Skip to content

roop

Supne ch aaye || love shayari

Supne c aaye pole pabba naal je
galla rooh naal karan de ishaare dekhe me
akhaa chamakdiyaa noor badha chechre ute
bhai roope waleyaa sajjna de mukh de nazare dekhe me

ਸੁਪਨੇ ਚ ਆਏ ਪੋਲੇ ਪੱਬਾਂ ਨਾਲ ਜੇ
ਗੱਲਾਂ ਰੂਹ ਨਾਲ ਕਰਨ ਦੇ ਇਸ਼ਾਰੇ ਦੇਖੇ ਮੈਂ
ਅੱਖਾਂ ਚਮਕਦੀਆਂ ਨੂਰ ਬੜਾ ਚਿਹਰੇ ਉੱਤੇ
ਭਾਈ ਰੂਪੇ ਵਾਲਿਆ ਸੱਜਣਾ ਦੇ ਮੁੱਖ ਦੇ ਨਜ਼ਾਰੇ ਦੇਖੇ ਮੈਂ

Gam shayari || dard Punjabi shayari || Punjabi status

Kar Haase di umeed lagan gam lekhe ji🙁
Khush reh ke bulliyan piche peedhan nu dho layida🙂..!!
“Roop” satta dunghiyan vajjiyan ke eh zindagi e💔
Beh ikalle hass lyida te ikalle ro lyida🙌..!!

ਕਰ ਹਾਸੇ ਦੀ ਉਮੀਦ ਲੱਗਣ ਗ਼ਮ ਲੇਖੇ ਜੀ🙁
ਖੁਸ਼ ਰਹਿ ਕੇ ਬੁੱਲ੍ਹੀਆਂ ਪਿੱਛੇ ਪੀੜਾਂ ਨੂੰ ਧੋ ਲਈਦਾ🙂..!!
“ਰੂਪ” ਸੱਟਾਂ ਡੂੰਘੀਆਂ ਵੱਜੀਆਂ ਕਿ ਇਹ ਜ਼ਿੰਦਗੀ ਏ💔
ਬਹਿ ਇਕੱਲੇ ਹੱਸ ਲਈਦਾ ਤੇ ਇਕੱਲੇ ਰੋ ਲਈਦਾ🙌..!!

Duniyadaari || punjabi status

Duniya dari chaar dina di
Pai moh ch na kise nu thaggiye..!!
“Roop” shadd jhamele duniya de
Malak de larh hun laggiye..!!

ਦੁਨੀਆਦਾਰੀ ਚਾਰ ਦਿਨਾਂ ਦੀ
ਪੈ ਮੋਹ ‘ਚ ਨਾ ਕਿਸੇ ਨੂੰ ਠੱਗੀਏ..!!
“ਰੂਪ” ਛੱਡ ਝਮੇਲੇ ਦੁਨੀਆਂ ਦੇ
ਮਾਲਕ ਦੇ ਲੜ੍ਹ ਹੁਣ ਲੱਗੀਏ..!!

Dil othe dayiye || Punjabi shayari || true line shayari

Bekadar aise de ladh na laggiye
Jihde dil da kothra pleet howe..!!
“Roop” dil dayiye taa othe dayiye
Jithe pyar nibhawan di reet howe..!!

ਬੇਕਦਰ ਐਸੇ ਦੇ ਲੜ੍ਹ ਨਾ ਲੱਗੀਏ
ਜਿਹਦੇ ਦਿਲ ਦਾ ਕੋਠੜਾ ਪਲੀਤ ਹੋਵੇ..!!
“ਰੂਪ” ਦਿਲ ਦਈਏ ਤਾਂ ਉੱਥੇ ਦਈਏ
ਜਿੱਥੇ ਪਿਆਰ ਨਿਭਾਵਣ ਦੀ ਰੀਤ ਹੋਵੇ..!!

Kar na deri || Punjabi true love shayari || two line shayari

Mil cheti kar na deri ve💓
Tu mera😘 te mein teri ve😍..!!

