Skip to content

Khayal

Rabb yaad aunda e || Punjabi poetry || true but sad shayari

Jadon thukra ke eh duniya moohre aa ke hassdi e
Mzak bna me staundi te lakhan tahne kassdi e
Jagg hunda e khilaf te nafrat varsaunda e
Fir tutte hoye dil nu bas rabb yaad aunda e..!!

Jadon lagda pta ke ethe koi nhi apna
Jadon hunda ehsas koi kareeb nhi japna
Vajud khud da e ki khayal eh staunda e
Fir tutte hoye dil nu bas rabb yaad aunda e..!!

Bahaan fadiyan ne jhuth diyan kaurha sach pta lagde
Vekhan rondeyan nu hass ke eh rahass pta lagde
Ghire hoye kyu dhokheyan ch jad har saah kurlaunda e
Fir tutte hoye dil nu bas rabb yaad aunda e..!!

Sahwein hor te pith piche hor bne firde
Bahron khare te dilon kyu chor bne firde
Jad hnju akhiyan da rooh kise di nu bhaunda e
Fir tutte hoye dil nu bas rabb yaad aunda e..!!

Lainde Na Saar matlab kadd tur jande ne
Dekh duniya da haal rooh de rukh murjhande ne
Jadon de ke koi jakham utte loon shidkaunda e
Fir tutte hoye dil nu bas rabb yaad aunda e..!!

Kyu pathar dil eh zalim e Duniya
Kyu dil ne khuda shadd ehnu sach chuneya
Hun fire bhatkda te rehnda pachtaunda e
Taan hi tutte hoye dil nu hun rabb yaad aunda e..!!

ਜਦੋਂ ਠੁਕਰਾ ਕੇ ਇਹ ਦੁਨੀਆਂ ਮੂਹਰੇ ਆ ਕੇ ਹੱਸਦੀ ਏ
ਮਜ਼ਾਕ ਬਣਾ ਕੇ ਸਤਾਉਂਦੀ ਤੇ ਲੱਖਾਂ ਤਾਹਨੇ ਕੱਸਦੀ ਏ
ਜੱਗ ਹੁੰਦਾ ਏ ਖਿਲਾਫ ਤੇ ਨਫ਼ਰਤ ਵਰਸਾਉਂਦਾ ਏ
ਫ਼ਿਰ ਟੁੱਟੇ ਹੋਏ ਦਿਲ ਨੂੰ ਬੱਸ ਰੱਬ ਯਾਦ ਆਉਂਦਾ ਏ..!!

ਜਦੋਂ ਲਗਦੈ ਪਤਾ ਕੇ ਇੱਥੇ ਕੋਈ ਨਹੀਂ ਆਪਣਾ
ਜਦੋਂ ਹੁੰਦਾ ਅਹਿਸਾਸ ਕੋਈ ਕਰੀਬ ਨਹੀਂ ਜਾਪਣਾ
ਵਜ਼ੂਦ ਖ਼ੁਦ ਦਾ ਏ ਕੀ ਖ਼ਿਆਲ ਇਹ ਸਤਾਉਂਦਾ ਏ
ਫ਼ਿਰ ਟੁੱਟੇ ਹੋਏ ਦਿਲ ਨੂੰ ਬੱਸ ਰੱਬ ਯਾਦ ਆਉਂਦਾ ਏ..!!

ਬਾਹਾਂ ਫੜੀਆਂ ਨੇ ਝੂਠ ਦੀਆਂ ਕੌੜਾ ਸੱਚ ਪਤਾ ਲਗਦੈ
ਵੇਖਣ ਰੋਂਦਿਆਂ ਨੂੰ ਹੱਸ ਕੇ ਇਹ ਰਹੱਸ ਪਤਾ ਲਗਦੈ
ਘਿਰੇ ਹੋਏ ਕਿਉਂ ਧੋਖਿਆਂ ‘ਚ ਜਦ ਹਰ ਸਾਹ ਕੁਰਲਾਉਂਦਾ ਏ
ਫ਼ਿਰ ਟੁੱਟੇ ਹੋਏ ਦਿਲ ਨੂੰ ਬੱਸ ਰੱਬ ਯਾਦ ਆਉਂਦਾ ਏ..!!

