Skip to content

khushi

Ek tarfa pyar || Punjabi poetry || sad but true lines

Badiyan aasan umeeda c shayad esnu
Aaya vehre mere c pairi nange
Te khushiyan nu mukh te chaad..!!
Befikri jehi ch jee betha
Khaure anjaan c kaurhe sach ton
Ke chakkne paine ehnu dukhan de bhaar..!!
Pyar valiyan tranga shed
mere agge piche saaz vajaunda c
Umeed jitt di laga ke ho gaya haar..!!
Pathar jehe jazbaat mere tenu samj na paye
Te khaure bedard dil mera
Kyu fullan de raah vich baneya gaar..!!
Thukra ke tenu eh khush vi hoyia
Par tu akhan ch hanju le see na kitti
Te mud gaya kha ke sitam hazar..!!
Nirsuarth c tu te pak tera ishq
Nazukta naal bhareya ik dil c kol
Jo karda reha mohobbat beshumar..!!
Lai ke peedhan da bhandaar bhawein aap ujjad geya
Par sikha ke bhut kuj gya menu
Tera ik tarfa pyar..!!

ਬੜੀਆਂ ਆਸਾਂ ਉਮੀਦਾਂ ਸੀ ਸ਼ਾਇਦ ਇਸਨੂੰ
ਆਇਆ ਵੇਹੜੇ ਮੇਰੇ ਸੀ ਪੈਰੀ ਨੰਗੇ
ਤੇ ਖੁਸ਼ੀਆਂ ਨੂੰ ਮੁੱਖ ਤੇ ਚਾੜ੍ਹ..!!
ਬੇਫ਼ਿਕਰੀ ਜਿਹੀ ‘ਚ ਜੀਅ ਬੈਠਾ
ਖੌਰੇ ਅਣਜਾਣ ਸੀ ਕੌੜੇ ਸੱਚ ਤੋਂ
ਕਿ ਚੱਕਣੇ ਪੈਣੇ ਇਹਨੂੰ ਦੁੱਖਾਂ ਦੇ ਭਾਰ..!!
ਪਿਆਰ ਵਾਲੀਆਂ ਤਰੰਗਾਂ ਛੇੜ
ਮੇਰੇ ਅੱਗੇ ਪਿੱਛੇ ਸਾਜ਼ ਵਜਾਉਂਦਾ ਸੀ
ਉਮੀਦ ਜਿੱਤ ਦੀ ਲਗਾ ਕੇ ਹੋ ਗਿਆ ਹਾਰ..!!
ਪੱਥਰ ਜਿਹੇ ਜਜ਼ਬਾਤ ਮੇਰੇ ਤੈਨੂੰ ਸਮਝ ਨਾ ਪਾਏ
ਤੇ ਖੌਰੇ ਬੇਦਰਦ ਦਿਲ ਮੇਰਾ
ਕਿਉਂ ਫੁੱਲਾਂ ਦੇ ਰਾਹ ਵਿੱਚ ਬਣਿਆ ਗਾਰ..!!
ਠੁਕਰਾ ਕੇ ਤੈਨੂੰ ਇਹ ਖੁਸ਼ ਵੀ ਹੋਇਆ
ਪਰ ਤੂੰ ਅੱਖਾਂ ‘ਚ ਹੰਝੂ ਲੈ ਸੀ ਨਾ ਕੀਤੀ
ਤੇ ਮੁੜ ਗਿਆ ਖਾ ਕੇ ਸਿਤਮ ਹਜ਼ਾਰ..!!
ਨਿਰਸੁਆਰਥ ਸੀ ਤੂੰ ਤੇ ਪਾਕ ਤੇਰਾ ਇਸ਼ਕ
ਨਾਜ਼ੁਕਤਾ ਨਾਲ ਭਰਿਆ ਇੱਕ ਦਿਲ ਸੀ ਕੋਲ
ਜੋ ਕਰਦਾ ਰਿਹਾ ਮੋਹੁੱਬਤ ਬੇਸ਼ੁਮਾਰ..!!
ਲੈ ਕੇ ਪੀੜਾਂ ਦਾ ਭੰਡਾਰ ਭਾਵੇਂ ਆਪ ਉੱਜੜ ਗਿਆ
ਪਰ ਸਿਖਾ ਕੇ ਬਹੁਤ ਕੁਝ ਗਿਆ
ਮੈਨੂੰ ਤੇਰਾ ਇੱਕ ਤਰਫ਼ਾ ਪਿਆਰ..!!💔

