Skip to content

ishq

Ishq Punjabi shayari and status, Ashiqui shayari, ashiq shayai punjabi ,

ishq dewaana shayari punjabi.

Saza menu hi milegi || very sad shayari || heart broken status

Ohne hnjhu hi dene ne ohde larh laggeyan nu
Mohobbat apni da khaure dastooor bnaya e..!!
Galti usdi howe ja meri saza menu hi milegi
Ishq apne da ohne esa asool bnaya e..!!

ਉਹਨੇ ਹੰਝੂ ਹੀ ਦੇਣੇ ਨੇ ਲੜ ਲੱਗਿਆਂ ਨੂੰ
ਮੋਹੁੱਬਤ ਆਪਣੀ ਦਾ ਖੌਰੇ ਦਸਤੂਰ ਬਣਾਇਆ ਏ..!!
ਗ਼ਲਤੀ ਉਸਦੀ ਹੋਵੇ ਜਾਂ ਮੇਰੀ ਸਜ਼ਾ ਮੈਨੂੰ ਹੀ ਮਿਲੇਗੀ
ਇਸ਼ਕ ਆਪਣੇ ਦਾ ਉਹਨੇ ਐਸਾ ਅਸੂਲ ਬਣਾਇਆ ਏ..!!

Ishqiya irade || true love shayari || Punjabi status

Hasrat teri nu je oh qubool kar lawe
Sukun howe dass kinna seene di thaar ch..!!
Dila oh ki Jane ishqiya irade tere
Ke kis hadd takk tu guzar chukka e ohde pyar ch..!!

ਹਸਰਤ ਤੇਰੀ ਨੂੰ ਜੇ ਉਹ ਕਬੂਲ ਕਰ ਲਵੇ
ਸੁਕੂਨ ਹੋਵੇ ਦੱਸ ਕਿੰਨਾ ਸੀਨੇ ਦੀ ਠਾਰ ‘ਚ..!!
ਦਿਲਾ ਉਹ ਕੀ ਜਾਣੇ ਇਸ਼ਕੀਆ ਇਰਾਦੇ ਤੇਰੇ
ਕਿ ਕਿਸ ਹੱਦ ਤੱਕ ਤੂੰ ਗੁਜ਼ਰ ਚੁੱਕਾ ਏ ਓਹਦੇ ਪਿਆਰ ‘ਚ..!!

Mohobbat e sab || true love shayari || Punjabi love status

Mohobbat e sab mohobbat e rab
Mohobbat rahe bas naal mere..!!
Mohobbat e menu mohobbat naal
Jo mohobbat hoyi e naal tere..!!

ਮੋਹੁੱਬਤ ਏ ਸਭ ਮੋਹੁੱਬਤ ਏ ਰੱਬ
ਮੋਹੁੱਬਤ ਰਹੇ ਬਸ ਨਾਲ ਮੇਰੇ..!!
ਮੋਹੁੱਬਤ ਏ ਮੈਨੂੰ ਮੋਹੁੱਬਤ ਨਾਲ
ਜੋ ਮੋਹੁੱਬਤ ਹੋਈ ਏ ਨਾਲ ਤੇਰੇ..!!

Ishq Na jgaa || true love shayari || Punjabi status

Badi mushqil naal rokde haan dil apne nu
Baar baar sajjna ishq Na jgaa..!!

ਬੜੀ ਮੁਸ਼ਕਿਲ ਨਾਲ ਰੋਕਦੇ ਹਾਂ ਦਿਲ ਆਪਣੇ ਨੂੰ
ਬਾਰ ਬਾਰ ਸੱਜਣਾ ਇਸ਼ਕ ਨਾ ਜਗਾ..!!

Meri jaan e tu || true love Punjabi shayari || love status

Lakhan honge chahun vale tenu vi
Khaure kinneya bola di zuban e tu..!!
Khushnasib haan Jo zindagi ch aaya tu
Jis te kar saka iklota guman e tu..!!
Jive mileya e menu lgda e mere te
Rabb da kitta koi ehsaan e tu..!!
Jo sun ke rooh v nasheyayi jandi e
Esa mohobbat da koi furman e tu..!!
Jithe vassdi e meri chotti jahi duniya
Oh ishq da vakhra hi jahan e tu..!!
Jo byan pyar nu karn oh lafz bane nahi
Tenu dass kive dassa meri jaan e tu..!!

