Skip to content

life

ਮੈਂ ਤੇ ਮਿੱਟੀ ਦਾ ਐ ਯਾਰ || Punjabi poetry

ਕਰ ਚੱਲਿਆ ਸਾਰੇ ਹੀਲੇ ਪਾਰ ,
ਅਲਿਫ਼ ਧਿਆਇਆ ਦਿਨ ਵਿੱਚ ਵਾਰੋ-ਵਾਰ ।
ਮੈਂ ਕੱਪੜ ਬਨ ਕੇ ਚੱਲਿਆ ਸੀ ਪਾਰੋ-ਪਾਰ ,
ਫਿਰ ਪਤਾ ਲੱਗਿਆ
ਮੈਂ ਤੇ ਮਿੱਟੀ ਦਾ ਐ ਯਾਰ ।

ਰਾਹੀਂ ਮੈਂ ਰਾਹ ਦਾ ,
ਤੁਰਦਾ ਜਾਵਾਂ ਸਾਰ ।
ਨੱਕੋ-ਨੱਕ ਚੜੇ ਹੋਏ ਨੇ ,
ਏਥੇ ਪੈਸੇ ਦੇ ਖੁਮਾਰ ।
ਤੁਰਦੇ-ਤੁਰਦੇ ਪਤਾ ਲੱਗਿਆ ,
ਮੈਂ ਤੇ ਮਿੱਟੀ ਦਾ ਆ ਯਾਰ ।

ਇੱਕ-ਇੱਕ ਕਰਕੇ ਨਾਮ ਵੀ ਗਾ ਲਏ ,
ਆਪਣੇ ਜਿੱਤੋਂ ਸਾਰੇ ਰੱਬ ਧਿਆ ਲਏ ।
ਧੋ ਕੇ ਦੇਹ ਨੂੰ ਚੱਲਿਆ ਫਿਰਦਾ ,
ਮੰਨ ਤੇ ਵੀ ਪੋਚਾ ਮਾਰ ।
ਤੁਰਦੇ-ਤੁਰਦੇ ਪਤਾ ਚੱਲਿਆ ,
ਮੈਂ ਤੇ ਮਿੱਟੀ ਦਾ ਐ ਯਾਰ ।

Full nazaare || zindagi || life Punjabi status

Beshak zindagi ch bade pwade ne
Par eh rang na labhne dubare ne
Kuj kam kite bde khrab te kuj saware ne
Par zindagi de laine full nazare ne🤞

ਬੇਸ਼ੱਕ ਜ਼ਿੰਦਗੀ ਚ ਬੜੇ ਪਵਾੜੇ ਨੇ 
ਪਰ ਇਹ ਰੰਗ ਨਾ ਲੱਭਣੇ ਦੁਬਾਰੇ ਨੇ
ਕੁਝ ਕੰਮ ਕੀਤੇ ਖ਼ਰਾਬ ਤੇ ਕੁੱਝ ਸਵਾਰੇ ਨੇ
ਪਰ ਜ਼ਿੰਦਗੀ ਦੇ ਲੈਣੇ FULL ਨਜ਼ਾਰੇ ਨੇ🤞

Ajj kal de lok || Punjabi shayari

ਸੁੱਕ ਗਏ ਰੁੱਖਾਂ ਦੇ ਪੱਤੇ

ਟੁੱਟ ਗਏ ਨੇ ਖ਼ੁਆਬ ਜੀ

ਜਿਨ੍ਹਾਂ ਨੂੰ ਤੂੰ ਰੁਹੋ ਮਾਰਿਆ 

ਉਹ ਵੀ ਲੈਂਦੇ ਤੇਰੇ ਖ਼ੁਆਬ ਜੀ

 

ਇੱਕ ਤੇਰੀ ਮਹੁੱਬਤ ਕਰਕੇ

ਦਿਵਾਨੇ ਸੂਲ਼ੀ ਉੱਤੇ ਚੜ੍ਹ ਗਏ

ਦੋਲਤ ਵਾਹ ਕੀ ਨਾਂ ਤੇਰਾ

ਤੇਰੇ ਲਈ ਤਾਂ ਆਪਣੇ ਆਪਣੀਆਂ ਤੋਂ ਲੱੜ ਮਰ ਗਏ

 

ਇੱਕ ਤੈਨੂੰ ਹੀ ਪਾਉਣ ਦੀ ਭੁੱਖ

ਮਿਟਦੀ ਨਾ ਤੈਨੂੰ ਪਾਕੇ ਬਈ

ਮੈਂ ਵੇਖ ਲਿਆ ਕਮਾਲ ਤੇਰਾ

ਅੱਜ ਕੱਲ ਦੇ ਲੋਕਾਂ ਨੂੰ ਅਜ਼ਮਾ ਕੇ ਬਈ

Aitbaar || punjabi shayari || true lines

Tod ke jod lawo….
Har cheez duniya di
Kabil-e-murammat hai…
Aitbaar ke siwa….😐

ਤੋੜ ਕੇ ਜੋੜ ਲਵੋ….
ਹਰ ਚੀਜ਼ ਦੁਨੀਆ ਦੀ
ਕਾਬਿਲ-ਏ-ਮੁਰੰਮਤਹੈ…
ਇਤਬਾਰਕੇ ਸਿਵਾ….😐

Zindagi nu takleef || two line shayari || Punjabi status

Zindgi nu eni takleef vi na deo
Ki jad zindagi takleef deve ta satho sehan na hove✌

