Skip to content

akh

Akh shayari punjabi, akh ute likhe punjabi status, nain shayari punjabi shayari tagged under eyes.

Mohobbat meri di samajh nahi || sad but true shayari || Punjabi status

Mohobbat meri di samjh nhi e ohna nu
Mere bull muskuraunde te akhan nam dekh ke
Menu pagl keh tur jande ne..!!

ਮੋਹੁੱਬਤ ਮੇਰੀ ਦੀ ਸਮਝ ਨਹੀਂ ਏ ਉਹਨਾਂ ਨੂੰ
ਮੇਰੇ ਬੁੱਲ੍ਹ ਮੁਸਕੁਰਾਉਂਦੇ ਤੇ ਅੱਖਾਂ ਨਮ ਦੇਖ ਕੇ
ਮੈਨੂੰ ਪਾਗ਼ਲ ਕਹਿ ਤੁਰ ਜਾਂਦੇ ਨੇ..!!

Hadd ton Jada mohobbat || best Punjabi status || true lines

Mein suneya haase khoh lendi
Te akhan ch nami bhar dindi e☹️..!!
Hadd ton Jada mohobbat
Sajjna nu bewafa kar dindi e💔..!!

ਮੈਂ ਸੁਣਿਆ ਹਾਸੇ ਖੋਹ ਲੈਂਦੀ
ਤੇ ਅੱਖਾਂ ‘ਚ ਨਮੀਂ ਭਰ ਦਿੰਦੀ ਏ☹️..!!
ਹੱਦ ਤੋਂ ਜ਼ਿਆਦਾ ਮੋਹੁੱਬਤ
ਸੱਜਣਾ ਨੂੰ ਬੇਵਫ਼ਾ ਕਰ ਦਿੰਦੀ ਏ💔..!!

Tu sahwein nazar aawe ❤️ || ghaint Punjabi status || love shayari

Bechain akhiyan khullde Saar
Tu sahwein khada nazar aawe😍..!!
Tera nitt aa milna injh sajjna
Menu pagl na kar jawe😇..!!

ਬੇਚੈਨ ਅੱਖੀਆਂ ਖੁੱਲ੍ਹਦੇ ਸਾਰ
ਤੂੰ ਸਾਹਵੇਂ ਖੜ੍ਹਾ ਨਜ਼ਰ ਆਵੇ😍..!!
ਤੇਰਾ ਨਿੱਤ ਆ ਮਿਲਣਾ ਇੰਝ ਸੱਜਣਾ
ਮੈਨੂੰ ਪਾਗ਼ਲ ਨਾ ਕਰ ਜਾਵੇ😇..!!

Teri akh rowegi || sad Punjabi shayari || Punjabi status

Teri akh rowegi bekadra
Te hasse kite khoh Jane ne..!!
Tenu kadran udo hi painiyan ne
Jadon door sajjan ho Jane ne..!!

ਤੇਰੀ ਅੱਖ ਰੋਵੇਗੀ ਬੇਕਦਰਾ
ਤੇ ਹਾਸੇ ਦੇਖੀਂ ਖੋਹ ਜਾਣੇ ਨੇ..!!
ਤੈਨੂੰ ਕਦਰਾਂ ਉਦੋਂ ਹੀ ਪੈਣੀਆਂ ਨੇ
ਜਦੋਂ ਦੂਰ ਸੱਜਣ ਹੋ ਜਾਣੇ ਨੇ..!!

Oh te mein 😍 || true love poetry

Dassi rabba kad bull muskaune
Akhiyan shaddna ron nu..!!
Kinne ku din hor paye ne
Ohde mere ikk hon nu😘..!!
Sath rahe sada janma takk
Bhag laggan mere intezaar nu..!!
Nazar kite dekhi lag na jawe
Ohde mere pyar nu💓..!!
Rabba door Na Kari sajjna ton
Menu aklan thodi nu..!!
Salamat rakhi juga juga takk
Ohdi meri Jodi nu😍..!!

ਦੱਸੀਂ ਰੱਬਾ ਕਦ ਬੁੱਲ੍ਹ ਮੁਸਕਾਉਣੇ
ਅੱਖੀਆਂ ਛੱਡਣਾ ਰੋਣ ਨੂੰ..!!
ਕਿੰਨੇ ਕੁ ਦਿਨ ਹੋਰ ਪਏ ਨੇ
ਉਹਦੇ ਮੇਰੇ ਇੱਕ ਹੋਣ ਨੂੰ😘..!!
ਸਾਥ ਰਹੇ ਸਾਡਾ ਜਨਮਾਂ ਤੱਕ
ਭਾਗ ਲੱਗਣ ਮੇਰੇ ਇੰਤਜ਼ਾਰ ਨੂੰ..!!
ਨਜ਼ਰ ਕਿਤੇ ਦੇਖੀਂ ਲੱਗ ਨਾ ਜਾਵੇ
ਉਹਦੇ ਮੇਰੇ ਪਿਆਰ ਨੂੰ💓..!!
ਰੱਬਾ ਦੂਰ ਨਾ ਕਰੀਂ ਸੱਜਣਾ ਤੋਂ
ਮੈਨੂੰ ਅਕਲਾਂ ਥੋੜੀ ਨੂੰ..!!
ਸਲਾਮਤ ਰੱਖੀਂ ਜੁੱਗਾਂ ਜੁੱਗਾਂ ਤੱਕ
ਉਹਦੀ ਮੇਰੀ ਜੋੜੀ ਨੂੰ😍..!!

