
Sanu mohobbat te taan hi guroor hoye
Sada mail jo kita ohne naal tuhade
Us rabb de haan taan hi mashkoor hoye..!!

Ohne taan Saar vi teri dila leni nahi
Jide layi tu fatt seene te jari betha e..!!
Hnjhuyan de dareya ch ohi tenu dobbega
Jinnu mohobbtan tu sachiyan Kari betha e..!!
ਉਹਨੇ ਤਾਂ ਸਾਰ ਵੀ ਤੇਰੀ ਦਿਲਾ ਲੈਣੀ ਨਹੀਂ
ਜਿਹਦੇ ਲਈ ਤੂੰ ਫੱਟ ਸੀਨੇ ‘ਤੇ ਜ਼ਰੀ ਬੈਠਾ ਏਂ..!!
ਹੰਝੂਆਂ ਦੇ ਦਰਿਆ ‘ਚ ਓਹੀ ਤੈਨੂੰ ਡੋਬੇਗਾ
ਜਿਹਨੂੰ ਮੋਹੁੱਬਤਾਂ ਤੂੰ ਸੱਚੀਆਂ ਕਰੀਂ ਬੈਠਾ ਏਂ..!!
ਮੈਂ ਤੁਰਦਾ ਰਿਹਾ ਆਪਣੇ ਰਾਹਾਂ ਤੇ,
ਥੋੜਾ ਅੱਗੇ ਗਿਆ ਲੋਕ ਬਹੁਤ,
ਮਿਲੇ ਮੈਨੂੰ ਆਪਣੇ ਰਾਹਾਂ ਤੇ,
ਭੀੜ ਵਿੱਚ ਵੀ ਇੱਕ ਭਾਲ ਸੀ,
ਉਹਦੀ ਇੱਕਲੈ ਦੀ ਆਪਣੇ ਰਾਹਾਂ ਤੇ,
ਅੱਗੇ ਗਿਆ ਉਹਦਾ ਚੁੰਨੀ ਦਾ ਰੰਗ ਦੇਖਿਆ,
ਖੁਸ਼ ਹੋਇਆ ਮੈਂ ਆਪਣੇ ਰਾਹਾਂ ਤੇ,
ਗੈਰਾਂ ਦੇ ਹੱਥ ਚ ਹੱਥ ਸੀ ਉਹਦਾ,
ਦੇਖ ਗਿਰ ਗਿਆ ਮੈਂ ਆਪਣੇ ਰਾਹਾਂ ਤੇ,
ਮੈਂ ਝੁਕ ਕੇ ਸਲਾਮ ਕੀਤੀ ਉਹਨਾਂ ਨੂੰ,
ਸ਼ਾਇਦ ਦੇਖਿਆਂ ਨੀ ਮੈਨੂੰ ਮੇਰੇ ਰਾਹਾਂ ਤੇ,
ਉਹ ਚੂੜਾ ਲੈਣ ਆਈ ਸੀ ਸ਼ਗਨਾਂ ਲਈ,
ਮੈ ਸੱਬ ਵੇਚ ਆਇਆ ਆਪਣੇ ਹੀ ਰਾਹਾਂ ਤੇ,
ਖੁਸ਼ੀਆ ਦੇਣ ਵਾਲਾ ਸੀ ਸਾਰਿਆਂ ਨੂੰ,
ਤੈਨੂੰ ਪਾਉਣ ਲੀ ਭਿਖਾਰੀ ਹੋਇਆ ਆਪਣੇ ਹੀ ਰਾਹਾਂ ਤੇਂ,
ਜਿੱਥੇ ਉਨ੍ਹਾਂ ਦੇ ਆਉਣ ਤੇ ਫੁੱਲ ਖਿਲਦੇ ਸੀ,
ਅੱਜ ਕੰਡੇ ਮਿਲੇ ਆ ਮੈਨੂੰ ਆਪਣੇ ਰਾਹਾਂ ਤੇ,
ਉਹ ਜਾਦੇ ਜਾਂਦੇ ਦੁਆ ਲੈ ਗਏ ਨੇ,
ਗੁਮਨਾਮ ਬਦਦੁਆ ਹੋਈ ਮੈਂ ਮਰ ਜਾਣਾਂ ਆਪਣੇ ਹੀ ਰਾਹਾਂ ਤੇ,