Skip to content

dil

Dil status, toota dil, zakhmi dil, tadpta dil, pyar me pgal dil shayari status. Its all about Dil shayari

Dass mera ki mere ch bacheya e || true love poetry || Punjabi shayari

Eh dil v kinna bewafa e
Rehnda mere kol pr gall teri sune
Eh nazar vi tere raah takkdi e
Dekhe tenu te khwab vi tere bune
Eh saahan di ta jiwe e bani mala
Aunde jande naam eh lawe tera
Jo dhadkan chaldi mere dil di e
Us dhadkan ch dhadake dil tera
Eh bull Jo khullan bola layi
Naam tera te zikar vi tera kare
Eh hath Jo uthde dua de layi
Mange tenu te dhiyan vi tera dhare
Rag rag ch vehnda mehsus ho gya
Rom rom sab tere ch racheya e..!!
Tu hi tu Jo reh gya baki hun
Dass mera ki mere ch bacheya e..!!

ਇਹ ਦਿਲ ਵੀ ਕਿੰਨਾ ਬੇਵਫ਼ਾ ਏ
ਰਹਿੰਦਾ ਮੇਰੇ ਕੋਲ ਪਰ ਗੱਲ ਤੇਰੀ ਸੁਣੇ
ਇਹ ਨਜ਼ਰ ਵੀ ਤੇਰੇ ਰਾਹ ਤੱਕਦੀ ਏ
ਦੇਖੇ ਤੈਨੂੰ ਤੇ ਖੁਆਬ ਵੀ ਤੇਰੇ ਬੁਣੇ
ਇਹ ਸਾਹਾਂ ਦੀ ਤਾਂ ਜਿਵੇਂ ਏ ਬਣੀ ਮਾਲਾ
ਆਉਂਦੇ ਜਾਂਦੇ ਨਾਮ ਇਹ ਲਵੇ ਤੇਰਾ
ਜੋ ਧੜਕਣ ਚਲਦੀ ਮੇਰੇ ਦਿਲ ਦੀ ਏ
ਉਸ ਧੜਕਣ ‘ਚ ਧੜਕੇ ਦਿਲ ਤੇਰਾ
ਇਹ ਬੁੱਲ੍ਹ ਜੋ ਖੁੱਲਣ ਬੋਲਾਂ ਲਈ
ਨਾਮ ਤੇਰਾ ਤੇ ਜ਼ਿਕਰ ਵੀ ਤੇਰਾ ਕਰੇ
ਇਹ ਹੱਥ ਜੋ ਉੱਠਦੇ ਦੁਆ ਦੇ ਲਈ
ਮੰਗੇ ਤੈਨੂੰ ਤੇ ਧਿਆਨ ਵੀ ਤੇਰਾ ਧਰੇ
ਰਗ-ਰਗ ‘ਚ ਵਹਿੰਦਾ ਮਹਿਸੂਸ ਹੋ ਗਿਆ
ਰੋਮ-ਰੋਮ ਸਭ ਤੇਰੇ ‘ਚ ਰਚਿਆ ਏ
ਤੂੰ ਹੀ ਤੂੰ ਜੋ ਰਹਿ ਗਿਆ ਬਾਕੀ ਹੁਣ
ਦੱਸ ਮੇਰਾ ਕੀ ਮੇਰੇ ‘ਚ ਬਚਿਆ ਏ..!!

Ishq Na jgaa || true love shayari || Punjabi status

Badi mushqil naal rokde haan dil apne nu
Baar baar sajjna ishq Na jgaa..!!

ਬੜੀ ਮੁਸ਼ਕਿਲ ਨਾਲ ਰੋਕਦੇ ਹਾਂ ਦਿਲ ਆਪਣੇ ਨੂੰ
ਬਾਰ ਬਾਰ ਸੱਜਣਾ ਇਸ਼ਕ ਨਾ ਜਗਾ..!!

Chann jeha Sajjan || true love shayari || Punjabi love status

Lagda na mera kite ajjkal dil
Zara chain vi na Chandra paunda e..!!
Ikk chann jeha Sajjan e ditta rabb ne
Din raat Jo yaad bas aunda e..!!

ਲੱਗਦਾ ਨਾ ਮੇਰਾ ਕਿਤੇ ਅੱਜਕੱਲ ਦਿਲ
ਜ਼ਰਾ ਚੈਨ ਵੀ ਨਾ ਚੰਦਰਾ ਪਾਉਂਦਾ ਏ..!!
ਇੱਕ ਚੰਨ ਜਿਹਾ ਸੱਜਣ ਏ ਦਿੱਤਾ ਰੱਬ ਨੇ
ਦਿਨ ਰਾਤ ਜੋ ਯਾਦ ਬਸ ਆਉਂਦਾ ਏ..!!

