pyar
pyar punjabi status, love, true love, mohhabat shayari, pyar wale status, cute love punjabi status
Na jee sakiye Na Mar sakiye || Punjabi shayari || true love || punjabi status
izazat taan de, punjabi shayari, true love:
Sanu khud de kol on di izzazt ta de
Dubbe pyar ch nain tere parh sakiye..!!
Tere khaylan to siwa kuj khyal Na aawe
Eh dil tere agge asi har sakiye..!!
Enna Ku hakk sada tere te zroor
K har saah tere naave kar sakiye..!!
Tere ishq ne kamla kar shaddeya e inj
Hun Na jee sakiye sajjna Na Mar sakiye..!!
ਸਾਨੂੰ ਖ਼ੁਦ ਦੇ ਕੋਲ ਆਉਣ ਦੀ ਇਜਾਜ਼ਤ ਤਾਂ ਦੇ
ਡੁੱਬੇ ਪਿਆਰ ‘ਚ ਨੈਣ ਤੇਰੇ ਪੜ੍ਹ ਸਕੀਏ..!!
ਤੇਰੇ ਖਿਆਲਾਂ ਤੋਂ ਸਿਵਾ ਕੋਈ ਖਿਆਲ ਨਾ ਆਵੇ
ਇਹ ਦਿਲ ਤੇਰੇ ਅੱਗੇ ਅਸੀਂ ਹਰ ਸਕੀਏ..!!
ਇੰਨਾ ਕੁ ਹੱਕ ਸਾਡਾ ਤੇਰੇ ‘ਤੇ ਜ਼ਰੂਰ
ਕਿ ਹਰ ਸਾਹ ਤੇਰੇ ਨਾਵੇਂ ਕਰ ਸਕੀਏ..!!
ਤੇਰੇ ਇਸ਼ਕ ਨੇ ਕਮਲਾ ਕਰ ਛੱਡਿਆ ਏ ਇੰਝ
ਹੁਣ ਨਾ ਜੀਅ ਸਕੀਏ ਸੱਜਣਾ ਨਾ ਮਰ ਸਕੀਏ..!!
Pyar sacha te paak pavitar || true love shayari || sacha pyar || romantic love
esi mrzi hove rabb di || love shayari || true love
Esi marji hove rabb di k hakk sada hi
tere vall jande raahan utte likheya Hove..!!
Rehna mein hi bas kol tere hakk hove Na kise hor da
Naam mera hi Teri bahan utte likheya Hove..!!
asi hona hi bas tere Tu sada asi tere
Esa rabbi rajawan utte likheya Hove..!!
Pyar sacha te Pak pvitarr hove sada injh
Ke Naam sajjna da hi sahaan utte likheya Hove..!!
ਐਸੀ ਮਰਜ਼ੀ ਹੋਵੇ ਰੱਬ ਦੀ ਕੇ ਹੱਕ ਸਾਡਾ ਹੀ
ਤੇਰੇ ਵੱਲ ਜਾਂਦੇ ਰਾਹਾਂ ਉੱਤੇ ਲਿਖਿਆ ਹੋਵੇ..!!
ਰਹਿਣਾ ਮੈਂ ਹੀ ਬਸ ਕੋਲ ਤੇਰੇ ਹੱਕ ਹੋਵੇ ਨਾ ਕਿਸੇ ਹੋਰ ਦਾ
ਨਾਮ ਮੇਰਾ ਹੀ ਤੇਰੀ ਬਾਹਾਂ ਉੱਤੇ ਲਿਖਿਆ ਹੋਵੇ..!!
ਅਸੀਂ ਹੋਣਾ ਹੀ ਬਸ ਤੇਰੇ ਤੂੰ ਸਾਡਾ ਅਸੀਂ ਤੇਰੇ
ਐਸਾ ਰੱਬੀ ਰਜਾਵਾਂ ਉੱਤੇ ਲਿਖਿਆ ਹੋਵੇ..!!
