Skip to content

Shivani

Kaash tainu v samajh aundi || punjabi

ਕਾਸ਼ ਤੈਨੂੰ ਵੀ ਸਮਝ ਆਉਂਦੀ,
 ਵੀ ਅਸੀਂ ਤੇਰੇ ਯਕੀਨ ਲਈ ਕਿੰਨਾ ਕੁਝ ਕਰਦੇ ਰਹੇ।।
 ਕਾਸ਼ ਤੈਨੂੰ ਇਲਮ ਹੁੰਦਾ,
ਤੇਰੀ ਖ਼ਾਤਰ ਮੰਦਰ ਮਸਜਿਦ ਮੱਥੇ ਟੇਕਦੇ ਰਹੇ।।
ਤੇਰੇ ਗੁਨੇਗਾਰ ਜ਼ਰੂਰ ਹਾਂ ਦਿਲਾ ,
ਕਿਉਂਕਿ ਤੇਰਾ ਦਿਲ ਜੋ ਦੁੱਖਾਉਂਦੇ ਰਹੇ।।
 ਮੁਸਲਸਲ ਅਸੀਂ ਆਪਣੇ ਹੰਝੂ ਲਕੋ ਕੇ ,
ਤੇਰੀ ਖੈਰ ਮੰਗਦੇ ਰਹੇ ।।
ਕੀ ਪਤਾ ਸੀ ਰਿਸ਼ਤਾ ਬਚਾਉਣ ਖਾਤਰ ,
ਅਸੀਂ ਉਸਨੂੰ ਖੋਖਲਾ ਕਰਦੇ ਗਏ।।
ਤੈਨੂੰ ਬੇਇੰਤਹਾ ਮੁਹੱਬਤ ਕਰ ਕੇ ਵੀ ਖੁਦ ਤੋਂ ਦੂਰ ਕਰ ਗਏ।।
ਤੈਨੂੰ ਬੇਇੰਤਹਾ ਮੁਹੱਬਤ ਕਰ ਕੇ ਵੀ ਖੁਦ ਤੋਂ ਦੂਰ ਕਰ ਗਏ।।

Asi tere naal rehna chahunde si dila

ਅੱਸੀ ਤਾ ਤੇਰੇ ਨਾਲ ਰਹਿਣਾ ਚਾਹੁੰਦੇ ਸੀ ਦਿਲਾ ।

ਪਰ ਤੇਰੀ ਤਰਬੀਅਤ ਹੀ ਮਹਿਲਾ ਵਾਲੀ ਸੀ ।।

ਇੱਕ  ਆਜ਼ਾਦ ਪਰਿੰਦੇ ਵਾਂਗ ਤੈਨੂੰ ਉਡਣਾ ਸਿਖਾਇਆ ਗਿਆ ।

ਸਾਡੇ ਗਰੀਬਖਾਨੇ ਚ ਤੂੰ ਸਾਹ ਵੀ ਕਿਦਾਂ ਲੈ ਲੈਂਦੀ ।।

ਜਿੰਮੇਵਾਰੀਆਂ ਦੀ ਬੁੱਕਲ ਵਿਚ ਸਾਨੂੰ  ਮਜਬੂਰੀਆਂ ਦਾ ਘੇਰਾ  ਸੀ ।

ਤੂੰ ਆਵਦੇ ਦਵਾਲੇ ਕੰਡਿਆਂ ਦੀ ਤਾਰ ਕਿਦਾਂ ਜਰ ਲੈਂਦੀ ।।

Maa || punjabi shayari

ਲੈ ਨੀ ਸਕਦਾ ਤੇਰੀ ਥਾਂ ਕੋਈ ।
ਏਹ੍ਹ ਗੱਲ ਮੇਰੇ ਰਬ  ਤੋਂ ਵੀ ਲੁਕੀ ਨਹੀਂ ।।

ਕਿਨੇਆ  ਨਾਲ  ਦਿਲਾਂ ਦੀ ਕੁਰਬਤ ਸੀ ।
ਪਰ ਤੇਰੀ ਕਮੀ ਖਲਦੀ ਰਹੀ ।।
ਤੇਰੀ ਬੁੱਕਲ ਚ ਜੋ ਨਿੱਘ ਸੀ ।
ਉਹ ਤਾ ਆਤਿਸ਼ ਦੀ ਲੋਅ ਚ ਵੀ ਨਹੀਂ ।।
ਹਰ ਪੰਨੇ ਤੇ ਤੇਰਾ ਜ਼ਿਕਰ ਹੈ ।
ਜਿਦਾਂ  ਮੇਰੇ ਵਜੂਦ ਤੋਂ ਤੇਰਾ ਨਾਮ ਮਿਟਣਾ ਨਹੀਂ ।।
ਨਿਰੋਲ ਜਾਹਿ ਜਾਪਦੀ ਆ ਤੇਰੀ ਤਸਵੀਰ ਇਸ ਚਾਰ ਦੀਵਾਰੀ ਚ ।
ਸਬ ਹੈ ਬੱਸ ਤੇਰੀ ਉਹ ਅਫਸੂਨ ਕਰਦੀ ਆਵਾਜ਼ ਨਹੀਂ।।
ਕਿਨੀ ਦਫ਼ਾ ਤੈਨੂੰ ਸੁਫ਼ਨੇ ਚ ਮਿਲਦੀ ਰਹੀ ਆ ਮਾਂ ।
ਬੱਸ ਤੂੰ ਹੁਣ ਸਿਰ ਤੇ ਹੱਥ ਫੇਰ ਜਗਾਉਂਦੀ ਨਹੀਂ ।
ਸਿਰ ਤੇ ਹੱਥ ਫੇਰ ਜਗਾਉਂਦੀ ਨਹੀਂ ।।

Shivani