Poetry

Punjabi kavita, very sad punjabi poetry, love punjabi poetry, dard punjabi poetry, dard bhari punjabi poetry in gumukhi, sad punjabi poetry in punjabi font, punjabi kavitawaan, shiv kumar batalvi poetry sad

MERI SHAYARI CH BOLDI E TU( ਮੇਰੀ ਸ਼ਾਇਰੀ ਚ ਬੋਲਦੀ ਏ ਤੂੰ)

ਮੇਰੀ ਸ਼ਾਇਰੀ ਚ ਮੈਂ ਨੀ ਬੋਲਦਾ
ਬੋਲਦੀ ਏ ਤੂੰ
ਪਹਿਰ ਵੇਲੇ ਹੱਥ ਚ ਕਲਮ ਫੜਾ ਕੇ
ਲਿਖਦੀ ਏ ਤੂੰ
ਯਾਦਾਂ ਦੀ ਸ਼ਾਹੀ ਨਾਲ ਵਰਕੇ ਤੇ
ਮਾਲਾ ਜਪਦੀ ਏ ਤੂੰ
ਮੇਰੀ ਸ਼ਾਇਰੀ ਚ ਮੈਂ ਨੀ ਬੋਲਦਾ
ਬੋਲਦੀ ਏ ਤੂੰ

ਜਦ ਮੈਂ ਰਾਤ ਨੂੰ ਜਾਗਾਂ
ਮੇਰੀ ਅੱਖ ਵਿੱਚ ਸਾਉਂਦੀ ਏ ਤੂੰ
ਜਦ ਮੈਂ ਤੈਨੂੰ ਚੇਤੇ ਕਰਾਂ
ਮੇਰੇ ਕੰਨਾਂ ਵਿੱਚ ਗਾਉਂਦੀ ਏ ਤੂੰ
ਜਿਵੇਂ ਨਵ-ਜੰਮੇ ਨੂੰ ਲੋਰੀ ਸੁਣਾਉਂਦੀ
ਅਰਸ਼ਾਂ ਦੀ ਕੋਈ ਰੂਹ
ਮੇਰੀ ਸ਼ਾਇਰੀ ਵਿੱਚ ਮੈਂ ਨੀ ਬੋਲਦਾ
ਬੋਲਦੀ ਏ ਤੂੰ

ਜਦ ਮੈਂ ਪੱਗ ਦਾ ਲੜ ਫੜਾਂ
ਸ਼ੀਸ਼ਾ ਬਣ ਬਹਿੰਦੀ ਏ ਤੂੰ
ਪਤਾ ਨਾ ਲੱਗੇ
ਕੁੱਝ ਕਹਿੰਦੀ ਏ ਤੂੰ
ਜਾਂ ਵੇਹਿੰਦੀ ਏ ਤੂੰ
ਮੇਰੇ ਚੀਰੇ ਦਾ ਰੰਗ ਰੰਗਦੀ ਏ ਤੂੰ
ਮੈਨੂੰ ਸੁਣਾਉਂਦੀ ਏ ਤੂੰ
ਕੋਈ ਗੀਤ ਰੂਹ ਦਾ
ਮਿੱਠਾ ਲੱਗੇ ਮੈਨੂੰ
ਜਿਵੇਂ ਪਾਣੀ ਖੂਹ ਦਾ
ਇਕ ਘੁਟ ਪੀਂਵਾ
ਤੇ ਸਾਰੀ ਰਾਤ ਨਾ ਸੋਂਵਾਂ
ਤੇਰੀਆਂ ਯਾਦਾਂ ਚ ਖੋਵਾਂ
ਤੇਰੀਆਂ ਕਹੀਆਂ ਨੂੰ ਪਰੋਵਾਂ
ਉਤੇ ਚੰਦਨ ਲਪੋਆਂ
ਇਕ ਇਕ ਮਣਕੇ ਨੂੰ
ਬੀਜ਼ ਪਿਆਰ ਦਾ ਬਣਾਵਾਂ
ਤੇ ਜਿਸਮ ਦੀ ਮਿੱਟੀ ਚ ਬੋਹਾਂ
ਉਗੇ ਜਿਸ ਚੋਂ ਫੁਲ ਪਿਆਰ ਦਾ
ਜੋ ਤੇਰੀਆਂ ਮਹਿਕਾਂ ਖਿਲਾਰਦਾ
ਉਸ ਖੁਸ਼ਬੂ ਨੂੰ ਕੁਲ ਆਲਮ ਅਲਾਪਦਾ
ਜਿਸ ਗੀਤ ਨੂੰ ਤੂੰ
ਸੁਰ ਲਾ ਕੇ ਅਲਾਪਦੀ
ਸੁਣ ਕੰਨ ਨੂੰ
ਤਨਹਾਈ ਜਾਪਦੀ
ਇਸ ਤਨਹਾ ਦੀ ਮੌਤ ਲਈ
ਜਹਿਨ ਚ ਤਾਲਾ ਤੂੰ ਅੱਖਰਾਂ ਦੇ  ਸੰਦੂਕ  ਦਾ ਖੋਲਦੀ
ਮੇਰੀ ਸ਼ਾਇਰੀ ਚ ਮੈਂ ਨੀ ਬੋਲਦਾ
ਤੂੰ ਬੋਲਦੀ

