Skip to content

jism

Mohabbat ❤️ || true love shayari

ਜਿਸਮ ਤੇ ਨਹੀ ਰੂਹ ਤੇ ਮਰ.. ਮਹੁੱਬਤ ਚਿਹਰੇ ਨਾਲ ਨਹੀ ਸਾਦਗੀ ਨਾਲ ਕਰ…❤️

Jisam te nahi rooh te marr.. mohabbat chehre nall nahi sadgi nall kr…❤️

jisma de chor || sad but true shayari

Gali gali vich aashiq dinde ne gedhe,
Sochde ne eh nhi te ehdi saheli hi hath lagje mere
Jisma cho kadd apna matlab mudke dinde nhi nede
Pyar kareyo taan j hon dard sehan de jere
Kyunki dilon chahun wale ghat milde jisma de chor bathere…🙌

ਗਲੀ ਗਲੀ ਵਿੱਚ ਆਸ਼ਿਕ ਦਿੰਦੇ ਨੇ ਗੇੜੇ,
ਸੋਚਦੇ ਨੇ ਇਹ ਨੀ ਤੇ ਇਹਦੀ ਸਹੇਲੀ ਈ ਹੱਥ ਲਗਜੇ ਮੇਰੇ। 
ਜਿਸਮਾਂ ਚੋ ਕੱਢ ਆਪਣਾ ਮੱਤਲਬ ਮੁੜਕੇ ਦਿੰਦੇ ਨੀ ਨੇੜੇ,
ਪਿਆਰ ਕਰਿਓ ਤਾਂ ਜ ਹੋਣ ਦਰਦ ਸਹਿਣ ਦੇ ਜੇਰ੍ਹੇ।
ਕਿਓਕਿ ਦਿੱਲੋ ਚਾਹੁਣ ਵਾਲੇ ਘੱਟ ਮਿਲਦੇ ਜਿਸਮਾਂ ਦੇ ਚੋਰ ਬਥੇਰੇ…🙌

Move on || Punjabi sad shayari || broken status

ਕਿ ਮੂਵ ਓਨ ਹੋਗੀ ਚੱਲ ਵਧਾਈ ਹੋਵੇ
ਮੇਰੀ ਕਹੀ ਹੋਈ ਕੋਈ ਗੱਲ ਜ਼ਹਿਨ ਵਿੱਚ ਆਈ ਹੇਵੇ
ਮੈਨੂੰ ਦੱਸੀ ਜ਼ਰੂਰ ਜੇ ਸਾਹਾ ਵਿੱਚ ਦਰਾਹੀ  ਹੋਵੇ,
ਜਿਹੜਾ ਆਵ ਦੀਆਂ ਗੱਲਾਂ ਵਿੱਚ ਲਾਕੇ ਤੈਨੂੰ ਮੇਰੇ ਕੋਲੋ ਖੋਹ ਕੇ  ਲੈ ਗਿਆ
ਕੋਈ ਪਿਆਰ ਦਾ ਧੰਦਾ ਤਾ ਨਹੀਂ??
ਮੈਂ ਜਾਣਦਾ ਚੰਗੀ ਤਰਾਂ ਉਹ ਕੋਈ ਬੁਹਤਾ ਚੰਗਾ ਬੰਦਾ ਤਾਂ ਨਹੀਂ !
ਜਿਹੜੇ ਬੁਣੇ ਸੀ ਮੈਂ ਖੁਆਬ ਉਹ ਉਧੇੜ ਰਿਹਾ ਹੈ ਨਾ
ਅੱਜ-ਕੱਲ ਤੇਰੇ ਜਿਸਮ ਨਾਲ ਉਹ ਖੇਡ ਰਿਹਾ ਹੈ ਨਾ
ਕਿ ਅੱਜ-ਕੱਲ ਤੇਰੇ ਜਿਸਮ ਨਾਲ ਉਹ ਖੇਡ ਰਿਹਾ ਹੈ ਨਾ…
ਹਾਂ ਲਵ ਯੁ ਲਵ ਯੁ ਕਹਿੰਦਾ ਹੋਓ       
ਹਾਂ ਲਵ ਯੁ ਲਵ ਯੁ ਕਹਿੰਦਾ ਹੋਓ,     
ਪਰ ਫਿਕਰ ਮੇਰੇ ਵਾਂਗੂ ਤੇਰੇ ਨੈਣਾ ਵਿੱਚ ਰੋਂਦਾ ਹੈ ਕੇ ਨਹੀਂ
ਮੇਰੇ ਵਾਂਗੂ ਤੈਨੂੰ ਗਾਲਾਂ ਕੱਢ ਕੱਢ ਕੇ ਰੋਟੀ ਖਵਾਉਦਾ ਹੈ ਕਿ ਨਹੀਂ ?
ਮੈਂ ਸੁਣਿਆ ਕੇ ਗੇੜੇ ਵਿੱਚ ਹੋਟਲ ਦੇ ਬਹੁਤ ਲਵਾਉਂਦਾ ਏ ਤੇਰੇ ਪਰ ਮੇਰੇ ਵਾਂਗੂ ਕਦੇ ਗੁਰੂਘਰੇ ਗੇੜੇ ਲਵਾਉਦਾ ਹੈ ਕਿ ਨਹੀਂ ?
ਜਿਹੜੇ ਬੁਣੇ ਮੈਂ ਉਹ ਖੁਆਬ ਉਧੇੜ ਰਿਹਾ ਹੈ ਨਾ
ਅੱਜ-ਕੱਲ ਤੇਰੇ ਜਿਸਮ ਨਾਲ ਉਹ ਖੇਡ ਰਿਹਾ ਹੈ ਨਾ
ਕੇ ਅੱਜ-ਕੱਲ ਤੇਰੇ ਜਿਸਮ ਨਾਲ ਉਹ ਖੇਡ ਰਿਹਾ ਹੈ ਨਾ…….; 

