Skip to content

Jaswinder Kaur

ਹਾਰੇ ਨੀਂ ਜਿੰਦਗੀ ਤੋਂ ਖਿਡਾਰੀ ਆਂ । ਲਿਖਦੇ ਆਂ ਖੁਆਵਾ ਨੂੰ ਲਿਖਾਰੀ ਆਂ ।

ਮੂਸੇਵਾਲਾ 29.5💔 || sidhu moosewala status || sad

ਰੱਬ ਰੋਇਆ ਹੋਣਾ ,

ਅੱਜ ਖਵਾਜਾ ਵੀ ਥੱਲੇ ਆਇਆ ਹੋਣਾ

ਅੱਸਤ ਤੇਰੇ ਚੁੱਗ ਲਏ ,

ਮਾਂਪਿਓ ਦਾ ਹਾਲ ਮਾੜਾ ਹੋਣਾ

ਤੂੰ ਉੱਪਰੋਂ ਦੇਖੇਂਗਾ ,

ਉਹ ਧਰਤੀ ਤੋਂ ਵੇਖਣ ਗੇ

ਤੇਰੀ ਨਿੱਕੀ ਜੇਹੀ ਢੇਰੀ ਕੋਲੇ ਬੈਠ ,

ਅੱਗ ਸੇਕਣ ਗੇ

ਰੂਹਾਂ ਟੁੱਟ ਗਈਆ ਸਭ ਦੀਆਂ ,

ਪਰ ਕਿਵੇਂ ਠੁਕਰਾਂ ਦਈਏ ,

ਮਰਜੀਆਂ ਰੱਬ ਦੀਆ

ਅੱਜ ਅੱਖ ਨੱਮ ਹੋਈ ,

ਨੱਵਜਾ ਥੱਮ ਗਈਆ

ਤੇਰੀ ਮੋਤ ਨੂੰ ਦੇਖ ਯਾਰਾਂ ,

ਰੂਹਾਂ ਕੰਬ ਗਈਆ 💔

ਸਿੱਧੂ ਮੂਸੇਵਾਲਾ 💔 29.5 ( 11 june 1993 – 29 may 2022 )

ਇਹ ਸਿਆਸਤਾਂ ਨੇ ,

ਇੱਕ ਮਾਂ ਦਾ ਪੁੱਤ ਖਾ ਲਿਆ

ਪਿਓ ਦਾ ਗਰੂਰ ,

ਮਾਂ ਦਾ ਸਰੂਰ ,

ਅੰਨੇਵਾਹ ਗੋਲੀਆਂ ਨੇ ਢਾ ਲਿਆ

ਮਸ਼ੂਹਰ ਹੋਣਾ ਇਹਨਾ ਮਹਿੰਗਾ ਪੈ ਗਿਆ ,

ਪੰਜਾਬ ਨੇਮੂਸੇਆਲਾਦੇਖ

ਚੱੜਦੀ ਉਮਰੇ ਗਵਾ ਲਿਆ 😭

ਕਿਹਾ ਕਰਦਾ ਸੀ ਦੱਸ ਕਿਹੜੀ ਸ਼ਹਿ ਚਾਹੀਦੀ ਬਾਪੂ ,

ਪੁੱਤ ਤੇਰਾ ਇਹਨੇ ਜੋਗਾ ਹੋ ਗਿਆ

ਦੱਸ ਯਾਰਾਸਿੱਧੂਆਤੂੰ ਕਿੱਥੇ ਖੋ ਗਿਆ ???

