Skip to content

IMG_20220828_121016-cfb84473

Title: IMG_20220828_121016-cfb84473

Best Punjabi - Hindi Love Poems, Sad Poems, Shayari and English Status


Teriyaa yaada || yaad shayari

ਚੜਦੇ ਸੂਰਜ ਵਾਂਗਰ ਤੇਰੀਆਂ ਯਾਦਾਂ ਸਿਰ ਤੇ ਆਣ ਚੜੀਆਂ,
ਕਫਨ ਉਡਦਾ ਮੇਰੇ ਬੁੱਤ ਉਤੋਂ, ਨਾ ਤਣੀਆਂ ਖੁੱਲਣ ਕੱਸੀਆ ਨੇ ਬੜੀਆਂ,
ਇਹ ਜਿਸਮ ਤਾਂ ਖਾਕ ਵਿੱਚ ਰੁਲ ਜਾਣਾ, ਅਸੀਂ ਆਇਤਾਂ ਰੂਹਾਂ ਦੀਆਂ ਪੜ੍ਹੀਆਂ,
ਤੇਰੇ ਬਾਝੋਂ ਕੋਈ ਦਿਸਦਾ ਨਈ ਜਿਵੇਂ ਭਰਿੰਡ ਅੱਖਾਂ ਤੇ ਹੋਣ ਲੜੀਆਂ,
ਮੈਨੂੰ ਆਉਂਦੇ ਜਾਂਦੇ ਆਵਾਜ਼ ਦੇਵਣ, ਤੇਰੀਆਂ ਯਾਦਾਂ ਮੌੜਾਂ ਤੇ ਖੜੀਆਂ,
ਨਾ ਮੈਂ ਛੱਡਦਾ, ਨਾ ਇਹ ਛੱਡਣ, ਮੈਂ ਢੀਠ ਤੇ ਜਿੱਦ ਤਤੇ ਇਹ ਅੜੀਆਂ,
ਜਦੋਂ ਛੱਡਦਾ ਤੇ ਮੈਨੂੰ ਇਝ ਦਿਸਦਾ, ਜਿਵੇਂ ਖਾਲੀ ਪਿੰਡ ਦੀਆਂ ਥੜੀਆਂ,
ਜੇ ਤੂੰ ਛੱਡਦਾ ਤੇ ਇੰਝ ਲਗਦਾ, ਕਿਸੇ ਆਸ਼ਕ ਦੀਆਂ ਚਿੱਠੀਆਂ ਹੋਣ ਸੜੀਆਂ,
ਤੇਰੀ ਯਾਦ “ਰਮਨ” ਦਾ ਸਰਮਾਇਆ ਏ , ਇਹ ਵੀ ਨਾਲ ਜਾਊ ਮੇਰੇ ਵਿੱਚ ਮੜ੍ਹੀਆਂ .

Title: Teriyaa yaada || yaad shayari


Meri maa || Punjabi shayari on mother

ਅੱਜ ਜ਼ਿੰਦਗੀ ਦੀ ਕਿਤਾਬ ਦੇ ਕੁਝ ਪੰਨੇ ਫਰੋਲੇ ਮੈਂ..
ਪਹਿਲੇ ਪੰਨੇ ਤੇ ਮਾਂ ਨਾਲ ਬਿਤਾਏ ਪਲ ਖੋਲੇ ਮੈਂ🥀..
ਮੇਰਾ ਜ਼ਿੱਦ ਤੇ ਅੜਨਾ,ਮੇਰੀ ਮਾਂ ਨੇ ਰੁੱਸ ਜਾਣਾ..
ਜੇ ਮੈਂ ਗੁੱਸੇ ਚ ਰੋਟੀ ਨਾ ਖਾਣਾ,ਮਾਂ ਨੇ ਫਿਰ ਮੰਨ ਜਾਣਾ❣️..
ਏਹੀ ਪਲ ਮੇਰੇ ਲਈ ਯਾਦਗਾਰ ਬਣ ਜਾਣਾ..
ਮੇਰੀ ਤਾਕਤ ਵੀ ਮਾਂ ਤੇ ਮੇਰੀ ਕਮਜ਼ੋਰੀ ਏ💕..
ਮੈਨੂੰ ਹਸਾ ਕੇ ਕਈ ਵਾਰ ਰੋਈ ਵੀ ਏ..
ਮੇਰਾ ਵੀ ਦੁੱਖ ਸਹਿ ਲੈਣਾ,ਆਪਣਾ ਦੁੱਖ ਮੂੰਹੋ ਨਾ ਕਹਿਣਾ..
ਮਾਂ ਦਾ ਕਰਜ਼ ਮੈਥੋਂ,ਕਿੱਥੋ ਲਹਿਣਾ🙃..

Title: Meri maa || Punjabi shayari on mother