Daga nahi kamayida || true line Punjabi status || Punjabi poetry
Je janno vadh chahwe nirsuarth oh ho ke
Masum ohde dil nu dukha ch nahi payida..!!
Jo peedhan nu teriyan gal lawe apne
Aise peyareyan nu chadd ke nhi jayida..!!
Oh Jo rabb mann tenu kare yaad dil ton
Ishq ohde sache nu daag nahio lagda..!!
Bharosa jihnu tere te e khud ton v Jada
Sajjna oh dil naal daga nahi kamayida..!!
Nazran ch dekh jazbaat ohde sache
Khaure ohnu vi howe thoda pyar tera chahida..!!
Evein na rulaya kar bedard jehe ban ke
Pyar karn valeyan nu bahuta nahi satayida..!!
ਜੇ ਜਾਨੋਂ ਵੱਧ ਚਾਹਵੇ ਨਿਰਸੁਆਰਥ ਉਹ ਹੋ ਕੇ
ਮਾਸੂਮ ਓਹਦੇ ਦਿਲ ਨੂੰ ਦੁੱਖਾਂ ‘ਚ ਨਹੀਂ ਪਾਈਦਾ..!!
ਜੋ ਪੀੜਾਂ ਨੂੰ ਤੇਰੀਆਂ ਗਲ ਲਾਵੇ ਆਪਣੇ
ਐਸੇ ਪਿਆਰਿਆਂ ਨੂੰ ਛੱਡ ਕੇ ਨਹੀਂ ਜਾਈਦਾ..!!
ਉਹ ਜੇ ਰੱਬ ਮੰਨ ਤੈਨੂੰ ਕਰੇ ਯਾਦ ਦਿਲ ਤੋਂ
ਇਸ਼ਕ ਉਹਦੇ ਸੱਚੇ ਨੂੰ ਦਾਗ਼ ਨਹੀਂਓ ਲਾਈਦਾ..!!
ਭਰੋਸਾ ਜਿਹਨੂੰ ਤੇਰੇ ਤੇ ਏ ਖੁਦ ਤੋਂ ਵੀ ਜ਼ਿਆਦਾ
ਸੱਜਣਾ ਉਹ ਦਿਲ ਨਾਲ ਦਗ਼ਾ ਨਹੀਂ ਕਮਾਈਦਾ..!!
ਨਜ਼ਰਾਂ ‘ਚ ਦੇਖ ਜਜ਼ਬਾਤ ਓਹਦੇ ਸੱਚੇ
ਖੌਰੇ ਉਹਨੂੰ ਵੀ ਹੋਵੇ ਥੋੜਾ ਪਿਆਰ ਤੇਰਾ ਚਾਹੀਦਾ..!!
ਐਵੇਂ ਨਾ ਰੁਲਾਇਆ ਕਰ ਬੇਦਰਦ ਜਿਹੇ ਬਣ ਕੇ
ਪਿਆਰ ਕਰਨ ਵਾਲਿਆਂ ਨੂੰ ਬਹੁਤਾ ਨਹੀਂ ਸਤਾਈਦਾ..!!