Love Punjabi Shayari
punjabi love shayari in gurmukhi, heart touching punjabi love shayari
Every Person in this world at least once fall in the love with someone. Without love, life is unimaginable. Love makes us happy. We cherish every moment in love.
All Love Punjabi Quotes/Status will be updated under this section.
Mere ly Jannat💖 || Punjabi kavita love
Mere lai har ik oh kwaab zannat aa
jis vich tu shaamil hunda aa
jisdi tu manzil hunda aa
mere lai har oh dehleez zannat aa
jithon di tu dakhil hunda aa
mere lai har oh lamhaa zannat aa
jis vich mainu tu haasil hunda aa
mere lai har oh ehsaas jannat aa
jadon lagda jida me dhadkan te tu dil hunda aa
mere lai har ik oh nadi jannat aa
jisda tu saahil hunda aa
mere lai har ik oh mushkil jannat aa
jihnu paar karn de tu kabil hunda aa
ਮੇਰੇ ਲਈ ਹਰ ਇੱਕ ਉਹ ਖੁਆਬ ਜੰਨਤ ਆ,
ਜਿਸ ਵਿੱਚ ਤੂੰ ਸ਼ਾਮਿਲ ਹੁੰਦਾ ਆ,
ਮੇਰੇ ਲਈ ਹਰ ਇੱਕ ਉਹ ਰਾਹ ਜੰਨਤ ਆ,
ਜਿਸਦੀ ਤੂੰ ਮੰਜ਼ਿਲ ਹੁੰਦਾ ਆ,
ਮੇਰੇ ਲਈ ਹਰ ਉਹ ਦਹਿਲੀਜ਼ ਜੰਨਤ ਆ,
ਜਿੱਥੋਂ ਦੀ ਤੂੰ ਦਾਖਿਲ ਹੁੰਦਾ ਆ ,
ਮੇਰੇ ਲਈ ਹਰ ਉਹ ਲਮਹਾ ਜੰਨਤ ਆ,
ਜਿਸ ਵਿੱਚ ਮੈਨੂੰ ਤੂੰ ਹਾਸਿਲ ਹੁੰਦਾ ਆ,
ਮੇਰੇ ਲਈ ਹਰ ਉਹ ਅਹਿਸਾਸ ਜੰਨਤ ਆ,
ਜਦੋਂ ਲਗਦਾ ਜਿੱਦਾ ਮੈਂ ਧੜਕਣ ਤੇ ਤੂੰ ਦਿਲ ਹੁੰਦਾ ਆ,
ਮੇਰੇ ਲਈ ਹਰ ਇੱਕ ਉਹ ਨਦੀ ਜੰਨਤ ਆ,
ਜਿਸਦਾ ਤੂੰ ਸਾਹਿਲ ਹੁੰਦਾ ਆ,
ਮੇਰੇ ਲਈ ਹਰ ਇੱਕ ਉਹ ਮੁਸ਼ਕਿਲ ਜੰਨਤ ਆ,
ਜਿਹਨੂੰ ਪਾਰ ਕਰਨ ਦੇ ਤੂੰ ਕਾਬਿਲ ਹੁੰਦਾ ਆ
Jado zikar Tera krda koi || Kavita love bhari punjabi
Jadon zikar tera karda koi
mere mukh te noor jeha aa janda
duniyaadaari nu sachi bhul
mere te tera saroor jeha chaah janda
tera cheta bann bdal mere
khiyaala ute bhoor jeha paa janda
kina aasaan hunda eh safar mera
je mere kolo tu door jeha na jaanda
ਜਦੋਂ ਜ਼ਿਕਰ ਤੇਰਾ ਕਰਦਾ ਕੋਈ,
ਮੇਰੇ ਮੁੱਖ ਤੇ ਨੂਰ ਜਿਹਾ ਆ ਜਾਂਦਾ,
ਦੁਨੀਆਦਾਰੀ ਨੂੰ ਸੱਚੀ ਭੁੱਲ,
ਮੇਰੇ ਤੇ ਤੇਰਾ ਸਰੂਰ ਜਿਹਾ ਛਾਅ ਜਾਂਦਾ,
ਤੇਰਾ ਚੇਤਾ ਬਣ ਬੱਦਲ ਮੇਰੇ,
ਖਿਆਲਾਂ ਉੱਤੇ ਭੂਰ ਜਿਹਾ ਪਾ ਜਾਂਦਾ,
ਕਿੰਨਾ ਅਸਾਨ ਹੁੰਦਾ ਇਹ ਸਫ਼ਰ ਮੇਰਾ,
ਜੇ ਮੇਰੇ ਕੋਲੋਂ ਤੂੰ ਦੂਰ ਜਿਹਾ ਨਾ ਜਾਂਦਾ