ਤੇਰਾ ਹਸਤੋਂ ਚਹਿਰਾ ਵੇਖਾਂ
ਜ਼ੀਭ ਹਕਲਾ ਜਾਵੇੇ
ਵੇਖ ਤੇਰੀ ਸਾਦਗੀ ਦੇ ਦੋ ਸੁਹਾਣੀ ਨੈਣ
ਮੇਰੀਆਂ ਅੱਖੀਆਂ ਦਾ ਚਾਨਣ ਖੋ ਜਾਵੇ
ਅੰਮਿ੍ਤ ਜਾਪੇ ਤੇਰੇ ਸੂਹੇ ਬੁਲ ਨੀ
ਪੀਂਦਿਆ ਕਲਮ ਚ ਸ਼ਾਹੀ ਪੈ ਜਾਵੇ
ਮੇਰੀ ਸ਼ਾਇਰੀ ਦੀ ਪਿਆਸ ਬੁਝਾ ਜਾਵੇ
ਨਾਮ ਗਗਨ ਦਾ ਕੋਈ “ਜ਼ੀਜ਼ੀ” ਇਤਿਹਾਸ ਬਣਾ ਜਾਵੇ
ਮੇਰੀ ਸ਼ਾਇਰੀ ਮੈਂ ਨਾ ਲਿਖਾਂ
ਤੂੰ ਬਹਿ ਕੇ ਕੋਲ ਲਿਖਾ ਜਾਵੇਂ

Punjabi Shayari, Punjabi Love Shayari:

Meri Shayari ch me ni bolda
boldi e tu
pahar vele hath ch kalam fdha k
likhdi e tu
yaadan di shahi naal varke te
mala japdi e tu
Meri Shayari ch me ni bolda
boldi e tu

jad me raat nu jagaan
meri akh vich saundi e tu
jad me tainu chete karaan
mere kanaa vich gaundi e tu
jive nav-jame nu lori sunaundi
arshaan di koi rooh
Meri Shayari ch me ni bolda
boldi e tu

jad me pagh da ladh fadhaa
sheesha ban behndi e tu
pata na lage
kujh kehndi e tu
ja vehndi e tu
mere cheere de rang rangdi e tu
mainu sunaundi e tu
koi geet rooh da
mithaa lage mainu
jive paani khooh da
ik ghut peewa
te sari raat na sowa
teriyaan yaada ch khowa
teriyaan kahiyaan nu parowa
ute chandan lapowa
ik ik manke nu
beez pyaar da banawaa
te jism di mitti ch boha
ughe jis chon ful pyar da
jo teriyaan mehka khilarda
us khushbu nu kul aalam alapda
jis geet nu tu sur la ke alapdi
sunn kann nu
tanhai jaapdi
is tanha di maut lai
jahn ch tala tu akhraan de sandook da kholdi
Meri Shayari ch me ni bolda
boldi e tu

tera hasto chehra vekhaa
jeeb hakla jawe
vekh teri sadgi de sohani nain
meriyaan akhan da chann kho jawe
amrit jape ter soohe bul ni
peendeyaan kalam ch shahi pe jawe
meri shayari di pyas bhujaa jawe
naam gagan da koi “GG” itihaas bna jawe
meri shayari me na likha
tu beh ke kol likha jawe

MERE BAARE ME KI LIKHAN (ਮੇਰੇ ਬਾਰੇ ਮੈਂ ਕੀ ਲਿਖਾਂ)

