Poetry
Punjabi kavita, very sad punjabi poetry, love punjabi poetry, dard punjabi poetry, dard bhari punjabi poetry in gumukhi, sad punjabi poetry in punjabi font, punjabi kavitawaan, shiv kumar batalvi poetry sad
Me v chup te saara aalam || punjabi poetry
ਮੈਂ ਵੀ ਚੁੱਪ,ਤੇ ਸਾਰਾ ਆਲਮ ਖਾਮੋਸ਼ ਏ…..
ਤੂੰ ਗਲਤ ਨੂੰ ਗਲਤ ਕਹਿ ਰਿਹਾ, ਸ਼ਾਇਦ ਤੇਨੂੰ ਹੋਸ਼ ਏ….
ਤੂੰ ਰੱਬ ਏ, ਜਾ ਕੋਈ ਹਲਾਤਾਂ ਤੋਂ ਬੇਖ਼ਬਰ,
ਮੌਤ ਦਾ ਡਰ ਨਹੀਂ, ਜੋ ਏਨਾ ਬੇਖੌਫ ਏ….
ਸਵੇਰੇ ਅਖਬਾਰ ਲੈਣ ਗਈ ਸੀ ਮੈਂ,
ਪਰ ਅਖਬਾਰ ਪਹਿਲਾਂ ਹੀ ਵਿਕੀ ਹੋਇ ਸੀ…..
ਇਹ ਕੰਡੇ ਆਪ ਚੁਣੇ ਨੇ ਅਸੀ,
ਨਾ ਮੁੱਕਦਰਾ ਵਿੱਚ ਲਿਖੀ ਹੋਇ ਸੀ…..
ਗੌਰ ਨਾਲ ਸੋਚੀ, ਸਾਡੇ ਵਰਤਮਾਨ, ਸਾਡੇ ਅਤੀਤ ਦਾ ਹੀ ਦੋਸ਼ ਏ….
ਕੀ ਗੱਲ ਤੇਨੂੰ ਮੌਤ ਦਾ ਡਰ ਨਹੀਂ, ਜੋ ਏਨਾ ਬੇਖੌਫ ਏ…..ਹਰਸ✍️
Bahuta siyaana taa nahi || punjabi shayari
ਬਹੁਤਾਂ ਸਿਆਣਾਂ ਤਾਂ ਨਹੀਂ ਮੈਂ
ਪਰ ਗ਼ਲਤ ਸਹੀ ਦਾ ਮਤਲਬ ਜਾਣਦਾ ਹਾਂ
ਗਲਤੀਆਂ ਤੇਰੀ ਤੇ ਮੇਰੀ ਵੀ ਕੁਝ ਸੀ
ਮੈਂ ਸਿਰਫ ਤੈਨੂੰ ਤਾਂ ਕਿਹਾ ਨੀ
ਮੈਂ ਆਪਣੀ ਗ਼ਲਤੀਆਂ ਨੂੰ ਵੀ ਤਾਂ ਮਾਣਦਾ ਹਾਂ
ਮੈਨੂੰ ਸਭ ਪਤਾ ਐਂ ਕੋਣ ਕਿਥੇ ਤੇ ਕੇਹੜੀ ਗੱਲ ਤੇ ਬਦਲਿਆਂ
ਮੈਂ ਐਹ ਖੇਡ ਦਿਮਾਗਾਂ ਦਾ ਤੇ ਚਲਾਕੀਆਂ ਲੋਕਾਂ ਦੀ ਬਾਖੁਬੀ ਜਾਣਦਾ ਹਾਂ
ਸਿਰਫ਼ ਤੇਰਾਂ ਕਸੂਰ ਨਹੀਂ ਦੱਸਦਾ ਮੈਂ
ਮੈਂ ਗ਼ਲਤ ਸਹੀ ਦਾ ਮਤਲਬ ਬਾਖੁਬੀ ਜਾਣਦਾ ਹਾਂ
ਹਾ ਹੋਈ ਹੋਣੀ ਕੋਈ ਗਲਤੀ ਮੇਰੇ ਤੋਂ ਵੀ