ਪਿਆਰ ਸੱਚਾ ਤੇ ਪਾਕ ਪਵਿੱਤਰ ਹੋਵੇ ਸਾਡਾ ਇੰਝ
ਕਿ ਨਾਮ ਸੱਜਣਾ ਦਾ ਹੀ ਸਾਹਾਂ ਉੱਤੇ ਲਿਖਿਆ ਹੋਵੇ..!!
Mein dekheya e rabb tere vich || Punjabi love poetry || true love poem || punjabi shayari
Dil Marda hi mera bas tere utte e || true love || poetry
Jadd diya lggiya ne akhiya tere naal
Khabar bhora na rahi es jagg di sanu..!!
Kehre rog la gya tu ikk hi takkni naal
Dikh gya tu jagah rabb di sanu..!!
Diljaniya eh pyar sirf tere layi e..
Nazar rehndi hi ikk tere chehre utte e..!!
Mein dekheya e rabb tere vich sajjna
Dil Marda hi mera eh tere utte e..!!
Tu hi dass tere khwab menu bhulan kive
Har kise vich ta chehra tera dikh ho reha.!!
Hath fad mein kalam jadd baithdi haan
Naam tera hi kitaba vich likh ho reha..!!
Ikk jhalak naal jhalla jeha kar janda e
Esa nasha chadeya hun tera Mere utte e..!!
Mein dekheya e rabb tere vich sajjna
Dil Marda hi mera bs tere utte e..!!
Surkh bull v tere pishe lagg gye ne
Eh kholan te gallan vich tu hi hunda e..!!
Jinna plaan vich krdi aa mein bandagi rabb di
Hun mozud ohna plaan vich tu hi hunda e..!!
Mileya tera eh pyar jadd da menu
Zivan mera eh khushiyan de khehre utte e..!!
Mein dekheya e rabb tere vich sajjna
Dil Marda hi mera bas tere utte e..!!
ਜੱਦ ਦੀਆਂ ਲੱਗੀਆਂ ਨੇ ਅੱਖੀਆਂ ਤੇਰੇ ਨਾਲ
ਖ਼ਬਰ ਭੋਰਾ ਨਾ ਰਹੀ ਇਸ ਜੱਗ ਦੀ ਸਾਨੂੰ..!!
ਕਿਹੜੇ ਰੋਗ ਲਾ ਗਿਆ ਤੂੰ ਇੱਕ ਹੀ ਤੱਕਣੀ ਨਾਲ
ਦਿਖ ਗਿਆ ਤੂੰ ਜਗ੍ਹਾ ਰੱਬ ਦੀ ਸਾਨੂੰ..!!
ਦਿਲਜਾਨੀਆਂ ਇਹ ਪਿਆਰ ਸਿਰਫ਼ ਤੇਰੇ ਲਈ ਏ
ਨਜ਼ਰ ਰਹਿੰਦੀ ਹੀ ਇੱਕ ਤੇਰੇ ਚਹਿਰੇ ਉੱਤੇ ਏ..!!
ਮੈਂ ਦੇਖਿਆ ਏ ਰੱਬ ਤੇਰੇ ਵਿੱਚ ਸੱਜਣਾ
ਦਿਲ ਮਰਦਾ ਹੀ ਮੇਰਾ ਇਹ ਤੇਰੇ ਉੱਤੇ ਏ..!!
ਤੂੰ ਹੀ ਦੱਸ ਤੇਰੇ ਖ਼ੁਆਬ ਮੈਨੂੰ ਭੁੱਲਣ ਕਿਵੇਂ
ਹਰ ਕਿਸੇ ‘ਚ ਤਾਂ ਚਹਿਰਾ ਤੇਰਾ ਦਿਖ ਹੋ ਰਿਹਾ..!!
