ਰਣਜੋਧ ਸਿੰਘ
ਵਿਖਾਵਿਆਂ ਨਾਲੋਂ ਨਿਭਾਉਣ ਵੱਲ ਧਿਆਨ ਜ਼ਿਆਦਾ ਦਿਉ ਇਕ ਦਿਨ ਵਿਖਾਵਾ ਵੇਖਣ ਵਾਲਿਆਂ ਲੲਈ ਹੀ ਚੰਗਾ ਸਾਬਿਤ ਹੁੰਦਾ ਏ ਕਿਸੇ ਨਾਲ ਨਿਭਾਇਆ ਗਿਆ ਸਾਥ ਦੂਰ ਹੋਣ ਦੇ ਬਾਵਜੂਦ ਵੀ ਨਾਲ ਖੜ੍ਹਾ ਮਹਿਸੂਸ ਹੁੰਦਾ ਏ
Ik oh c shaheed || punjabi lines on a shaheed
Jo waqat da si faisla
kar gya si poora jo si karam
naseeyat diyaa chadh paurriyaa
oh ban saboot e vazood gyaa c
na si maut da koi bharam usnu
jo kar hausla gya c
kadh dhadheya de bhulekheaa nu
sdaa rakhu yaad kom da har basishda
kite kaul poore jaswant singh khaldha de nu
ਜੋ ਵਕ਼ਤ ਦਾ ਸੀ ਫੈਸਲਾ,
ਕਰ ਗਿਆ ਸੀ ਪੂਰਾ ਜੋ ਸੀ ਕਰਮ,
ਨਸੀਅਤ ਦੀਆਂ ਚੜ੍ਹ ਪੌੜੀਆਂ,
ਉਹ ਬਣ ਸਬੂਤ ਏ ਵਜੂਦ ਗਿਆ ਸੀ,
ਨਾ ਸੀ ਮੌਤ ਦਾ ਕੋਈ ਭਰਮ ਉਸਨੂੰ,
ਜੋ ਉਹ ਕਰ ਹੌਸਲਾ ਗਿਆ ਸੀ,
ਕਢ ਢਾਡਿਆ ਦੇ ਭੁਲੇਖਿਆਂ ਨੂੰ,
ਸਦਾ ਰੱਖੂ ਯਾਦ ਕੌਮ ਦਾ ਹਰ ਬਸਿਸ਼ਦਾ,
ਕੀਤੇ ਕੌਲ ਪੂਰੇ ਜਸਵੰਤ ਸਿੰਘ ਖਾਲੜਾ ਦੇ ਨੂੰ
Ik raat || Punjabi best shayari
suni si raat sune si raah
kujh ajeeb tarah di c chup
par si kujh badal turde ja rahe
bekhof si hawa guzar rahi
par kujh bola di khushboo si mehak rahi
kyu na me kujh sun sakeyaa
ki oh mainu kujh keh rahi c
ਸੁੰਨੀ ਸੀ ਰਾਤ ਸੁੰਨੇ ਸੀ ਰਾਹ,
ਕੁਝ ਅਜੀਬ ਤਰ੍ਹਾਂ ਦੀ ਸੀ ਚੁੱਪ,
ਪਰ ਸੀ ਕੁੱਝ ਬੱਦਲ ਤੁਰਦੇ ਜਾ ਰਹੇ,
ਬੇਖੋਫ ਸੀ ਹਵਾ ਗੁਜ਼ਰ ਰਹੀ,
ਪਰ ਕੁੱਝ ਬੋਲਾਂ ਦੀ ਖੁਸ਼ਬੂ ਸੀ ਮਹਿਕ ਰਹੀ,
ਕਿਉ ਨਾ ਮੈ ਕੁੱਝ ਸੁਣ ਸਕਿਆ,
ਕੀ ਉਹ ਮੈਨੂੰ ਕੁਝ ਕਹਿ ਰਹੀ ਸੀ।🧎🏽♂️
Kalam e Takat || Punjabi Ghaint shayari
Utha rahe hai bojh jo dard-e fidrat ka
ek din ho jayege rukhsat-e wazaad
kyu na kar jaye halat-e byaan zindagi
ek naye nazariye kalam-e faisle se
Na ho maloom to waadiyaa-e gulshan se
kal le kujh sawaal-e kyamat hazoor
mil jayega har jawab-e dastoor faisla
