pal
Rabba mereya esa ki e ohde ch || love punjabi shayari
Ajj da oh nhi kre bahle chir da
Beete pla di ched oh paawe baatan nu..!!
Rabba mereya Tu dass esa ki e ode ch
Mein jad gll kara nind na fr aawe raatan nu..!!
ਅੱਜ ਦਾ ੳੁਹ ਨਹੀਂ ਕਰੇ ਬਾਹਲੇ ਚਿਰ ਦਾ
ਬੀਤੇ ਪਲਾਂ ਦੀ ਛੇੜ ੳੁਹ ਪਾਵੇ ਬਾਤਾਂ ਨੂੰ..!!
ਰੱਬਾ ਮੇਰਿਆ ਤੂੰ ਦੱਸ ਐਸਾ ਕੀ ਏ ੳੁਹਦੇ ‘ਚ
ਮੈਂ ਜਦ ਗੱਲ ਕਰਾਂ ਨੀਂਦ ਨਾ ਫਿਰ ਆਵੇ ਰਾਤਾਂ ਨੂੰ..!!
Daag ishqe de || punjabi status || sad in love shayari
Daag ishqe de khud dhon lagda haan,
Enni yaad aundi hai ke mein ron lagda haan..
Khafa haan us ton mein eh oh vi jandi hai,
Russeya mein hunda taan vi usnu mnaun lagda haan..
Sath pal da nhi umra da hai,
Mannda nhi dil esnu samjhaun lagda haan..
Sare hakkan ton usne kado da aazad kar ditta menu,
Pta nhi fer kyu hakk jataun lagda haan..
ਦਾਗ਼ ਇਸ਼ਕੇ ਦੇ ਖ਼ੁਦ ਹੀ ਧੋਣ ਲਗਦਾ ਹਾਂ,
ਐਨੀ ਯਾਦ ਆਉਂਦੀ ਹੈ ਕੇ ਮੈਂ ਰੋਣ ਲਗਦਾ ਹਾਂ।
ਖਫ਼ਾ ਹਾਂ ਉਸ ਤੋਂ ਮੈ ਇਹ ਉਹ ਵੀ ਜਾਣਦੀ ਹੈ,
ਰੁੱਸਿਆ ਮੈ ਹੁੰਦਾ ਤਾਂ ਵੀ ਉਸਨੂੰ ਮਨਾਉਣ ਲਗਦਾ ਹਾਂ।
ਸਾਥ ਪਲ ਦਾ ਨਹੀਂ ਉਮਰਾਂ ਦਾ ਹੈ,
ਮੰਨਦਾ ਨਹੀਂ ਦਿਲ ਇਸ ਨੂੰ ਸਮਝਾਉਣ ਲਗਦਾ ਹਾਂ।
ਸਾਰੇ ਹੱਕਾਂ ਤੋ ਉਸਨੇ ਕਦੋਂ ਦਾ ਆਜ਼ਾਦ ਕਰ ਦਿੱਤਾ ਮੈਨੂੰ,
ਪਤਾ ਨਹੀ ਫੇਰ ਕਿਉਂ ਹੱਕ ਜਤਾਉਣ ਲਗਦਾ ਹਾਂ।
Intezaar tera || Punjabi shayari
Swere uth likhda haan shayari
Tere khayalan ton bgair koi khayal ni
Mohobbat ch edda hi sabhnu lagda e?
Jive menu lagda har ek pal saal ni
Fer din ch kyi vaar zikar tera aunda e
Tenu parwah nhi meri eh khayal aunda e
Nindra udd gyian khulli akhan ch supne tere
Kde nikal supneya cho sahmne vi taan aaya kar
Kinne hi saal ho gye hun intezaar ch tere 🍂
ਸਵੇਰੇ ਉੱਠ ਲਿਖਦਾ ਹਾਂ ਸ਼ਾਇਰੀ
ਤੇਰੇ ਖਿਆਲਾ ਤੋਂ ਬਗੈਰ ਕੋਈ ਖਿਆਲ ਨੀ
ਮਹੁੱਬਤ ‘ਚ ਇਦਾਂ ਹੀ ਸਭਨੂੰ ਲੱਗਦਾ ਏ ?
