Skip to content

Pathar

Ek tarfa pyar || Punjabi poetry || sad but true lines

Badiyan aasan umeeda c shayad esnu
Aaya vehre mere c pairi nange
Te khushiyan nu mukh te chaad..!!
Befikri jehi ch jee betha
Khaure anjaan c kaurhe sach ton
Ke chakkne paine ehnu dukhan de bhaar..!!
Pyar valiyan tranga shed
mere agge piche saaz vajaunda c
Umeed jitt di laga ke ho gaya haar..!!
Pathar jehe jazbaat mere tenu samj na paye
Te khaure bedard dil mera
Kyu fullan de raah vich baneya gaar..!!
Thukra ke tenu eh khush vi hoyia
Par tu akhan ch hanju le see na kitti
Te mud gaya kha ke sitam hazar..!!
Nirsuarth c tu te pak tera ishq
Nazukta naal bhareya ik dil c kol
Jo karda reha mohobbat beshumar..!!
Lai ke peedhan da bhandaar bhawein aap ujjad geya
Par sikha ke bhut kuj gya menu
Tera ik tarfa pyar..!!

ਬੜੀਆਂ ਆਸਾਂ ਉਮੀਦਾਂ ਸੀ ਸ਼ਾਇਦ ਇਸਨੂੰ
ਆਇਆ ਵੇਹੜੇ ਮੇਰੇ ਸੀ ਪੈਰੀ ਨੰਗੇ
ਤੇ ਖੁਸ਼ੀਆਂ ਨੂੰ ਮੁੱਖ ਤੇ ਚਾੜ੍ਹ..!!
ਬੇਫ਼ਿਕਰੀ ਜਿਹੀ ‘ਚ ਜੀਅ ਬੈਠਾ
ਖੌਰੇ ਅਣਜਾਣ ਸੀ ਕੌੜੇ ਸੱਚ ਤੋਂ
ਕਿ ਚੱਕਣੇ ਪੈਣੇ ਇਹਨੂੰ ਦੁੱਖਾਂ ਦੇ ਭਾਰ..!!
ਪਿਆਰ ਵਾਲੀਆਂ ਤਰੰਗਾਂ ਛੇੜ
ਮੇਰੇ ਅੱਗੇ ਪਿੱਛੇ ਸਾਜ਼ ਵਜਾਉਂਦਾ ਸੀ
ਉਮੀਦ ਜਿੱਤ ਦੀ ਲਗਾ ਕੇ ਹੋ ਗਿਆ ਹਾਰ..!!
ਪੱਥਰ ਜਿਹੇ ਜਜ਼ਬਾਤ ਮੇਰੇ ਤੈਨੂੰ ਸਮਝ ਨਾ ਪਾਏ
ਤੇ ਖੌਰੇ ਬੇਦਰਦ ਦਿਲ ਮੇਰਾ
ਕਿਉਂ ਫੁੱਲਾਂ ਦੇ ਰਾਹ ਵਿੱਚ ਬਣਿਆ ਗਾਰ..!!
ਠੁਕਰਾ ਕੇ ਤੈਨੂੰ ਇਹ ਖੁਸ਼ ਵੀ ਹੋਇਆ
ਪਰ ਤੂੰ ਅੱਖਾਂ ‘ਚ ਹੰਝੂ ਲੈ ਸੀ ਨਾ ਕੀਤੀ
ਤੇ ਮੁੜ ਗਿਆ ਖਾ ਕੇ ਸਿਤਮ ਹਜ਼ਾਰ..!!
ਨਿਰਸੁਆਰਥ ਸੀ ਤੂੰ ਤੇ ਪਾਕ ਤੇਰਾ ਇਸ਼ਕ
ਨਾਜ਼ੁਕਤਾ ਨਾਲ ਭਰਿਆ ਇੱਕ ਦਿਲ ਸੀ ਕੋਲ
ਜੋ ਕਰਦਾ ਰਿਹਾ ਮੋਹੁੱਬਤ ਬੇਸ਼ੁਮਾਰ..!!
ਲੈ ਕੇ ਪੀੜਾਂ ਦਾ ਭੰਡਾਰ ਭਾਵੇਂ ਆਪ ਉੱਜੜ ਗਿਆ
ਪਰ ਸਿਖਾ ਕੇ ਬਹੁਤ ਕੁਝ ਗਿਆ
ਮੈਨੂੰ ਤੇਰਾ ਇੱਕ ਤਰਫ਼ਾ ਪਿਆਰ..!!💔