ਹੱਥ ਫੜ ਮੈਂ ਕਲਮ ਜੱਦ ਬੈਠਦੀ ਹਾਂ
ਨਾਮ ਤੇਰਾ ਹੀ ਕਿਤਾਬਾਂ ਵਿੱਚ ਲਿਖ ਹੋ ਰਿਹਾ..!!
ਇੱਕ ਝਲਕ ਨਾਲ ਝੱਲਾ ਜਿਹਾ ਕਰ ਜਾਂਦਾ ਏ
ਐਸਾ ਨਸ਼ਾ ਚੜ੍ਹਿਆ ਹੁਣ ਤੇਰਾ ਮੇਰੇ ਉੱਤੇ ਏ..!!
ਮੈਂ ਦੇਖਿਆ ਏ ਰੱਬ ਤੇਰੇ ਵਿੱਚ ਸੱਜਣਾ
ਦਿਲ ਮਰਦਾ ਹੀ ਮੇਰਾ ਬਸ ਤੇਰੇ ਉੱਤੇ ਏ..!!
ਸੁਰਖ਼ ਬੁੱਲ੍ਹ ਵੀ ਤੇਰੇ ਪਿੱਛੇ ਲੱਗ ਗਏ ਨੇ
ਇਹ ਖੋਲਾਂ ਤੇ ਗੱਲਾਂ ਵਿੱਚ ਤੂੰ ਹੀ ਹੁੰਦਾ ਏਂ..!!
ਜਿੰਨ੍ਹਾਂ ਪਲਾਂ ਵਿੱਚ ਕਰਦੀ ਆਂ ਮੈਂ ਬੰਦਗੀ ਰੱਬ ਦੀ
ਹੁਣ ਮੌਜ਼ੂਦ ਓਹਨਾਂ ਪਲਾਂ ਵਿੱਚ ਤੂੰ ਹੀ ਹੁੰਦਾ ਏਂ..!!
ਮਿਲਿਆ ਤੇਰਾ ਇਹ ਪਿਆਰ ਜੱਦ ਦਾ ਮੈਨੂੰ
ਜੀਵਨ ਮੇਰਾ ਇਹ ਖੁਸ਼ੀਆਂ ਦੇ ਖੇੜੇ ਉੱਤੇ ਏ..!!
ਮੈਂ ਦੇਖਿਆ ਏ ਰੱਬ ਤੇਰੇ ਵਿੱਚ ਸੱਜਣਾ
ਦਿਲ ਮਰਦਾ ਹੀ ਮੇਰਾ ਬਸ ਤੇਰੇ ਉੱਤੇ ਏ..!!
Kismat valeya nu pyar nasib hunda e || punjabi poem || very true shayari || love shayari
Pyar vi bda ajib hunda e, punjabi poetry, true shayari
Kaale baddal jdo vrde ne
Udon yaad sajjan di ondi e..
Akhan dekhan nu tarasdiyan rehndiya usnu
Ishqe ch judaai bda tadfaundi e..!!
Pyar de dard v bde ajib hunde ne
Eh pyar v bda ajib hunda e..
Hnju dinda e jroor par milda nahi
Kismt valeya nu hi eh v nasib hunda e..!!
Chann tareyan di shave jdo bethiye kde
Cheta sajjna da hi fir mud onda e
Kyu pagl baneya firda e dil kise lyi
Jadd pta e oh har koi Ronda e Jo kise nu chahunda e..!!
Dastoor mohobbt da bneya e ehi
Milaan door hunda ohi Jo dil de bahut karib hunda e..
Hnju dinda e jroor par milda nahi
Kismat valeya nu hi pyar eh nasib hunda e..!!
Yaadan shadd diyan nhi pisha yaar diyan
Jad kadam pende ne vehre pyar de..
Na jee hunda e Na Mar hunda e
Zindagi lut jndi e ho k yaar de..!!
Aksar ohde naal hi judaai pe jandi e
Puri duniya vicho Jo Sade lyi ajij hunda e..
Pyar de dard v bde ajib hunde ne
Eh pyar v bda ajib hunda e..
