Skip to content

Love Punjabi Shayari

punjabi love shayari in gurmukhi, heart touching punjabi love shayari

Every Person in this world at least once fall in the love with someone. Without love, life is unimaginable. Love makes us happy. We cherish every moment in love.

All Love Punjabi Quotes/Status will be updated under this section.

doori shayari, DOOR REH NA SAKI

ਭਾਂਵੇ ਦਿਲ ਦੇ ਅੰਬਰ ਵਿੱਚ ਉਹ ਸਿਮਟ ਕੇ ਰਹਿ ਨਾ ਸਕੀ
ਪਰ ਮੇਰੀਆਂ ਯਾਦਾਂ ਤੋਂ
ਉਹ ਦੂਰ ਰਹਿ ਨਾ ਸਕੀ

Bhawe dil de ambar vich oh simat ke reh na saki
par meriyaan yaadan ton
oh door reh na saki

MANDA NAHI DIL MERA

ਮਨਦਾ ਨਹੀਂ ਦਿਲ ਮੇਰਾ ਤੈਨੂੰ ਚਾਹੁੰਦਾ ਏ ਬੜਾ
ਤੂੰ ਦਿਲ ਦੀ ਬਾਰੀ ਖੌਲ ਕੇ ਤਾਂ ਵੇਖ
ਮੁੰਡਾ ਅਜੇ ਵੀ ਓਥੇ ਦਾ ਓਥੇ ਖੜਾ

man da nahi dil mera tainu chanda e bada
tu dil di baari khol k tan vekh
munda ajhe v othe da othe khada

OHDI YAAD NE AJH FIR

ਉਹਦੀ ਯਾਦ ਨੇ ਅੱਜ ਫਿਰ ਮੈਨੂੰ ਰੁਲਾ ਦਿਤਾ
ਦੋ ਲਫਜ਼ ਲਿਖਣੇ ਨੀ ਆਉਂਦੇ ਸੀ
ਉਹਦੇ ਪਿਆਰ ਨੇ ਸ਼ਾਇਰ ਬਣਾ ਦਿਤਾ

ohdi yaad ne ajh fir mainu rulaa dita
do lafz likhne nahi aunde c
ohde pyaar ne shayar bna dita

EH DIL TAAN US PANCHHI DI

ਇਹ ਦਿਲ ਤਾਂ ਉਸ ਪੰਛੀ ਦੀ ਉਡੀਕ ਕਰਦਾ
ਜੋ ਆਲ੍ਹਣਾ ਤਾਂ ਪਾ ਗਿਆ
ਪਰ ਰਹਿਣਾ ਭੁੱਲ ਗਿਆ

eh dil taan us panchhi di udeek karda
jo aalna tan paa gya par rehna bhul gya

THOKRAAN DI GULAAM (ਠੋਕਰਾਂ ਦੀ ਗੁਲਾਮ)

ਏ ਜ਼ਿੰਦਗੀ ਤਾਂ ਠੋਕਰਾਂ ਦੀ ਗੁਲਾਮ ਐ
ਖਾ ਖਾ ਠੋਕਰਾਂ, ਠੇਢੇ ਲਵਾਉਣਾ ਹੁਣ ਆਮ ਐ
ਜਿੱਥੇ ਪਿਆਰ ਦਾ ਹੁੰਦਾ ਕਤਲੇਆਮ ਐ
ਤੇ ਬੇਵਫਾਈ ਦਾ ਮਿਲਦਾ ਇਨਾਮ ਹੈ
ਏ ਜ਼ਿੰਦਗੀ ਤਾਂ ਠੋਕਰਾਂ ਦੀ ਗੁਲਾਮ ਐ

