Skip to content

Dard Punjabi Shayari

Dard bhari lines in punjabi, very very sad punjabi shayari, tutte dil di punjabi shayari, dil da dard punjabi shayari, punjabi dard status

This section covers the all Saddest Dard Punjabi Shayari. Here you will find all Dard Punjabi Shayari in two and multi lines in Gurumukhi and English script.

Ikk tarfa pyar || sad Punjabi shayari || Punjabi status

Bhuti lod nhi dilaseyan di rehan de o yara
Seh lawange ishq ch mili hoyi haar nu..!!
Le mann leya k tenu koi chahat nhi sadi
Asi sambhalange apne ikk tarfe pyar nu..!!

ਬਹੁਤ ਲੋੜ ਨਹੀਂ ਦਿਲਾਸਿਆਂ ਦੀ ਰਹਿਣ ਦੇ ਓ ਯਾਰਾ
ਸਹਿ ਲਵਾਂਗੇ ਇਸ਼ਕ ‘ਚ ਮਿਲੀ ਹੋਈ ਹਾਰ ਨੂੰ..!!
ਲੈ ਮੰਨ ਲਿਆ ਕਿ ਤੈਨੂੰ ਕੋਈ ਚਾਹਤ ਨਹੀਂ ਸਾਡੀ
ਅਸੀਂ ਸਾਂਭਲਾਂਗੇ ਆਪਣੇ ਇੱਕ ਤਰਫ਼ੇ ਪਿਆਰ ਨੂੰ..!!

Shikwe nahi karde asi || sad Punjabi shayari || two line shayari

Galtiyan te gunah Tere vi kujh ghatt nahi
Oh vakhri gall e bhute shikwe nahi krde asi..!!

ਗਲਤੀਆਂ ਤੇ ਗੁਨਾਹ ਤੇਰੇ ਵੀ ਕੁਝ ਘੱਟ ਨਹੀਂ
ਉਹ ਵੱਖਰੀ ਗੱਲ ਏ ਬਹੁਤੇ ਸ਼ਿਕਵੇ ਨਹੀਂ ਕਰਦੇ ਅਸੀਂ..!!

Gama da tamasha Na banaya kar evein || sad shayari || two line shayari

Gama da tamasha Na bnaya kar evein
Jinnu hnju farak nahi paunde ohnu lafz ki paunge..!!

ਗਮਾਂ ਦਾ ਤਮਾਸ਼ਾ ਨਾ ਬਣਾਇਆ ਕਰ ਐਵੇਂ
ਜਿਹਨੂੰ ਹੰਝੂ ਫ਼ਰਕ ਨਹੀਂ ਪਾਉਂਦੇ ਓਹਨੂੰ ਲਫ਼ਜ਼ ਕੀ ਪਾਉਣਗੇ..!!

Dil rakhan di koshish Na kar || sad Punjabi shayari || two line shayari

Je pyar nahi e sidha dass sakdai
Evein dil rakhan di koshish Na kar..!!

ਜੇ ਪਿਆਰ ਨਹੀਂ ਏ ਸਿੱਧਾ ਦੱਸ ਸਕਦੈਂ
ਐਵੇਂ ਦਿਲ ਰੱਖਣ ਦੀ ਕੋਸ਼ਿਸ਼ ਨਾ ਕਰ..!!

Barikiyan naal Tod rahe ne || very sad shayari || Punjabi status

Badi barikiyan naal Tod rahe ne oh dil mere nu
Jo kehnde c tenu kade tuttan nahi Dena..!!

ਬੜੀ ਬਰੀਕੀਆਂ ਨਾਲ ਤੋੜ ਰਹੇ ਨੇ ਉਹ ਦਿਲ ਮੇਰੇ ਨੂੰ
ਜੋ ਕਹਿੰਦੇ ਸੀ ਤੈਨੂੰ ਕਦੇ ਟੁੱਟਣ ਨਹੀਂ ਦੇਣਾ..!!

Tera badalda vateera || sad shayari || two line shayari

Dhur andron menu Tod ke rakh reha e
Tera badalda vateera Dino din..!!

ਧੁਰ ਅੰਦਰੋਂ ਮੈਨੂੰ ਤੋੜ ਕੇ ਰੱਖ ਰਿਹਾ ਏ
ਤੇਰਾ ਬਦਲਦਾ ਵਤੀਰਾ ਦਿਨੋਂ ਦਿਨ..!!

Rang fikka pai Jana || sad shayari || sad but true shayari

Chdeya gurhi mohobbat da Jo tere te
Rang fikka dekhi pai Jana..!!
Menu pta eh kismat chandari ne
tenu methon kho k le Jana..!!

ਚੜ੍ਹਿਆ ਗੂੜ੍ਹੀ ਮੋਹੁੱਬਤ ਦਾ ਜੋ ਤੇਰੇ ‘ਤੇ
ਰੰਗ ਫਿੱਕਾ ਦੇਖੀਂ ਪੈ ਜਾਣਾ..!!
ਮੈਨੂੰ ਪਤਾ ਇਹ ਕਿਸਮਤ ਚੰਦਰੀ ਨੇ
ਤੈਨੂੰ ਮੈਥੋਂ ਖੋਹ ਕੇ ਲੈ ਜਾਣਾ..!!

Kadar Na payi || Punjabi sad shayari || very sad status

Jo ohde gam ch jaag bitayian ne
Kon samjhe peerh ohna raatan di..!!
Ohde naal mohobbat kinni c
Ohne kadar hi na payi jazbatan di..!!

ਜੋ ਓਹਦੇ ਗ਼ਮ ‘ਚ ਜਾਗ ਬਿਤਾਈਆਂ ਨੇ
ਕੌਣ ਸਮਝੇ ਪੀੜ ਉਹਨਾਂ ਰਾਤਾਂ ਦੀ..!!
ਓਹਦੇ ਨਾਲ ਮੋਹੁੱਬਤ ਕਿੰਨੀ ਸੀ
ਓਹਨੇ ਕਦਰ ਹੀ ਨਾ ਪਾਈ ਜਜ਼ਬਾਤਾਂ ਦੀ..!!