ਲੱਖਾਂ ਹੋਣਗੇ ਚਾਹੁਣ ਵਾਲੇ ਤੈਨੂੰ ਵੀ
ਖੌਰੇ ਕਿੰਨਿਆਂ ਬੋਲਾਂ ਦੀ ਜ਼ੁਬਾਨ ਏ ਤੂੰ..!!
ਖੁਸ਼ਨਸੀਬ ਹਾਂ ਜੋ ਜ਼ਿੰਦਗੀ ‘ਚ ਤੂੰ ਆਇਆ
ਜਿਸ ‘ਤੇ ਕਰ ਸਕਾਂ ਇਕਲੌਤਾ ਗੁਮਾਨ ਏ ਤੂੰ..!!
ਜਿਵੇਂ ਮਿਲਿਆ ਏਂ ਮੈਨੂੰ ਲੱਗਦਾ ਏ ਮੇਰੇ ‘ਤੇ
ਰੱਬ ਦਾ ਕੀਤਾ ਕੋਈ ਅਹਿਸਾਨ ਏ ਤੂੰ..!!
ਜੋ ਸੁਣ ਕੇ ਰੂਹ ਵੀ ਨਸ਼ਿਆਈ ਜਾਂਦੀ ਏ
ਐਸਾ ਮੋਹੁੱਬਤ ਦਾ ਕੋਈ ਫੁਰਮਾਨ ਏ ਤੂੰ..!!
ਜਿੱਥੇ ਵੱਸਦੀ ਏ ਮੇਰੀ ਛੋਟੀ ਜਿਹੀ ਦੁਨੀਆਂ
ਉਹ ਇਸ਼ਕ ਦਾ ਵੱਖਰਾ ਹੀ ਜਹਾਨ ਏ ਤੂੰ..!!
ਜੋ ਬਿਆਨ ਪਿਆਰ ਨੂੰ ਕਰਨ ਉਹ ਲਫ਼ਜ਼ ਬਣੇ ਨਹੀਂ
ਤੈਨੂੰ ਦੱਸ ਕਿਵੇਂ ਦੱਸਾਂ ਮੇਰੀ ਜਾਨ ਏ ਤੂੰ..!!

Sanu chahun valeya di kami nahi || true love shayari || best Punjabi shayari

Asi rehnde c door ehna ishq mohalleyan ton
Dil harde nhi c piche kise dukki tikki..!!
Sanu chahun valeya di vi koi kami Na c sajjna
Kade sochi gall tere te hi aa ke kyu mukki..!!

ਅਸੀਂ ਰਹਿੰਦੇ ਸੀ ਦੂਰ ਇਹਨਾਂ ਇਸ਼ਕ ਮੋਹੱਲਿਆਂ ਤੋਂ
ਦਿਲ ਹਾਰਦੇ ਨਹੀਂ ਸੀ ਪਿੱਛੇ ਕਿਸੇ ਦੁੱਕੀ ਤਿੱਕੀ..!!
ਸਾਨੂੰ ਚਾਹੁਣ ਵਾਲਿਆਂ ਦੀ ਵੀ ਕੋਈ ਕਮੀ ਨਾ ਸੀ ਸੱਜਣਾ
ਕਦੇ ਸੋਚੀਂ ਗੱਲ ਤੇਰੇ ‘ਤੇ ਹੀ ਆ ਕੇ ਕਿਉਂ ਮੁੱਕੀ..!!

Marna jina ik de naal || true love shayari || sacha pyar Punjabi status

Howe khushbu mehki preetan di
Sunakhi hawawan di chaal howe..!!
“Roop” ishq kariye esa rabb varga
Marna jina bs ikk de naal howe..!!

ਹੋਵੇ ਖੁਸ਼ਬੂ ਮਹਿਕੀ ਪ੍ਰੀਤਾਂ ਦੀ
ਸੁਨੱਖੀ ਹਵਾਵਾਂ ਦੀ ਚਾਲ ਹੋਵੇ..!!
“ਰੂਪ” ਇਸ਼ਕ ਕਰੀਏ ਐਸਾ ਰੱਬ ਵਰਗਾ
ਮਰਨਾ ਜਿਓਣਾ ਬਸ ਇੱਕ ਦੇ ਨਾਲ ਹੋਵੇ..!!

Ishq e🔥|| true love shayari ||sacha pyar Punjabi status

Ishq e teri kiitii hoyi ibadat naal..!!
Beintehaa e teri har ikk aadat naal..!!

ਇਸ਼ਕ ਏ ਤੇਰੀ ਕੀਤੀ ਹੋਈ ਇਬਾਦਤ ਨਾਲ..!!
ਬੇਇੰਤੇਹਾ ਏ ਤੇਰੀ ਹਰ ਇੱਕ ਆਦਤ ਨਾਲ..!!