Skip to content

supna

Mohobbat bhut e tere naal || sacha pyar shayari || Punjabi poetry

Kinni vi koshish kar lawa mein
Tera Nata na tutte dil mere naal
Mohobbat bhut e tere naal..!!

Akhan ch khuab te supne sajje
Sajjna tere chehre naal
Mohobbat bhut e tere naal..!!

Manzil bana tenu raah rushnaune ne
Todne naate hanere naal
Mohobbat bhut e tere naal..!!

Rabb kolo mang ho Jana tere
Lai ke lawan phere naal
Mohobbat bhut e tere naal..!!

ਕਿੰਨੀ ਵੀ ਕੋਸ਼ਿਸ਼ ਕਰ ਲਵਾਂ ਮੈਂ
ਤੇਰਾ ਨਾਤਾ ਨਾ ਟੁੱਟੇ ਦਿਲ ਮੇਰੇ ਨਾਲ
ਮੋਹੁੱਬਤ ਬਹੁਤ ਏ ਤੇਰੇ ਨਾਲ..!!

ਅੱਖਾਂ ‘ਚ ਖ਼ੁਆਬ ਤੇ ਸੁਪਨੇ ਸੱਜੇ
ਸੱਜਣਾ ਤੇਰੇ ਚਿਹਰੇ ਨਾਲ
ਮੋਹੁੱਬਤ ਬਹੁਤ ਏ ਤੇਰੇ ਨਾਲ..!!

ਮੰਜ਼ਿਲ ਬਣਾ ਤੈਨੂੰ ਰਾਹ ਰੁਸ਼ਨਾਉਣੇ ਨੇ
ਤੋੜਨੇ ਨਾਤੇ ਹਨੇਰੇ ਨਾਲ
ਮੋਹੁੱਬਤ ਬਹੁਤ ਏ ਤੇਰੇ ਨਾਲ..!!

ਰੱਬ ਕੋਲੋਂ ਮੰਗ ਹੋ ਜਾਣਾ ਤੇਰੇ
ਲੈ ਕੇ ਲਾਵਾਂ ਫ਼ੇਰੇ ਨਾਲ
ਮੋਹੁੱਬਤ ਬਹੁਤ ਏ ਤੇਰੇ ਨਾਲ..!!

Tere supne 😍 || Sacha pyar shayari || love status

Mein jaaga taan akhan khulliyan vich
Teriyan yaadan laya dera e💓..!!
Je meechan akhan saune layi
Tere supneya paya ghera e😍..!!

ਮੈੰ ਜਾਗਾਂ ਤਾਂ ਅੱਖਾਂ ਖੁੱਲੀਆਂ ਵਿੱਚ
ਤੇਰੀਆਂ ਯਾਦਾਂ ਲਾਇਆ ਡੇਰਾ ਏ💓..!!
ਜੇ ਮੀਚਾਂ ਅੱਖਾਂ ਸੌਣੇ ਲਈ
ਤੇਰੇ ਸੁਪਨਿਆਂ ਪਾਇਆ ਘੇਰਾ ਏ😍..!!

tere waade te mera dil || Heart broken shayari bewafa

mai tenu v ki kaha.
mere ta karam hi futte nay.
kar v mai ki sakda c.
jad mere greh hi sutay ne
tu ta sapne v mere jado vadh k sutay ne
lakha de jajbaat mere kakha ch sute nay.
farak ta mnu v kuch khaas ni pya kudiye.
bs tere waade te mera dil ikthe hi tutte ne.

Rabb vi muskuraunda howe || true love shayari || Punjabi poetry

Milap sada howe khuda di marzi
Sadi pawegi preet ohda hi waak howe..!!
Jhuth dhokhe te fareb ton kohan door
Rishta behadd sada paak howe..!!
Sawar howe vich khuaban da kaafla
Supneya naal sajji ikk rath howe..!!
Sama te pal dowein ruke jehe laggan
Hathan ch mere tera hath howe..!!
Chehkde panchi di trah khamb la ke
Sachiyan preetan vall udaan howe..!!
Ikk tu howe ikk mein howan
Es duniyan ton pare sada jahan howe..!!
Makhmali mausam saintan maar ke
Pyar de ranga ch dubaunda howe..!!
Sanu dowan nu dekh hoye ikatheyan
Rabb vi sachi muskuraunda howe..!!