Pyar kari || two line Punjabi status

Pyar Kari umeed Na kri,
Pyar badle jisam di kharid na kari..

ਪਿਆਰ ਕਰੀ ਉਮੀਦ ਨਾ ਕਰੀ,
ਪਿਆਰ ਬਦਲੇ ਜਿਸਮ ਦੀ ਖਰੀਦ ਨਾ ਕਰੀ।।

Jazbaat || true lines || Punjabi shayari

Kise de jazbaat bhare bharaya reh jande ne,
Koi bole himmat kar ke taan chup de hisse reh jande ne
Koi baith ke Rowe haneri raat vich,
Kyi pagl Haase de hisse reh jande ne
Karni kadar chahidi rooh de premi di,
Ajjkal pyar jisam de hisse reh jande ne
Kise kise nu sohbat mildi sajjan di,
Nahi taan ban kaav-kisse reh jande ne🙌

ਕਿਸੇ ਦੇ ਜਜ਼ਬਾਤ ਭਰੇ ਭਰਾਇਆ ਰਹਿ ਜਾਦੇ ਨੇ,
ਕੋਈ ਬੋਲੇ ਹਿੰਮਤ ਕਰਕੇ ਤਾਂ ਚੁੱਪ ਦੇ ਹਿੱਸੇ ਰਹਿ ਜਾਦੇ ਨੇ।
ਕੋਈ ਬੈਠ ਕੇ ਰੋਵੇ ਹਨੇਰੀ ਰਾਤ ਵਿੱਚ,
ਕਈ ਪਾਗਲ ਹਾਸੇ ਦੇ ਹਿੱਸੇ ਰਹਿ ਜਾਦੇ ਨੇ।
ਕਰਨੀ ਕਦਰ ਚਾਹੀਦੀ ਰੂਹ ਦੇ ਪ੍ਰੇਮੀ ਦੀ,
ਅੱਜ-ਕੱਲ੍ਹ ਪਿਆਰ ਜਿਸਮ ਹਿੱਸੇ ਰਹਿ ਜਾਦੇ ਨੇ।
ਕਿਸੇ-ਕਿਸੇ ਨੂੰ ਸੋਹਬਤ ਮਿਲਦੀ ਸੱਜਣ ਦੀ,
ਨਹੀ ਤਾਂ ਬਣ ਕਾਵਿ-ਕਿੱਸੇ ਰਹਿ ਜਾਦੇ ਨੇ।🙌

Jisam da yug || true lines

Ajjkal yug jisma da
Loka nu mohobbat de bare ki pta
Jado aawe suaad chakh piyala jisma da
Fer besuaad jehi ho gyi mohobbat bare ki pta
Ki pta kise de jazbaat de bare
Ki pta dil di umeed tuttan de bare
Jado pai gayi Howe aadat maikhaneya de dar di
Fer bande nu mandir maszid gurudware bare ki pta
-Guru Gaba

