Skip to content

Khayal

Chale jana teri zindagi cho 😢 || sad but true shayari || Punjabi status

Chale jana teri zindagi chon ikk din
Meri fikran ch haal na behaal rakhi..!!
Door ho ke vi jiona taa tere layi hi e
Tu mere ton baad vi apna khayal rakhi..!!

ਚਲੇ ਜਾਣਾ ਤੇਰੀ ਜ਼ਿੰਦਗੀ ਚੋਂ ਇੱਕ ਦਿਨ
ਮੇਰੀ ਫ਼ਿਕਰਾਂ ‘ਚ ਹਾਲ ਨਾ ਬੇਹਾਲ ਰੱਖੀਂ..!!
ਦੂਰ ਹੋ ਕੇ ਵੀ ਜਿਉਣਾ ਤਾਂ ਤੇਰੇ ਲਈ ਹੀ ਏ
ਤੂੰ ਮੇਰੇ ਤੋਂ ਬਾਅਦ ਵੀ ਆਪਣਾ ਖ਼ਿਆਲ ਰੱਖੀਂ..!!

Chadi khumari 🙈 || Punjabi love status || love shayari

Sohne tere ishq di chadi khumari ve😍
Sohne tere khayal te sohni yaari ve💓..!!

ਸੋਹਣੇ ਤੇਰੇ ਇਸ਼ਕ ਦੀ ਚੜ੍ਹੀ ਖੁਮਾਰੀ ਵੇ😍
ਸੋਹਣੇ ਤੇਰੇ ਖਿਆਲ ਤੇ ਸੋਹਣੀ ਯਾਰੀ ਵੇ💓..!!

Khayalan di duniya || Punjabi status || love shayari

Masat tere khayalan di duniya💓
Mast ehdiyan adawa🤗..!!
Mast jehe vich ishq de tere😍
Ban masat mein jawa😇..!!

ਮਸਤ ਤੇਰੇ ਖ਼ਿਆਲਾਂ ਦੀ ਦੁਨੀਆਂ💓
ਮਸਤ ਇਹਦੀਆਂ ਅਦਾਵਾਂ🤗
ਮਸਤ ਜਿਹੇ ਵਿੱਚ ਇਸ਼ਕ ਦੇ ਤੇਰੇ😍
ਬਣ ਮਸਤ ਮੈਂ ਜਾਵਾਂ😇..!!

Asi mile hi kyu c || sad but true shayari || two line Punjabi status

Baar baar satawe menu khayal jadon aawe
Asi mile hi kyu c jad milna hi nahi c💔..!!

ਬਾਰ ਬਾਰ ਸਤਾਵੇ ਮੈਨੂੰ ਖ਼ਿਆਲ ਜਦੋਂ ਆਵੇ
ਅਸੀਂ ਮਿਲੇ ਹੀ ਕਿਉਂ ਸੀ ਜਦ ਮਿਲਣਾ ਹੀ ਨਹੀਂ ਸੀ💔..!!

Tere khayalan ch dubbeya || true love shayari || two line shayari

Tere khayalan ch dubbeya har khayal changa lagda e
Tere ishq ne jo kita har haal changa lagda e..!!

ਤੇਰੇ ਖ਼ਿਆਲਾਂ ‘ਚ ਡੁੱਬਿਆ ਹਰ ਖ਼ਿਆਲ ਚੰਗਾ ਲੱਗਦਾ ਏ
ਤੇਰੇ ਇਸ਼ਕ ਨੇ ਜੋ ਕੀਤਾ ਹਰ ਹਾਲ ਚੰਗਾ ਲੱਗਦਾ ਏ..!!

Rabb vi muskuraunda howe || true love shayari || Punjabi poetry

Milap sada howe khuda di marzi
Sadi pawegi preet ohda hi waak howe..!!
Jhuth dhokhe te fareb ton kohan door
Rishta behadd sada paak howe..!!
Sawar howe vich khuaban da kaafla
Supneya naal sajji ikk rath howe..!!
Sama te pal dowein ruke jehe laggan
Hathan ch mere tera hath howe..!!
Chehkde panchi di trah khamb la ke
Sachiyan preetan vall udaan howe..!!
Ikk tu howe ikk mein howan
Es duniyan ton pare sada jahan howe..!!
Makhmali mausam saintan maar ke
Pyar de ranga ch dubaunda howe..!!
Sanu dowan nu dekh hoye ikatheyan
Rabb vi sachi muskuraunda howe..!!

