Skip to content

ishq

Ishq Punjabi shayari and status, Ashiqui shayari, ashiq shayai punjabi ,

ishq dewaana shayari punjabi.

Jinne yaar ch rabb nu dekh leya || best Punjabi shayari || true line shayari

Ishq aunda nahi samjhan ch har kise de
Samjhe ohi jinne eh nigh sek leya..!!
“Roop” gehrai-e-ishq ohi mapde ne
Jinne yaar ch rabb nu dekh leya..!!

ਇਸ਼ਕ ਆਉਂਦਾ ਨਹੀਂ ਸਮਝਾਂ ‘ਚ ਹਰ ਕਿਸੇ ਦੇ
ਸਮਝੇ ਓਹੀ ਜਿੰਨੇ ਇਹ ਨਿੱਘ ਸੇਕ ਲਿਆ..!!
“ਰੂਪ” ਗਹਿਰਾਈ-ਏ-ਇਸ਼ਕ ਓਹੀ ਮਾਪਦੇ ਨੇ
ਜਿੰਨੇ ਯਾਰ ‘ਚ ਰੱਬ ਨੂੰ ਦੇਖ ਲਿਆ..!!

Ishq de dard || two line shayari || true shayari

Ishq de dard bhawein athre hi ne..!!
Par es ch mile sukun de pal kuj vakhre hi ne..!!

ਇਸ਼ਕ ਦੇ ਦਰਦ ਭਾਵੇਂ ਅੱਥਰੇ ਹੀ ਨੇ
ਪਰ ਇਸ ‘ਚ ਮਿਲੇ ਸੁਕੂਨ ਦੇ ਪਲ ਕੁਝ ਵੱਖਰੇ ਹੀ ਨੇ..!!

Kyu mohobbat insan nu tadpawe || true line poetry || true but sad shayari

Sukun kho janda e kidre te chain milda nhi rooh nu
Koi ishq vala haal injh sunawe rabba mereya..!!
Esa ki jadu chalda e kise ashiq jhalle te
Jo jaan den de vi karn oh dawe rabba mereya..!!
Suneya halat eh paglan jehi kar dinda e
Dass kyu eh ishareyan te nachawe rabba mereya..!!
Betab dil nam akhan te khamosh chehra
Hoye ishq de rog da shor machawe rabba mereya..!!
Chadd Allah nu ibadat insan di e karni
Esa kyu dil Chandra eh chahwe rabba mereya..!!
Jadon milange tenu asi puchna zaroor
Kyu mohobbat insan nu tadpawe rabba mereya..!!

ਸੁਕੂਨ ਖੋਹ ਜਾਂਦਾ ਏ ਕਿੱਧਰੇ ਤੇ ਚੈਨ ਮਿਲਦਾ ਨਹੀਂ ਰੂਹ ਨੂੰ
ਕੋਈ ਇਸ਼ਕ ਵਾਲਾ ਹਾਲ ਇੰਝ ਸੁਣਾਵੇ ਰੱਬਾ ਮੇਰਿਆ..!!
ਐਸਾ ਕੀ ਜਾਦੂ ਚੱਲਦਾ ਏ ਕਿਸੇ ਆਸ਼ਿਕ਼ ਝੱਲੇ ‘ਤੇ
ਜੋ ਜਾਨ ਦੇਣ ਦੇ ਵੀ ਕਰਨ ਉਹ ਦਾਵੇ ਰੱਬਾ ਮੇਰਿਆ..!!
ਸੁਣਿਆ ਹਾਲਤ ਇਹ ਪਾਗਲਾਂ ਜਿਹੀ ਕਰ ਦਿੰਦਾ ਏ
ਦੱਸ ਕਿਉਂ ਇਹ ਇਸ਼ਾਰਿਆਂ ‘ਤੇ ਨਚਾਵੇ ਰੱਬਾ ਮੇਰਿਆ..!!
ਬੇਤਾਬ ਦਿਲ ਨਮ ਅੱਖਾਂ ਤੇ ਖਾਮੋਸ਼ ਚਿਹਰਾ
ਹੋਏ ਇਸ਼ਕ ਦੇ ਰੋਗ ਦਾ ਛੋਰ ਮਚਾਵੇ ਰੱਬਾ ਮੇਰਿਆ..!!
ਛੱਡ ਅੱਲਾਹ ਨੂੰ ਇਬਾਦਤ ਇਨਸਾਨ ਦੀ ਏ ਕਰਨੀ
ਐਸਾ ਕਿਉਂ ਦਿਲ ਚੰਦਰਾ ਇਹ ਚਾਹਵੇ ਰੱਬਾ ਮੇਰਿਆ..!!
ਜਦੋਂ ਮਿਲਾਂਗੇ ਤੈਨੂੰ ਅਸੀਂ ਪੁੱਛਣਾ ਜ਼ਰੂਰ
ਕਿਉਂ ਮੋਹੁੱਬਤ ਇਨਸਾਨ ਨੂੰ ਤੜਪਾਵੇ ਰੱਬਾ ਮੇਰਿਆ..!!

