦੇ ਨਾ ਸਾਰ ਮਤਲਬ ਕੱਢ ਤੁਰ ਜਾਂਦੇ ਨੇ
ਦੇਖ ਦੁਨੀਆਂ ਦਾ ਹਾਲ ਰੂਹ ਦੇ ਰੁੱਖ ਮੁਰਝਾਂਦੇ ਨੇ
ਜਦੋਂ ਦੇ ਕੇ ਕੋਈ ਜਖ਼ਮ ਉੱਤੇ ਲੂਣ ਛਿੜਕਾਉਂਦਾ ਏ
ਫ਼ਿਰ ਟੁੱਟੇ ਹੋਏ ਦਿਲ ਨੂੰ ਬੱਸ ਰੱਬ ਯਾਦ ਆਉਂਦਾ ਏ..!!

ਕਿਉਂ ਪੱਥਰ ਦਿਲ ਇਹ ਜ਼ਾਲਿਮ ਏ ਦੁਨੀਆਂ
ਕਿਉਂ ਦਿਲ ਨੇ ਖੁਦਾ ਛੱਡ ਇਹਨੂੰ ਸੱਚ ਚੁਣਿਆ
ਹੁਣ ਫਿਰੇ ਇਹ ਭਟਕਦਾ ਤੇ ਰਹਿੰਦਾ ਪਛਤਾਉਂਦਾ ਏ
ਤਾਂ ਹੀ ਟੁੱਟੇ ਹੋਏ ਦਿਲ ਨੂੰ ਹੁਣ ਰੱਬ ਯਾਦ ਆਉਂਦਾ ਏ..!!

Title: Rabb yaad aunda e || Punjabi poetry || true but sad shayari

Best Punjabi - Hindi Love Poems, Sad Poems, Shayari and English Status


LOK BADAL DE NE || TRUE PUNJABI SHAYARI

True Punjabi shayari || Me suneya c lokan kolon ke vaqat badalda aa fir vaqat ton pata laga ke lok badal de ne

Me suneya c lokan kolon
ke vaqat badalda aa
fir vaqat ton pata laga
ke lok badal de ne



Jo tadpe tere layi || punjabi status || love shayari

Love shayari || Jo pehla hi rooh ch vasseya peya
Ohnu shadd ke kithe jawenga..!!
Jo tadpe pehla hi tere layi
Ohnu hor ki tadpawenga..!!
Jo pehla hi rooh ch vasseya peya
Ohnu shadd ke kithe jawenga..!!
Jo tadpe pehla hi tere layi
Ohnu hor ki tadpawenga..!!

Title: Jo tadpe tere layi || punjabi status || love shayari