Hnju dinda e jroor par milda nahi
Kismat valeya nu hi eh v nasib hunda e..!!
ਕਾਲੇ ਬੱਦਲ ਜਦੋਂ ਵਰ੍ਹਦੇ ਨੇ
ਉਦੋਂ ਯਾਦ ਸੱਜਣ ਦੀ ਆਉਂਦੀ ਏ..
ਅੱਖਾਂ ਦੇਖਣ ਨੂੰ ਤਰਸਦੀਆਂ ਰਹਿੰਦੀਆਂ ਉਸਨੂੰ
ਇਸ਼ਕੇ ‘ਚ ਜੁਦਾਈ ਬੜਾ ਤੜਫਾਉਂਦੀ ਏ..!!
ਪਿਆਰ ਦੇ ਦਰਦ ਵੀ ਬੜੇ ਅਜੀਬ ਹੁੰਦੇ ਨੇ
ਇਹ ਪਿਆਰ ਵੀ ਬੜਾ ਅਜੀਬ ਹੁੰਦਾ ਏ..
ਹੰਝੂ ਦਿੰਦਾ ਏ ਜ਼ਰੂਰ ਪਰ ਮਿਲਦਾ ਨਹੀਂ
ਕਿਸਮਤ ਵਾਲਿਆਂ ਨੂੰ ਹੀ ਇਹ ਵੀ ਨਸੀਬ ਹੁੰਦਾ ਏ..!!
ਚੰਨ ਤਾਰਿਆਂ ਦੀ ਛਾਵੇਂ ਜਦੋਂ ਬੈਠੀਏ ਕਦੇ
ਚੇਤਾ ਸੱਜਣਾ ਦਾ ਹੀ ਫ਼ਿਰ ਮੁੜ ਆਉਂਦਾ ਏ..
ਕਿਉਂ ਪਾਗਲ ਬਣਿਆ ਫਿਰਦਾ ਏ ਦਿਲ ਕਿਸੇ ਲਈ
ਜਦ ਪਤਾ ਏ ਉਹ ਹਰ ਕੋਈ ਰੋਂਦਾ ਏ ਜੋ ਕਿਸੇ ਨੂੰ ਚਾਹੁੰਦਾ ਏ..!!
ਦਸਤੂਰ ਮੋਹੁੱਬਤ ਦਾ ਬਣਿਆ ਏ ਇਹੀ
ਮੀਲਾਂ ਦੂਰ ਹੁੰਦਾ ਏ ਓਹੀ ਜੋ ਦਿਲ ਦੇ ਬਹੁਤ ਕਰੀਬ ਹੁੰਦਾ ਏ..
ਹੰਝੂ ਦਿੰਦਾ ਏ ਜ਼ਰੂਰ ਪਰ ਮਿਲਦਾ ਨਹੀਂ
ਕਿਸਮਤ ਵਾਲਿਆਂ ਨੂੰ ਹੀ ਪਿਆਰ ਇਹ ਨਸੀਬ ਹੁੰਦਾ ਏ..!!
ਯਾਦਾਂ ਛੱਡਦੀਆਂ ਨਹੀਂ ਪਿੱਛਾ ਯਾਰ ਦੀਆਂ
ਜਦ ਕਦਮ ਪੈਂਦੇ ਨੇ ਵੇਹੜੇ ਪਿਆਰ ਦੇ..
ਨਾ ਜੀਅ ਹੁੰਦਾ ਏ ਨਾ ਮਰ ਹੁੰਦਾ ਏ
ਜ਼ਿੰਦਗੀ ਲੁੱਟ ਜਾਂਦੀ ਏ ਹੋ ਕੇ ਯਾਰ ਦੇ..!!
ਅਕਸਰ ਓਹਦੇ ਨਾਲ ਹੀ ਜੁਦਾਈ ਪੈ ਜਾਂਦੀ ਏ
ਪੂਰੀ ਦੁਨੀਆਂ ਵਿੱਚੋਂ ਜੋ ਸਾਡੇ ਲਈ ਅਜ਼ੀਜ਼ ਹੁੰਦਾ ਏ..
