Skip to content

rooh

Rooh shayari, 2 lines rooh shayari, sad rooh shayari, meri ruh, meri rooh punjabi hindi shayari status

Sanu jion da dhang sikhlaya ❤️ || sacha pyar shayari || Punjabi poetry

Sanu jion da dhang sikhlaya
Pyar ikk tere ne..!!
Sada duniyan ton sath e shudaya
Pyar ikk tere ne..!!
Masat rehne da rog sanu laya
Pyar ikk tere ne..!!
Sanu kandeyan ton fullan te bithaya
Pyar ikk tere ne..!!
Sadi rooh de vich dera pakka laya
Pyar ikk tere ne..!!
Sanu yaar vich rabb dikhlaya
Pyar ikk tere ne..!!

ਸਾਨੂੰ ਜਿਉਣ ਦਾ ਢੰਗ ਸਿਖਲਾਇਆ
ਪਿਆਰ ਇੱਕ ਤੇਰੇ ਨੇ..!!
ਸਾਡਾ ਦੁਨੀਆਂ ਤੋਂ ਸਾਥ ਏ ਛੁਡਾਇਆ
ਪਿਆਰ ਇੱਕ ਤੇਰੇ ਨੇ..!!
ਮਸਤ ਰਹਿਣੈ ਦਾ ਰੋਗ ਸਾਨੂੰ ਲਾਇਆ
ਪਿਆਰ ਇੱਕ ਤੇਰੇ ਨੇ..!!
ਸਾਨੂੰ ਕੰਡਿਆਂ ਤੋਂ ਫੁੱਲਾਂ ‘ਤੇ ਬਿਠਾਇਆ
ਪਿਆਰ ਇੱਕ ਤੇਰੇ ਨੇ..!!
ਸਾਡੀ ਰੂਹ ਦੇ ਵਿੱਚ ਡੇਰਾ ਪੱਕਾ ਲਾਇਆ
ਪਿਆਰ ਇੱਕ ਤੇਰੇ ਨੇ..!!
ਸਾਨੂੰ ਯਾਰ ਵਿੱਚ ਰੱਬ ਦਿਖਲਾਇਆ
ਪਿਆਰ ਇੱਕ ਤੇਰੇ ਨੇ..!!

Gussa kar ja narazgi jata || Punjabi love shayari || Punjabi status

Tu gussa kar lai ja narazgi jata lai😒
Dil kamla te rooh eh teri hi e😊..!!
Tu lakh bura kar tenu bura nahi kehna💔
Aakhir mohobbat taan tu sajjna meri hi e💓..!!

ਤੂੰ ਗੁੱਸਾ ਕਰ ਲੈ ਜਾਂ ਨਰਾਜ਼ਗੀ ਜਤਾ ਲੈ😒
ਦਿਲ ਕਮਲਾ ਤੇ ਰੂਹ ਇਹ ਤੇਰੀ ਹੀ ਏ😊..!!
ਤੂੰ ਲੱਖ ਬੁਰਾ ਕਰ ਤੈਨੂੰ ਬੁਰਾ ਨਹੀਂ ਕਹਿਣਾ💔
ਆਖ਼ਿਰ ਮੋਹੁੱਬਤ ਤਾਂ ਤੂੰ ਸੱਜਣਾ ਮੇਰੀ ਹੀ ਏ💓..!!

Rowan akhan 💔 || sad Punjabi status || heart broken

Sutteya e zindagi chon kadd ke
Rooh vich pehla jadh ke ve💔..!!
Shaddeya e bekadar jehe ho ke
Hath mera tu fadh ke ve😢..!!
Tenu taan koi fark na sajjna
Shadd tur gaya tu ladh ke ve☹️..!!
Methon tu ziddan pugayian
Har vari adh adh ke ve😫..!!
Adh mareya di halat ch hoye asi
Hizran tereyan ch sadh ke ve😥..!!
Rowan akhan ajj vi kamliyan
Teriyan gallan puraniyan padh ke ve😭..!!

ਸੁੱਟਿਆ ਏ ਜ਼ਿੰਦਗੀ ‘ਚੋਂ ਕੱਢ ਕੇ
ਰੂਹ ਵਿੱਚ ਪਹਿਲਾਂ ਜੜ੍ਹ ਕੇ ਵੇ💔..!!
ਛੱਡਿਆ ਏ ਬੇਕਦਰ ਜਿਹੇ ਹੋ ਕੇ
ਹੱਥ ਮੇਰਾ ਤੂੰ ਫੜ੍ਹ ਕੇ ਵੇ😢..!!
ਤੈਨੂੰ ਤਾਂ ਕੋਈ ਫ਼ਰਕ ਨਾ ਸੱਜਣਾ
ਛੱਡ ਤੁਰ ਗਿਆ ਤੂੰ ਲੜ ਕੇ ਵੇ☹️..!!
ਮੈਥੋਂ ਤੂੰ ਜਿੱਦਾਂ ਪੁਗਾਈਆਂ
ਹਰ ਵਾਰੀ ਅੜ੍ਹ ਅੜ੍ਹ ਕੇ ਵੇ😫..!!
ਅੱਧ ਮਰਿਆ ਦੀ ਹਾਲਤ ‘ਚ ਹੋਏ ਅਸੀਂ
ਹਿਜ਼ਰਾਂ ਤੇਰਿਆਂ ‘ਚ ਸੜ ਕੇ ਵੇ😥..!!
ਰੋਵਣ ਅੱਖਾਂ ਅੱਜ ਵੀ ਕਮਲੀਆਂ
ਤੇਰੀਆਂ ਗੱਲਾਂ ਪੁਰਾਣੀਆਂ ਪੜ੍ਹ ਕੇ ਵੇ😭..!!