ਮੇਰੇ ਬਾਰੇ ਮੈਂ ਕੀ ਲਿਖਾਂ
ਇਕ ਆਮ ਜਿਹਾ ਹਾਂ ਮੈਂ ਇਨਸਾਨ
ਯਾਰਾਂ ਨਾਲ ਮਾਣਾਂ ਮੌਜ਼ਾਂ
ਦੁਨੀਆ ਦੀ ਕੀ ਮੈਨੂੰ ਸਮਝ
ਜੋ ਮੈਨੂੰ ਕੁੱਝ ਸਿਖਾਵੇ,
ਮੈਂ ਉਸਤੋਂ ਹਾਂ ਸਿੱਖਾਂ
ਆਮ ਜਿਹਾ ਹਾਂ ਮੈਂ ਇਨਸਾਨ
ਮੇਰੇ ਬਾਰੇ ਮੈਂ ਕੀ ਲਿਖਾਂ

ਖੂਬਸੁਰਤ ਦੁਨੀਆ, ਖੂਬਸੁਰਤ ਕੁਦਰਤ
ਜਿਨੂੰ ਵੇਖ ਖੁਸ਼ ਹੋਵੇ ਮੇਰੀ ਰੂਹ
ਮੇਰਾ ਪਿੰਡ ਮੇਰੀ ਜਾਨ, ਪੰਜਾਬ ਮੇਰਾ ਮਾਣ
ਪੰਜਾਬੀ ਮੇਰੇ ਦਿਲ ਦੀ ਆਵਾਜ਼
ਜਿਸ ਤੋਂ ਬਿਨਾ ਨਾ ਰਹਿਣੀ ਜਿਸਮ ਚ ਜਾਣ
ਪੱਗੜੀ ਮੇਰੀ ਰੂਹ ਦੀ ਹੈ ਸ਼ਾਨ
ਜਿਵੇਂ ਇਕ ਰਾਜੇ ਦੇ ਸਿਰ ਦਾ ਤਾਜ਼
ਮੇਰੇ ਬਾਰੇ ਮੈਂ ਕੀ ਲਿਖਾਂ
ਇਕ ਆਮ ਜਿਹਾ ਹਾਂ ਮੈਂ ਇਨਸਾਨ

ਮਾਪਿਆਂ ਤੋਂ ਬਿਨਾ ਮੇਰੀ ਕੀ ਹੋਂਦ
ਮਿਲ ਜਾਵੇ ਭਾਂਵੇ ਦੁਨੀਆ ਦੀ ਬੇਸ਼ੁਮਾਰ ਘਰੋਂਦ
ਲੱਭਣੀ ਨੀ ਮੈਨੂੰ ਕਿਤੇ ਮਾਂ ਦੀ ਗੋਦ
ਉਹਨਾਂ ਤੋਂ ਬਿਨਾ ਇਹ ਦੁਨੀਆ ਹੈ ਕਲਪਿਤ
ਉਹਨਾ ਦੀ ਇਹ ਜ਼ਿੰਦਗੀ, ਉਹਨਾਂ ਨੂੰ ਹੀ ਸਮਰਪਿਤ
ਉਹਨਾ ਲਈ ਤਾਂ ਮੈਂ ਆਪਣੇ ਖੂਨ ਨਾਲ ਲਿਖਾਂ
ਆਮ ਜਿਹਾ ਹਾਂ ਮੈਂ
ਮੈਂ ਆਪਣੇ ਬਾਰੇ ਕੀ ਲਿਖਾਂ