ਸਾਹਵੇਂ ਹੋਰ ਤੇ ਪਿੱਠ ਪਿੱਛੇ ਹੋਰ ਬਣੇ ਫਿਰਦੇ
ਬਾਹਰੋਂ ਖਰੇ ਤੇ ਦਿਲੋਂ ਕਿਉਂ ਚੋਰ ਬਣੇ ਫਿਰਦੇ
ਜਦ ਹੰਝੂ ਅੱਖੀਆਂ ਦਾ ਰੂਹ ਕਿਸੇ ਦੀ ਨੂੰ ਭਾਉਂਦਾ ਏ
ਫ਼ਿਰ ਟੁੱਟੇ ਹੋਏ ਦਿਲ ਨੂੰ ਬੱਸ ਰੱਬ ਯਾਦ ਆਉਂਦਾ ਏ..!!

ਲੈਂਦੇ ਨਾ ਸਾਰ ਮਤਲਬ ਕੱਢ ਤੁਰ ਜਾਂਦੇ ਨੇ
ਦੇਖ ਦੁਨੀਆਂ ਦਾ ਹਾਲ ਰੂਹ ਦੇ ਰੁੱਖ ਮੁਰਝਾਂਦੇ ਨੇ
ਜਦੋਂ ਦੇ ਕੇ ਕੋਈ ਜਖ਼ਮ ਉੱਤੇ ਲੂਣ ਛਿੜਕਾਉਂਦਾ ਏ
ਫ਼ਿਰ ਟੁੱਟੇ ਹੋਏ ਦਿਲ ਨੂੰ ਬੱਸ ਰੱਬ ਯਾਦ ਆਉਂਦਾ ਏ..!!

ਕਿਉਂ ਪੱਥਰ ਦਿਲ ਇਹ ਜ਼ਾਲਿਮ ਏ ਦੁਨੀਆਂ
ਕਿਉਂ ਦਿਲ ਨੇ ਖੁਦਾ ਛੱਡ ਇਹਨੂੰ ਸੱਚ ਚੁਣਿਆ
ਹੁਣ ਫਿਰੇ ਇਹ ਭਟਕਦਾ ਤੇ ਰਹਿੰਦਾ ਪਛਤਾਉਂਦਾ ਏ
ਤਾਂ ਹੀ ਟੁੱਟੇ ਹੋਏ ਦਿਲ ਨੂੰ ਹੁਣ ਰੱਬ ਯਾਦ ਆਉਂਦਾ ਏ..!!

Bull ghabraunde hun hassno 💔 || Punjabi sad status || sad shayari

Sade khyalan ch halchal rehndi machdi
Dilan de boohe khulle rehnde ne…!!
Sade bull ghabraunde hun hassno
Ke nain hun sille rehnde ne..!!

ਸਾਡੇ ਖ਼ਿਆਲਾਂ ‘ਚ ਹਲਚਲ ਰਹਿੰਦੀ ਮੱਚਦੀ
ਦਿਲਾਂ ਦੇ ਬੂਹੇ ਖੁੱਲੇ ਰਹਿੰਦੇ ਨੇ..!!
ਸਾਡੇ ਬੁੱਲ੍ਹ ਘਬਰਾਉਂਦੇ ਹੁਣ ਹੱਸਣੋ
ਕਿ ਨੈਣ ਹੁਣ ਸਿੱਲ੍ਹੇ ਰਹਿੰਦੇ ਨੇ..!!

Kehne ton bahr e hoyia jiwe || true love shayari || Punjabi status

Kehne ton bahr e hoyia jiwe
Kise hor de khayalan ch hun jagda e..!!
Ki dassiye kise nu eh dil de haal
Menu mera nhi eh hun lagda e..!!

ਕਹਿਣੇ ਤੋਂ ਬਾਹਰ ਏ ਹੋਇਆ ਜਿਵੇਂ
ਕਿਸੇ ਹੋਰ ਦੇ ਖਿਆਲਾਂ ‘ਚ ਹੁਣ ਜਗਦਾ ਏ..!!
ਕੀ ਦੱਸੀਏ ਕਿਸੇ ਨੂੰ ਇਹ ਦਿਲ ਦੇ ਹਾਲ
ਮੈਨੂੰ ਮੇਰਾ ਨਹੀਂ ਇਹ ਹੁਣ ਲੱਗਦਾ ਏ..!!