ਨਿੱਕੀ ਨੱਕੀ ਗੱਲ ਤੇ ਲੋਕਾਂ ਦੇ ਮਨਾਂ ‘ਚ ਇੰਤਕਾਮ ਐ
ਬੰਦਾ ਬੰਦੇ ਦੀ ਚੜ ਵੇਖ ਸੜਦਾ
ਭਾਂਵੇ ਅੱਗੇ ਵੱਜਦੇ ਸਲਾਮ ਐ
ਜਿੱਥੇ ਖੁਦਾ ਮੰਦਿਰਾਂ ਚ ਰੁਲਦਾ ਤੇ ਪੈਸਾ ਰਾਮ ਹੈ
ਏ ਜ਼ਿੰਦਗੀ ਉਸ ਦੁਨਿਆ ਦੀ ਗੁਲਾਮ ਐ

ਪਿਆਰ ‘ਚ ਵੱਜਦੀ ਸੱਟ, ਤੇ ਹੱਥਾਂ ਚ ਜਾਮ ਐ
ਭਰ ਕਿਤਾਬਾਂ ਆਰਫ਼ਾਨਾ ਕਲਾਮ, ਬਣਿਆ ਪਿਆਰ ਦਾ ਅਮਾਮ ਐ
ਇਹ ਜ਼ਿੰਦਗੀ ਵੀ ਕਾਹਦੀ ਜ਼ਿੰਦਗੀ
ਜੋ ਠੋਕਰਾਂ ਦੀ ਗੁਲਾਮ ਏ

ਪਰ ਗਗਨ ਦੀ ਕਲਮ ਯਾਰ ਦੀ ਗੁਲਾਮ ਐ
ਲਿਖਦੀ ਉਹਨੂੰ ਇਕ ਪੇਗਾਮ ਐ
ਕਿ ਤੈਨੂੰ ਹੱਥ ਜੋੜ ਪਰਨਾਮ ਹੈ
ਤੈਨੂੰ ਦਿਲੋਂ ਦੁਆ ਸਲਾਮ ਹੈ
ਏਹਿਓ ਸਾਡੀ ਜ਼ਿੰਦਗੀ ਦਾ ਮੁਕਾਮ ਹੈ………

Punjabi Poetry, Sad Punjabi Poetry:

e zindagi tan thokran di gulam ae
kha kha thokran, thede lawauna hun aam ae
jithe pyar da hunda katleam ae
te bewafai da milda inam hai
e zindagi tan thokran di gulam ae

niki niki gal te lokan de mnaa ch intkam ae
banda bande di chadh vekh sarda
bhawe aghe vajhde salam ae
jithe khuda mandiraan ch rulda te paisa ram hai
e zindagi us duniyaa di gulam ae

pyar ch vajhdi satt, te hathan ch jaam ae
bhar kitabaan aarfana klaam, baneya pyar da amam ae
eh zindagi vi kahdi zindagi
jo thokraan di gulaam ae

par “Gagan” di kalam yaar di gulam ae
likhdi ohnu ik pegam ae
k tainu hath jodh parnaam hai
tainu dilo duaa, salaam hai
ehio sadhi zindagi da mukam hai ….

Tags: dard punjabi poetry, sad shayari, dil di kavita

IK SAAL

ਹੰਝੂਆਂ ਦਾ ਪਾਣੀ ਮੁਕ ਚੱਲਿਆ
ਪਰ ਅੱਖ ਰੋਣੋਂ ਨਾ ਹਟੀ
ਤੈਨੂੰ ਵਿਛੜਿਆਂ ਸਾਲ ਹੋ ਚੱਲਿਆ
ਪਰ ਤੇਰੀ ਯਾਦ ਆਉਣੋ ਨਾ ਹਟੀ

Hanjuaan da pani muk chaleya
par akh rauno na hati
tainu vichhadeyaan saal ho chaleya
par teri yaad auno na hati

MERI SHAYARI CH BOLDI E TU( ਮੇਰੀ ਸ਼ਾਇਰੀ ਚ ਬੋਲਦੀ ਏ ਤੂੰ)