ਜਿਵੇਂ ਮੈਨੂੰ ਲੱਗਦਾ ਹਰ ਇੱਕ ਪਲ ਸਾਲ ਨੀ
ਫੇਰ ਦਿਨ ‘ਚ ਕਈ ਵਾਰ ਜ਼ਿਕਰ ਤੇਰਾ ਆਉਂਦਾ ਏ
ਤੈਨੂੰ ਪ੍ਰਵਾਹ ਨਹੀਂ ਮੇਰੀ ਇਹ ਖਿਆਲ ਆਉਂਦਾ ਏ
ਨਿੰਦਰਾ ਉੱਡ ਗਈਆਂ ਖੁੱਲੀ ਅੱਖਾਂ ‘ਚ ਸੁਪਨੇ ਤੇਰੇ
ਕਦੇ ਨਿਕਲ ਸੁਪਨਿਆਂ ਚੋਂ ਸਾਹਮਣੇ ਵੀ ਤਾਂ ਆਇਆ ਕਰ
ਕਿੰਨੇ ਹੀ ਸਾਲ ਹੋ ਗਏ ਹੁਣ ਇੰਤਜਾਰ ‘ਚ ਤੇਰੇ🍂
Ajj Fer Kise Ne Teri Yaad Dila Ditti || sad Punjabi status
Ajj Fer Kise Ne Teri Yaad Dila Ditti..
Kise De Hasse Ne Apne Ander Teri Zhalak Dikha Ditti..😐
Tere Naal Guzareya Waqt Chette Aa Gya..
Tera Ditta Hassa Chette Aa Gya..😶
Vichdan Lagge Akhan Vich Ditte Hunju Yaad Aunde Ne..
Tere Naal Pyar Pake Kitte Kol-Karar Yaad Aunde Ne..😑
Alvida Kehnde Koi Khushi Te Na De Sakeya..
Par Ajj Vi Mera Dil Te Mann Tenu Te Bas Tenu Hi Chahunde Ne..❤
Jekar Tu Mil Jandi Menu Te Apan Inj Nhi Rulde..
Kise Bhare Hoye Glass Vicho Paani Vangu Nhi Dulde..😞
Jiddan Purane Jung Lagge Jindre Kade Nhi Khulde..
Odan Hi Tere Naal Guzare Oh Pal Nhi Bhulde.💔
ਅੱਜ ਫਿਰ ਕਿਸੇ ਨੇ ਤੇਰੀ ਯਾਦ ਦਿਲਾ ਦਿੱਤੀ
ਕਿਸੇ ਦੇ ਹਾਸੇ ਨੇ ਆਪਣੇ ਅੰਦਰ ਤੇਰੀ ਝਲਕ ਦਿਖਾ ਦਿੱਤੀ😐
ਤੇਰੇ ਨਾਲ ਗੁਜ਼ਰਿਆ ਵਕ਼ਤ ਚੇਤੇ ਆ ਗਿਆ
ਤੇਰਾ ਦਿੱਤਾ ਹਾਸਾ ਚੇਤੇ ਆ ਗਿਆ😶
ਵਿਛੜਨ ਲੱਗੇ ਅੱਖਾਂ ਵਿੱਚ ਦਿੱਤੇ ਹੰਝੂ ਯਾਦ ਆਉਂਦੇ ਨੇ
ਤੇਰੇ ਨਾਲ ਪਿਆਰ ਪਾ ਕੇ ਕੀਤੇ ਕੌਲ-ਕਰਾਰ ਯਾਦ ਆਉਂਦੇ ਨੇ😑
ਅਲਵਿਦਾ ਕਹਿੰਦੇ ਕੋਈ ਖੁਸ਼ੀ ਤੇ ਨਾ ਦੇ ਸਕਿਆ
ਪਰ ਅੱਜ ਵੀ ਮੇਰਾ ਦਿਲ ਤੇ ਮਨ ਤੈਨੂੰ ਤੇ ਬਸ ਤੈਨੂੰ ਹੀ ਚਾਹੁੰਦੇ ਨੇ❤
ਜੇਕਰ ਤੂੰ ਮਿਲ ਜਾਂਦੀਮੈਨੂੰ ਤਾਂ ਆਪਾਂ ਇੰਝ ਨਹੀਂ ਰੁਲਦੇ
ਕਿਸੇ ਭਰੇ ਹੋਏ ਗਲਾਸ ਵਿਚੋਂ ਪਾਣੀ ਵਾਂਗੂ ਨਹੀਂ ਡੁੱਲਦੇ😞
ਜਿੱਦਾਂ ਪੁਰਾਣੇ ਜੰਗ ਲੱਗੇ ਜ਼ਿੰਦਰੇ ਕਦੇ ਨਹੀਂ ਖੁੱਲ੍ਹਦੇ
ਓਦਾਂ ਹੀ ਤੇਰੇ ਨਾਲ ਗੁਜ਼ਾਰੇ ਹੋਏ ਪਲ ਨਹੀਂ ਭੁੱਲਦੇ💔
Har vaar mein hi kyu || Punjabi sad shayari || heart broken
Tutte supna ja dil..har vaar mein hi kyu?
