Love Punjabi Shayari
punjabi love shayari in gurmukhi, heart touching punjabi love shayari
Every Person in this world at least once fall in the love with someone. Without love, life is unimaginable. Love makes us happy. We cherish every moment in love.
All Love Punjabi Quotes/Status will be updated under this section.
Mein ton tu || Punjabi poetry
Mere khayal hmesha tere takk rehnde ne
Te mere khayalan vich hmesha tu…!
Eh khayal chandre hunde v kinne sohne aa!
Apniya sariyan reejhan pugaunde!
Chaa mnaunde!
Dil diyan jande!
Har bhed pehchande!
Par kde kde menu lagda
Tu mere khayalan naalo kite vadh k aa…!
Meri soch to bhut uppr hai tu!
Ese lyi taan mein aakhdi haan
Tera mera sada hona Na mumkin e!
Na hi mein Teri soch di hanan haan
Na hi tere khayalan de mech Di….!
Fer v mein chahundi aa,
Mein tere vargi ban jawa!
Mein Teri har ikk aadat nu apnawa!
Mere vicho mera mein mukk jawe
Te mere ton tera te tu ho jawe!
Tu hi taan hai
Jihne dsseya menu
Mohobbat da arth…!
Dharti asmaan da rishta!
Paniya nu Sunna!
Hawawan nu maan Na!
Panchiya vich chehkna!
Te fullan naal mehkna!
Kudrat vich mohobbat nu pehchanana!
Nhi ta mein rait nu v mitti akhdi c!!!!
ਮੇਰੇ ਖ਼ਿਆਲ ਹਮੇਸ਼ਾ ਤੇਰੇ ਤੱਕ ਰਹਿੰਦੇ ਨੇ
ਤੇ ਮੇਰੇ ਖਿਆਲਾਂ ਵਿੱਚ ਹਮੇਸ਼ਾ ਤੂੰ…!
ਇਹ ਖ਼ਿਆਲ ਚੰਦਰੇ ਹੁੰਦੇ ਵੀ ਤਾਂ ਕਿੰਨੇ ਸੋਹਣੇ ਆ!
ਆਪਣੀਆਂ ਸਾਰੀਆਂ ਰੀਝਾਂ ਪੁਗਾਉਂਦੇ!
ਚਾਅ ਮਨਾਉਂਦੇ!
ਦਿਲ ਦੀਆਂ ਜਾਣਦੇ!
ਹਰ ਭੇਦ ਪਹਿਚਾਣਦੇ!
ਪਰ ਕਦੇ ਕਦੇ ਮੈਨੂੰ ਲੱਗਦਾ
ਤੂੰ ਮੇਰੇ ਖ਼ਿਆਲਾਂ ਨਾਲੋਂ ਕਿਤੇ ਵੱਧ ਕੇ ਆ…!
ਮੇਰੀ ਸੋਚ ਤੋਂ ਵੀ ਬਹੁਤ ਉੱਪਰ ਹੈਂ ਤੂੰ!
ਇਸੇ ਲਈ ਤਾਂ ਮੈਂ ਆਖਦੀ ਹਾਂ
ਤੇਰਾ-ਮੇਰਾ ਸਾਡਾ ਹੋਣਾ ਨਾ-ਮੁਮਕਿਨ ਐ!
ਨਾ ਹੀ ਮੈਂ ਤੇਰੀ ਸੋਚ ਦੀ ਹਾਨਣ ਹਾਂ
ਨਾ ਹੀ ਤੇਰੇ ਖਿਆਲਾਂ ਦੇ ਮੇਚ ਦੀ….!
ਫਿਰ ਵੀ ਮੈਂ ਚਾਹੁੰਦੀ ਹਾਂ,
ਮੈਂ ਤੇਰੇ ਵਰਗੀ ਬਣ ਜਾਵਾਂ।
ਮੈਂ ਤੇਰੀ ਹਰ ਇੱਕ ਆਦਤ ਨੂੰ ਅਪਣਾਵਾਂ।
ਮੇਰੇ ਵਿੱਚੋਂ ਮੇਰਾ ਮੈਂ ਮੁੱਕ ਜਾਵੇ
ਤੇ ਮੇਰੇ ਤੋਂ ਤੇਰਾ ਅਤੇ ਤੂੰ ਹੋ ਜਾਵੇ।
ਤੂੰ ਹੀ ਤਾਂ ਹੈਂ ,
ਜਿਹਨੇ ਦੱਸਿਆ ਮੈਨੂੰ,
ਮੁਹੱਬਤ ਦਾ ਅਰਥ…!
ਧਰਤੀ ਅਸਮਾਨ ਦਾ ਰਿਸ਼ਤਾ!
ਪਾਣੀਆਂ ਨੂੰ ਸੁਣਨਾ!
ਹਵਾਵਾਂ ਨੂੰ ਮਾਨਣਾ!