ਅੱਜ ਕੱਲ ਯੁੱਗ ਜਿਸਮਾਂ ਦਾ
ਲੋਕਾਂ ਨੂੰ ਮਹੁੱਬਤ ਦੇ ਬਾਰੇ ਕੀ ਪਤਾ
ਜਦੋਂ ਆਵੇ ਸੁਆਦ ਚੱਖ ਪਿਆਲਾ ਜਿਸਮਾਂ ਦਾ
ਫੇਰ ਬੇਸੁਆਦ ਜਿਹੀ ਹੋ ਗਈ ਮਹੁੱਬਤ ਬਾਰੇ ਕੀ ਪਤਾ
ਕੀ ਪਤਾ ਕਿਸੇ ਦੇ ਜ਼ਜਬਾਤ ਦੇ ਬਾਰੇ
ਕੀ ਪਤਾ ਦਿਲ ਉਮੀਦ ਟੁੱਟਣ ਦੇ ਬਾਰੇ
ਜਦੋਂ ਪੈ ਗਈ ਹੋਵੇ ਆਦਤ ਮੈਖ਼ਾਨੇਆ ਦੇ ਦਰ ਦੀ
ਫੇਰ ਬੰਦੇ ਨੂੰ ਮੰਦਿਰ ਮਸਜਿਦ ਗੁਰਦੁਆਰੇ ਬਾਰੇ ਕੀ ਪਤਾ
-ਗੁਰੂ ਗਾਬਾ

Kahda maan chakki firda || two line shayari || true lines

Kahda maan jisma da chakki firde sare ne,,
Aah saah Jo laina tu sajjna ohne ditte udhare ne..🙌

ਕਾਹਦਾ ਮਾਨ ਜਿਸਮਾਂ ਦਾ ਚੱਕੀ ਫਿਰਦੇ ਸਾਰੇ ਨੇ ,,
ਆਹ ਸਾਹ ਜੋ ਲੈਨਾ ਤੂੰ ਸੱਜਣਾ ਓਹਨੇ ਦਿੱਤੇ ਉਧਾਰੇ ਨੇ ..🙌

Teriyaa yaada || yaad shayari

ਚੜਦੇ ਸੂਰਜ ਵਾਂਗਰ ਤੇਰੀਆਂ ਯਾਦਾਂ ਸਿਰ ਤੇ ਆਣ ਚੜੀਆਂ,
ਕਫਨ ਉਡਦਾ ਮੇਰੇ ਬੁੱਤ ਉਤੋਂ, ਨਾ ਤਣੀਆਂ ਖੁੱਲਣ ਕੱਸੀਆ ਨੇ ਬੜੀਆਂ,
ਇਹ ਜਿਸਮ ਤਾਂ ਖਾਕ ਵਿੱਚ ਰੁਲ ਜਾਣਾ, ਅਸੀਂ ਆਇਤਾਂ ਰੂਹਾਂ ਦੀਆਂ ਪੜ੍ਹੀਆਂ,
ਤੇਰੇ ਬਾਝੋਂ ਕੋਈ ਦਿਸਦਾ ਨਈ ਜਿਵੇਂ ਭਰਿੰਡ ਅੱਖਾਂ ਤੇ ਹੋਣ ਲੜੀਆਂ,
ਮੈਨੂੰ ਆਉਂਦੇ ਜਾਂਦੇ ਆਵਾਜ਼ ਦੇਵਣ, ਤੇਰੀਆਂ ਯਾਦਾਂ ਮੌੜਾਂ ਤੇ ਖੜੀਆਂ,
ਨਾ ਮੈਂ ਛੱਡਦਾ, ਨਾ ਇਹ ਛੱਡਣ, ਮੈਂ ਢੀਠ ਤੇ ਜਿੱਦ ਤਤੇ ਇਹ ਅੜੀਆਂ,
ਜਦੋਂ ਛੱਡਦਾ ਤੇ ਮੈਨੂੰ ਇਝ ਦਿਸਦਾ, ਜਿਵੇਂ ਖਾਲੀ ਪਿੰਡ ਦੀਆਂ ਥੜੀਆਂ,
ਜੇ ਤੂੰ ਛੱਡਦਾ ਤੇ ਇੰਝ ਲਗਦਾ, ਕਿਸੇ ਆਸ਼ਕ ਦੀਆਂ ਚਿੱਠੀਆਂ ਹੋਣ ਸੜੀਆਂ,
ਤੇਰੀ ਯਾਦ “ਰਮਨ” ਦਾ ਸਰਮਾਇਆ ਏ , ਇਹ ਵੀ ਨਾਲ ਜਾਊ ਮੇਰੇ ਵਿੱਚ ਮੜ੍ਹੀਆਂ .