Skip to content

Taarif

Matlab diyan nadiyan || sad Punjabi status

Taarifan de pul thalleyon,
Matlab diyan nadiyan vehndiya ne🙌

ਤਾਰੀਫਾਂ ਦੇ ਪੁੱਲ ਥੱਲਿਓ,
ਮਤਲਬ ਦੀਆਂ ਨਦੀਆਂ ਵਹਿੰਦੀਆਂ ਨੇ🙌

Lok || life Punjabi status || true lines

Sach sunan ton pta nhi kyu
Ghabraunde ne lok…🙌
Taarif bhawein jhuthi hi howe
Sun ke muskuraunde ne lok…✌

ਸੱਚ ਸੁਨਣ ਤੋਂ ਪਤਾ ਨੀ ਕਿਉਂ,
ਘਬਰਾਉਂਦੇ ਨੇ ਲੋਕ…🙌
ਤਾਰੀਫ਼ ਭਾਵੇਂ ਝੂਠੀ ਹੀ ਹੋਵੇ ,
ਸੁਣ ਕੇ ਮੁਸਕੁਰਾਉਂਦੇ ਨੇ ਲੋਕ…✌

Kade mukkdi nhio taarif teri|poetry

ਜੇ ਮੈਂ ਗੱਲ ਕਰਾਂ ਮਹਿਕਦੇ ਫੁੱਲਾਂ ਦੀ..
ਮਹਿਕ ਦੇ ਕੇ ਓਹ ਵੀ ਇਕ ਦਿਨ ਮੁਰਝਾ ਜਾਂਦੇ ਨੇ..!!
ਜੇ ਕਰਾਂ ਮੈਂ ਗੱਲ ਸੋਹਣੇ ਚਿਹਰਿਆਂ ਦੀ..
ਕਿਸੇ ਹਾਦਸੇ ‘ਚ ਹੋ ਉਹ ਵੀ ਫ਼ਨਾ ਜਾਂਦੇ ਨੇ..!!
ਐਸੀ ਦਿਖਦੀ ਨਹੀਉਂ ਕੋਈ ਚੀਜ਼ ਮੈਨੂੰ..
ਰਹੇ ਜੁੱਗਾਂ ਜੁੱਗਾਂ ਤੱਕ ਅਮਰ ਜਿਹੜੀ..!!
ਪਰ ਅਮਰ ਰਹਿੰਦੀ ਏ ਅਲਫਾਜ਼ਾਂ ‘ਚ ਮੇਰੇ..
ਐਸੀ ਸੱਜਣ ਮੇਰੇ ਏ ਤਾਰੀਫ਼ ਤੇਰੀ..!!

ਜੇ ਮੈਂ ਗੱਲ ਕਰਾਂ ਬਰਸਾਤਾਂ ਦੀ..
ਬੱਦਲ ਆ ਕੇ ਵਹਿ ਤੁਰ ਜਾਂਦੇ ਨੇ..!!
ਜੇ ਕਰਾਂ ਮੈਂ ਗੱਲ ਉੱਡਦੇ ਪਰਿੰਦਿਆਂ ਦੀ..
ਸ਼ਾਮ ਪੈਣ ਤੇ ਉਹ ਵੀ ਰਾਹੋਂ ਮੁੜ ਜਾਂਦੇ ਨੇ..!!
ਸਭ ਕੁਝ ਮੁੜ ਜਾਂਦਾ ਏ ਵਕ਼ਤ ਨਾਲ..
ਇੱਕ ਮੁੜਦੀ ਨਹੀਂ ਮੇਰੇ ਅਲਫਾਜ਼ਾਂ ਦੀ ਹਨੇਰੀ..!!
ਖ਼ਤਮ ਨਹੀਂ ਹੁੰਦੇ ਚਲਦੇ ਜੋ ਲਫ਼ਜ਼ ਮੇਰੇ..
ਤੇ ਵਧਦੀ ਜਾਂਦੀ ਏ ਤਾਰੀਫ਼ ਤੇਰੀ..!!

ਜੇ ਮੈਂ ਗੱਲ ਕਰਾਂ ਪੂਰੀ ਦੁਨੀਆਂ ਦੀ..
ਇਕ ਦਿਨ ਇਸਨੇ ਵੀ ਮੁੱਕ ਜਾਣਾ ਏ..!!
ਜੇ ਮੈਂ ਗੱਲ ਕਰਾਂ ਇੱਕ ਇੱਕ ਜੀਵ ਦੀ..
ਸਾਹ ਇਹਨਾਂ ਦਾ ਵੀ ਅੰਤ ਵੇਲੇ ਰੁੱਕ ਜਾਣਾ ਏ..!!
ਮੇਰੇ ਹੱਥਾਂ ‘ਚ ਰਹਿੰਦੀ ਜੋ ਸਿਆਹੀ ਖ਼ਤਮ ਹੋਣ ਤੋਂ ਵੀ ਨਹੀਂ ਡਰਦੀ..
ਐਸੀ ਪਾਗਲ ਹੋਈ ਤੇਰੇ ਪਿੱਛੇ ਕਲਮ ਮੇਰੀ..!!
ਪੂਰੀ ਦੁਨੀਆਂ ਏ ਖ਼ਤਮ ਹੋ ਜਾਣੀ ਏ ਇੱਕ ਦਿਨ..
ਪਰ ਮੁੱਕਣੀ ਨਹੀਂਉ ਤਾਰੀਫ਼ ਤੇਰੀ..!!