Asi taan ho gaye tere ❤️ || true love shayari || Punjabi status

Gawache hoye haan teriyan yaadan vich😇
Khayalan 👉sadeyan ch tu vi khoh ja😍 ve..!!
Asi taan ho gye tere sajjna😘
Hun tu vi 🤗sada ho ja 😍ve..!!

ਗਵਾਚੇ ਹੋਏ ਹਾਂ ਤੇਰੀਆਂ ਯਾਦਾਂ ਵਿੱਚ😇
ਖ਼ਿਆਲਾਂ 👉ਸਾਡਿਆਂ ‘ਚ ਤੂੰ ਵੀ ਖੋਹ ਜਾ 😍ਵੇ..!!
ਅਸੀਂ ਤਾਂ ਹੋ ਗਏ ਤੇਰੇ ਸੱਜਣਾ😘
ਹੁਣ ਤੂੰ ਵੀ🤗 ਸਾਡਾ ਹੋ ਜਾ😍 ਵੇ..!!

Chehra Jadon da takkeya tera || true love shayari || Punjabi status

Fikki soch ch tera nhi c aashiana kade
Tere khayalan ch hun rangeen jehi laggan laggi e..!!
Chehra tera mein takkeya jadon da sajjna
Puri duniya haseen jehi laggan laggi e..!!

ਫਿੱਕੀ ਸੋਚ ‘ਚ ਤੇਰਾ ਨਹੀਂ ਸੀ ਆਸ਼ੀਆਨਾ ਕਦੇ
ਤੇਰੇ ਖ਼ਿਆਲਾਂ ‘ਚ ਹੁਣ ਰੰਗੀਨ ਜਿਹੀ ਲੱਗਣ ਲੱਗੀ ਏ..!!
ਚਿਹਰਾ ਤੇਰਾ ਮੈਂ ਤੱਕਿਆ ਜਦੋਂ ਦਾ ਸੱਜਣਾ
ਪੂਰੀ ਦੁਨੀਆਂ ਹਸੀਨ ਜਿਹੀ ਲੱਗਣ ਲੱਗੀ ਏ..!!

Vakhre jahan ch khayal sade || love Punjabi status || pyar shayari

Asi vehre pair rakh bethe mohobbtan de
Pahunche vakhre jahan ch khayal sade..!!
Sanu khabar Na rahi sadi khud di vi
Kitte ishq ne haal behaal sade..!!

ਅਸੀਂ ਵਿਹੜੇ ਪੈਰ ਰੱਖ ਬੈਠੇ ਮੋਹੁੱਬਤਾਂ ਦੇ
ਪਹੁੰਚੇ ਵੱਖਰੇ ਜਹਾਨ ‘ਚ ਖ਼ਿਆਲ ਸਾਡੇ..!!
ਸਾਨੂੰ ਖ਼ਬਰ ਨਾ ਰਹੀ ਸਾਡੀ ਖੁਦ ਦੀ ਵੀ
ਕੀਤੇ ਇਸ਼ਕ ਨੇ ਹਾਲ ਬੇਹਾਲ ਸਾਡੇ..!!

Meri zindagi fizool tere bina || love Punjabi shayari || Punjabi status

Auna mere kol te stauna vi menu hi e😐
Khyalan tereyan nu na labbe🤷 na koi labbe mere bina..!!
Teri yaad to vanjha ho ke v chain na mile😇
Hoyi Fizool e meri zindagi fizool tere bina♥️..!!

ਆਉਣਾ ਮੇਰੇ ਕੋਲ ਤੇ ਸਤਾਉਣਾ ਵੀ ਮੈਨੂੰ ਹੀ ਏ😐
ਖ਼ਿਆਲਾਂ ਤੇਰਿਆਂ ਨੂੰ ਨਾ ਲੱਭੇ🤷 ਨਾ ਕੋਈ ਲੱਭੇ ਮੇਰੇ ਬਿਨਾਂ..!!
ਤੇਰੀ ਯਾਦ ਤੋਂ ਵਾਂਝਾ ਹੋ ਕੇ ਵੀ ਚੈਨ ਨਾ ਮਿਲੇ😇
ਹੋਈ ਫਿਜ਼ੂਲ ਏ ਮੇਰੀ ਜ਼ਿੰਦਗੀ ਫਿਜ਼ੂਲ ਤੇਰੇ ਬਿਨਾਂ♥️..!!