ਪਿਆਰ ਦੇ ਦਰਦ ਵੀ ਬੜੇ ਅਜੀਬ ਹੁੰਦੇ ਨੇ
ਇਹ ਪਿਆਰ ਵੀ ਬੜਾ ਅਜੀਬ ਹੁੰਦਾ ਏ..
ਹੰਝੂ ਦਿੰਦਾ ਏ ਜ਼ਰੂਰ ਪਰ ਮਿਲਦਾ ਨਹੀਂ
ਕਿਸਮਤ ਵਾਲਿਆਂ ਨੂੰ ਹੀ ਇਹ ਵੀ ਨਸੀਬ ਹੁੰਦਾ ਏ..!!
Anokhe dard ishq de || very sad punjabi shayari || heart broken || true shayari
ishq de dard || very sad punjabi shayari || true shayari
Dil ch vsaa k kyu dilon kadd gya Sajjna
Hath fd k sada kyu shdd gya sajjna..!!
Je Dena hi nhi c sath Mera Kyu supne ikathe rehan de dikhaye c..
Tera Mere naal rehna te sirf waqt bitona c…Sada ki..??
Jo Teri khairr apne shdd aaye c..!!
Tenu Pyar sirf ek khed jeha lagda e
Dil chakko kise da te jazbatan da mzak bana do..
Komal akhiyan nu roneya naal bhar k
Pagl keh k agle nu khak bna do..!!
Zindagi lutaa dinde Teri sauh tere te
J tenu dard hunda kade Mere Ron naal..
Par galti sadi v asi fir kive mnn lende
Jad Tenu farak hi nahi pya Sade hon Na hon naal..!!
Ajj tere layi mein kuj khaas nahi
Oh v din c jdd menu dekhna tere layi bandagi c..
Tere lyi taan eh bas plaan di khed c
Par Mere layi ta sjjna eh Puri zindagi c..!!
Suneya c mein pyar sache nasib nahi hunde
Ajj dekheya k pyar de naam te dhokhe hunde ne..
Koi virla hi Jane es pyar di tadaf nu
Ishq de dard anokhe bhut anokhe hunde ne..!!
ਦਿਲ ‘ਚ ਵਸਾ ਕੇ ਕਿਉਂ ਦਿਲੋਂ ਕੱਢ ਗਿਆ ਸੱਜਣਾ
ਹੱਥ ਫੜ ਕੇ ਸਾਡਾ ਕਿਉਂ ਛੱਡ ਗਿਆ ਸੱਜਣਾ..!!
ਜੇ ਦੇਣਾ ਹੀ ਨਹੀਂ ਸੀ ਸਾਥ ਮੇਰਾ ਕਿਉਂ ਸੁਪਨੇ ਇਕੱਠੇ ਰਹਿਣ ਦੇ ਦਿਖਾਏ ਸੀ
ਤੇਰਾ ਮੇਰੇ ਨਾਲ ਰਹਿਣਾ ਤੇ ਸਿਰਫ਼ ਵਕ਼ਤ ਬਿਤਾਉਣਾ ਸੀ..,,
ਸਾਡਾ ਕੀ..?? ਜੋ ਤੇਰੀ ਖ਼ਾਤਿਰ ਆਪਣੇ ਛੱਡ ਆਏ ਸੀ..!!
ਤੈਨੂੰ ਪਿਆਰ ਸਿਰਫ਼ ਇੱਕ ਖੇਡ ਜਿਹਾ ਲਗਦਾ ਏ
ਦਿਲ ਚੱਕੋ ਕਿਸੇ ਦਾ ਤੇ ਜਜ਼ਬਾਤਾਂ ਦਾ ਮਜ਼ਾਕ ਬਣਾ ਦੋ
ਕੋਮਲ ਅੱਖੀਆਂ ਨੂੰ ਰੋਨਿਆਂ ਨਾਲ ਭਰ ਕੇ ਪਾਗਲ ਕਹਿ ਕੇ ਅਗਲੇ ਨੂੰ ਖ਼ਾਕ ਬਣਾ ਦੋ..!!