Khuab jadon aawe 😍 || true love shayari || ghaint shayari

Khuaban nu vi sajjna 🤗 tera khuab jadon aawe 😘
Dil jhoome mera khushi ch😇 te rooh khid jawe😍..!!

ਖ਼ੁਆਬਾਂ ਨੂੰ ਵੀ ਸੱਜਣਾ🤗 ਤੇਰਾ ਖ਼ੁਆਬ ਜਦੋਂ ਆਵੇ😘
ਦਿਲ ਝੂਮੇ ਮੇਰਾ ਖੁਸ਼ੀ ‘ਚ😇 ਤੇ ਰੂਹ ਖਿੜ ਜਾਵੇ😍..!!

Kahde ishq de paindde nu pair pye || sad shayari || sad Punjabi status

Sadi nibhdi nahi c hanjhuya naal🙌
Bull utawle rehnde c khush hone nu☺️..!!
Kahde ishq de paindde nu pair pye😒
Hun fad bethe haan umran de rone nu💔..!!

ਸਾਡੀ ਨਿਭਦੀ ਨਹੀਂ ਸੀ ਹੰਝੂਆਂ ਨਾਲ🙌
ਬੁੱਲ੍ਹ ਉਤਾਵਲੇ ਰਹਿੰਦੇ ਸੀ ਖੁਸ਼ ਹੋਣੇ ਨੂੰ☺️..!!
ਕਾਹਦੇ ਇਸ਼ਕ ਦੇ ਪੈਂਡੇ ਨੂੰ ਪੈਰ ਪਏ😒
ਹੁਣ ਫੜ੍ਹ ਬੈਠੇ ਹਾਂ ਉਮਰਾਂ ਦੇ ਰੋਣੇ ਨੂੰ💔..!!

Dil vich udaasiyan luko ke || true line shayari || Punjabi shayari

Chal jag nu dikha mna mereya khushiyan
Dhur andar gam hazar rakhiye..!!
Dil vich gehriyan udaasiyan luko ke
Chehre te haase barkrar rakhiye..!!

ਚੱਲ ਜੱਗ ਨੂੰ ਦਿਖਾ ਮਨਾਂ ਮੇਰਿਆ ਖੁਸ਼ੀਆਂ
ਧੁਰ ਅੰਦਰ ਗ਼ਮ ਹਜ਼ਾਰ ਰੱਖੀਏ..!!
ਦਿਲ ਵਿੱਚ ਗਹਿਰੀਆਂ ਉਦਾਸੀਆਂ ਲੁਕਾ ਕੇ
ਚਹਿਰੇ ‘ਤੇ ਹਾਸੇ ਬਰਕਰਾਰ ਰੱਖੀਏ..!!

Ishq valeyan de haal || two line shayari || Punjabi status

Ishq valeyan de haal das dinde jhatt ne
Ke eh ronde ne jada te hassde ghatt ne..!!

ਇਸ਼ਕ ਵਾਲਿਆਂ ਦੇ ਹਾਲ ਦੱਸ ਦਿੰਦੇ ਝੱਟ ਨੇ
ਕਿ ਇਹ ਰੋਂਦੇ ਨੇ ਜ਼ਿਆਦਾ ਤੇ ਹੱਸਦੇ ਘੱਟ ਨੇ..!!

Na jion nu jee karda || sad Punjabi shayari || Punjabi status

Na hassna zaroori reh gaya e💔
Na ron nu hun jee karda e🙌..!!
Na mar sakde haan marzi naal😟
Na jion nu jee karda e😞..!!

