Skip to content

ishq

Ishq Punjabi shayari and status, Ashiqui shayari, ashiq shayai punjabi ,

ishq dewaana shayari punjabi.

Ishq || sacha pyar shayari || Punjabi love shayari

Ishq ohi hunda jo junoon ban jaye 😇
Ohda dard vi fer sukoon ban jaye ❤
Darja yaar da hunda fer rabb de brabar 🙇
Ohda hukam hi fer kanoon ban jaye🙏

ਇਸ਼ਕ ਉਹੀ ਹੁੰਦਾ ਜੋ ਜਨੂੰਨ ਬਣ ਜਾਏ,😇
ਉਹਦਾ ਦਰਦ ਵੀ ਫ਼ੇਰ ਸਕੂਨ ਬਣ ਜਾਏ,❤
ਦਰਜਾ ਯਾਰ ਦਾ ਹੁੰਦਾ ਫੇਰ ਰੱਬ ਦੇ ਬਰਾਬਰ,🙇
ਉਹਦਾ ਹੁਕਮ ਹੀ ਫ਼ੇਰ ਕਨੂੰਨ ਬਣ ਜਾਏ!🙏

Daag ishqe de || punjabi status || sad in love shayari

Daag ishqe de khud dhon lagda haan,
Enni yaad aundi hai ke mein ron lagda haan..
Khafa haan us ton mein eh oh vi jandi hai,
Russeya mein hunda taan vi usnu mnaun lagda haan..
Sath pal da nhi umra da hai,
Mannda nhi dil esnu samjhaun lagda haan..
Sare hakkan ton usne kado da aazad kar ditta menu,
Pta nhi fer kyu hakk jataun lagda haan..

ਦਾਗ਼ ਇਸ਼ਕੇ ਦੇ ਖ਼ੁਦ ਹੀ ਧੋਣ ਲਗਦਾ ਹਾਂ,
ਐਨੀ ਯਾਦ ਆਉਂਦੀ ਹੈ ਕੇ ਮੈਂ ਰੋਣ ਲਗਦਾ ਹਾਂ।
ਖਫ਼ਾ ਹਾਂ ਉਸ ਤੋਂ ਮੈ ਇਹ ਉਹ ਵੀ ਜਾਣਦੀ ਹੈ,
ਰੁੱਸਿਆ ਮੈ ਹੁੰਦਾ ਤਾਂ ਵੀ ਉਸਨੂੰ ਮਨਾਉਣ ਲਗਦਾ ਹਾਂ।
ਸਾਥ ਪਲ ਦਾ ਨਹੀਂ ਉਮਰਾਂ ਦਾ ਹੈ,
ਮੰਨਦਾ ਨਹੀਂ ਦਿਲ ਇਸ ਨੂੰ ਸਮਝਾਉਣ ਲਗਦਾ ਹਾਂ।
ਸਾਰੇ ਹੱਕਾਂ ਤੋ ਉਸਨੇ ਕਦੋਂ ਦਾ ਆਜ਼ਾਦ ਕਰ ਦਿੱਤਾ ਮੈਨੂੰ,
ਪਤਾ ਨਹੀ ਫੇਰ ਕਿਉਂ ਹੱਕ ਜਤਾਉਣ ਲਗਦਾ ਹਾਂ।

Kon Jaanda Kise De Darda Nu || sad but true || sad in love shayari

Kon Jaanda Kise De Darda Nu,
Eh Duniya Dhokebaaz e Sari,
Sab Lut Ke Tur Jande,
Aaj Kal Kon Nibhave Yaari,
Is Ishq Da Shauk Hunda Dil Todna,
Aaj Meri Te Kal Kise Hor Di Vari💔

ਕੌਣ ਜਾਣਦਾ ਕਿਸੇ ਦੇ ਦਰਦਾਂ ਨੂੰ
ਇਹ ਦੁਨੀਆਂ ਧੋਖੇਬਾਜ਼ ਏ ਸਾਰੀ
ਸਭ ਲੁੱਟ ਕੇ ਤੁਰ ਜਾਂਦੇ
ਅੱਜ ਕੱਲ੍ਹ ਕੌਣ ਨਿਭਾਵੇ ਯਾਰੀ
ਇਸ ਇਸ਼ਕ ਦਾ ਸ਼ੌਂਕ ਹੁੰਦਾ ਦਿਲ ਤੋੜਨਾ
ਅੱਜ ਮੇਰੀ ਤੇ ਕੱਲ੍ਹ ਕਿਸੇ ਹੋਰ ਦੀ ਵਾਰੀ💔