ਪਰ ਏਹਣੀ ਛੋਟੀ ਗੱਲ ਤੇ ਛਡਿਆ ਜਾਵੇ ਕਿਸੇ ਨੂੰ
ਐਹ ਸਹੀ ਨਹੀਂ ਐਹਣਾ ਤਾਂ ਮੈਂ ਜਾਣਦਾ ਹਾਂ
—ਗੁਰੂ ਗਾਬਾ 🌷
Vaar vaar fer tera || punjabi love shayari
ਵਾਰ ਵਾਰ ਫੇਰ ਤੇਰਾ ਹੀ ਖਿਆਲ ਆਇਆ।।
ਤੂੰ ਪੁੱਛਣ ਨਾ ਕਦੇ ਵੀ ਮੇਰਾ ਹਾਲ ਆਇਆ।।
ਕਿੱਥੇ ਹੋਈ ਗਲਤੀ,ਕਿਹੜੀ ਵਜ੍ਹਾ ਨਾਲ ਦੂਰ ਹੋਏ,,
ਜੀਹਦਾ ਨਾ ਜੁਵਾਬ ਕੋਈ, ਉਹੀ ਸਵਾਲ ਆਇਆ।।
ਚੁੱਪ ਚਾਪ ਜਿਹੀ ਹੈ,ਉੱਝ ਤਾਂ ਇਹ ਹਰਫ਼ਾਂ ਦੀ ਬੋਲੀ,,
ਦਿਲ ਦੇ ਵਿਹੜੇ ਹੀ ਯਾਰੋ ਇਹ ਭੁਚਾਲ ਆਇਆ।।
ਦਿਨ ਮਹੀਨੇ ਸਾਲ,ਲੱਗੇ ਬੀਤ ਗਈਆ ਸਦੀਆਂ,,
“ਹਰਸ”ਫਿਰ ਨਾ ਕਦਮ ਤੁਰ ਮੇਰੇ ਨਾਲ ਆਇ।। ਹਰਸ✍️
Tere kadamaa di aahat || punjabi poetry
ਤੇਰੇ ਕਦਮਾਂ ਦੀ ਆਹਟ ,
ਮੇਰੀ ਧਡ਼ਕਣ ਨਾਲ ਜੁੜੀ ਐ ।
ਵੇਖੀ ਬੂਹਾ ਖਡ਼ਕਿਆਂ,
ਕੋਈ ਰੀਂਝ ਅਧੂਰੀ ਮੁਡ਼ੀ ਐ।
ਤੇਰੇ ਕੋਲ ਪਹੁੰਚ ਜਾਵੇਗੀ,
ਤੇਰੀ ਯਾਦ ਅੱਜ ਕੱਲ੍ਹ ਮੇਰੇ ਕੋਲੋਂ ਤੁਰੀ ਐ।
ਫਖਰ ਬਣੀ ਮੁਹੱਬਤ ਲਈ,
ਬੇਸ਼ੱਕ ਜਾਣਦੀ ਜ਼ਮਾਨੇ ਹੱਥ ਛੁਰੀ ਐ।
ਬੇਫਿਕਰਾਂ ਜਿਹਾ ਸੱਜਣ ਮੇਰਾਂ,
ਜਿਹਦੇ ਫਿਕਰਾਂ ਚ ਜਿੰਦ ਮੇਰੀ ਝੁਰੀ ਐ।
ਪੱਥਰ ਬਣਦਾ ਦਿਨ ਬਦਿਨ,
ਗੀਤ ਜਿਹਦੇ ਲਈ ਮੋਮ ਵਾਗਰਾਂ ਖੁਰੀ ਐ..ਹਰਸ✍️
Me v chup te saara aalam || punjabi shayari
ਮੈਂ ਵੀ ਚੁੱਪ,ਤੇ ਸਾਰਾ ਆਲਮ ਖਾਮੋਸ਼ ਏ…..
ਤੂੰ ਗਲਤ ਨੂੰ ਗਲਤ ਕਹਿ ਰਿਹਾ, ਸ਼ਾਇਦ ਤੇਨੂੰ ਹੋਸ਼ ਏ….
ਤੂੰ ਰੱਬ ਏ, ਜਾ ਕੋਈ ਹਲਾਤਾਂ ਤੋਂ ਬੇਖ਼ਬਰ,
ਮੌਤ ਦਾ ਡਰ ਨਹੀਂ, ਜੋ ਏਨਾ ਬੇਖੌਫ ਏ….
ਸਵੇਰੇ ਅਖਬਾਰ ਲੈਣ ਗਿਆ ਸੀ ਮੈਂ,
ਪਰ ਅਖਬਾਰ ਪਹਿਲਾਂ ਹੀ ਵਿਕਿਆ ਹੋਇਆ ਸੀ…..