Sanu chahun valeya di kami nahi || true love shayari || best Punjabi shayari

Asi rehnde c door ehna ishq mohalleyan ton
Dil harde nhi c piche kise dukki tikki..!!
Sanu chahun valeya di vi koi kami Na c sajjna
Kade sochi gall tere te hi aa ke kyu mukki..!!

ਅਸੀਂ ਰਹਿੰਦੇ ਸੀ ਦੂਰ ਇਹਨਾਂ ਇਸ਼ਕ ਮੋਹੱਲਿਆਂ ਤੋਂ
ਦਿਲ ਹਾਰਦੇ ਨਹੀਂ ਸੀ ਪਿੱਛੇ ਕਿਸੇ ਦੁੱਕੀ ਤਿੱਕੀ..!!
ਸਾਨੂੰ ਚਾਹੁਣ ਵਾਲਿਆਂ ਦੀ ਵੀ ਕੋਈ ਕਮੀ ਨਾ ਸੀ ਸੱਜਣਾ
ਕਦੇ ਸੋਚੀਂ ਗੱਲ ਤੇਰੇ ‘ਤੇ ਹੀ ਆ ਕੇ ਕਿਉਂ ਮੁੱਕੀ..!!

Khid jawe mera dil || true love shayari || sacha pyar status

Khid jawe mera dil milan te
Ohde khayalan di ikk shooh nu..!!
Uston bina eh saah vi na kam de ne
Oh lazmi e meri rooh nu..!!

ਖਿੜ ਜਾਵੇ ਮੇਰਾ ਦਿਲ ਮਿਲਣ ‘ਤੇ
ਓਹਦੇ ਖਿਆਲਾਂ ਦੀ ਇੱਕ ਛੂਹ ਨੂੰ..!!
ਉਸਤੋਂ ਬਿਨਾਂ ਇਹ ਸਾਹ ਵੀ ਨਾ ਕੰਮ ਦੇ ਨੇ
ਉਹ ਲਾਜ਼ਮੀ ਏ ਮੇਰੀ ਰੂਹ ਨੂੰ..!!

Kismat naal milde ne || Punjabi true line shayari || Punjabi status

Sohniya surta vale mil jawange bathere
Sohne dil vale kismat naal milde ne..!!
“Roop” Kadaran kariye os sohne yaar diya
Pavitar ehsas te jazbaat jihde dil de ne..!!

ਸੋਹਣੀਆਂ ਸੂਰਤਾਂ ਵਾਲੇ ਮਿਲ ਜਾਵਣਗੇ ਬਥੇਰੇ
ਸੋਹਣੇ ਦਿਲ ਵਾਲੇ ਕਿਸਮਤ ਨਾਲ ਮਿਲਦੇ ਨੇ..!!
“ਰੂਪ” ਕਦਰਾਂ ਕਰੀਏ ਉਸ ਸੋਹਣੇ ਯਾਰ ਦੀਆਂ
ਪਵਿੱਤਰ ਅਹਿਸਾਸ ਤੇ ਜਜ਼ਬਾਤ ਜਿਹਦੇ ਦਿਲ ਦੇ ਨੇ..!!

Asin maaf kade na || Sad and Love punjabi shayari

Je dil ton laggi hundi tuhadi
raah saaf kade na karde
je teri thaan koi hor hunda
Asin maaf kade na karde

ਜੇ ਦਿੱਲ ਤੋ ਲੱਗੀ ਹੁੰਦੀ ਤੁਹਾਡੀ
ਰਾਹ ਸਾਫ਼ ਕਦੇ ਨਾ ਕਰਦੇ,
ਜੇ ਤੇਰੀ ਥਾਂ ਕੋਈ ਹੋਰ ਹੁੰਦਾ
ਅਸੀ ਮਾਫ਼ ਕਦੇ ਨਾ ਕਰਦੇ,

#rahul pahra

Tere bina Na hor koi kamm || sacha pyar shayari || ishq Punjabi status

Tere bina na hor koi kam reh gaya
Dil kolo hun harde jande haan..!!
Cheti Gal naal la le sanu sajjna ve
Tere ishq ch marde jande haan..!!

ਤੇਰੇ ਬਿਨਾਂ ਨਾ ਹੋਰ ਕੋਈ ਕੰਮ ਰਹਿ ਗਿਆ
ਦਿਲ ਕੋਲੋਂ ਹੁਣ ਹਰਦੇ ਜਾਂਦੇ ਹਾਂ..!!
ਛੇਤੀ ਗਲ ਨਾਲ ਲਾ ਲੈ ਸਾਨੂੰ ਸੱਜਣਾ ਵੇ
ਤੇਰੇ ਇਸ਼ਕ ‘ਚ ਮਰਦੇ ਜਾਂਦੇ ਹਾਂ..!!