Vichode de raste || punjabi shayari || sad status || true lines about love
mohobbati khayalat || true lines || sad shayari
Tur pya sajjna tu vichode de raste nu
Aukha Na kar lawi dekhi kite jiona
Le k yada de silsile ro Na dewi
Sanu pta eh tetho seh nahio hona
Tu door janda janda khud mere kol aawenga
Jado bechain jehe nain tenu sataunge
Mohobbti khyalat te dundhe jazbat mere
Tenu mere kol dekhi le k aunge..!!
Door ho k Na sochi bhulna saukha e
Tenu chain nhio ona gll eh sach e
Saahan di jagah naam mera le hou
Jad Haddan vich gya eh pyar rach e
Reh tetho v nhi hona eh pta e sanu
Sunniya rattan de hanere jad rawaunge
Mohobbti khyalat te dundhe jazbat mere
Tenu mere kol dekhi le k aunge..!!
ਤੁਰ ਪਿਆ ਸੱਜਣਾ ਤੂੰ ਵਿਛੋੜੇ ਦੇ ਰਸਤੇ ‘ਤੇ
ਔਖਾ ਨਾ ਕਰ ਲਵੀਂ ਦੇਖੀ ਕਿਤੇ ਜਿਓਣਾ..!!
ਲੈ ਕੇ ਯਾਦਾਂ ਦੇ ਸਿਲਸਿਲੇ ਰੋ ਨਾ ਦੇਵੀ
ਸਾਨੂੰ ਪਤਾ ਇਹ ਤੈਥੋਂ ਸਹਿ ਨਹੀਂਓ ਹੋਣਾ..!!
ਤੂੰ ਦੂਰ ਜਾਂਦਾ ਜਾਂਦਾ ਖੁਦ ਮੇਰੇ ਕੋਲ ਆਵੇਂਗਾ
ਜਦੋਂ ਬੇਚੈਨ ਜਿਹੇ ਨੈਣ ਤੈਨੂੰ ਸਤਾਉਣਗੇ..!!
ਮੋਹੁੱਬਤੀ ਖਿਆਲਾਤ ਤੇ ਡੂੰਘੇ ਜਜ਼ਬਾਤ ਮੇਰੇ
ਤੈਨੂੰ ਮੇਰੇ ਕੋਲ ਦੇਖੀਂ ਲੈ ਕੇ ਆਉਣਗੇ..!!
ਦੂਰ ਹੋ ਕੇ ਨਾ ਸੋਚੀਂ ਕੇ ਭੁਲਣਾ ਸੌਖਾ ਏ
ਤੈਨੂੰ ਚੈਨ ਨਹੀਂਓ ਆਉਣਾ ਗੱਲ ਇਹ ਸੱਚ ਏ..!!
ਸਾਹਾਂ ਦੀ ਜਗਾਹ ਨਾਮ ਮੇਰਾ ਲੈ ਹੋਉ
ਜੱਦ ਹੱਡਾਂ ਵਿੱਚ ਗਿਆ ਪਿਆਰ ਇਹ ਰਚ ਏ..!!
ਰਹਿ ਤੈਥੋਂ ਵੀ ਨਹੀਂ ਹੋਣਾ ਇਹ ਪਤਾ ਏ ਸਾਨੂੰ
ਸੁੰਨੀਆਂ ਰਾਤਾਂ ਦੇ ਹਨੇਰੇ ਜੱਦ ਰਵਾਉਣਗੇ..!!
ਮੋਹੁੱਬਤੀ ਖਿਆਲਾਤ ਤੇ ਡੂੰਘੇ ਜਜ਼ਬਾਤ ਮੇਰੇ
ਤੈਨੂੰ ਮੇਰੇ ਕੋਲ ਦੇਖੀਂ ਲੈ ਕੇ ਆਉਣਗੇ..!!