ਮੇਰੀ ਸ਼ਾਇਰੀ ਚ ਮੈਂ ਨੀ ਬੋਲਦਾ
ਬੋਲਦੀ ਏ ਤੂੰ
ਪਹਿਰ ਵੇਲੇ ਹੱਥ ਚ ਕਲਮ ਫੜਾ ਕੇ
ਲਿਖਦੀ ਏ ਤੂੰ
ਯਾਦਾਂ ਦੀ ਸ਼ਾਹੀ ਨਾਲ ਵਰਕੇ ਤੇ
ਮਾਲਾ ਜਪਦੀ ਏ ਤੂੰ
ਮੇਰੀ ਸ਼ਾਇਰੀ ਚ ਮੈਂ ਨੀ ਬੋਲਦਾ
ਬੋਲਦੀ ਏ ਤੂੰ

ਜਦ ਮੈਂ ਰਾਤ ਨੂੰ ਜਾਗਾਂ
ਮੇਰੀ ਅੱਖ ਵਿੱਚ ਸਾਉਂਦੀ ਏ ਤੂੰ
ਜਦ ਮੈਂ ਤੈਨੂੰ ਚੇਤੇ ਕਰਾਂ
ਮੇਰੇ ਕੰਨਾਂ ਵਿੱਚ ਗਾਉਂਦੀ ਏ ਤੂੰ
ਜਿਵੇਂ ਨਵ-ਜੰਮੇ ਨੂੰ ਲੋਰੀ ਸੁਣਾਉਂਦੀ
ਅਰਸ਼ਾਂ ਦੀ ਕੋਈ ਰੂਹ
ਮੇਰੀ ਸ਼ਾਇਰੀ ਵਿੱਚ ਮੈਂ ਨੀ ਬੋਲਦਾ
ਬੋਲਦੀ ਏ ਤੂੰ

ਜਦ ਮੈਂ ਪੱਗ ਦਾ ਲੜ ਫੜਾਂ
ਸ਼ੀਸ਼ਾ ਬਣ ਬਹਿੰਦੀ ਏ ਤੂੰ
ਪਤਾ ਨਾ ਲੱਗੇ
ਕੁੱਝ ਕਹਿੰਦੀ ਏ ਤੂੰ
ਜਾਂ ਵੇਹਿੰਦੀ ਏ ਤੂੰ
ਮੇਰੇ ਚੀਰੇ ਦਾ ਰੰਗ ਰੰਗਦੀ ਏ ਤੂੰ
ਮੈਨੂੰ ਸੁਣਾਉਂਦੀ ਏ ਤੂੰ
ਕੋਈ ਗੀਤ ਰੂਹ ਦਾ
ਮਿੱਠਾ ਲੱਗੇ ਮੈਨੂੰ
ਜਿਵੇਂ ਪਾਣੀ ਖੂਹ ਦਾ
ਇਕ ਘੁਟ ਪੀਂਵਾ
ਤੇ ਸਾਰੀ ਰਾਤ ਨਾ ਸੋਂਵਾਂ
ਤੇਰੀਆਂ ਯਾਦਾਂ ਚ ਖੋਵਾਂ
ਤੇਰੀਆਂ ਕਹੀਆਂ ਨੂੰ ਪਰੋਵਾਂ
ਉਤੇ ਚੰਦਨ ਲਪੋਆਂ
ਇਕ ਇਕ ਮਣਕੇ ਨੂੰ
ਬੀਜ਼ ਪਿਆਰ ਦਾ ਬਣਾਵਾਂ
ਤੇ ਜਿਸਮ ਦੀ ਮਿੱਟੀ ਚ ਬੋਹਾਂ
ਉਗੇ ਜਿਸ ਚੋਂ ਫੁਲ ਪਿਆਰ ਦਾ
ਜੋ ਤੇਰੀਆਂ ਮਹਿਕਾਂ ਖਿਲਾਰਦਾ
ਉਸ ਖੁਸ਼ਬੂ ਨੂੰ ਕੁਲ ਆਲਮ ਅਲਾਪਦਾ
ਜਿਸ ਗੀਤ ਨੂੰ ਤੂੰ
ਸੁਰ ਲਾ ਕੇ ਅਲਾਪਦੀ
ਸੁਣ ਕੰਨ ਨੂੰ
ਤਨਹਾਈ ਜਾਪਦੀ
ਇਸ ਤਨਹਾ ਦੀ ਮੌਤ ਲਈ
ਜਹਿਨ ਚ ਤਾਲਾ ਤੂੰ ਅੱਖਰਾਂ ਦੇ  ਸੰਦੂਕ  ਦਾ ਖੋਲਦੀ
ਮੇਰੀ ਸ਼ਾਇਰੀ ਚ ਮੈਂ ਨੀ ਬੋਲਦਾ
ਤੂੰ ਬੋਲਦੀ