ਮਿਲ ਛੇਤੀ ਕਰ ਨਾ ਦੇਰੀ ਵੇ💓
ਤੂੰ ਮੇਰਾ😘 ਤੇ ਮੈਂ ਤੇਰੀ ਵੇ😍..!!

Zindagi vi nikal jayegi || sad Punjabi status || sad but true shayari

Hauli hauli din Jo nikal rahe ne tere bin
Hauli hauli zindagi vi nikal jayegi..!!

ਹੌਲੀ ਹੌਲੀ ਦਿਨ ਜੋ ਨਿਕਲ ਰਹੇ ਨੇ ਤੇਰੇ ਬਿਨ
ਹੌਲੀ ਹੌਲੀ ਜ਼ਿੰਦਗੀ ਵੀ ਨਿਕਲ ਜਾਏਗੀ..!!

Ho deewane ishq ch || true love Punjabi shayari || Punjabi status

Es duniya ne ta lakh bolna🤷
Chal “roop” es ton👉 parda kariye🙌..!!
Ho diwane😇 yaar de ishqe vich😍
Chal mar jiwiye ❤️jionde jee mariye😊..!!

ਇਸ ਦੁਨੀਆਂ ਨੇ ਤਾਂ ਲੱਖ ਬੋਲਣਾ🤷
ਚੱਲ “ਰੂਪ” ਇਸ ਤੋਂ👉 ਪਰਦਾ ਕਰੀਏ🙌..!!
ਹੋ ਦੀਵਾਨੇ 😇ਯਾਰ ਦੇ ਇਸ਼ਕੇ ਵਿੱਚ😍
ਚੱਲ ਮਰ ਜੀਵੀਏ❤️ ਜਿਓੰਦੇ ਜੀਅ ਮਰੀਏ😊..!!

Mere sardaar || Punjabi poetry || touching lines ❤️

Rabb jeha noor te pailan paunda Johan
Suraj jeha rohb te kohinoor jeha avtaar..!!
Sura nu shed de haase mehkan rangeele jehe libas
Tikhi jehi nazar jiwe koi shikari auzar..!!
Tez chehre da nikhar te madhosh jehe bol
Sir mathe sajji pagg bane roop da shingar..!!
Kroran di duniyan nu maat paawe oh sakhsh
Pura jagg ikk paase te ikk paase mere sardaar..!!

ਰੱਬ ਜਿਹਾ ਨੂਰ ਤੇ ਪੈਲਾਂ ਪਾਉਂਦਾ ਜੋਬਨ
ਸੂਰਜ ਜਿਹਾ ਰੋਬ ਕੋਹਿਨੂਰ ਜਿਹਾ ਅਵਤਾਰ..!!
ਸੁਰਾਂ ਨੂੰ ਛੇੜਦੇ ਹਾਸੇ ਮਹਿਕਣ ਰੰਗੀਲੇ ਜਿਹੇ ਲਿਬਾਸ
ਤਿੱਖੀ ਜਿਹੀ ਨਜ਼ਰ ਜਿਵੇਂ ਕੋਈ ਸ਼ਿਕਾਰੀ ਔਜ਼ਾਰ..!!
ਤੇਜ਼ ਚਹਿਰੇ ਦਾ ਨਿਖ਼ਾਰ ਤੇ ਮਦਹੋਸ਼ ਜਿਹੇ ਬੋਲ
ਸਿਰ ਮੱਥੇ ਸੱਜੀ ਪੱਗ ਬਣੇ ਰੂਪ ਦਾ ਸ਼ਿੰਗਾਰ..!!
ਕਰੋੜਾਂ ਦੀ ਦੁਨੀਆਂ ਨੂੰ ਮਾਤ ਪਾਵੇ ਉਹ ਸਖਸ਼
ਪੂਰਾ ਜੱਗ ਇੱਕ ਪਾਸੇ ਤੇ ਇੱਕ ਪਾਸੇ ਮੇਰੇ ਸਰਦਾਰ..!!