Kaisiyan mohobbtan teriyan || mohobbat shayari || sad but true shayari

Tere ishq de staye hoye sajjna haan injh
Akhan nam ho jandiyan hun meriyan ne..!!
Dard dassiye Na ta tenu samjha vi Na awan
Eh kaisiyan mohobbtan teriyan ne..!!

ਤੇਰੇ ਇਸ਼ਕ ਦੇ ਸਤਾਏ ਹੋਏ ਸੱਜਣਾ ਹਾਂ ਇੰਝ
ਅੱਖਾਂ ਨਮ ਹੋ ਜਾਂਦੀਆਂ ਹੁਣ ਮੇਰੀਆਂ ਨੇ..!!
ਦਰਦ ਦੱਸੀਏ ਨਾ ਤਾਂ ਤੈਨੂੰ ਸਮਝਾਂ ਵੀ ਨਾ ਆਵਣ
ਇਹ ਕੈਸੀਆਂ ਮੋਹੁੱਬਤਾਂ ਤੇਰੀਆਂ ਨੇ..!!

ishq ishq kre dil mera || Punjabi SHayari poetry

ishq ishq kre dil mera
eh ishq hdda nu khawa …
Rakhla saambh k mahiya..
Eh dil tere bina marda jawa…
Tainu dekh k Taa Hass penda…
tetho door jawe taa kumlawe..

Dukh birha vale || sad shayari || Punjabi shayari

Eh kaliyan raatan de chann tare
Yaad sajjna di hi dilaunde ne..!!
Sanu ishq de maare jhalleya nu
Dukh birha vale staunde ne..!!

ਇਹ ਕਾਲੀਆਂ ਰਾਤਾਂ ਦੇ ਚੰਨ ਤਾਰੇ
ਯਾਦ ਸੱਜਣਾ ਦੀ ਹੀ ਦਿਲਾਉਂਦੇ ਨੇ..!!
ਸਾਨੂੰ ਇਸ਼ਕ ਦੇ ਮਾਰੇ ਝੱਲਿਆਂ ਨੂੰ
ਦੁੱਖ ਬਿਰਹਾ ਵਾਲੇ ਸਤਾਉਂਦੇ ਨੇ..!!

Tere ishq ch pagl hona e || love shayari || Punjabi love shayari

Eh chain vain sab khohna e..!!
Tenu jaan ton vad ke chauhna e..!!
Na udaas hona Na Rona e..!!
Bas tere ishq ch pagl hona e..!!

ਇਹ ਚੈਨ ਵੈਨ ਸਭ ਖੋਹਣਾ ਏ..!!
ਤੈਨੂੰ ਜਾਨ ਤੋਂ ਵੱਧ ਕੇ ਚਾਹੁਣਾ ਏ..!!
ਨਾ ਉਦਾਸ ਹੋਣਾ ਨਾ ਰੋਣਾ ਏ..!!
ਬੱਸ ਤੇਰੇ ਇਸ਼ਕ ‘ਚ ਪਾਗਲ ਹੋਣਾ ਏ..!!

Ishqe de ranga vich khedna e mein || true love shayari || sacha pyar

Ishqe de ranga ch khedna e mein
Dua rabb ton har raza ch vi tu howe..!!
Mein jitta teri zindagi hou naam mere
Mein hara te saza ch vi tu Howe..!!

ਇਸ਼ਕੇ ਦੇ ਰੰਗਾਂ ‘ਚ ਖੇਡਣਾ ਏ ਮੈਂ
ਦੁਆ ਰੱਬ ਤੋਂ ਹਰ ਰਜ਼ਾ ‘ਚ ਵੀ ਤੂੰ ਹੋਵੇਂ..!!
ਮੈਂ ਜਿੱਤਾਂ ਤੇਰੀ ਜ਼ਿੰਦਗੀ ਹੋਊ ਨਾਮ ਮੇਰੇ
ਮੈਂ ਹਾਰਾਂ ‘ਤੇ ਸਜ਼ਾ ‘ਚ ਵੀ ਤੂੰ ਹੋਵੇਂ..!!