ਤੇਰਾ ਹਸਤੋਂ ਚਹਿਰਾ ਵੇਖਾਂ
ਜ਼ੀਭ ਹਕਲਾ ਜਾਵੇੇ
ਵੇਖ ਤੇਰੀ ਸਾਦਗੀ ਦੇ ਦੋ ਸੁਹਾਣੀ ਨੈਣ
ਮੇਰੀਆਂ ਅੱਖੀਆਂ ਦਾ ਚਾਨਣ ਖੋ ਜਾਵੇ
ਅੰਮਿ੍ਤ ਜਾਪੇ ਤੇਰੇ ਸੂਹੇ ਬੁਲ ਨੀ
ਪੀਂਦਿਆ ਕਲਮ ਚ ਸ਼ਾਹੀ ਪੈ ਜਾਵੇ
ਮੇਰੀ ਸ਼ਾਇਰੀ ਦੀ ਪਿਆਸ ਬੁਝਾ ਜਾਵੇ
ਨਾਮ ਗਗਨ ਦਾ ਕੋਈ “ਜ਼ੀਜ਼ੀ” ਇਤਿਹਾਸ ਬਣਾ ਜਾਵੇ
ਮੇਰੀ ਸ਼ਾਇਰੀ ਮੈਂ ਨਾ ਲਿਖਾਂ
ਤੂੰ ਬਹਿ ਕੇ ਕੋਲ ਲਿਖਾ ਜਾਵੇਂ

Punjabi Shayari, Punjabi Love Shayari:

Meri Shayari ch me ni bolda
boldi e tu
pahar vele hath ch kalam fdha k
likhdi e tu
yaadan di shahi naal varke te
mala japdi e tu
Meri Shayari ch me ni bolda
boldi e tu

jad me raat nu jagaan
meri akh vich saundi e tu
jad me tainu chete karaan
mere kanaa vich gaundi e tu
jive nav-jame nu lori sunaundi
arshaan di koi rooh
Meri Shayari ch me ni bolda
boldi e tu

jad me pagh da ladh fadhaa
sheesha ban behndi e tu
pata na lage
kujh kehndi e tu
ja vehndi e tu
mere cheere de rang rangdi e tu
mainu sunaundi e tu
koi geet rooh da
mithaa lage mainu
jive paani khooh da
ik ghut peewa
te sari raat na sowa
teriyaan yaada ch khowa
teriyaan kahiyaan nu parowa
ute chandan lapowa
ik ik manke nu
beez pyaar da banawaa
te jism di mitti ch boha
ughe jis chon ful pyar da
jo teriyaan mehka khilarda
us khushbu nu kul aalam alapda
jis geet nu tu sur la ke alapdi
sunn kann nu
tanhai jaapdi
is tanha di maut lai
jahn ch tala tu akhraan de sandook da kholdi
Meri Shayari ch me ni bolda
boldi e tu

tera hasto chehra vekhaa
jeeb hakla jawe
vekh teri sadgi de sohani nain
meriyaan akhan da chann kho jawe
amrit jape ter soohe bul ni
peendeyaan kalam ch shahi pe jawe
meri shayari di pyas bhujaa jawe
naam gagan da koi “GG” itihaas bna jawe
meri shayari me na likha
tu beh ke kol likha jawe