jo ho teri kismat ka jawa-e khuda kabool
ਉਠਾ ਰਹੇ ਹੈ ਬੋਝ ਜੋ ਦਰਦ-ਏ ਫਿਦਰਤ ਕਾ,
ਏਕ ਦਿਨ ਹੋ ਜਾਏਂ ਗੇ ਰੁਖ਼ਸਤ -ਏ ਵਜੂਦ
ਕਿਉਂ ਨਾ ਕਰ ਜਾਏ ਹਾਲਾਤ-ਏ ਬਿਆਂ ਜ਼ਿੰਦਗੀ
ਏਕ ਨਏ ਨਜ਼ਰੀਆ ਕਲਮ-ਏ ਫੈਸਲੇ ਸੇ
ਨਾ ਹੋ ਮਾਲੂਮ ਤੋ ਵਾਦੀਆ-ਏ ਗੁਲਸ਼ਨ ਸੇ
ਕਰ ਲੇ ਕੁਝ ਸਵਾਲ-ਏ ਕਿਆਮਤ ਹਜੂਰ
ਮਿਲ ਜਾਏ ਗਾ ਹਰ ਜਵਾਬ-ਏ ਦਸਤੂਰ ਫੈਸਲਾ
ਜੋ ਹੋ ਤੇਰੀ ਕਿਸਮਤ ਕਾ ਜਵਾਬ-ਏ ਖੁਦਾ ਕਬੂਲ✍️ ਰਣਜੋਧ ਸਿੰਘ
Aise lai me marna chahunda || Punjabi sad Poetry
ਇਸੇ ਲਈ ਮੈਂ ਮਰਨਾ ਚਾਹੁੰਨਾ,
ਨਾ ਹੋਵੇ ਕੋਈ ਨੁਕਸਾਨ ਮੇਰਾ
ਨਾ ਹੋਵੇ ਕੋਈ ਦਰਦ ਜਿਹੜਾ
ਐਹੋ ਜਿਹਾ ਕੰਮ ਕਰਨਾ ਚਾਹੁੰਨਾ
ਇਸ ਲਈ ਮੈ ਮਰਨਾ ਚਾਹੁੰਨਾ
ਬਣ ਤਸਵੀਰ ਖੁਸ਼ੀ ਭਰੇ ਚਿਹਰੇ ਨਾਲ
ਇਕ ਸੁੰਨੀ ਕੰਧ ਦਾ ਸ਼ਿੰਗਾਰ ਬਣ ਨਾ ਚਾਹੁੰਨਾ
ਨਾ ਕੋਈ ਦੇਖੇ ਦੁੱਖ ਮੇਰਾ
ਨਾ ਦੇਖੇ ਮੇਰੇ ਦਿਲ ਦੀ ਤਪਸ਼ ਨੂੰ
ਕੁਝ ਇਸ ਤਰ੍ਹਾਂ ਇਹ ਸਭ ਕੁਝ ਢੱਕਨਾ ਚਾਹੁੰਨਾ
ਏਸੇ ਲਈ ਮੈਂ ਮਰਨਾ ਚਾਹੁੰਨਾਂ
ਬਣ ਹਰਮਨ-ਪਿਆਰਾ ਹਰ ਇੱਕ ਦਾ
ਜੋ ਵੀ ਦੇਖੇ ਕਹੇ ਮੈ ਤਾਂ ਸੀ ਹਰਇਕ ਦਾ
ਮੈਂ ਵੀ ਤਾਂ ਸਭ ਕੁਝ ਦੇਖਨਾ ਚਾਹੰਨਾ
ਜਿਉਂਦੇ ਜੀ ਨਾ ਸੁਣੇ ਕੋਈ ਦਰਦ ਭਰੀ ਦਾਸਤਾਨ
ਫਿਰ ਅੰਦਾਜੇ ਲਾਉਣ ਵਾਲਿਆਂ ਦੀਆਂ
ਕਹਾਣੀਆਂ ਮੈਂ ਸੁਣਨਾ ਚਾਹੁੰਨਾ
ਏਸੇ ਲਈ ਮੈਂ ਮਰਨਾ ਚਾਹੁੰਨਾਂ
ਅਹਿਸਾਨ ਬਣ ਜਾਂਦੇ ਨੇ ਕਦੇ ਕਦੇ
ਕਹਿੰਦੇ ਜ਼ਿੰਦਗੀ ਭਰ ਜੋ ਕੀਤੇ ਕਿਸੇ ਲਈ ਕੰਮ
ਨਾ ਆਉਂਦੇ ਗਿਣਤੀ ਵਿੱਚ ਉਹ ਸਾਲਾਂ ਸਾਲ ਸਿਤਮ
ਇਕ ਵਾਰ ਜੋ ਹੋ ਜਾਂਦੇ ਨੇ ਅੱਖੀਆਂ ਤੋਂ ਓਝਲ
ਕਹਿੰਦੇ ਤਾਂ ਇਹ ਸਭ ਫਿਰ ਆਉਂਦਾ ਚੇਤਾ ਜਰੂਰ ਹੋਣਾ
ਮੈਂ ਵੀ ਤਾਂ ਸਭ ਕੁਝ ਯਾਦ ਕਰਾਉਣਾ ਚਾਹੁਣਾ
ਇਸੇ ਲਈ ਮੈਂ ਮਰਨਾ ਚਾਹੁੰਨਾਂ
ਬਣ ਤਸਵੀਰ ਕੰਧ ਤੇ ਖੜਨਾ ਚਾਹੁੰਦਾ
ਚਾਹੇ ਵੇਖੇ ਨਾ ਮੇਰੇ ਵੱਲ ਕੋਈ ਪਰ
ਖੁੱਲ੍ਹੀਆਂ ਅੱਖਾਂ ਨਾਲ ਹਰ ਇੱਕ ਦਾ ਚਿਹਰਾ
ਮੈਂ ਪੂਰਾ ਪੜਨਾ ਚਾਹੁਣਾ
ਸ਼ਾਇਦ ਇਸੇ ਲਈ ਮੈਂ ਮਰਨਾ ਚਾਹੁੰਨਾ
ਜੋ ਦੇ ਨਾ ਸਕਿਆ ਮੈਂ ਜ਼ਿੰਦਗੀ ਭਰ
ਉਹ ਸਭ ਇਕ ਪਲ ਵਿਚ ਦੇਣਾ ਚਾਹੁੰਨਾ
ਵੇਖ ਵੇਖ ਜੋ ਸੜਦੀਆ ਰਹੀਆਂ ਅੱਖਾਂ
ਉਹਨਾਂ ਨੂੰ ਸਕੂਨ ਮੈਂ ਦੇਣਾ ਚਾਹੁੰਨਾ
ਹਾਂ ਇਸ ਲਈ ਮੈਂ ਮਰਨਾ ਚਾਹੁੰਨਾਂ
ਦੂਰ ਕਿਤੇ ਜਾ ਜੀਊਣਾ ਚਾਹੁਣਾ
ਇਸੇ ਲਈ ਮੈਂ ਮਰਨਾ ਚਾਹੁੰਨਾ
ਤੇਰਾ ਸੰਧੂ