Skip to content

Punjabi Status

Punjabi status, ਪੰਜਾਬੀ ਸਟੇਟਸ, best punjabi status, two line punjabi status, punjabi status for whatsapp, latest punjabi status, dard punjabi status in gurmukhi, very sad punjabi status.

Latest Punjabi sad love shayari will be updated under this section. You can find here all the latest Sad Punjabi Shayari in Gurmukhi and English script. You can comment, Like, and share these latest Punjabi status with your friends.

Sasti Chaa te Mehngi yaad || so true 2 lines punjabi

Chal aaja milde aa
sasti chaah te mehngiyaa yaada taaza karde aa

ਚੱਲ ਆਜਾ ਮਿਲਦੇ ਆ,
ਸਸਤੀ ਚਾਹ ‘ਤੇ ਮਹਿੰਗੀਆਂ ਯਾਦਾਂ ਤਾਜ਼ਾ ਕਰਦੇ ਆਂ

Aise lai me marna chahunda || Punjabi sad Poetry

ਇਸੇ ਲਈ ਮੈਂ ਮਰਨਾ ਚਾਹੁੰਨਾ,
ਨਾ ਹੋਵੇ ਕੋਈ ਨੁਕਸਾਨ ਮੇਰਾ
ਨਾ ਹੋਵੇ ਕੋਈ ਦਰਦ ਜਿਹੜਾ
ਐਹੋ ਜਿਹਾ ਕੰਮ ਕਰਨਾ ਚਾਹੁੰਨਾ
ਇਸ ਲਈ ਮੈ ਮਰਨਾ ਚਾਹੁੰਨਾ

ਬਣ ਤਸਵੀਰ ਖੁਸ਼ੀ ਭਰੇ ਚਿਹਰੇ ਨਾਲ
ਇਕ ਸੁੰਨੀ ਕੰਧ ਦਾ ਸ਼ਿੰਗਾਰ ਬਣ ਨਾ ਚਾਹੁੰਨਾ
ਨਾ ਕੋਈ ਦੇਖੇ ਦੁੱਖ ਮੇਰਾ
ਨਾ ਦੇਖੇ ਮੇਰੇ ਦਿਲ ਦੀ ਤਪਸ਼ ਨੂੰ
ਕੁਝ ਇਸ ਤਰ੍ਹਾਂ ਇਹ ਸਭ ਕੁਝ ਢੱਕਨਾ ਚਾਹੁੰਨਾ
ਏਸੇ ਲਈ ਮੈਂ ਮਰਨਾ ਚਾਹੁੰਨਾਂ

ਬਣ ਹਰਮਨ-ਪਿਆਰਾ ਹਰ ਇੱਕ ਦਾ
ਜੋ ਵੀ ਦੇਖੇ ਕਹੇ ਮੈ ਤਾਂ ਸੀ ਹਰਇਕ ਦਾ
ਮੈਂ ਵੀ ਤਾਂ ਸਭ ਕੁਝ ਦੇਖਨਾ ਚਾਹੰਨਾ
ਜਿਉਂਦੇ ਜੀ ਨਾ ਸੁਣੇ ਕੋਈ ਦਰਦ ਭਰੀ ਦਾਸਤਾਨ
ਫਿਰ ਅੰਦਾਜੇ ਲਾਉਣ ਵਾਲਿਆਂ ਦੀਆਂ
ਕਹਾਣੀਆਂ ਮੈਂ ਸੁਣਨਾ ਚਾਹੁੰਨਾ
ਏਸੇ ਲਈ ਮੈਂ ਮਰਨਾ ਚਾਹੁੰਨਾਂ

ਅਹਿਸਾਨ ਬਣ ਜਾਂਦੇ ਨੇ ਕਦੇ ਕਦੇ
ਕਹਿੰਦੇ ਜ਼ਿੰਦਗੀ ਭਰ ਜੋ ਕੀਤੇ ਕਿਸੇ ਲਈ ਕੰਮ
ਨਾ ਆਉਂਦੇ ਗਿਣਤੀ ਵਿੱਚ ਉਹ ਸਾਲਾਂ ਸਾਲ ਸਿਤਮ
ਇਕ ਵਾਰ ਜੋ ਹੋ ਜਾਂਦੇ ਨੇ ਅੱਖੀਆਂ ਤੋਂ ਓਝਲ
ਕਹਿੰਦੇ ਤਾਂ ਇਹ ਸਭ ਫਿਰ ਆਉਂਦਾ ਚੇਤਾ ਜਰੂਰ ਹੋਣਾ
ਮੈਂ ਵੀ ਤਾਂ ਸਭ ਕੁਝ ਯਾਦ ਕਰਾਉਣਾ ਚਾਹੁਣਾ
ਇਸੇ ਲਈ ਮੈਂ ਮਰਨਾ ਚਾਹੁੰਨਾਂ