ਜ਼ਿੰਦਗੀ ਲੁਟਾ ਦਿੰਦੇ ਤੇਰੀ ਸੌਂਹ ਤੇਰੇ ‘ਤੇ
ਜੇ ਤੈਨੂੰ ਦਰਦ ਹੁੰਦਾ ਕਦੇ ਮੇਰੇ ਰੋਣ ਨਾਲ
ਪਰ ਗਲਤੀ ਸਾਡੀ ਵੀ ਅਸੀਂ ਫਿਰ ਕਿਵੇਂ ਮੰਨ ਲੈਂਦੇ
ਜੱਦ ਤੈਨੂੰ ਫ਼ਰਕ ਹੀ ਨਹੀਂ ਪਿਆ ਸਾਡੇ ਹੋਣ ਨਾ ਹੋਣ ਨਾਲ..!!
ਅੱਜ ਤੇਰੇ ਲਈ ਮੈਂ ਕੁੱਝ ਖ਼ਾਸ ਨਹੀਂ
ਉਹ ਵੀ ਦੀਨ ਸੀ ਜਦ ਮੈਨੂੰ ਦੇਖਣਾ ਤੇਰੇ ਲਈ ਬੰਦਗੀ ਸੀ
ਤੇਰੇ ਲਈ ਤਾਂ ਇਹ ਬਸ ਪਲਾਂ ਦੀ ਖੇਡ ਸੀ
ਪਰ ਮੇਰੇ ਲਈ ਤਾਂ ਸੱਜਣਾ ਇਹ ਪੂਰੀ ਜ਼ਿੰਦਗੀ ਸੀ..!!
ਸੁਣਿਆ ਸੀ ਮੈਂ ਪਿਆਰ ਸੱਚੇ ਨਸੀਬ ਨਹੀਂ ਹੁੰਦੇ
ਅੱਜ ਦੇਖਿਆ ਏ ਪਿਆਰ ਦੇ ਨਾਮ ਤੇ ਧੋਖੇ ਹੁੰਦੇ ਨੇ
ਕੋਈ ਵਿਰਲਾ ਹੀ ਜਾਣੇ ਇਸ ਪਿਆਰ ਦੀ ਤੜਫ਼ ਨੂੰ
ਇਸ਼ਕ ਦੇ ਦਰਦ ਅਨੋਖੇ….ਬਹੁਤ ਅਨੋਖੇ ਹੁੰਦੇ ਨੇ..!!
Zindagi pyar vich badal k sadi || punjabi poetry || love shayari || heart touching shayari
badal Na jaau tu sajjna, awesome shayari, poetry:
Tere to vakh hon da socheya nahio janda
Zindagi jeena menu tu sikhaya e..!!
Pathrra di duniya ch pthrr ho gye c
Sanu pthrr to nrm dil tu hi bnaya e..!!
Dekhna shdd ditta c asi khushiyan de raha. Nu.
Sanu khwab sjauna v tu hi sikhaya e..!!
Tere ehsana de karazdaar haa asi
Sanu mardeya nu v ta tu hi bchayeya e..!!
Zindagi ch aaya e te shadd k Na jawi..Pyar paya e te nibhavi hun tu sjjna..!!
zindagi pyar vich badal k sadi kite badal na jawi hun tu sajjna..!!
Hnjuyan de dareya ch nain dubbe c Mere
Bahr kdd sanu hassna tu hi sikhaya e..!!
Nafrat krni ta sikha hi dindi e duniya
Pyar hunda e ki eh tu hi smjaya e..!!
Har var jdo m tkkeya e khud nu
Naina mereya ch ikk m tenu hi paya e..!!
