Guru Gaba
ਸਿਰਫ ਸਹਾਰਾ ਕਲਮ ਦਾ ਮਹੋਬਤ ਮੇਰੀ ਸਿਹਾਈ Lyricist : hindi punjabi INSTA ID : gabataxxt60 YouTube: KHDD
Hawawa warga || punjabi kavita
ਹਵਾਵਾਂ ਵਰਗਾ ਹੋ ਗਿਆ ਏ ਤੂੰ
ਮੇਹ੍ਸੂਸ ਤਾਂ ਹੁੰਦਾ ਐਂ ਪਰ ਦਿਸਦਾ ਨੀ
ਤੂੰ ਬਦਲਾਂ ਤੇ ਅਸੀਂ ਵੀ ਬਦਲ ਗਏ
ਹੁਣ ਸਾਡੀ ਅੱਖ ਤੋਂ ਵੀ ਹੰਝੂ ਰਿਸਦਾ ਨੀ
ਕਦਮਾਂ ਕਦਮਾਂ ਤੇ ਜਾਂਣ ਗਏ ਰਾਜ਼ ਅਸੀਂ ਵੀ ਕਈ ਸਾਰੇ
ਕੰਮ ਕਿਸੇ ਤੋਂ ਜਦੋਂ ਤੱਕ ਹੋਵੇ ਕਦਰ ਓਹਦੋਂ ਤੱਕ ਬੱਸ ਰਹਿੰਦੀ ਐ
ਕੰਮ ਨਿਕਲਣ ਤੋਂ ਬਾਅਦ ਚ ਕੋਈ ਪੁਛਦਾ ਨੀਂ
ਮੁਰਝਾਇਆ ਹੋਇਆ ਹੈ ਫੁੱਲ ਹੁਣ ਓਹ
ਮਹੋਬਤ ਦਾ ਜੋਂ ਕਦੇ ਸੁਕਦਾ ਨੀ
ਜਿਨ੍ਹਾਂ ਨੂੰ ਪਤਾ ਹੁੰਦਾ ਐਂ ਕੇ ਨਹੀਂ ਰਹੇ ਸਕਦੇ ਓਹ ਸਾਡੇ ਬਿਨ
ਐਹ ਜਾਨਣ ਤੋਂ ਬਾਅਦ ਬੰਦਾ ਟਿਕਦਾ ਨੀਂ
ਤੂੰ ਬਦਲਾਂ ਤੇ ਅਸੀਂ ਵੀ ਬਦਲ ਗਏ
ਹੁਣ ਸਾਡੀ ਅੱਖ ਤੋਂ ਵੀ ਹੰਝੂ ਰਿਸਦਾ ਨੀ
ਬੱਸ ਹੁਣ ਇੱਕ ਹੋਰ ਸ਼ਾਇਰੀ ਕਹਾਂਗਾ
ਜਿਨ੍ਹਾਂ ਦਾ ਵੀ ਇਸ ਦਿਲ ਨੇ ਦਿਲ ਤੋਂ ਕਿਤਾ
ਓਹ ਲੋਕ ਬਾਹਲ਼ੇ ਸਿਆਣੇ ਨਿਕਲ਼ੇਂ
ਛੱਡ ਸਾਨੂੰ ਖੇਡਗੇ ਚਲਾਕੀਆਂ ਸਾਰੀ
ਓਹਣਾ ਲਈ ਪਤਾਂ ਲਗੀਆ ਏਹ ਖੇਡ ਪੁਰਾਣੇਂ ਨਿਕਲ਼ੇਂ
—ਗੁਰੂ ਗਾਬਾ 🌷
Laa lainde ne yaari || punjabi shayari
jande ni kimat bekar kehnde ne
aashq aashqi ch baraad rehnde ne
jande hoye v laa lainde aa yaari
jis rishte ch apna bnaa marde aa
ohnu hi pyaar kehnde ne
ਜਾਂਣਦੇ ਨੀ ਕਿਮਤ ਬੇਕਾਰ ਕਹਿੰਦੇ ਨੇ
ਆਸ਼ਕ ਆਸ਼ਕੀ ਚ ਬਰਬਾਦ ਰਹਿੰਦੇ ਨੇ
ਜਾਂਣਦੇ ਹੋਏ ਵੀ ਲਾ ਲੈਂਦੇ ਆ ਯਾਰੀ
ਜਿਸ ਰਿਸ਼ਤੇ ਚ ਆਪਣਾਂ ਬਣਾ ਮਾਰਦੇ ਆ
ਓਹਨੂੰ ਹੀ ਪਿਆਰ ਕਹਿੰਦੇ ਨੇ
—ਗੁਰੂ ਗਾਬਾ 🌷
Jaroori hundi aa || pyar shayari punjabi
ਹਰ ਖ਼ਬਰ ਰਖੀਂ ਖ਼ਬਰਾਂ ਦਸਣੀ ਵੀ ਜ਼ਰੂਰੀ ਹੁੰਦੀ ਆ
ਟੇਕ ਲਵਾਂਗੇ ਹਰ ਦਰ ਤੇ ਮਥੇ
ਜੇ ਕਹਾਣੀ ਇਸ਼ਕ ਦੀ ਐਹ ਪੂਰੀ ਹੁੰਦੀ ਆ
ਜਾਨਣ ਵਾਲਿਆਂ ਲਈ ਵੀ ਅਣਜਾਣ ਹੋ ਗਏ
ਮੈਂ ਜ਼ਿੰਦਗੀ ਚ ਇੱਕ ਗੱਲ ਸਿੱਖੀ
ਕਹਾਣੀ ਪੂਰੀ ਰੱਬ ਦੀ ਮੰਜੂਰੀ ਨਾਲ ਹੁੰਦੀ ਆ
ਉਹ ਜਾਣਦਾ ਐਂ ਕੋਨ ਮਾੜਾ ਤੇ ਕੋਨ ਚੰਗਾ
ਤਾਹੀਂ ਲੋਕਾਂ ਤੋਂ ਐਹ ਸ਼ਾਇਦ ਦੂਰੀ ਹੁੰਦੀ ਆ
ਆਪਣਾਂ ਬਣਾ ਨਾ ਬਹੁਤ ਸੌਖਾ ਹੈ ਹੁੰਦਾ
ਦੇਖ ਮਾੜਾ ਵਕਤ ਲੋਕ ਸਾਥ ਛੱਡ ਜਾਂਦੇ ਨੇ
ਕੁਝ ਪਲ ਦਾ ਪਿਆਰ ਬੱਸ ਮਸ਼ਹੂਰੀ ਹੁੰਦੀ ਆ
—ਗੁਰੂ ਗਾਬਾ 🌷