ਤੇਰੀ ਕਰਾ ਤਾਰੀਫ਼ ਤੇ ਕੀ ਕਰਾਂ..
ਰੱਬੀ ਨੂਰ ਜਿਹਾ ਤੂੰ ਜਾਪਦਾ ਏ..!!
ਕਣ ਕਣ ‘ਚ ਫੈਲਿਆ ਇਹਸਾਸ ਤੂੰ ਲਗਦਾ ਏ..
ਹਵਾਵਾਂ ‘ਚ ਬੈਠਾ ਕਦੇ ਸਾਡੀ ਦੂਰੀ ਤੇ ਕਦੇ ਨਜ਼ਦੀਕੀ ਮਾਪਦਾ ਏ..!!
ਬਾਰਿਸ਼ ਦੀਆਂ ਬੂੰਦਾਂ ‘ਚ ਵੀ ਵੱਸਿਆ ਹੋਇਆ..
ਕੁਦਰਤ ਦਾ ਰੂਪ ਹੋਰ ਨਿਖਾਰਦਾ ਏ..!!
ਕਦੇ ਕੋਇਲ ਦੀ ਆਵਾਜ਼ ‘ਚ ਬੁਲਾਉਂਦਾ ਏ ਮੈਨੂੰ..
ਕਦੇ ਸੂਰਜ ਬਣ ਕੇ ਮੈਂਨੂੰ ਨਿਹਾਰਦਾ ਏ..!!
ਸਾਰੀ ਕੁਦਰਤ ‘ਚ ਵੱਸਿਆ ਏ ਤੂੰ ਕੀ ਕੀ ਚੀਜ਼ ਗਿਣਾਵਾਂ..
ਜੋ ਤੇਰੇ ਬਾਰੇ ਬਾਖੁਬੀਅਤ ਨਾਲ ਦੱਸ ਸਕੇ ਐਸੀ ਸੋਹਣਿਆਂ ਮੇਰੇ ਇਥੇ ਚੀਜ਼ ਕਿਹੜੀ..!!
ਅਲਫਾਜ਼ ਮੇਰੇ ਮੁੱਕਣੇ ਨਹੀਂ ਤੇ ਤੂੰ ਕਦੇ ਪੂਰੀ ਤਰ੍ਹਾਂ ਬਿਆਨ ਹੋਣਾ ਨਹੀਂ..
ਕਹੇ “ਰੂਪ” ਐਸੀ ਏ ਤਾਰੀਫ਼ ਤੇਰੀ..!!

J mein gall kra mehkde fullan di..
Mehk de k oh v ik din murjha jnde ne..!!
J kra m gall sohne chehreya di..
Kise haadse ch ho oh v fanaa jnde ne.!!
Esi dikhdi nhio koi cheez menu..
Rhe juggaa juggaa tk amar jehri..!!
Pr amar rehndi e alfazan ch mere..
Esi sajjan mere e taarif teri..!!

J mein gall kraa barsaatan di..
Baddl aa k veh tur jande ne..!!
J kraa mein gall udd de prindeya di..
Shaam pen te oh v raahon mud jande ne..!!
Sab kuj mud janda e waqt naal..
Ek mud di nhi mere alfazan di hneri..!!
Khatam nhi hunde chlde Jo lafz mere..
Te vadhdi jandi e taarif teri..!!

J mein gall kra Puri duniya di..
Ek din es ne v mukk jana e..!!
J gall kraa ik ik jeev di..
Saah ehna da v ant vele rukk jana e..!!
Mere hathan ch rehndi Jo seaahi mukkn to v nhi drr di..
Esi pagl hoyi tere pishe kalam meri..!!
Puri duniya e khatam ho jani e ikk din..
Pr mukkni nhio taarif teri..!!

Teri kraa taarif te ki kraa..
Rabbi noor jeha tu japda e..!!
Kan kan vich faileya ehsas tu lgda e..
Hwawa ch baitha..kde sadi duri te kde nazdiki maapda e..!!
Baarish diyan boonda ch v vsseya hoya..
Kudrat da roop hor nikharda e..!!
Kde koyal di awaj ch bulonda e menu..
Kde suraj ban k menu neharda e ..!!
Sari kudrat ch vsseya e tu Ki ki cheez ginava..
Jo tere bare bakhubiat naal ds ske esi sohneya mere ethe cheez kehri..!!
Alfaaz mere mukkne nhi..te tu kde Puri trah byan hona nhi..
Kahe “Roop” esi e taarif teri..!!