ਦੁਨਿਆਵੀ ਪੜਾਈ ਪੂਰੀ ਕੀਤੀ
ਲੱਗਿਆ ਦੁਨੀਆਂ ਵਾਂਗ ਕਾਜ਼
ਜਿੱਥੇ ਇਕ ਕੁੜੀ ਨੇ ਮੋਹ ਲਿਆ ਦਿਲ ਨੂੰ
ਤੇ ਬਦਲਤਾ ਮੇਰਾ ਸਮਾਜ਼
ਇਸਕ ਕਿਤਾਬਾਂ ਜਿੰਨੀਆਂ ਪੜੀਆ
ਆਸ਼ਕ ਰੁਲਿਆ
ਦਿਲ ਨੂੰ ਮੈਂ ਸਮਝਾਇਆ
ਇਹ ਨਾ ਮੰਨਿਆ, ਇਹਨੇ ਰਾਤਾਂ ਨੂੰ ਜਗਾਇਆ
ਆਖਿਰ, ਉਸਨੂੰ ਮੈਂ ਦਿਲ ਦਾ ਹਾਲ ਸੁਣਾਇਆ
ਕੁਝ ਕੁ ਪਲ ਮਿਲੀ ਖੁਸ਼ੀ, ਫਿਰ ਉਹ ਕਾਲੀ ਰਾਤ
ਦਿਲ ਰੋਇਆ, ਸਾਰੀ ਰਾਤ ਨਾ ਸੋਇਆ
ਭੱਖਦਾ ਦਿਲ ਕਡੇ ਨੈਣਾਂ ਚੋਂ ਪਾਣੀਆਂ ਦਾ ਉਛਾਲ
ਹੌਲੀ ਹੌਲੀ ਸੰਭਲਿਆ
ਖਾਰਿਆਂ ਨੂੰ ਅੱਖਰਾਂ ਚ ਜੜਾਉਣਾ ਸਿਖਿਆ
ਤੇ ਜ਼ਿੰਦਗੀ ਨੂੰ ਜਿਉਣਾ ਸਿੱਖਿਆ
ਰੰਗਾਂ ਨਾਲ ਮੁੜ ਪਿਆਰ ਪਾਇਆ
ਤੇ ਦਰਦਾਂ ਨੂੰ ਛੁਪਾਉਣਾ ਸਿਖਿਆ
ਕੁਝ ਕੁਦਰਤ ਦੀਆਂ ਤਸਵੀਰਾਂ
ਤੇ ਕੁਝ ਉਹਦੀਆਂ ਬਣਾਉਣਾ ਸਿਖਿਆ

ਸਾਰੀ ਉਮਰੇ ਗਗਨ ਕੋਲੋਂ
ਉਹਦਾ ਇਹ ਅਹਿਸਾਨ ਨੀ ਚੁਕਾਇਆ ਜਾਣਾ
ਇਹ ਮੈਂ ਇਕੱਲਾ ਨੀ, ਜੋ ਕੁਦਰਤ ਨੇ ਖੇਡ ਰੱਚਿਆ
ਇਹ ਆਮ ਹੈ, ਤੇ ਮੈਂ ਇਕ ਆਮ ਇਨਸਾਨ ਹਾਂ
ਮੈਂ ਆਪਣੇ ਬਾਰੇ ਕੀ ਲਿਖਾਂ
ਬਹੁਤਿਆਂ ਦਾ ਏਹਿਓ ਹਾਲ ਆ

ਇਹ ਸਾਇਟ ਕਿਉਂ ਬਣਾਈ
ਇਹ ਸਿਰਫ ਮੇਰੇ ਦਿਲ ਦਾ ਖਿਆਲ ਆ
ਕਿ ਸ਼ਇਦ “ਜ਼ਿੰਦਗੀ ਉਹਦੇ ਨਾਮ” ਆ…………..

Mere bare me ki likhan
ik aam jeha haan me insaan
yaaran naal maana maujan
duniya di ki mainu samajh
jo mainu kujh sikhawe,
me uston haa sikhan
aam jeha haa me insaan
mere baare me ki likhan

khoobsurat duniya, khubsurat kudrat
jinu vekh khush howe meri rooh
mera pind meri jaan, punjab mera maan
punjabi mere dil di awaaz
jis ton bina na rehni jism ch jaan
paghri meri rooh di hai shaan
jive ik raje de sir da taaz
mere baare me ki likhan
ik aam jeha haan me insaan

Maapeyaan ton bina meri ki hond
mil jawe bhawe duniyaa di beshumar gharond
labhni ni mainu kite maa di god
ohna ton bina eh duniya hai kalpit
ohna di eh zindagi ohnu nu hi samarpit
ohna lai taan me apne khoon naal likha
aam jeha haan me
me apne baare ki likhan

duniyavi padhai poori kiti
lageya duniya vaang kaaj
jithe ik kudi ne moh leya dil nu
te badalta mera samajh
ishq kitaban jiniyaa padhiyaan
aashq ruleya
dil nu me samjayea
eh na maneya, ehne raatan nu jagayea
akhir, usnu me dil da haal sunayea
kujh ku pal mili khushi, fir oh kali raat
dil royea, sari raat na soyea
bhakhda dil kadhe naina cho paniyaan de uchhal
hauli hauli sambhleya
khareyaa nu akhraan ch jarrauna sikhyea
te zindagi nu jeona sikhiya
ranga nal mudh pyar payea
te darda nu chhupauna sikhiya
kujh kudrat diyaan tasveeran
te kujh ohdiyaan bunauna sikhiyaa

