Skip to content

dil

Dil status, toota dil, zakhmi dil, tadpta dil, pyar me pgal dil shayari status. Its all about Dil shayari

Tera deewana || Punjabi shayari

ਮੇਰੀ ਅੱਖਾਂ ਸਾਹਮਣੇ ਰਹਿੰਦਾ ਏ ਬੱਸ ਇੱਕ ਚੇਹਰਾ
ਮੈਨੂੰ ਦਿਵਾਨਾ ਕਰਦਾ ਏ ਬੱਸ ਇੱਕ ਚੇਹਰਾ
ਪਲ ਪਲ ਸਵਾਲ ਕਰਾਂ ਮੈਂ ਖੁਦ ਤੋਂ
ਕੀ ਕਾਹਤੋਂ ਇਨਾਂ ਕਰਦਾ ਏ ਦਿਲ ਦਿਲੋਂ ਤੇਰਾ
ਤੂੰ ਸੂਟ ਕਿਹੜੇ ਦਰਜ਼ੀ ਕੋਲੋਂ ਸਵਾਉਨੀ ਏ
ਇੱਕ ਤਾਂ ਤੂੰ ਪਹਿਲਾਂ ਹੀ ਏਹਨੀ ਖੁਬਸੂਰਤ
ਉਪਰੋਂ ਤੂੰ ਕਾਲ਼ੇ ਰੰਗ ਦਾ ਸੂਟ ਬਾਹਲ਼ਾ ਘੈਂਟ ਪਾਉਣੀ ਏ
ਜੇਹੜਾ ਵੀ ਤੈਨੂੰ ਦੇਖ ਲਵੇ ਦਿਵਾਨਾ ਤੇਰਾਂ ਹੋ ਜਾਂਦਾ ਏ
ਜੇ ਦੇਖ ਲਵੇ ਤੂੰ ਅਸਮਾਨ ਵੱਲ ਅੱਖਾਂ ਭਰਕੇ
ਸ਼ਰਮਾ.. ਅੰਬਰੋਂ ਫੇਰ ਮੀਂਹ ਪੈ ਜਾਂਦਾ ਏ😍

Loki dardan ton door bhajde || sad but true || dard shayari

Loki dardan ton door bhajde ne
Ni main dardan di faryaad karan
Jihne dukh jhalan di jaach ditti
Ohnu har pal dil vich yaad karan..
Jad pya c vaah ehna naal
Tan sada chaleya koi zor nhi
Phir khud nu c samjhaya main
Sanghu tu aina vi kamzor nhi…

ਲੋਕੀ ਦਰਦਾਂ ਤੋਂ ਦੂਰ ਭੱਜਦੇ ਨੇ
ਨੀ ਮੈਂ ਦਰਦਾਂ ਦੀ ਫਰਿਆਦ ਕਰਾਂ
ਜਿਹਨੇ ਦੁੱਖ ਝੱਲਣ ਦੀ ਜਾਚ ਦਿੱਤੀ
ਉਹਨੂੰ ਹਰ ਪਲ ਦਿਲ ਵਿੱਚ ਯਾਦ ਕਰਾਂ
ਜਦ ਪਿਆ ਸੀ ਵਾਹ ਇਹਨਾਂ ਨਾਲ
ਤਾਂ ਸਾਡਾ ਚੱਲਿਆ ਕੋਈ ਜ਼ੋਰ ਨਹੀਂ
ਫਿਰ ਖੁਦ ਨੂੰ ਸੀ ਸਮਝਾਇਆ ਮੈਂ
ਸੰਘੂ ਤੂੰ ਇੰਨਾ ਵੀ ਕਮਜ਼ੋਰ ਨਹੀਂ…

Daag ishqe de || punjabi status || sad in love shayari

Daag ishqe de khud dhon lagda haan,
Enni yaad aundi hai ke mein ron lagda haan..
Khafa haan us ton mein eh oh vi jandi hai,
Russeya mein hunda taan vi usnu mnaun lagda haan..
Sath pal da nhi umra da hai,
Mannda nhi dil esnu samjhaun lagda haan..
Sare hakkan ton usne kado da aazad kar ditta menu,
Pta nhi fer kyu hakk jataun lagda haan..

