Skip to content

Sacha yaar esa howe||life shayari

Vasta rkhiye na ese lokan naal..
Musibat pen te Jo shdd jaye te naal na arhe..!!
Vasta rkhiye ese ikko sache yaar naal..
Lod pen te Jo hikk taan naal khrhe..!!

ਵਾਸਤਾ ਰੱਖੀਏ ਨਾ ਐਸੇ ਲੋਕਾਂ ਨਾਲ
ਮੁਸੀਬਤ ਪੈਣ ਤੇ ਜੋ ਛੱਡ ਜਾਏ ਤੇ ਨਾਲ ਨਾ ਅੜੇ..!!
ਵਾਸਤਾ ਰੱਖੀਏ ਐਸੇ ਇੱਕੋ ਸੱਚੇ ਯਾਰ ਨਾਲ
ਲੋੜ ਪੈਣ ਤੇ ਜੋ ਹਿੱਕ ਤਾਣ ਨਾਲ ਖੜ੍ਹੇ..!!

Title: Sacha yaar esa howe||life shayari

Best Punjabi - Hindi Love Poems, Sad Poems, Shayari and English Status


Kaun haa me || ਕੌਣ ਹਾਂ ਮੈਂ || Punjabi kavita

ਆਮ ਜਾ ਇਕ ਇਨਸਾਨ
ਝੂਠ ਵਿਚ ਵੀ ਸੱਚ ਜਿਸਦੇ
ਆਖਦੇ ਗੁਸਾਖੋਰ ਜਿਹਨੂੰ
ਪਰ ਸਮਝੇ ਨਾ ਕੋਈ ਉਹਨੂੰ
ਸਭ ਕੁੱਝ ਹੋਣ ਤੇ ਵੀ ਕੁਝ ਨੀ ਜਿਦੇ ਤੋ
ਉਹ ਹਾਂ ਮੈਂ
ਮਿਲ ਕੇ ਵੀ ਜਿਸਨੂੰ ਕੁੱਝ ਨਾ ਮਿਲ ਸਕਿਆ
ਉਹ ਹਾਂ ਮੈਂ
ਡਰ ਲੱਗਦਾ ਸੀ ਜਿਸਨੂੰ ਇਕੱਲੇ ਰਹਿਣ ਤੋ
ਹੁਣ ਡਰ ਲਗਦਾ ਉਹਨਾ ਤੋ ਜੋ ਨਾਲ ਨੇ ਮੇਰੇ
ਸਭ ਪਾਸੇ ਮਤਲਬੀ ਯਾਰ ਕੋਈ ਨਾ ਲੱਭਿਆ ਆਪਣਾ
ਨਾ ਮਿਲਿਆ ਕੋਈ ਕਰਨ ਨੂੰ ਦੁੱਖ ਸਾਂਝਾ
ਜਿਸ ਤੇ ਕੀਤਾ ਐਤਬਾਰ ਉਸਨੇ ਕਦੀ ਸਮਝਿਆ ਨਾ ਆਪਣਾ
ਲੋਕ ਮੇਰੀ ਚੁੱਪ ਨੂੰ ਸਮਝਦੇ ਆਕੜ
ਲੋਕਾਂ ਨੂੰ ਬਲੋਣਾ ਸ਼ੱਡਤਾ ਕਿਉਕਿ
ਜਿਹੜਾ ਨਾ ਸਮਝਿਆ ਚੁੱਪ ਉਹ ਬੋਲ ਕੀ ਸਮਝੂ
ਕਿਸੇ ਸਾਹਮਣੇ ਸ਼ੋ ਕਰਨਾ ਪਸੰਦ ਨੀ ਕੁਝ
ਬਸ ਮੇਰੇ ਆਪਣੇ ਹੀ ਸਮਝ ਜਾਣ ਇਹੀ ਬੁਹਤ ਆ

G😎

Title: Kaun haa me || ਕੌਣ ਹਾਂ ਮੈਂ || Punjabi kavita


bol pyaar di ik kehna || love shayari yaad shayari punjabi

Teri yaad vich katta raata jaag jaag
ki tainu mera cheta v ni aunda
ve ruk ja maahiyaa bol pyaar da ik tainu kehna

ਤੇਰੀ ਯਾਦ ਵਿੱਚ ਕੱਟਾ ਰਾਤਾਂ ਜਾਗ ਜਾਗ
ਕੀ ਤੈਨੂੰ ਮੇਰਾ ਚੇਤਾ ਵੀ ਨੀ ਆਉਂਦਾ
ਵੇ ਰੁਕ ਜਾ ਮਾਹੀਆ ਬੋਲ ਪਿਆਰ ਦਾ ਇੱਕ ਤੈਨੂੰ ਕਹਿਣਾ

Title: bol pyaar di ik kehna || love shayari yaad shayari punjabi