sari umre ‘Gagan’ kolon
ohda eh ehsan ni chukayea jaana
eh me ikala ni, jo kudrat ne khed racheya
eh aam hai, te me ik aam insaan ha
me apne baare ki likhan
bahuteyan da ehio haal aa

eh site kyu banai
eh sirf mere dil da khyal aa
k shayed “Zindagi ohde naam” aa

TERA SHEHAR-ਤੇਰਾ ਸ਼ਹਿਰ

ਨੀ ਤੂੰ ਮੈਨੂੰ ਆਪਣੇ ਸ਼ਹਿਰ ਤੋਂ ਬਚਾ
ਏ ਰਾਤਾਂ ਨੂੰ ਖੂਨ ਨਿਚੋੜ ਦਾ ਏ
ਵੇਖ ਕੀਤਾ ਕੀ ਹਾਲ ਏਨੇ ਮੇਰਾ
ਤੂੰ ਏਨੇ ਪਾਪ ਨਾ ਕਮਾ
ਤੂੰ ਮੈਨੂੰ ਆਪਣੇ ਸ਼ਹਿਰ ਤੋਂ ਬਚਾ

ਇਹ ਆਪਣੀਆਂ ਧੁੱਪਾਂ ਨਾਲ
ਤੇਰੀਆਂ ਯਾਦਾਂ ਦੇ ਭਰੇ ਇਸ ਸਿਰ ਨੂੰ ਫੋੜ ਦਾ ਏ
ਤੇਰਾ ਸ਼ਹਿਰ ਮੇਰੇ ਰਤ ਨੂੰ ਆਪਣੇ ਗੰਦੇ ਨਾਲੇ ਚ
ਰੋੜ ਦਾ ਏ
ਜ਼ਖਮ ਗੁਝੇ ਲਾ ਕੇ ਦਿਲ ਤੇ ਲੂਣ ਲਪੋੜਦਾ ਏ
ਨੀ ਤੂੰ ਮੈਨੂੰ ਆਪਣੇ ਸ਼ਹਿਰ ਤੋਂ ਬਚਾ
ਏ ਰਾਤਾਂ ਨੂੰ ਖੂਨ ਨਿਚੋੜ ਦਾ ਏ

ਜਦ ਰਾਤ ਦਾ ਬੋਲ-ਬਾਲਾ ਹੁੰਦਾ ਏ
ਤੇਰੇ ਸ਼ਹਿਰ ਦਾ ਸਨਾਟਾ
ਮੇਰੀ ਨੀਂਦ ਦੇ ਖਵਾਬ ਉਖੋੜਦਾ ਏ
ਹੱਥਾਂ ਵਿਚ ਕਲਮ ਫੜਾ ਕੇ
ਜ਼ਖਮਾਂ ਦੇ ਅੱਖਰ ਘੜਾ ਕੇ
ਕੋਰੇ ਕਾਗਜ਼ ਤੇ ਘਸੀੜਦਾ ਏ
ਡਿਗਦੇ ਅੱਥਰੂਆਂ ਨੂੰ ਇਕੱਠਾ ਕਰ
ਜਿਵੇਂ ਚੱਕੀ ਚ ਪਾ ਪਸੀੜਦਾ ਏ
ਤੇਰਾ ਸ਼ਹਿਰ ਤਾਂ ਬੜਾ ਨਿਰਦਈ ਏ
ਜੋ ਚਾਟੀ ਚ ਪਏ ਅੱਧ-ਰਿੜਕੇ ਨੂੰ ਰੋੜਦਾ ਏ
ਠੰਡੀਆਂ ਹਵਾਵਾਂ ਛੱਡ, ਜਿਸਮ ਦਾ ਮਾਸ ਸਕੋੜਦਾ ਏ
ਨੀ ਤੂੰ ਮੈਨੂੰ ਆਪਣੇ ਸ਼ਹਿਰ ਤੋਂ ਬਚਾ
ਇਹ ਰਾਤਾਂ ਨੂੰ ਖੂਨ ਨਿਚੋੜਦਾ ਏ