ਮਿਲਾਪ ਸਾਡਾ ਹੋਵੇ ਮਰਜ਼ੀ ਖੁਦਾ ਦੀ
ਸਾਡੀ ਪਵੇਗੀ ਪ੍ਰੀਤ ਓਹਦਾ ਹੀ ਵਾਕ ਹੋਵੇ..!!
ਝੂਠ ਧੋਖੇ ਤੇ ਫ਼ਰੇਬ ਤੋਂ ਕੋਹਾਂ ਦੂਰ
ਰਿਸ਼ਤਾ ਬੇਹੱਦ ਸਾਡਾ ਪਾਕ ਹੋਵੇ..!!
ਸਵਾਰ ਹੋਵੇ ਵਿੱਚ ਖ਼ੁਆਬਾਂ ਦਾ ਕਾਫ਼ਲਾ
ਸੁਪਨਿਆਂ ਨਾਲ ਸੱਜੀ ਇੱਕ ਰੱਥ ਹੋਵੇ..!!
ਸਮਾਂ ਤੇ ਪਲ ਵੀ ਇਹ ਰੁਕੇ ਜਿਹੇ ਲੱਗਣ
ਹੱਥਾਂ ‘ਚ ਮੇਰੇ ਤੇਰਾ ਹੱਥ ਹੋਵੇ..!!
ਚਹਿਕਦੇ ਪੰਛੀ ਦੀ ਤਰ੍ਹਾਂ ਖੰਭ ਲਾ ਕੇ
ਸੱਚੀਆਂ ਪ੍ਰੀਤਾਂ ਵੱਲ ਉਡਾਣ ਹੋਵੇ..!!
ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ
ਇਸ ਦੁਨੀਆਂ ਤੋਂ ਪਰ੍ਹੇ ਸਾਡਾ ਜਹਾਨ ਹੋਵੇ..!!
ਮਖ਼ਮਲੀ ਮੌਸਮ ਸੈਨਤਾਂ ਮਾਰ ਕੇ
ਪਿਆਰ ਦੇ ਰੰਗਾਂ ‘ਚ ਡੁਬਾਉਂਦਾ ਹੋਵੇ..!!
ਸਾਨੂੰ ਦੋਵਾਂ ਨੂੰ ਦੇਖ ਹੋਏ ਇਕੱਠਿਆਂ
ਰੱਬ ਵੀ ਸੱਚੀ ਮੁਸਕੁਰਾਉਂਦਾ ਹੋਵੇ..!!

Saah nhi turda || sacha pyar shayari || Punjabi status

Tere bina khayal bina manzil de musafir
Tere bina saah aun jaan layi nahi turda..!!
Tere bina zind bina tahniyan ton patte
Tere bina mein jiwe kabran ch murda..!!

ਤੇਰੇ ਬਿਨਾਂ ਖ਼ਿਆਲ ਬਿਨਾਂ ਮੰਜ਼ਿਲ ਦੇ ਮੁਸਾਫ਼ਿਰ
ਤੇਰੇ ਬਿਨਾਂ ਸਾਹ ਆਉਣ ਜਾਣ ਲਈ ਨਹੀਂ ਤੁਰਦਾ..!!
ਤੇਰੇ ਬਿਨਾਂ ਜ਼ਿੰਦ ਬਿਨਾਂ ਟਾਹਣੀਆਂ ਤੋਂ ਪੱਤੇ
ਤੇਰੇ ਬਿਨਾਂ ਮੈਂ ਜਿਵੇਂ ਕਬਰਾਂ ‘ਚ ਮੁਰਦਾ..!!

Tere saahan de gulam || sacha pyar shayari || Punjabi status

Tere saahan de gulam 😇saah mere ho gye💕
Khayal mere vi yaadan teriyan👉 ch kho gye💖
Asi hosh hi bhula laye teri jhalak😍 dekh sajjna
Sanu pta hi nhi lgga 🤷kado tere ho gye😘..!!

ਤੇਰੇ ਸਾਹਾਂ ਦੇ ਗ਼ੁਲਾਮ😇 ਸਾਹ ਮੇਰੇ ਹੋ ਗਏ💕
ਖ਼ਿਆਲ ਮੇਰੇ ਵੀ ਯਾਦਾਂ ਤੇਰੀਆਂ👉 ‘ਚ ਖੋਹ ਗਏ💖
ਅਸੀਂ ਹੋਸ਼ ਹੀ ਭੁਲਾ ਲਏ ਤੇਰੀ ਝਲਕ😍 ਦੇਖ ਸੱਜਣਾ
ਸਾਨੂੰ ਪਤਾ ਹੀ ਨਹੀਂ ਲੱਗਾ ਕਦੋਂ ਤੇਰੇ ਹੋ ਗਏ😘..!!