True love Punjabi shayari ❤️ || Punjabi status || live quotes

Mein udeekan ohna ghadiyan nu
Ikk mikk jadon ho jawange😇..!!
Asi sahwein beh ke sajjna ve
Fer dil de haal sunawange💓..!!
Asi banage haani roohan de
Ikk duje nu mar ke vi chahwange😘..!!
Hath fadh ke kade na shaddange
Asi umran takk nibhawange😍..!!

ਮੈਂ ਉਡੀਕਾਂ ਉਹਨਾਂ ਘੜੀਆਂ ਨੂੰ
ਇੱਕ ਮਿੱਕ ਜਦੋਂ ਹੋ ਜਾਵਾਂਗੇ😇..!!
ਅਸੀਂ ਸਾਹਵੇਂ ਬਹਿ ਕੇ ਸੱਜਣਾ ਵੇ
ਫ਼ਿਰ ਦਿਲ ਦੇ ਹਾਲ ਸੁਣਾਵਾਂਗੇ💓..!!
ਅਸੀਂ ਬਣਾਂਗੇ ਹਾਣੀ ਰੂਹਾਂ ਦੇ
ਇੱਕ ਦੂਜੇ ਨੂੰ ਮਰ ਕੇ ਵੀ ਚਾਹਵਾਂਗੇ😘..!!
ਹੱਥ ਫੜ੍ਹ ਕੇ ਕਦੇ ਨਾ ਛੱਡਾਂਗੇ
ਅਸੀਂ ਉਮਰਾਂ ਤੱਕ ਨਿਭਾਵਾਂਗੇ😍..!!

Dungha ishq || sacha pyar shayari || true love shayari

Dungha ishq dunghai jiwe khoohan di
Tere naal mohobbat roohan di❤️..!!

ਡੂੰਘਾ ਇਸ਼ਕ ਡੂੰਘਾਈ ਜਿਵੇਂ ਖੂਹਾਂ ਦੀ
ਤੇਰੇ ਨਾਲ ਮੋਹੁੱਬਤ ਰੂਹਾਂ ਦੀ❤️..!!

Khuab jadon aawe 😍 || true love shayari || ghaint shayari

Khuaban nu vi sajjna 🤗 tera khuab jadon aawe 😘
Dil jhoome mera khushi ch😇 te rooh khid jawe😍..!!

ਖ਼ੁਆਬਾਂ ਨੂੰ ਵੀ ਸੱਜਣਾ🤗 ਤੇਰਾ ਖ਼ੁਆਬ ਜਦੋਂ ਆਵੇ😘
ਦਿਲ ਝੂਮੇ ਮੇਰਾ ਖੁਸ਼ੀ ‘ਚ😇 ਤੇ ਰੂਹ ਖਿੜ ਜਾਵੇ😍..!!

Bullan te hassda rahi || two line Punjabi shayari || love status

Kol aawi na aawi bas rooh nu jachda rahi
Dil vich vassda rahi te bullan te hassda rahi..!!

ਕੋਲ ਆਵੀਂ ਨਾ ਆਵੀਂ ਬੱਸ ਰੂਹ ਨੂੰ ਜੱਚਦਾ ਰਹੀਂ
ਦਿਲ ਵਿੱਚ ਵੱਸਦਾ ਰਹੀਂ ਤੇ ਬੁੱਲ੍ਹਾਂ ‘ਤੇ ਹੱਸਦਾ ਰਹੀਂ..!!

Roohan da shingar || sacha pyar shayari || Punjabi status

Aa roohan da shingar kariye❤️
Pyar de bandhan naal sjayiye😍..!!
Chal gurhiyan preetan pa sajjna😇
Do ton aapan ikk ho jayiye😘..!!

ਆ ਰੂਹਾਂ ਦਾ ਸ਼ਿੰਗਾਰ ਕਰੀਏ ❤️
ਪਿਆਰ ਦੇ ਬੰਧਨ ਨਾਲ ਸਜਾਈਏ😍..!!
ਚੱਲ ਗੂੜ੍ਹੀਆਂ ਪ੍ਰੀਤਾਂ ਪਾ ਸੱਜਣਾ😇
ਦੋ ਤੋਂ ਆਪਾਂ ਇੱਕ ਹੋ ਜਾਈਏ😘..!!