ਤੇਰਾ ਸ਼ਹਿਰ ਕਾਹਦਾ ਵਿਕਸਿਤ
ਜੋ ਨਰੋਏ ਦੀ ਰੂਹ ਤੇ ਧੂੰਆਂ ਧੂੜਦਾ ਏ
ਲੋਭੀ ਲੋਕ, ਲੋਭੀ ਸ਼ਹਿਰ ਤੇਰਾ ਆ
ਪੈਸਾ ਵੇਖ ਯਾਰ ਨੂੰ ਪਿੱਠ ਵਿਖਾੜਦਾ ਏ
ਬਿਮਾਰ ਬੱਦਲ, ਬਿਮਾਰ ਪੌਣਾ,
ਬਿਮਾਰੀ ਨੇ ਘਰ, ਤੇਰਾ ਸ਼ਹਿਰ ਬਣਾਇਆ
ਬਿਮਾਰੀ ਵੱਸ ਗਈ ਇਹਦੇ ਹੱਡ ਅੰਦਰ
ਰੋਗ ਚੰਦਰਾ ਮੇਰੇ ਦਿਲ ਤੇ ਲਾਇਆ
ਜਦ ਤੇਰੇ ਮੈਂ ਸ਼ਹਿਰ ਚ ਆਇਆ
ਬੁੱਲਾਂ ਨੇ ਮੁੜ ਹਾਸਾ ਨਾ ਵਖਾਇਆ
ਪਿੰਡ ਆਪਣੇ ਮੈਂ ਕਰਦਾ ਸ਼ੀ ਦਿਦਾਰ ਆਪਣੇ ਰੱਬ ਦਾ ਜਿੰਨਾਂ ਨਾਲ
ਉਹਨਾਂ ਨੈਣਾ ਨੇ ਹੁਣ ਫੁਹਾਰਾ ਹੰਝੂਆਂ ਦਾ ਲਾਇਆ
ਘਰ ਪੰਛੀਆਂ ਦੀ ਚੀਂ ਚੀਂ ਜਿਹਨੂੰ ਲੱਗਦੀ ਸੀ ਪਿਆਰੀ
ਉਹਨਾਂ ਕੰਨਾਂ ਚ ਮਾਤਮ ਤੇਰੇ ਸ਼ਹਿਰ ਦੀਆਂ ਮੋਟਰਾਂ ਨੇ ਪਾਇਆ
ਜ਼ਹਿਰ ਸਿਦਕ ਵਾਲਾ ਪੀਤਾ ਇਸ ਗਲੇ ਨੇ
ਜੋ ਤੇਰੇ ਸ਼ਹਿਰ ਨੇ ਪਿਆਇਆ
ਜੀਭ ਬੋਲਦੀ ਸੀ ਖੁਸ਼ੀ ਦੇ ਗੀਤ ਘਰ ਅੰਦਰ
ਤੇਰੇ ਸ਼ਹਿਰ ਨੇ ਉਸਤੇ ਕਫਨ ਸਜਾਇਆ
ਜਿਸਮ ਨੂੰ ਸਾੜਿਆ ਤੇਰੀਆਂ ਯਾਦਾਂ  ਨੇ
ਦਿਲ ਕੱਢ ਲੈ ਗਈ ਤੂੰ
ਬਚਿਆ ਖੂਨ  ਜੋ ਤੇਰਾ ਸ਼ਹਿਰ ਨਿਚੋੜਦਾ ਏ
ਸ਼ਾਮਾਂ ਵਾਲੀ ਨਿਚੋੜਨੀ ਚ ਨਿਚੋੜਦਾ ਏ
ਨੀ ਤੂੰ ਮੈਨੂੰ ਆਪਣੇ ਸ਼ਹਿਰ ਤੋਂ ਬਚਾ
ਜਾ ਕਿਸੇ ਏਸੇ ਨਾਲ ਮਿਲਾ
ਜੋ ਟੁਟੇ ਦਿਲਾਂ ਨੂੰ ਜੋੜਦਾ ਏ

ਚੱਲ ਤੂੰ ਛੱਡ ਇਹਨੂੰ
ਇਹ ਕਿਹੜਾ ਕਰੋੜਦਾ ਏ
ਇਹਦਾ ਮੁਲ ਤਾਂ ਇਕ ਸਿਕਾ ਵੀ ਨੀ
ਤੇਰੇ ਸ਼ਹਿਰ ਦਾ ਪੱਤਾ ਪੱਤਾ ਇਹ ਗੱਲ ਬੋਲਦਾ ਏ

