Skip to content

haasa

oh Mera ho gaya e || love punjabi shayari

Ik chnchal jehe haase ne dil mera kahton moheya e
Khaure oh mera ho gya e jaa menu metho khoheya e ??

ਇੱਕ ਚੰਚਲ ਜਿਹੇ ਹਾਸੇ ਨੇ ਦਿਲ ਮੇਰਾ ਕਾਹਤੋਂ ਮੋਹਿਆ ਏ
ਖੌਰੇ ਉਹ ਮੇਰਾ ਹੋ ਗਿਆ ਏ ਜਾਂ ਮੈਨੂੰ ਮੈਥੋਂ ਖੋਹਿਆ ਏ??

Na tere warga koi || love Punjabi shayari

Menu tu hi ik tu sajjna
Tere lyi haasa rona e..!!🤗
Na tere warga koi c
Na tere warga hona e..!!😍

ਮੈਨੂੰ ਤੂੰ ਹੀ ਇੱਕ ਤੂੰ ਸੱਜਣਾ
ਤੇਰੀ ਲਈ ਹਾਸਾ ਰੋਣਾ ਏ..!!🤗
ਨਾ ਤੇਰੇ ਵਰਗਾ ਕੋਈ ਸੀ
ਨਾ ਤੇਰੇ ਵਰਗਾ ਹੋਣਾ ਏ..!!😍

Kismat || true lines || punjabi status

Sada dukh nahi rehnda zindagi vich
Te sada haaseyan di lehar nahi rehndi
Gall kismat te na shaddi sari
Kyunki kismat hamesha apne naal nhi rehndi✌️

ਸਦਾ ਦੁੱਖ ਨੀ ਰਹਿੰਦੇ ਜ਼ਿੰਦਗੀ ਵਿੱਚ
ਤੇ ਸਦਾ ਹਾਸਿਆਂ ਦੀ ਲਹਿਰ ਨੀ ਰਹਿੰਦੀ
ਗੱਲ ਕਿਸਮਤ ਤੇ ਨਾਂ ਛੱਡੀ ਸਾਰੀ
ਕਿਉਂਕਿ ਕਿਸਮਤ ਹਮੇਸ਼ਾ ਆਪਣੇ ਨਾਲ ਨੀ ਰਹਿੰਦੀ।✌️

Kuj sade dil di sun sajjna || love punjabi status

Ke Gairaa naal hasda a sajjna
Kde saade naal vi dukh sukh frol tu
Ke kuj Sade dil di sun sajjna
Te kuj apne muho bol tu…

ਕੇ ਗੈਰਾ ਨਾਲ ਹੱਸਦਾ ਏ ਸੱਜਣਾ
ਕਦੇ ਸਾਡੇ ਨਾਲ ਵੀ ਦੁੱਖ ਸੁੱਖ ਫਰੋਲ ਤੂੰ
ਕੇ ਕੁੱਝ ਸਾਡੇ ਦਿਲ ਦੀ ਸੁਣ ਸੱਜਣਾ
ਤੇ ਕੁੱਝ ਅਪਣੇ ਮੂੰਹੋਂ ਬੋਲ ਤੂੰ..

Kol hoyiye taan hassan loki || Punjabi status

Duniya de vich rakh farida
Kujh esa behn khlon,
Kol hoyiye taan hassan loki
Tur jayiye taan ron..

ਦੁਨੀਆਂ ਦੇ ਵਿੱਚ ਰੱਖ ਫਰੀਦਾ
ਕੁਝ ਐਸਾ ਬਹਿਣ ਖਲੋਣ,
ਕੋਲ ਹੋਈਏ ਤਾਂ ਹੱਸਣ ਲੋਕੀ
ਤੁਰ ਜਾਈਏ ਤਾਂ ਰੋਣ।

Chaa koi nhi || broken shayari || sad Punjabi status

Mein hassda taan rehnda 😊
Par chaa koi nhi 🍂
Ikk tere naal e dukh sukh karda c 🙌
Hun fad da baah koi nhi 💔