ਮਿਲਾਪ ਸਾਡਾ ਹੋਵੇ ਮਰਜ਼ੀ ਖੁਦਾ ਦੀ
ਸਾਡੀ ਪਵੇਗੀ ਪ੍ਰੀਤ ਓਹਦਾ ਹੀ ਵਾਕ ਹੋਵੇ..!!
ਝੂਠ ਧੋਖੇ ਤੇ ਫ਼ਰੇਬ ਤੋਂ ਕੋਹਾਂ ਦੂਰ
ਰਿਸ਼ਤਾ ਬੇਹੱਦ ਸਾਡਾ ਪਾਕ ਹੋਵੇ..!!
ਸਵਾਰ ਹੋਵੇ ਵਿੱਚ ਖ਼ੁਆਬਾਂ ਦਾ ਕਾਫ਼ਲਾ
ਸੁਪਨਿਆਂ ਨਾਲ ਸੱਜੀ ਇੱਕ ਰੱਥ ਹੋਵੇ..!!
ਸਮਾਂ ਤੇ ਪਲ ਵੀ ਇਹ ਰੁਕੇ ਜਿਹੇ ਲੱਗਣ
ਹੱਥਾਂ ‘ਚ ਮੇਰੇ ਤੇਰਾ ਹੱਥ ਹੋਵੇ..!!
ਚਹਿਕਦੇ ਪੰਛੀ ਦੀ ਤਰ੍ਹਾਂ ਖੰਭ ਲਾ ਕੇ
ਸੱਚੀਆਂ ਪ੍ਰੀਤਾਂ ਵੱਲ ਉਡਾਣ ਹੋਵੇ..!!
ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ
ਇਸ ਦੁਨੀਆਂ ਤੋਂ ਪਰ੍ਹੇ ਸਾਡਾ ਜਹਾਨ ਹੋਵੇ..!!
ਮਖ਼ਮਲੀ ਮੌਸਮ ਸੈਨਤਾਂ ਮਾਰ ਕੇ
ਪਿਆਰ ਦੇ ਰੰਗਾਂ ‘ਚ ਡੁਬਾਉਂਦਾ ਹੋਵੇ..!!
ਸਾਨੂੰ ਦੋਵਾਂ ਨੂੰ ਦੇਖ ਹੋਏ ਇਕੱਠਿਆਂ
ਰੱਬ ਵੀ ਸੱਚੀ ਮੁਸਕੁਰਾਉਂਦਾ ਹੋਵੇ..!!

Khaure aawega oh odon || sad Punjabi shayari || true but sad

Khaure aawega oh udo saah mukkne ne jadon
Dila mereya utarde udeekan da bojh..!!
Kade sahwein na oh aawe meri akhiyan nu bhawein
Ohde aun de supne aayi jande ne roj..!!

ਖੌਰੇ ਆਵੇਂਗਾ ਉਹ ਉਦੋਂ ਸਾਹ ਮੁੱਕਣੇ ਨੇ ਜਦੋਂ
ਦਿਲਾ ਮੇਰਿਆ ਉਤਾਰਦੇ ਉਡੀਕਾਂ ਦਾ ਬੋਝ..!!
ਕਦੇ ਸਾਹਵੇਂ ਨਾ ਉਹ ਆਵੇ ਮੇਰੀ ਅੱਖੀਆਂ ਨੂੰ ਭਾਵੇਂ
ਓਹਦੇ ਆਉਣ ਦੇ ਸੁਪਨੇ ਆਈ ਜਾਂਦੇ ਨੇ ਰੋਜ..!!

Jhuthi duniya ta sufna e 😇 || ghaint Punjabi status || Punjabi shayari

Jhuthi duniyan taan sufna e dil nu mein dass ke..!!
Ishq kitta rabba mereya mein tere naal hass ke..!!

ਝੂਠੀ ਦੁਨੀਆਂ ਤਾਂ ਸੁਫ਼ਨਾ ਏ ਦਿਲ ਨੂੰ ਮੈਂ ਦੱਸ ਕੇ..!!
ਇਸ਼ਕ ਕੀਤਾ ਰੱਬਾ ਮੇਰਿਆ ਮੈਂ ਤੇਰੇ ਨਾਲ ਹੱਸ ਕੇ..!!