ਦੁਨੀਆਦਾਰੀ ਬੜੀ ਗੰਦੀ , ਤੇਰੇ ਬੋਲ ਸੀ

ਦੇਖ ਲਾ ਅੱਜ ਤੇਰੀ ਮੌਤ ਵੀ ਇਹਦਾ ਰੋਲ ਸੀ

ਤੇਰੀ ਥਾਪੀ ਤਾਂ ਪਹਿਲਾ ਵੀ ਵੱਜਦੀ ਦੇਖੀ ਸੀ ਦੁਨੀਆ ਨੇ ,

ਪਰ ਅੱਜ ਬਾਪੂ ਦੀ ਵੱਜਦੀ ਥਾਪੀ ਦੇਖਣ ਤੋਂ ਤੂੰ ਵਾਂਜਾ ਰਹਿ ਗਿਆ।

ਕਦੇ ਕੱਲਾ ਨਹੀਂ ਸੀ ਛੱਡ ਦਾ ਮਾਂਪਿਉ ਨੂੰ ,

ਅੱਜ ਕਿਵੇਂ ਤੂੰ ਉਹਨਾ ਤੋ ਵਿਛੋੜਾ ਸਹਿ ਗਿਆ।💔

ਮੇਲਾ || Mela || Punjabi poem

ਕਾਰੀਗਰ ਨੇ ਆਪਦੀ ਕਾਰੀਗਰੀ ਦਿਖਾਈ

ਓਦਰੋਂ ਝੱਲੀ ਨੱਠੀ ਨੱਠੀ ਆਈ ।

ਇੱਕ ਪਾਸੇ ਚੱਲੇ ਨਾਚ

ਦੂਜੇ ਪਾਸੇ ਬੈਠੇ ਬਾਂਦਰ ਤੇ ਮਦਾਰੀ ।

.

ਤਮਾਸ਼ਾ ਦੇਖਣ ਆਏ ਕਿੰਨੇ

ਗਿਣ ਨਹੀਂ ਸੀ ਹੁੰਦੇ ਇਨੇ

ਕੋਈ ਹੁਬਾ ਮਾਰ ਮਾਰ ਲੱਲਕਾਰੇ ਮਾਰੇ

ਕੋਈ ਨੱਚ ਨੱਚ ਦਿਖਾਵੇ ਕਾਰੇ ।

ਆਓ ਨੀ ਸਖੀਓ ਮੇਲਾ ਦੇਖਣ ਚਲੀਏ ਸਾਰੇ

.

ਲੈ ਦੇਖ ਲੈ ਗਿਣੇ ਚੁਣੇ ਆਏ ਨੇ ਖਿਡਾਰੀ

ਵਿੱਚ ਖਲੋ ਕੇ ਕਰਦੇ ਨੇ ਮਾਰਾ ਮਾਰੀ

ਫਿਰ ਗਲੇ ਮਿਲ ਸ਼ੁਰੂ ਕਰਦੇ ਮੁਕਾਬਲਾ

ਇੰਝ ਜਾਪੇ ਜਿਵੇਂ ਹੋਵੇ ਪੱਕੀ ਯਾਰੀ ।

ਇੱਕ ਪੱਟ ਤੇ ਦੂਜਾ ਧੋਣ ਤੇ ਮਾਰੇ ,

ਆਓ ਨੀ ਸਖੀਓ ਮੇਲਾ ਦੇਖਣ ਚਲੀਏ ਸਾਰੇ

.

ਸੜਕੋ ਸੜਕੀ ਦੇਖ ਹੱਟੀਆ ਲੱਗੀਆ

ਗੋਲ ਗੋਲ ਗੋਲੀਆ ਮੈਨੂੰ ਖੱਟੀਆ ਲੱਗੀਆ ।

ਚੱਲ ਚੱਲੀਏ ਘਰਾਂ ਨੂੰ ਮੇਲਾ ਮੁਕੱਣ ਲੱਗਾ ਏ

ਦੇਖ ਲਾ ਨੀ ਮਾਏ ਵੇਲਾ ਸੁਕੱਣ ਲੱਗਾ ਏ ।

ਖਾਲੀ ਵੀ ਕੋਈ ਨੀ

ਹੱਥ ਭਰੇ ਹੋਏ ਨੇ ਤੇ ਅੱਖਾਂ ਲਿਛਕਾਂ ਮਾਰੇ

ਆਓ ਨੀ ਸਖੀਓ ਮੇਲਾ ਦੇਖਣ ਚਲੀਏ ਸਾਰੇ ।

ਮੈਂ ਤੇ ਮਿੱਟੀ ਦਾ ਐ ਯਾਰ || Punjabi poetry

ਕਰ ਚੱਲਿਆ ਸਾਰੇ ਹੀਲੇ ਪਾਰ ,
ਅਲਿਫ਼ ਧਿਆਇਆ ਦਿਨ ਵਿੱਚ ਵਾਰੋ-ਵਾਰ ।
ਮੈਂ ਕੱਪੜ ਬਨ ਕੇ ਚੱਲਿਆ ਸੀ ਪਾਰੋ-ਪਾਰ ,
ਫਿਰ ਪਤਾ ਲੱਗਿਆ
ਮੈਂ ਤੇ ਮਿੱਟੀ ਦਾ ਐ ਯਾਰ ।