ADHURI KITAAB || poetry || punjabi status

ਤੇਰੀ ਮੇਰੀ ਕਹਾਣੀ ‌
ਜਿਵੇਂ ਲਿਖੀ‌ ਹੋਵੇ ਕੋਈ ਕਿਤਾਬ ਅਧੂਰੀ
ਕੁਝ ਸ਼ਬਦ ਬਸ ਮਹੁੱਬਤ ਦੇ ਏਹਦੇ ਚ
ਬਾਕੀ ਦੂਰੀ ਇਸ਼ਕ ਦੀ ਏਹ ਕਹਾਣੀ ਪੂਰੀ

ਇੱਕ ਦਿਨ ਮੁਕੰਮਲ ਹੋਵੇਗੀ ਜ਼ਰੂਰ
ਖ਼ੁਆਬ ਚ ਮੇਰੇ ਖਿਆਲ ਚ
ਮੇਰੀ ਸ਼ਾਇਰੀ ਚ
ਮੇਰੀ ਕਿਤਾਬ ਚ

ਦੁਰਿਆਂ ਵਧ ਗਿਆ
ਤਾਂ ਕਿ ਹੋਇਆ
ਤੂੰ ਦਿਲ ਚੋਂ ਨਿਕਾਲ ਦੇਆਂ ਮੈਨੂੰ
ਤਾ ਫੇਰ ਕਿ ਹੋਇਆ

ਮੈਂ ਪਿਆਰ ਕਰੂਗਾ
ਤੂੰ ਨਫ਼ਰਤ ਕਰੀ
ਮੈਂ ਤੇਰੇ ਨਾਲ ਪਿਆਰ ਕਰੂਗਾ
ਤੂੰ ਗੈਰਾਂ ਨਾਲ ਕਰੀ 🙁

ਤੈਨੂੰ ਪਤਾ ਮੈਂ ਅੱਜ ਵੀ
ਤੇਰੇ ਹਥੋਂ ਦਿੱਤਾ ਗੁਲਾਬ
ਸਾਂਭ ਰਖਿਆ ਹੋਇਆ ਏ
ਪਰ ਇਸ਼ਕ ਮੇਰੇ ਦੇ ਵਾਂਗੂੰ
ਏਹ ਵੀ ਮੁਰਝਾਇਆ ਹੋਇਆ ਏ

ਇੱਕ ਵਾਰ ਏਹ ਖਿਲਿਆ ਸੀ
ਤੇਰਾਂ ਖ਼ਤ ਵੀ ਮੈਨੂੰ ਮਿਲਿਆ ਸੀ
ਖ਼ਤ ਚ ਲਿਖੇ ਸੀ ਕੁਝ ਬੋਲ ਪਿਆਰ ਦੇ
ਏਹ ਗੱਲ ਸੱਚ ਜਿਵੇਂ ਮੁਰਝਾਇਆ ਗੁਲਾਬ ਖਿਲਿਆ ਸੀ

ਅੱਜ ਫੇਰ ਮੁਲਾਕਾਤ ਹੋਈ ਸੀ
ਫੇਰ ਤੇਰੀ ਬਾਤ ਹੋਈ ਸੀ
ਸ਼ੁਰੂ ਤੇਰੇ ਤੇ ਖਤਮ ਤੇਰੇ ਤੇ
ਏਹ ਕਿ ਮੇਰੇ ਸਾਥ ਹੋਈ ਸੀ

ਤੂੰ ਤਾਂ ਧੁੰਧਲੀ ਕਰਤੀ ਮੇਰੀ ਯਾਦ
ਮੈਂ ਅੱਜ ਵੀ ਕਰਦਾ ਹਾ
ਖਿਆਲਾਂ ਚ ਤੇਰੀ ਬਾਤ

ਕਦੇ ਸੁਪਨੇ ਵਿਚ ਆਇਆ ਕਰ
ਮੈਨੂੰ ਫੇਰ ਘੁੱਟ ਕੇ ਗਲ ਨਾਲ ਲਾਇਆ ਕਰ
ਕੁਝ ਕਰੀਆਂ ਕਰ ਗਲਾਂ ਪਿਆਰ ਦੀ ਮੇਰੇ ਨਾਲ
ਔਰ ਮੈਂ ਵੀ ਹਥ ਜੋੜ ਕੇ ਹੀ ਦੈਆ ਕਿ ਦਿਲਾਂ ਮੈਨੂੰ ਏਹਨਾਂ ਯਾਦ ਨਾ ਆਇਆ ਕਰ

ਤੂੰ ਖੁਸ਼ ਸੀ
ਖੁਸ਼ ਹੈ
ਤੂੰ ਖੁਸ਼ ਰਹੇ
ਏਹ ਦੁਆ ਏ ਮੇਰੀ
ਮੈਂ ਤੈਨੂੰ ਬਦਦੁਆ ਨਹੀਂ ਦੇਣੀ ਚਾਹੁੰਦਾ
ਮੈਂ ਕਦੇ ਤੇਰੇ ਜਿਨਾ ਮਤਲਬੀ ਨਹੀਂ ਵੇਖਿਆ
ਪਰ ਮੈਂ ਏਹ ਕੇਹਨਾ ਨਹੀਂ ਚਾਹੁੰਦਾ

