Enjoy Every Movement of life!
ਨਾ ਰੋ ਦਿਲਾਂ ਤੂੰ ਐਵੇ
ਤੈਨੂੰ ਕਿਸੇ ਨੇ ਚੁੱਪ ਕਰਾਉਣਾ ਨੀ
ਦਿਲ ਦੇ ਜਜ਼ਬਾਤ ਅੰਦਰ ਹੀ ਦੱਬ ਲੈ
ਤੇਰਾ ਕਿਸੇ ਨੇ ਦੁੱਖ ਵੰਡਾਉਣਾ ਨੀ
ਕਿਉ ਬੈਠਾ ਮਿੱਟੀ ਵਿੱਚ ਮਾਰੇ ਲੀਕਾਂ
ਪ੍ਰੀਤ ਕਦੇ ਮੁੜ ਸੱਜਣਾ ਨੇ ਆਉਣਾ ਨੀ
ਗੁਰਲਾਲ ਸ਼ਰਮਾ ਭਾਈ ਰੂਪਾ
ਤੇਰੇ ਨਾਲ ਐ ਅਰਥ ਮੇਰੀ ਜਿੰਦਗੀ ਦੇ
ਤੇਰੇ ਬਿਨਾ ਜਿਉਦੀ ਮੈਂ ਲਾਸ਼ ਮਿੱਠੀਏ
ਜਨਮ ਲੈ ਕੇ ਸਿਰਫ ਮੇਰੇ ਲਈ ਆਉਣਾ ਸੀ ਤੂੰ ਧਰਤੀ ਤੇ
ਇੱਕ ਪਲ ਅੱਖਾਂ ਤੋਂ ਨਾ ਪਾਸੇ ਹੁੰਦੀ ਤੂੰ ਕਾਸ਼ ਮਿੱਠੀਏ
ਇਸ ਜਨਮ ਤਾਂ ਇਕੱਠੇ ਅਸੀ ਨਹੀ ਹੋਏ
ਮਿਲਾਗੇ ਅਗਲੇ ਜਨਮ ਮੈਨੂੰ ਪੂਰੀ ਆਸ ਮਿੱਠੀਏ
ਆਜਾ ਪ੍ਰੀਤ ਆ ਕੇ ਮਿਲਜਾ ਤੂੰ ਮੈਨੂੰ ਖੰਡ ਬਣਕੇ
ਕਿਤੇ ਤੇਰਾ ਗੁਰਲਾਲ ਨਾ ਛੱਡ ਜੇ ਸਵਾਸ ਮਿੱਠੀਏ