ਰਾਹੀਂ ਮੈਂ ਰਾਹ ਦਾ ,
ਤੁਰਦਾ ਜਾਵਾਂ ਸਾਰ ।
ਨੱਕੋ-ਨੱਕ ਚੜੇ ਹੋਏ ਨੇ ,
ਏਥੇ ਪੈਸੇ ਦੇ ਖੁਮਾਰ ।
ਤੁਰਦੇ-ਤੁਰਦੇ ਪਤਾ ਲੱਗਿਆ ,
ਮੈਂ ਤੇ ਮਿੱਟੀ ਦਾ ਆ ਯਾਰ ।

ਇੱਕ-ਇੱਕ ਕਰਕੇ ਨਾਮ ਵੀ ਗਾ ਲਏ ,
ਆਪਣੇ ਜਿੱਤੋਂ ਸਾਰੇ ਰੱਬ ਧਿਆ ਲਏ ।
ਧੋ ਕੇ ਦੇਹ ਨੂੰ ਚੱਲਿਆ ਫਿਰਦਾ ,
ਮੰਨ ਤੇ ਵੀ ਪੋਚਾ ਮਾਰ ।
ਤੁਰਦੇ-ਤੁਰਦੇ ਪਤਾ ਚੱਲਿਆ ,
ਮੈਂ ਤੇ ਮਿੱਟੀ ਦਾ ਐ ਯਾਰ ।

Kinna chir aapa Eda hi rahiye || Punjabi sad shayari

ਕਿੰਨਾ ਚਿਰ ਆਪਾਂ ਏਦਾ ਰਹੀਏ ?
ਦੁੱਖ ਤਾਂ ਬਹੁਤ ਨੇ ,
ਪਰ ਕਿੰਨਾ ਚਿਰ ਸਹੀਏ ? 
ਪਿਆਰ ਪਿਆਰ ਕਰਦੇ ਕਿੱਥੇ ਆ ਗਏ ,
ਹੁਣ ਦੱਸ ਕਿਵੇਂ ਰਹੀਏ ? 
ਜਗਹ ਤਾਂ ਮੇਰੀ ਕੋਈ ਹੈ ਨੀ ਤੇਰੇ ਲਈ , 
ਮੁਹੱਬਤ ਕਰਨੀ ਈ ਕਾਫੀ ਨਈ ਆ ਮੇਰੇ ਲਈ ।
ਬਹੁਤ ਖੂਬਸੂਰਤ ਲਮਹੇ ਸੀ ਤੇਰੇ ਨਾਲ , 
ਹੋਰ ਵੀ ਰਹਿਣਾ ਚਾਹੁੰਦੇ ਸੀ 
ਪਰ ਮੇਰੇ ਤੋਂ ਪਹਿਲਾ , ਤੇਰੇ ਲਈ ਕਿੰਨੇ ਈ ਲੋਕ ਆਉਂਦੇ ਸੀ । 