ਨਾ ਨਾ ……. ਤੂੰ ਰਹਿਣ ਦੇ
ਤੂੰ ਮੈਨੂੰ ਨਾ ਬਚਾ,
ਫਿਰ ਵੀ ਮੈਨੂੰ ਚੰਗਾ ਲੱਗੇ ਤੇਰਾ ਗਰਾਂ
ਭਾਂਵੇਂ ਤੇਰੇ ਸ਼ਹਿਰ ਨੇ ਮੇਰਾ ਸਭ ਲੁਟਿਆ
ਬਲਦੀ ਅੱਗ ਚ ਸੁਟਿਆ
ਫਿਰ ਵੀ ਚੰਗਾ ਲੱਗੇ ਮੈਨੂੰ ਤੇਰਾ ਗਰਾਂ
ਤੂੰ ਰਹਿਣ ਦੇ ਤੂੰ ਮੈਨੂੰ ਨਾ ਬਚਾ
ਗਗਨ ਨੇ ਤਾਂ ਮਰਨਾ ਏ, ਜੇ ਤੂੰ ਕੁਝ ਕਰਨਾ ਏ
ਤਾਂ ਮੇਰੇ ਲਈ ਮੌਤ ਅੱਗੇ ਤਰਲੇ ਪਾ
ਨੀ ਤੂੰ ਮੈਨੂੰ ਨਾ ਬਚਾ …………….

Punjabi Poetry, Punjabi Dard Poetry:

Ni tu mainu apne shehar ton bchaa
e raatan nu khoon nichod da e
vekh kita ki haal ene mera
tu ene paap na kma
tu mainu apne shehar ton bchaa

eh apniyaan dhupaan naal
teriyaan yaadan de bhare is sir nu fodh da e
tere shehar mere rat nu apne gande naale ch
rodh da hai
jakham ghujhe la ke dil te loon lapodhda e
Ni tu mainu apne shehar ton bchaa
e raatan nu khoon nichod da e

Jad raat da bol bala hunda e
tere shehar da snata
meri neend de khawab ukhodhda e
hathaan vich kalam fdhaa k
zakhmaa de akhar ghrra ke
kore kagaz te ghassedhda e
dighde athruaan nu ikatha kar
jiwe chakki ch paa paseedhda e
tera shehar taan badha nirdei e
jo chatti ch paye adh-rirrke nu rodhda e
thandiyaan hawawaan chadd, zism da maas sukodhda e
ni tu mainu apne shehar ton bachaa
eh raatan nu khoon nichodhda e

tera shehar kahda viksat
jo naroye di rooh te dhooan dhoorda e
lobhi lok, lobhi shehar tera aa
paisa vekh yaar nu pith vikhaarda e
bimar badal, bimar pauna
bimari ne ghar tera shehar bnayea
bimari vas gai ehde hadh andar
rog chandra mere dil te layea
jad tere me shehar ch ayea
bullan ne mudh hasa na vikhayea
pind apne me karda c didar apne rabb da jina naal
ohna naina ne hun fuhara hanjuaan da layea
ghar panchhiyaan di chi chi jihnu lagdi c piyari
ohna kanna ch maatam tere shehar diyaan motraan ne payea
jehar sidak wala peeta is gale ne
jo tere shehar ne piyaea
jeeb boldi c khusi de geet ghar andar
tere shehar ne uste kafan sajayea
jism nu sarreya teriyaan yaadan ne
dil kadh le gai tu
bacheyaa khoon jo tera shehar nichodhda e
Ni tu mainu apne shehar ton bchaa
ya kise aise naal mila
jo tutte dilaan nu jodhda e

chal tu chhad ehnu
eh kehra crore da e
ehda mul taan ik sika v nai
tere shehar da pata pata eh gal janda e

na na ….. tu rehn de
tu mainu na bchaa
fir v mainu changa lage tera graan
bhawe tere shehar ne mera sab luteyaa
baldi agh ch suteyaa
fir v changa lagge mainu tera graan
tu rehn de tu mainu na bchaa
‘Gagan’ ne taan marna e, je tu kujh karna e
taan mere lai maut aghe tarle paa
ni tu mainu na bachaa