Mohobbat bhut e tere naal || sacha pyar shayari || Punjabi poetry

Kinni vi koshish kar lawa mein
Tera Nata na tutte dil mere naal
Mohobbat bhut e tere naal..!!

Akhan ch khuab te supne sajje
Sajjna tere chehre naal
Mohobbat bhut e tere naal..!!

Manzil bana tenu raah rushnaune ne
Todne naate hanere naal
Mohobbat bhut e tere naal..!!

Rabb kolo mang ho Jana tere
Lai ke lawan phere naal
Mohobbat bhut e tere naal..!!

ਕਿੰਨੀ ਵੀ ਕੋਸ਼ਿਸ਼ ਕਰ ਲਵਾਂ ਮੈਂ
ਤੇਰਾ ਨਾਤਾ ਨਾ ਟੁੱਟੇ ਦਿਲ ਮੇਰੇ ਨਾਲ
ਮੋਹੁੱਬਤ ਬਹੁਤ ਏ ਤੇਰੇ ਨਾਲ..!!

ਅੱਖਾਂ ‘ਚ ਖ਼ੁਆਬ ਤੇ ਸੁਪਨੇ ਸੱਜੇ
ਸੱਜਣਾ ਤੇਰੇ ਚਿਹਰੇ ਨਾਲ
ਮੋਹੁੱਬਤ ਬਹੁਤ ਏ ਤੇਰੇ ਨਾਲ..!!

ਮੰਜ਼ਿਲ ਬਣਾ ਤੈਨੂੰ ਰਾਹ ਰੁਸ਼ਨਾਉਣੇ ਨੇ
ਤੋੜਨੇ ਨਾਤੇ ਹਨੇਰੇ ਨਾਲ
ਮੋਹੁੱਬਤ ਬਹੁਤ ਏ ਤੇਰੇ ਨਾਲ..!!

ਰੱਬ ਕੋਲੋਂ ਮੰਗ ਹੋ ਜਾਣਾ ਤੇਰੇ
ਲੈ ਕੇ ਲਾਵਾਂ ਫ਼ੇਰੇ ਨਾਲ
ਮੋਹੁੱਬਤ ਬਹੁਤ ਏ ਤੇਰੇ ਨਾਲ..!!

Tere supne 😍 || Sacha pyar shayari || love status

Mein jaaga taan akhan khulliyan vich
Teriyan yaadan laya dera e💓..!!
Je meechan akhan saune layi
Tere supneya paya ghera e😍..!!

ਮੈੰ ਜਾਗਾਂ ਤਾਂ ਅੱਖਾਂ ਖੁੱਲੀਆਂ ਵਿੱਚ
ਤੇਰੀਆਂ ਯਾਦਾਂ ਲਾਇਆ ਡੇਰਾ ਏ💓..!!
ਜੇ ਮੀਚਾਂ ਅੱਖਾਂ ਸੌਣੇ ਲਈ
ਤੇਰੇ ਸੁਪਨਿਆਂ ਪਾਇਆ ਘੇਰਾ ਏ😍..!!

Rowan akhan 💔 || sad Punjabi status || heart broken

Sutteya e zindagi chon kadd ke
Rooh vich pehla jadh ke ve💔..!!
Shaddeya e bekadar jehe ho ke
Hath mera tu fadh ke ve😢..!!
Tenu taan koi fark na sajjna
Shadd tur gaya tu ladh ke ve☹️..!!
Methon tu ziddan pugayian
Har vari adh adh ke ve😫..!!
Adh mareya di halat ch hoye asi
Hizran tereyan ch sadh ke ve😥..!!
Rowan akhan ajj vi kamliyan
Teriyan gallan puraniyan padh ke ve😭..!!

ਸੁੱਟਿਆ ਏ ਜ਼ਿੰਦਗੀ ‘ਚੋਂ ਕੱਢ ਕੇ
ਰੂਹ ਵਿੱਚ ਪਹਿਲਾਂ ਜੜ੍ਹ ਕੇ ਵੇ💔..!!
ਛੱਡਿਆ ਏ ਬੇਕਦਰ ਜਿਹੇ ਹੋ ਕੇ
ਹੱਥ ਮੇਰਾ ਤੂੰ ਫੜ੍ਹ ਕੇ ਵੇ😢..!!
ਤੈਨੂੰ ਤਾਂ ਕੋਈ ਫ਼ਰਕ ਨਾ ਸੱਜਣਾ
ਛੱਡ ਤੁਰ ਗਿਆ ਤੂੰ ਲੜ ਕੇ ਵੇ☹️..!!
ਮੈਥੋਂ ਤੂੰ ਜਿੱਦਾਂ ਪੁਗਾਈਆਂ
ਹਰ ਵਾਰੀ ਅੜ੍ਹ ਅੜ੍ਹ ਕੇ ਵੇ😫..!!
ਅੱਧ ਮਰਿਆ ਦੀ ਹਾਲਤ ‘ਚ ਹੋਏ ਅਸੀਂ
ਹਿਜ਼ਰਾਂ ਤੇਰਿਆਂ ‘ਚ ਸੜ ਕੇ ਵੇ😥..!!
ਰੋਵਣ ਅੱਖਾਂ ਅੱਜ ਵੀ ਕਮਲੀਆਂ
ਤੇਰੀਆਂ ਗੱਲਾਂ ਪੁਰਾਣੀਆਂ ਪੜ੍ਹ ਕੇ ਵੇ😭..!!