ਖੁਆਬ || khuab || Punjabi poetry

ਰੱਬ ਅੱਗੇ ਵੀ ਵਕਤ ਕੱਢਿਆ ਜਾਵੇ
ਹਾਸੇ ਕੇਦੇ ਨੇ ਤੇ ਦੁੱਖ ਕੇਦੇ ਨੇ
ਚੱਲ ਓਹਨੂੰ ਵੀ ਦੱਸਿਆ ਜਾਵੇ
ਮੁਕੱਮਲ ਤੇਰੀਆਂ ਸਾਰੀਆਂ ਗੱਲਾ
ਬੇ-ਖੌਫ਼ ਨਾ ਰਹਿ ਜਾਈ
ਕਿਤੇ ਕੱਲਾ ਬੈਠਾ ਹੁਣਾ
ਸੋਚੀ ਨਾ ਪੈ ਜਾਈ
ਹਾਸੇ ਲਬਾਂ ਉੱਤੇ ਦੇਖ
ਮੇਰੇ ਗਮਾਂ ਉੱਤੇ ਦੇਖ
ਕਿਵੇਂ ਘਰ ਬਣਾਈ ਬੈਠੇ ਨੇ
ਦੁਨੀਆਂ ਨੂੰ ਕੁੱਝ ਹੋਰ ਈ ਦਸਦੇ
ਅੰਦਰੋ ਸੱਟ ਖਾਈ ਬੈਠੇ ਨੇ
ਕੋਈ ਟੁੱਟਿਆ ਤਾਰਾ ਦੇਖ ਦੁਆ ਕਰਦਾ
ਕੋਈ ਵਕਤ ਨੂੰ ਦੇਖ ਸਲਾਹ ਕਰਦਾ
ਇੱਕ ਜਿਉੰਦਾ ਤੇ ਕੱਲ ਇੱਕ ਨੇ ਮਰਨਾ ਐ
ਨਾਮ ਕੋਈ ਨੀ ਬਸ ਖੁਆਬ ਕਹਿੰਦੇ ਨੇ
ਜਿਹਨੇ ਨਾ ਚਾਹ ਕੇ ਵੀ ਮਰਨਾ ਐ

Kudrat || Punjabi poetry

ਮੈਂ ਦੇਖ ਰਿਹਾ ਸੀ ਇਹ ਕੁਦਰਤੀ ਬਨਾਵਟਾ ਨੂੰ ,
ਜਿਵੇਂ ਰੁੱਖ-ਪੱਤੇ ਕੁਝ ਕਹਿਣਾ ਚਾਹੁੰਦੇ ਨੇ ।
ਮਿੱਟੀ ਨੂੰ ਵੇਖ ਇੰਝ ਜਾਪੇ ,
ਜਿਵੇਂ ਕਣ-ਕਣ ਉਹਦੇ ਨਾਲ ਰਹਿਣਾ ਚਾਹੁੰਦੇ ਨੇ ।
ਅੰਬਰਾਂ ਤੇ ਜੋ ਚਾਦਰ ਵਿਛੀ ਹਨੇਰੇ ਦੀ ,
ਤਾਰੇ ਜਗ-ਮਗਾਉੰਦੇ ਨੇ 
ਇੰਝ ਜਾਪੇ , ਜਿਵੇਂ ਚੰਨ ਨਾਲ ਗੱਲਾਂ ਕਰ ਮੁਸਕਰਾਉਂਦੇ ਨੇ ।
ਬਹੁਤੀ ਵੱਡੀ ਦੁਨੀਆ ਨੀ ,
ਬਸ ਇੱਕ ਛਾਪ ਹੈ ਘੇਰੇ ਦੀ ।
ਅਸਮਾਨ ਵਿੱਚ ਪੰਛੀ ਉੱਡਦੇ ਦੇਖ ,
ਇੰਝ ਲੱਗੇ ਜਿਵੇਂ ਕੋਈ ਅਪਣਾ ਆ ਮਿਲਿਆ ।
ਧਰਤੀ ਤੇ ਫੁੱਲਾਂ ਨੂੰ ਦੇਖ ,
ਭੋਰਾ ਵੀ ਜਾ ਖਿਲਿਆ ।
ਮੈਂ ਵੀ ਮੁੜ-ਮੁੜ ਓਥੇ ਆ ਮਿਲਿਆ ,
ਆਪਣੇ ਹੀ ਪਰਛਾਵੇਂ ਨੂੰ । 
ਦੱਸ ਕਿੱਥੇ ਭੱਜਿਆ ਜਾਵੇਂ 
ਛੱਡ ਜਿਮੇਂਵਾਰੀਆ ਨੂੰ ।

Jaswinder Kaur

ਹਾਰੇ ਨੀਂ ਜਿੰਦਗੀ ਤੋਂ ਖਿਡਾਰੀ ਆਂ । ਲਿਖਦੇ ਆਂ ਖੁਆਵਾ ਨੂੰ ਲਿਖਾਰੀ ਆਂ ।