ਨਾ ਹੱਸਣਾ ਜ਼ਰੂਰੀ ਰਹਿ ਗਿਆ ਏ💔
ਨਾ ਰੋਣ ਨੂੰ ਹੁਣ ਜੀਅ ਕਰਦਾ ਏ🙌..!!
ਨਾ ਮਰ ਸਕਦੇ ਹਾਂ ਮਰਜ਼ੀ ਨਾਲ😟
ਨਾ ਜਿਉਣ ਨੂੰ ਹੁਣ ਜੀਅ ਕਰਦਾ ਏ😞..!!

Anokhe raahan ch pai k || love Punjabi status || Punjabi shayari

Khushiyan dard te hanju sb ikko jehe lagde ne
Sab bhull janda e anokhe raahan ch pai ke..!!
Koi puche je menu eh hunda e ki
Biyan kara ishq nu mein naam tera le ke..!!

ਖੁਸ਼ੀਆਂ ਦਰਦ ਤੇ ਹੰਝੂ ਸਭ ਇੱਕੋ ਜਿਹੇ ਲੱਗਦੇ ਨੇ
ਸਭ ਭੁੱਲ ਜਾਂਦਾ ਏ ਅਨੋਖੇ ਰਾਹਾਂ ‘ਚ ਪੈ ਕੇ..!!
ਕੋਈ ਪੁੱਛੇ ਜੇ ਮੈਨੂੰ ਇਹ ਹੁੰਦਾ ਏ ਕੀ
ਬਿਆਨ ਕਰਾਂ ਇਸ਼ਕ ਨੂੰ ਮੈਂ ਨਾਮ ਤੇਰਾ ਲੈ ਕੇ..!!

Mere sardaar || Punjabi poetry || touching lines ❤️

Rabb jeha noor te pailan paunda Johan
Suraj jeha rohb te kohinoor jeha avtaar..!!
Sura nu shed de haase mehkan rangeele jehe libas
Tikhi jehi nazar jiwe koi shikari auzar..!!
Tez chehre da nikhar te madhosh jehe bol
Sir mathe sajji pagg bane roop da shingar..!!
Kroran di duniyan nu maat paawe oh sakhsh
Pura jagg ikk paase te ikk paase mere sardaar..!!

ਰੱਬ ਜਿਹਾ ਨੂਰ ਤੇ ਪੈਲਾਂ ਪਾਉਂਦਾ ਜੋਬਨ
ਸੂਰਜ ਜਿਹਾ ਰੋਬ ਕੋਹਿਨੂਰ ਜਿਹਾ ਅਵਤਾਰ..!!
ਸੁਰਾਂ ਨੂੰ ਛੇੜਦੇ ਹਾਸੇ ਮਹਿਕਣ ਰੰਗੀਲੇ ਜਿਹੇ ਲਿਬਾਸ
ਤਿੱਖੀ ਜਿਹੀ ਨਜ਼ਰ ਜਿਵੇਂ ਕੋਈ ਸ਼ਿਕਾਰੀ ਔਜ਼ਾਰ..!!
ਤੇਜ਼ ਚਹਿਰੇ ਦਾ ਨਿਖ਼ਾਰ ਤੇ ਮਦਹੋਸ਼ ਜਿਹੇ ਬੋਲ
ਸਿਰ ਮੱਥੇ ਸੱਜੀ ਪੱਗ ਬਣੇ ਰੂਪ ਦਾ ਸ਼ਿੰਗਾਰ..!!
ਕਰੋੜਾਂ ਦੀ ਦੁਨੀਆਂ ਨੂੰ ਮਾਤ ਪਾਵੇ ਉਹ ਸਖਸ਼
ਪੂਰਾ ਜੱਗ ਇੱਕ ਪਾਸੇ ਤੇ ਇੱਕ ਪਾਸੇ ਮੇਰੇ ਸਰਦਾਰ..!!