ਦਾਗ਼ ਇਸ਼ਕੇ ਦੇ ਖ਼ੁਦ ਹੀ ਧੋਣ ਲਗਦਾ ਹਾਂ,
ਐਨੀ ਯਾਦ ਆਉਂਦੀ ਹੈ ਕੇ ਮੈਂ ਰੋਣ ਲਗਦਾ ਹਾਂ।
ਖਫ਼ਾ ਹਾਂ ਉਸ ਤੋਂ ਮੈ ਇਹ ਉਹ ਵੀ ਜਾਣਦੀ ਹੈ,
ਰੁੱਸਿਆ ਮੈ ਹੁੰਦਾ ਤਾਂ ਵੀ ਉਸਨੂੰ ਮਨਾਉਣ ਲਗਦਾ ਹਾਂ।
ਸਾਥ ਪਲ ਦਾ ਨਹੀਂ ਉਮਰਾਂ ਦਾ ਹੈ,
ਮੰਨਦਾ ਨਹੀਂ ਦਿਲ ਇਸ ਨੂੰ ਸਮਝਾਉਣ ਲਗਦਾ ਹਾਂ।
ਸਾਰੇ ਹੱਕਾਂ ਤੋ ਉਸਨੇ ਕਦੋਂ ਦਾ ਆਜ਼ਾਦ ਕਰ ਦਿੱਤਾ ਮੈਨੂੰ,
ਪਤਾ ਨਹੀ ਫੇਰ ਕਿਉਂ ਹੱਕ ਜਤਾਉਣ ਲਗਦਾ ਹਾਂ।

Dil vich jgah || punjabi status

Har kise nu onni hi jgah deyo dil vich jinni oh tuhanu dinda hai
Nhi taan khud rowoge ya oh tuhanu rulayega 🙌

ਹਰ ਕਿਸੇ ਨੂੰ ਓਨੀ ਹੀ ਜਗ੍ਹਾ ਦਿਓ ਦਿਲ ਵਿਚ ਜਿੰਨੀ ਓਹ ਤੁਹਾਨੂੰ ਦਿੰਦਾ ਹੈ
ਨਹੀਂ ਤਾਂ ਖੁੱਦ ਰੋਵੋਗੇ ਜਾਂ ਉਹ ਤੁਹਾਨੂੰ ਰੁਲਾਏਗਾ🙌

Punjabi motivational status || true lines

Vaddi manzil de musafir,
Chotte dil nhi rakheya karde..!🙌

ਵੱਡੀ ਮੰਜ਼ਿਲ ਦੇ ਮੁਸਾਫ਼ਿਰ,
ਛੋਟੇ ਦਿਲ ਨਹੀਂ ਰੱਖਿਆ ਕਰਦੇ..!🙌

Niwe bna ke rakhi maalka || Punjabi thoughts || true lines

Hy waheguru ji kade vi o din dikhe
Jad apne aap te hadon vadh garoor ho jawe
Enne niwe bnake rakhi malka ke
Har dil dua den lyi majboor ho jawe ❤

ਹੇ ਵਾਹਿਗੁਰੂ ਜੀ ਕਦੇ ਵੀ ਓ ਦਿਨ ਦਿਖੇ
ਜਦ ਆਪਣੇ ਆਪ ਤੇ ਹੱਦੋ ਵੱਧ ਗਰੂਰ ਹੋ ਜਾਵੇ
ਏਨੇ ਨੀਵੇ ਬਣਾਕੇ ਰੱਖੀ ਮਾਲਕਾ ਕਿ
ਹਰ ਦਿਲ ਦੁਆ ਦੇਣ ਲਈ ਮਜਬੂਰ ਹੋ ਜਾਵੇ❤