ਤੂੰ ਕੇਹਂਦੀ ਹੁੰਦੀ ਸੀ
ਕਿ ਤੁਸੀਂ ਬਾਹਲ਼ੇ ਖੁਸ਼ ਰਹਿੰਦੇ ਹੋ
ਮੈਂ ਹੁਣ ਖੁਸ਼ ਰਹਿਣਾ ਛਡਦਾ
ਤੁਸੀਂ ਹੁਣ ਕੀ ਕਹਿੰਦੇ ਹੋ

ਮੈਂ ਛੱਡਦੀ ਆਦਤਾਂ ਸਾਰੀ
ਪਰ ਤੈਨੂੰ ਪਿਆਰ ਕਰਨਾ ਨਹੀਂ ਛੱਡ ਸਕਿਆਂ
ਮੈਂ ਸਭ ਨਿਕਾਲ ਦੇਆਂ ਦਿਲ ਚੋਂ
ਪਰ ਮੈਂ ਦਿਲ ਚੋਂ ਤੈਨੂੰ ਨਹੀਂ ਕੱਢ ਸਕਿਆਂ

ਤੈਨੂੰ ਪਤਾ ਮੇਰੀ ਇੱਕ
ਬਹੁਤ ਬੁਰੀ ਆਦਤ ਹੈ
ਮੈਂ ਜਿਦਾਂ ਵਿ ਕਰਦਾਂ ਹਾਂ
ਦਿਲ ਤੋਂ ਕਰਦਾਂ ਹਾਂ
ਪਰ ਛਡਤੀ ਆਦਤ ਧੋਖੇ ਤੇਰੇ ਤੋਂ ਬਾਅਦ ਮੈਂ
ਹੁਣ ਮੈਂ ਭਰੋਸਾ ਕਿਸੇ ਤੇ ਨਹੀਂ ਕਰਦਾ ਹਾਂ

– ਗੁਰੂ ਗਾਬਾ

Jad ishq manzoor howega || ghaint punjabi shayari

Jad ishq manzoor howega-odo aa jawi,
Dhakke naal kise nu apna bnauna~kaid ton ghatt nahi hunda🙂

ਜਦ ਇਸ਼ਕ ਮਨਜ਼ੂਰ ਹੋਵੇਗਾ-ਓਦੋਂ ਆ ਜਾਵੀਂ,
ਧੱਕੇ ਨਾਲ ਕਿਸੇ ਨੂੰ ਆਪਣਾ ਬਣਾਉਣਾ~ਕੈਦ ਤੋਂ ਘੱਟ ਨਹੀਂ ਹੁੰਦਾ !🙂

Ishq taan ohnu vi hona e || sad shayari || punjabi status

Thoda bhuta ishq taan ohnu vi hona e
Sirf dil todan lyi koi enna sma nhi khrab karda..💔

ਥੋੜਾ ਬਹੁਤਾ ਇਸ਼ਕ ਤਾਂ ਉਹਨੂੰ ਵੀ ਹੋਣਾ ਏ,
ਸਿਰਫ ਦਿਲ ਤੋੜਨ ਲਈ ਕੋਈ ਐਨਾ ਸਮਾਂ ਨੀ ਖਰਾਬ ਕਰਦਾ..💔

Udeek kahdi || two line shayari || Punjabi status

Mein ishq kita fir bheekh kahdi
Mein shadd ditta fir udeek kahdi

ਮੈਂ ਇਸ਼ਕ਼ ਕੀਤਾ ਫਿਰ ਭੀਖ ਕਾਹਦੀ 
ਮੈਂ ਛੱਡ ਦਿੱਤਾ ਫਿਰ ਉਡੀਕ ਕਾਹਦੀ

Ishq diyan rahwa || love Punjabi status

Aukhiya rahwa ne ishq diya,,
Kite dol na jawi..
Hath chadd ke adh vichale sajjna,,
Kite rol Na jawi..

ਔਖੀਆ ਰਾਹਵਾਂ ਨੇ ਇਸ਼ਕ਼ ਦੀਆ ,,
ਕਿਤੇ ਡੋਲ ਨਾ ਜਾਵੀਂ ।।
ਹੱਥ ਛੱਡ ਕੇ ਅੱਧ ਵਿਚਾਲੇ ਸੱਜਣਾ ,,
ਕਿਤੇ ਰੋਲ ਨਾ ਜਾਵੀਂ ।।