ਇਹ ਕੰਡੇ ਆਪ ਚੁਣੇ ਨੇ ਅਸੀ,
ਨਾ ਮੁੱਕਦਰਾ ਵਿੱਚ ਲਿਖਿਆ ਹੋਇਆ ਸੀ…..
ਗੌਰ ਨਾਲ ਸੋਚੀ, ਸਾਡੇ ਵਰਤਮਾਨ, ਸਾਡੇ ਅਤੀਤ ਦਾ ਹੀ ਦੋਸ਼ ਏ….
ਕੀ ਗੱਲ ਤੇਨੂੰ ਮੌਤ ਦਾ ਡਰ ਨਹੀਂ, ਜੋ ਏਨਾ ਬੇਖੌਫ ਏ…..
Pata nahi kyu || truth shayari punjabi
ਪਤਾ ਨਹੀਂ ਕਿਉਂ post ਤੇ comment like ਹੁੰਦੇ।।
ਮੰਨਿਆ ਕਿ ਲਫ਼ਜ਼ ਕੁੱਝ wrong ਤੇ ਕੁੱਝ right ਹੁੰਦੇ।।
ਮਤਲਬਖੋਰ ਬਣੀ ਏ ਯਾਰੋ ਇਹ ਕੁੱਲ ਦੁਨੀਆਂ,,
ਸਮਾਂ ਵਿਚਾਰਕੇ ਨੇ ਬੜੇ ਲੋਕੀ ਵੇਖੇ side ਹੁੰਦੇ।।
ਸਮੇਂ ਸਿਰ ਨਾ ਕਿਸੇ ਨੂੰ ਏਥੇ ਕਦੇ ਮਿਲੇ ਰੋਟੀ,,
ਪੈਸੇ ਵਿੱਚ ਨੇ ਕਈ ਤਾਂ ਜਮ੍ਹਾਂ ਹੀ ਟਾਇਟ ਹੁੰਦੇ।।
“ਹਰਸ” ਛੁਪਾ ਲੈ,ਭਾਵੇ ਰੱਖ ਲੱਖ ਪਰਦੇ,,
ਹੱਥ ਜੇਬ ਨੂੰ ਪਾਉਣ ਵਾਲੇ ਪੁੱਤ ਨਲਾਇਕ ਹੁੰਦੇ।।
“ਹਰਸ” ਚੇਹਰੇ ਤੋਂ ਪਰਖ ਨਾ ਦਿਲਾਂ ਦੀ ਰੌਸ਼ਨੀ,,
ਬਿਨ੍ਹਾਂ ਡੋਰ ਤੋਂ ਨਾ ਕੰਟਰੋਲ,ਹਵਾ ਚ’ਕਾਇਟ ਹੁੰਦੇ।।
Dil te lagg jawe || truth life shayari
ਦਿਲ ਲੱਗ ਜਾਵੇ
ਤਾਂ ਰੱਬ ਵੀ ਦੂਰ ਨਹੀ
ਰੱਬ ਨੂੰ ਇੰਝ ਮਨਾਉਣਾ ਉਝ ਪਾਉਣਾ
ਇਸ ਸਾਰਾ ਕੁਝ ਬੇ ਮਤਲਬ ਕਰਦੇ ਨੇ ।
ਦੁਨੀਆ ਉੱਪਰ ਸਿਰਫ ਵਿਸ਼ਵਾਸ
ਤੇ ਮੁਹੱਬਤ ਟਿਕੀ ਏ ।
ਬਿਨ ਦੋਹਾਂ ਤੋ ਦੁਨੀਆ
ਕੌੜੀ ਮੁੱਲ ਨਾ ਵਿਕੀ ਏ ।
ਵਿਸ਼ਵਾਸ ਕਰਨਾ ਜਾਂ ਮੁਹੱਬਤ
ਪਾਉਣੀ ਏ ਤਾਂ ਰੱਬ ਨਾਲ ਪਾ ਲਈ
ਹਰਸ ਜਿੰਨੀ ਮਰਜ਼ੀ ਇਤਿਹਾਸ ਪੜ ਲੈ
ਜਿਸ ਦੀ ਮਰਜੀ ਪੜ ਲੈ
ਬਿਨਾ ਉਸ ਦੇ ਇੱਥੇ ਕੋਈ ਵੀ
ਦੂਜੀ ਸ਼ੈਅ ਨਾ ਟਿਕੀ ਏ ।
..ਹਰਸ