Rang Mohabbtaan Waale || love Punjabi status

Ess duniya – jahaan ch vekhe ne
main bde rang mohabbatan wale ji,❤
meri vi te jholi paa dwo
do pal mohabbatan wale ji…🙈
hove koi dil ton sohna,
te ohdi seerat pyaari hove,🤗
ohde sunpneya da howan main hi Ranjha
Oh meri raani hove,😇
naa pain judaiyan dohaan ch,
Bhawein shhoti jyi khaani hove,✌
ho naa jawan choor banann ton pehlaan, 
mere khaab mohabbatan wale ji…😍
Ess duniya – jahaan ch vekhe ne
main bde rang mohabbatan wale ji…❤

ਇਸ ਦੁਨੀਆਂ ਜਹਾਨ ‘ਚ ਵੇਖਣੇ ਨੇ
ਮੈਂ ਬੜੇ ਰੰਗ ਮੋਹੁੱਬਤਾਂ ਵਾਲੇ ਜੀ❤
ਮੇਰੀ ਵੀ ਤੇ ਝੋਲੀ ਪਾ ਦਵੋ
ਦੋ ਪਲ ਮੋਹੁੱਬਤਾਂ ਵਾਲੇ ਜੀ🙈
ਹੋਵੇ ਕੋਈ ਦਿਲ ਤੋਂ ਸੋਹਣਾ
ਤੇ ਉਹਦੀ ਸੀਰਤ ਪਿਆਰੀ ਹੋਵੇ🤗
ਓਹਦੇ ਸੁਪਨਿਆਂ ਦਾ ਹੋਵਾਂ ਮੈਂ ਹੀ ਰਾਂਝਾ
ਉਹ ਮੇਰੀ ਰਾਣੀ ਹੋਵੇ😇
ਨਾ ਪੈਣ ਜੁਦਾਈਆਂ ਦੋਹਾਂ ‘ਚ
ਭਾਵੇਂ ਛੋਟੀ ਜਿਹੀ ਕਹਾਣੀ ਹੋਵੇ✌
ਹੋ ਨਾ ਜਾਵਣ ਚੂਰ ਬਣਨ ਤੋਂ ਪਹਿਲਾਂ
ਮੇਰੇ ਖ਼ੁਆਬ ਮੋਹੁੱਬਤਾਂ ਵਾਲੇ ਜੀ😍
ਇਸ ਦੁਨੀਆਂ ਜਹਾਨ ‘ਚ ਵੇਖਣੇ ਨੇ
ਮੈਂ ਬੜੇ ਰੰਗ ਮੋਹੁੱਬਤਾਂ ਵਾਲੇ ਜੀ❤

Hathan vicho hath shuda leya || sad Punjabi shayari || broken status

Fikra da rassa ohne apne galon la leya
Jaan lagge ohne apna matlab kadwa leya
Jo Hun vapis aayea nhi
Lagda ohne koi hor hi russa yaar mnaa leya
Mein rondi kurlaundi rahi
Akhir menu yaar nu shaddna hi pai gya
Mein kar vi ki sakdi c
Ohne apne hathan vicho mera hath hi shuda leya💔

ਫ਼ਿਕਰਾ ਦਾ ਰੱਸਾ ਉਹਨੇ ਆਪਣੇ ਗਲੋਂ ਲਾ ਲਿਆ
ਜਾਣ ਲੱਗੇ ਉਹਨੇ ਆਪਣਾ ਮਤਲਬ ਕਢਵਾ ਲਿਆ
ਜੋ ਹੁਣ ਵਾਪਿਸ ਆਇਆ ਨਹੀਂ
ਲੱਗਦਾ ਉਹਨੇ ਕੋਈ ਹੋਰ ਹੀ ਰੁੱਸਾ ਯਾਰ ਮਨਾ ਲਿਆ
ਮੈਂ ਰੋਂਦੀ ਕੁਰਲਾਉਂਦੀ ਰਹੀ
ਆਖਿਰ ਮੈਨੂੰ ਯਾਰ ਨੂੰ ਛੱਡਣਾ ਹੀ ਪੈ ਗਿਆ
ਮੈ ਕਰ ਵੀ ਕੀ ਸਕਦੀ ਸੀ
ਉਹਨੇ ਆਪਣੇ ਹੱਥਾਂ ਵਿੱਚੋਂ ਮੇਰਾ ਹੱਥ ਹੀ ਛੁੱਡਾ ਲਿਆ💔