Tere ehsana de karazdaar haa asi
Sanu mardeya nu v ta tu hi bchayeya e..!!
Zindagi ch aaya e te shadd k Na jawi..Pyar paya e te nibhavi hun tu sjjna..!!
zindagi pyar vich badal k sadi kite badal na jawi hun tu sjjna..!!
Khushnasib haa asi Jo khushi mili e pyar ch
Zindagi ban k tu zindagi ch aaya e..!!
Tere har supne nu mein bana leya e apna
Har saah v eh tere naam laya e..!!
Kul jagg vicho ikk pyar tera e menu mileya
Sajjna tenu Rabb bna dil ch vsaya e..!!
Tere ehsana de karazdaar haa asi
Sanu mardeya nu v ta tu hi bchayeya e..!!
Zindagi ch aaya e te shadd k Na jawi..Pyar paya e te nibhavi hun tu sjjna..!!
zindagi pyar vich badal k sadi kite badal na jawi hun tu sajjna..!!
ਤੇਰੇ ਤੋਂ ਵੱਖ ਹੋਣ ਦਾ ਸੋਚਿਆ ਨਹੀਂਓ ਜਾਂਦਾ
ਜ਼ਿੰਦਗੀ ਜੀਣਾ ਮੈਨੂੰ ਤੂੰ ਸਿਖਾਇਆ ਏ..!!
ਪੱਥਰਾਂ ਦੀ ਦੁਨੀਆਂ ‘ਚ ਪੱਥਰ ਹੋ ਗਏ ਸੀ
ਸਾਨੂੰ ਪੱਥਰ ਤੋਂ ਨਰਮ ਦਿਲ ਤੂੰ ਹੀ ਬਣਾਇਆ ਏ..!!
ਦੇਖਣਾ ਛੱਡ ਦਿੱਤਾ ਸੀ ਅਸੀਂ ਖੁਸ਼ੀਆਂ ਦੇ ਰਾਹਾਂ ਨੂੰ
ਸਾਨੂੰ ਖ਼ੁਆਬ ਸਜਾਉਣਾ ਵੀ ਤੂੰ ਹੀ ਸਿਖਾਇਆ ਏ..!!
ਤੇਰੇ ਅਹਿਸਾਨਾਂ ਦੇ ਕਰਜ਼ਦਾਰ ਹਾਂ ਅਸੀਂ
ਸਾਨੂੰ ਮਰਦਿਆਂ ਨੂੰ ਵੀ ਤਾਂ ਤੂੰ ਹੀ ਬਚਾਇਆ ਏ..!!
ਜ਼ਿੰਦਗੀ ‘ਚ ਆਇਆ ਏ ਤੇ ਛੱਡ ਕੇ ਨਾ ਜਾਵੀਂ
ਪਿਆਰ ਪਾਇਆ ਏ ਤੇ ਨਿਭਾਵੀਂ ਹੁਣ ਤੂੰ ਸੱਜਣਾ..!!
ਜ਼ਿੰਦਗੀ ਪਿਆਰ ਵਿੱਚ ਬਦਲ ਕੇ ਸਾਡੀ
ਕਿਤੇ ਬਦਲ ਨਾ ਜਾਵੀਂ ਹੁਣ ਤੂੰ ਸੱਜਣਾ..!!
ਹੰਝੂਆਂ ਦੇ ਦਰਿਆ ‘ਚ ਨੈਣ ਡੁੱਬੇ ਸੀ ਮੇਰੇ
ਬਾਹਰ ਕੱਢ ਸਾਨੂੰ ਹੱਸਣਾ ਤੂੰ ਹੀ ਸਿਖਾਇਆ ਏ..!!
ਨਫ਼ਰਤ ਕਰਨੀ ਤਾਂ ਸਿਖਾ ਹੀ ਦਿੰਦੀ ਏ ਦੁਨੀਆਂ
ਪਿਆਰ ਹੁੰਦਾ ਏ ਕੀ ਇਹ ਤੂੰ ਹੀ ਸਮਝਾਇਆ ਏ..!!