ਜ਼ਿੰਦਗੀ ਨੂੰ ਇੰਨੀ ਤਕਲੀਫ਼ ਵੀ ਨਾ ਦਿਉ
ਕਿ ਜਦ ਜ਼ਿੰਦਗੀ ਤਕਲੀਫ਼ ਦੇਵੇ ਤਾਂ ਸਾਥੋਂ ਸਹਿਣ ਨਾ ਹੋਵੇ ✌

Sabak || zindagi shayari || Punjabi status

Dujeya de tajarbe to vi kujh sikhna painda jnab
Zindagi choti pai jandi aa khud sabak sikhde sikhde🌼

ਦੂਜਿਆਂ ਦੇ ਤਜ਼ਰਬੇ ਤੋਂ ਵੀ ਕੁੱਝ ਸਿੱਖਣਾ ਪੈਂਦਾ ਜਨਾਬ ਜਿੰਦਗੀ ਛੋਟੀ ਪੈ ਜਾਂਦੀ ਆ ਖੁਦ ਸਬਕ ਸਿੱਖਦੇ-ਸਿੱਖਦੇ 🌼

Niyat || true lines || Punjabi thoughts

“Niyat kinni vi changi Howe,
Duniya tuhanu dikhawe to jandi hai,,
Te dikhawa kinna vi chnga kyu na howe,
Parmatma tuhanu tuhadi niyat ton janda hai….!!!!”

“ਨੀਅਤ ਕਿੰਨੀ ਵੀ ਚੰਗੀ ਹੋਵੇ ,
ਦੁਨੀਆਂ ਤੁਹਾਨੂੰ ਦਿਖਾਵੇ ਤੋਂ ਜਾਣਦੀ ਹੈ ,,
ਤੇ ਦਿਖਾਵਾ ਕਿੰਨਾ ਵੀ ਚੰਗਾ ਕਿਉਂ ਨਾ ਹੋਵੇ ,
ਪਰਮਾਤਮਾ ਤੁਹਾਨੂੰ , ਤੁਹਾਡੀ ਨੀਅਤ ਤੋਂ ਜਾਣਦਾ ਹੈ….!!!!”

Mehboob naal Mohobbat || Punjabi status

ਚਿਹਰੇ ਤੇ ਹਾਸਾ ਦਿਲ ‘ਚ ਕਿਹਨੂੰ ਕੀ ਪਤਾ ਕੀ ਏ
ਗਮ ਏ ਦਰਦ ਏ ਖੂਸ਼ੀ ਏ ਕੀ ਪਤਾ ਕੀ ਏ……
ਲੋਕਾਂ ਲਈ ਤਾਂ ਪਿੰਜਰੇ ਦੇ ਵਿੱਚ ਕੇਦ ਪੰਛੀ ਵੀ ਖੂਸ ਏ
ਕਿਸੇ ਨੂੰ ਕੀ ਪਤਾ ਉਹਦੇ ਦਿਲ ‘ਚ ਕੀ ਏ……
ਅੰਦਰੋਂ ਖਾਮੋਸ਼ ਬੋਲ ਬੁੱਲ੍ਹਾਂ ‘ਤੇ
ਮੈਂ ਰੂਹੋ ਖਾਮੋਸ਼ ਰਹਿੰਦਾ ਹਾਂ ਤੇ ਏਹ ਜ਼ੁਬਾਨ ਤੇ ਕੀ ਏ……
ਸਾਹ ਚੱਲ ਰਹੇ ਨੇ ਰੁਕੀਂ ਹੋਈ ਏ ਧੜਕਣ ਮੇਰੀ
ਮੈਂ ਪਹਿਲਾਂ ਹੀ ਖ਼ਾਕ ਹਾਂ ਤੇ ਏਹ ਸਿਵਿਆਂ ਚ ਕੀ ਏ…….
ਪਿੱਠ ਪਿੱਛੋਂ ਵਾਰ ਕਰਨ ਵਾਲੇਆਂ ਦਾ ਨਾਂ ਯਾਰ
ਰੱਬ ਨਾਲ ਯਾਰੀ ਲਾਓ ਲੋਕਾਂ ਨੂੰ ਕੀ ਪਤਾ ਯਾਰੀ ਕੀ ਏ……
ਸਭਨਾਂ ਨੂੰ ਮੋਹ ਲੋਡ਼ ਦਾ ਹਰ ਇੱਕ ਤੋਂ
ਮਲੰਗ ਤੋਂ ਕੀ ਪੁੱਛਿਐ ਲੋੜ ਕੀ ਏ……
ਮੈਂ ਦਿਵਾਨਾ ਕਲਮ ਸ਼ਬਦਾਂ ਦਾ
ਮੈਨੂੰ ਕੀ ਪਤਾ ਮਹਿਬੂਬ ਨਾਲ ਮਹੁੱਬਤ ਕੀ ਏ…..