ਪੰਛੀਆਂ ਵਿੱਚ ਚਹਿਕਣਾ!
‘ਤੇ ਫੁੱਲਾਂ ਨਾਲ਼ ਮਹਿਕਣਾ!
ਕੁਦਰਤ ਵਿੱਚ ਮੁਹੱਬਤ ਨੂੰ ਪਹਿਚਾਨਣਾ।
ਨਹੀਂ ਮੈਂ ਤਾਂ ਰੇਤ ਨੂੰ ਵੀ ਮਿੱਟੀ ਆਖਦੀ ਸੀ!!!!
Zindagi bitauni aa tere naal || true love shayari || Punjabi status
Zindagi de har ikk panne te🎀
Likha mein naam tera goorhi siyahi naal🤗
Tu mere naal rahi parchawein vangu😍
Kujh zindagi Eda bitauni aa tere naal♥
ਜ਼ਿੰਦਗੀ ਦੇ ਹਰ ਇੱਕ ਪੰਨੇ ਤੇ 🎀
ਲਿਖਾਂ ਮੈਂ ਨਾਮ ਤੇਰਾ ਗੂੜ੍ਹੀ ਸਿਆਹੀ ਨਾਲ🤗
ਤੂੰ ਮੇਰੇ ਨਾਲ ਰਹੀਂ ਪਰਛਾਵੇਂ ਵਾਂਗੂੰ😍
ਕੁਝ ਜ਼ਿੰਦਗੀ ਇਦਾਂ ਬਿਤਾਉਣੀ ਆ ਤੇਰੇ ਨਾਲ♥
Ajj vi chete aawe || love sad Punjabi status
Sathon izhaar mohobbat kar Na hoyia,
Ajeeb hi khel hoyia,,,
Vichadke us kudi ton,,
Fer Na kade mail hoyia,,
Roj Chad di swer oh kahani dohrawe,,
College de raahan te o ajj vi chete aawe,,♥
ਸਾਥੋਂ ਇਜ਼ਹਾਰ ਮਹੁੱਬਤ ਕਰ ਨਾ ਹੋਇਆ,
ਅਜੀਬ ਹੀ ਬਸ ਖੇਲ ਹੋਇਆ,,,
ਵਿਛੜਕੇ ਓਸ ਕੁੜੀ ਤੋਂ,,
ਫੇਰ ਨਾ ਕਦੇ ਮੇਲ ਹੋਇਆ,,
ਰੋਜ਼ ਚੜਦੀ ਸਵੇਰ ਓ ਕਹਾਣੀ ਦੁਹਰਾਵੇ,,
ਕਾਲਿਜ ਦੇ ਰਾਹਾਂ ਤੇ ਓ ਅੱਜ ਵੀ ਚੇਤੇ ਆਵੇ,,♥
Tu kahe taan || sad love Punjabi status
Tu kahe taan mein agg lgadaa
Fotoaan nu Teri meri
Tu kahe taan mein bhuladaa
Yaadan nu Teri meri
Hun khaak hoye rishte v
Har lafz yaadan fizool hair
Ki kariye ‘Gaba’ Hun
Oh mail soch to Teri bhut door hai
Hun kissa khatam kita jawe
Enni launda e kahton deri
Tu kahe taan mein bhuladaa hun
Yaadan nu Teri meri..!!
ਤੂੰ ਕਹੇਂ ਤਾਂ ਮੈਂ ਅੱਗ ਲਗਾਂਦਾ
ਫੋਟੋਆਂ ਨੂੰ ਤੇਰੀ ਮੇਰੀ
ਤੂੰ ਕਹੇਂ ਤਾਂ ਮੈਂ ਭੁਲਾ ਦਾ
ਯਾਦਾਂ ਨੂੰ ਤੇਰੀ ਮੇਰੀ
ਹੁਣ ਖ਼ਾਕ ਹੋਏ ਰਿਸ਼ਤੇ ਵੀ
ਹਰ ਲਫ਼ਜ਼ ਯਾਦਾਂ ਫਿਜ਼ੂਲ ਹੈ
ਕੀ ਕਰੀਏ ‘ਗਾਬਾ’ ਹੁਣ
ਉਹ ਮੇਲ ਸੋਚ ਤੋਂ ਤੇਰੀ ਬਹੁਤ ਦੂਰ ਹੈ
ਹੁਣ ਕਿੱਸਾ ਖਤਮ ਕੀਤਾ ਜਾਵੇ
ਇੰਨੀ ਲਾਉਂਦਾ ਐਂ ਕਾਤੋ ਦੇਰੀ
ਤੂੰ ਕਹੇਂ ਤਾਂ ਮੈਂ ਭੁਲਾ ਦਾ ਹੁਣ
ਯਾਦਾਂ ਨੂੰ ਤੇਰੀ ਮੇਰੀ..!!