ਹਰ ਵਾਰ ਜਦੋਂ ਮੈਂ ਤੱਕਿਆ ਏ ਖੁਦ ਨੂੰ
ਨੈਣਾਂ ਮੇਰਿਆਂ ‘ਚ ਇੱਕ ਮੈਂ ਤੈਨੂੰ ਹੀ ਪਾਇਆ ਏ..!!
ਤੇਰੇ ਅਹਿਸਾਨਾਂ ਦੇ ਕਰਜ਼ਦਾਰ ਹਾਂ ਅਸੀਂ
ਸਾਨੂੰ ਮਰਦਿਆਂ ਨੂੰ ਵੀ ਤਾਂ ਤੂੰ ਹੀ ਬਚਾਇਆ ਏ..!!
ਜ਼ਿੰਦਗੀ ‘ਚ ਆਇਆ ਏ ਤੇ ਛੱਡ ਕੇ ਨਾ ਜਾਵੀਂ
ਪਿਆਰ ਪਾਇਆ ਏ ਤੇ ਨਿਭਾਵੀਂ ਹੁਣ ਤੂੰ ਸੱਜਣਾ..!!
ਜ਼ਿੰਦਗੀ ਪਿਆਰ ਵਿੱਚ ਬਦਲ ਕੇ ਸਾਡੀ
ਕਿਤੇ ਬਦਲ ਨਾ ਜਾਵੀਂ ਹੁਣ ਤੂੰ ਸੱਜਣਾ..!!
ਖੁਸ਼ਨਸੀਬ ਹਾਂ ਅਸੀਂ ਜੋ ਖੁਸ਼ੀ ਮਿਲੀ ਏ ਪਿਆਰ ਵਿੱਚ
ਜ਼ਿੰਦਗੀ ਬਣ ਕੇ ਤੂੰ ਜ਼ਿੰਦਗੀ ‘ਚ ਆਇਆ ਏ..!!
ਤੇਰੇ ਹਰ ਸੁਪਨੇ ਨੂੰ ਬਣਾ ਲਿਆ ਏ ਮੈਂ ਆਪਣਾ
ਹਰ ਸਾਹ ਵੀ ਇਹ ਤੇਰੇ ਨਾਮ ਲਾਇਆ ਏ..!!
ਕੁਲ ਜੱਗ ਵਿਚੋਂ ਇੱਕ ਪਿਆਰ ਤੇਰਾ ਏ ਮੈਨੂੰ ਮਿਲਿਆ
ਸੱਜਣਾ ਤੈਨੂੰ ਰੱਬ ਬਣਾ ਦਿਲ ‘ਚ ਵਸਾਇਆ ਏ..!!
ਤੇਰੇ ਅਹਿਸਾਨਾਂ ਦੇ ਕਰਜ਼ਦਾਰ ਹਾਂ ਅਸੀਂ
ਸਾਨੂੰ ਮਰਦਿਆਂ ਨੂੰ ਵੀ ਤਾਂ ਤੂੰ ਹੀ ਬਚਾਇਆ ਏ..!!
ਜ਼ਿੰਦਗੀ ‘ਚ ਆਇਆ ਏ ਤੇ ਛੱਡ ਕੇ ਨਾ ਜਾਵੀਂ
ਪਿਆਰ ਪਾਇਆ ਏ ਤੇ ਨਿਭਾਵੀਂ ਹੁਣ ਤੂੰ ਸੱਜਣਾ..!!
ਜ਼ਿੰਦਗੀ ਪਿਆਰ ਵਿੱਚ ਬਦਲ ਕੇ ਸਾਡੀ
ਕਿਤੇ ਬਦਲ ਨਾ ਜਾਵੀਂ ਹੁਣ ਤੂੰ ਸੱਜਣਾ..!!