Bne pathar ditte full..har vaar mein hi kyu?💔
Dheh gya mehal jo bneya vich supne de
Na kaid hoye oh pal..har vaar mein hi kyu?💔
Na aaya mudke kol mere jo gya ikk vaar
Nhi ditta sabar da fal..har vaar mein hi kyu?💔
Badiya kitiya minnta naale jode hath
Nhi keha naal chal..har vaar mein hi kyu?💔
ਟੁੱਟੇ ਸੁਪਨਾ ਜਾ ਦਿਲ!ਹਰ ਵਾਰ ਮੈ ਹੀ ਕਿਉ?
ਬਣੇ ਪੱਥਰ ਦਿੱਤੇ ਫੁੱਲ!ਹਰ ਵਾਰ ਮੈ ਹੀ ਕਿਉ?💔
ਢਹਿ ਗਿਆ ਮਹਿਲ ਜੋ ਬਣਿਆ ਵਿੱਚ ਸੁਪਨੇ ਦੇ,
ਨਾ ਕੈਦ ਹੋਏ ਉਹ ਪਲ!ਹਰ ਵਾਰ ਮੈ ਹੀ ਕਿਉ?💔
ਨਾ ਆਇਆ ਮੁੜਕੇ ਕੋਲ ਮੇਰੇ ਜੋ ਗਿਆ ਇਕ ਵਾਰ,
ਨਹੀ ਦਿੱਤਾ ਸਬਰ ਦਾ ਫਲ!ਹਰ ਵਾਰ ਮੈ ਹੀ ਕਿਉ?💔
ਬੜੀਆ ਕੀਤੀਆ ਮਿਨਤਾ ਨਾਲੇ ਜੋੜੇ ਹੱਥ,
ਨਹੀ ਕਿਹਾ ਨਾਲ ਚੱਲ!ਹਰ ਵਾਰ ਮੈ ਹੀ ਕਿਉ?💔
Jo socha vich khubeya e || love Punjabi shayari || ghaint status
Jo socha vich khubheya e sool di trah😍
Palle rakheya e bann kise asool di trah🎀
Oh pal vi Na rahe metho door Chandra😘
Jihde kadmi mein ban gyi haan dhool di trah🙇..!!
ਜੋ ਸੋਚਾਂ ਵਿੱਚ ਖੁੱਭਿਆ ਏ ਸੂਲ ਦੀ ਤਰ੍ਹਾਂ😍
ਪੱਲੇ ਰੱਖਿਆ ਏ ਬੰਨ੍ਹ ਕਿਸੇ ਅਸੂਲ ਦੀ ਤਰ੍ਹਾਂ🎀
ਉਹ ਪਲ ਵੀ ਨਾ ਰਹੇ ਮੈਥੋਂ ਦੂਰ ਚੰਦਰਾ😘
ਜਿਹਦੇ ਕਦਮੀਂ ਮੈਂ ਬਣ ਗਈ ਹਾਂ ਧੂਲ ਦੀ ਤਰ੍ਹਾਂ🙇..!!