ਮੈਂ ਹੱਸਦਾ ਤਾਂ ਰਹਿੰਦਾ😊
ਪਰ ਚਾਅ ਕੋਈ ਨੀ🍂
ਇੱਕ ਤੇਰੇ ਨਾਲ ਈ ਦੁੱਖ ਸੁੱਖ ਕਰਦਾ ਸੀ🙌
ਹੁਣ ਫੜਦਾ ਬਾਂਹ ਕੋਈ ਨੀ  💔
-ਹੰਕਾਰੀ 

Ohnu meri yaad aayi || love punjabi status

Chehre ton haase udd gye
Dil ch khamoshi shaai aa
Ohde shehr di hawa menu dass rhi aa
Ke ohnu ajj ek vaar fir ton meri yaad aayi aa..

ਚਿਹਰੇ ਤੋਂ ਹਾਸੇ ਉੱਡ ਗਏ
ਦਿਲ ‘ਚ ਖਾਮੋਸ਼ੀ ਛਾਈ ਆ
ਉਹਦੇ ਸ਼ਹਿਰ ਦੀ ਹਵਾ ਮੈਨੂੰ ਦੱਸ ਰਹੀ ਆ
ਕਿ ਉਹਨੂੰ ਅੱਜ ਇੱਕ ਵਾਰ ਫਿਰ ਤੋਂ ਮੇਰੀ ਯਾਦ ਆੲੀ ਆ…. gumnaam ✍️✍️

Mehboob naal Mohobbat || Punjabi status

ਚਿਹਰੇ ਤੇ ਹਾਸਾ ਦਿਲ ‘ਚ ਕਿਹਨੂੰ ਕੀ ਪਤਾ ਕੀ ਏ
ਗਮ ਏ ਦਰਦ ਏ ਖੂਸ਼ੀ ਏ ਕੀ ਪਤਾ ਕੀ ਏ……
ਲੋਕਾਂ ਲਈ ਤਾਂ ਪਿੰਜਰੇ ਦੇ ਵਿੱਚ ਕੇਦ ਪੰਛੀ ਵੀ ਖੂਸ ਏ
ਕਿਸੇ ਨੂੰ ਕੀ ਪਤਾ ਉਹਦੇ ਦਿਲ ‘ਚ ਕੀ ਏ……
ਅੰਦਰੋਂ ਖਾਮੋਸ਼ ਬੋਲ ਬੁੱਲ੍ਹਾਂ ‘ਤੇ
ਮੈਂ ਰੂਹੋ ਖਾਮੋਸ਼ ਰਹਿੰਦਾ ਹਾਂ ਤੇ ਏਹ ਜ਼ੁਬਾਨ ਤੇ ਕੀ ਏ……
ਸਾਹ ਚੱਲ ਰਹੇ ਨੇ ਰੁਕੀਂ ਹੋਈ ਏ ਧੜਕਣ ਮੇਰੀ
ਮੈਂ ਪਹਿਲਾਂ ਹੀ ਖ਼ਾਕ ਹਾਂ ਤੇ ਏਹ ਸਿਵਿਆਂ ਚ ਕੀ ਏ…….
ਪਿੱਠ ਪਿੱਛੋਂ ਵਾਰ ਕਰਨ ਵਾਲੇਆਂ ਦਾ ਨਾਂ ਯਾਰ
ਰੱਬ ਨਾਲ ਯਾਰੀ ਲਾਓ ਲੋਕਾਂ ਨੂੰ ਕੀ ਪਤਾ ਯਾਰੀ ਕੀ ਏ……
ਸਭਨਾਂ ਨੂੰ ਮੋਹ ਲੋਡ਼ ਦਾ ਹਰ ਇੱਕ ਤੋਂ
ਮਲੰਗ ਤੋਂ ਕੀ ਪੁੱਛਿਐ ਲੋੜ ਕੀ ਏ……
ਮੈਂ ਦਿਵਾਨਾ ਕਲਮ ਸ਼ਬਦਾਂ ਦਾ
ਮੈਨੂੰ ਕੀ ਪਤਾ ਮਹਿਬੂਬ ਨਾਲ ਮਹੁੱਬਤ ਕੀ ਏ…..