ਬਣ ਤਸਵੀਰ ਕੰਧ ਤੇ ਖੜਨਾ ਚਾਹੁੰਦਾ
ਚਾਹੇ ਵੇਖੇ ਨਾ ਮੇਰੇ ਵੱਲ ਕੋਈ ਪਰ
ਖੁੱਲ੍ਹੀਆਂ ਅੱਖਾਂ ਨਾਲ ਹਰ ਇੱਕ ਦਾ ਚਿਹਰਾ
ਮੈਂ ਪੂਰਾ ਪੜਨਾ ਚਾਹੁਣਾ
ਸ਼ਾਇਦ ਇਸੇ ਲਈ ਮੈਂ ਮਰਨਾ ਚਾਹੁੰਨਾ

ਜੋ ਦੇ ਨਾ ਸਕਿਆ ਮੈਂ ਜ਼ਿੰਦਗੀ ਭਰ
ਉਹ ਸਭ ਇਕ ਪਲ ਵਿਚ ਦੇਣਾ ਚਾਹੁੰਨਾ
ਵੇਖ ਵੇਖ ਜੋ ਸੜਦੀਆ ਰਹੀਆਂ ਅੱਖਾਂ
ਉਹਨਾਂ ਨੂੰ ਸਕੂਨ ਮੈਂ ਦੇਣਾ ਚਾਹੁੰਨਾ
ਹਾਂ ਇਸ ਲਈ ਮੈਂ ਮਰਨਾ ਚਾਹੁੰਨਾਂ
ਦੂਰ ਕਿਤੇ ਜਾ ਜੀਊਣਾ ਚਾਹੁਣਾ
ਇਸੇ ਲਈ ਮੈਂ ਮਰਨਾ ਚਾਹੁੰਨਾ

ਤੇਰਾ ਸੰਧੂ

Jinna raha ta ma turaya || Gaa Shayari Punjabi

Jinaa tak chalana hai saah goriye
udhon tak zindagi ch paunaa hai gaa goriye

ਜਿੰਨੇ ਤੱਕ ਚਲਾਣਾ 🤲ਹੈ ਸਹਾ ਗੋਰਿਏ
ਊਡੁ ਤੱਕ ਜਿੰਦਗੀ👉 ਚੇ ਪਾਉਣਾ ਹੈ ਗਾ ਗੋਰੀਏ।😜😜

Rishte kache dhage || Punjabi yaar shayari

Rishte kache dhage waang hunde aa
sajjan adh hoye fir kehnde chal dubaara milde aa
dubaara mil taan gaye par oh tutte hoye dhaage di gandh hale tak radhakdi aa

ਰਿਸ਼ਤੇ ਕੱਚੇ ਧਾਗੇ ਵਾਂਗ ਹੁੰਦੇ ਆ,
ਸੱਜਣ ਅੱਡ ਹੋਏ ਫਿਰ ਕਹਿੰਦੇ ਚੱਲ ਦੁਬਾਰਾ ਮਿਲਦੇ ਆ,
ਦੁਬਾਰਾ ਮਿਲ ਤਾਂ ਗਏ ਪਰ ਉਹ ਟੁੱਟੇ ਹੋਏ ਧਾਗੇ ਦੀ ਗੰਢ ਹਲੇ ਤੱਕ ਰੜ੍ਹਕਦੀ ਆ

Simu

Bedard teri niyat || sad Punjabi status || heart broken

Bedarad teri niyat laggi
Sadi tere te mohobbat lutayi nu💔..!!
Beparwah sajjna !
Mann gaye teri beparwahi nu👏..!!

ਬੇਦਰਦ ਤੇਰੀ ਨੀਅਤ ਲੱਗੀ
ਸਾਡੀ ਤੇਰੇ ‘ਤੇ ਮੋਹੁੱਬਤ ਲੁਟਾਈ ਨੂੰ💔..!!
ਬੇਪਰਵਾਹ ਸੱਜਣਾ !
ਮੰਨ ਗਏ ਤੇਰੀ ਬੇਪਰਵਾਹੀ ਨੂੰ👏..!!

Beparwah ho izzatan nu || true line shayari || best Punjabi status

Beparwah ho izzatan nu
Kise khunje na la lawi🙌..!!
Niwe ho ho dekhi kite
Kadran na gawa lawi🙏..!!

ਬੇਪਰਵਾਹ ਹੋ ਇੱਜ਼ਤਾਂ ਨੂੰ
ਕਿਸੇ ਖੂੰਜੇ ਨਾ ਲਾ ਲਵੀਂ🙌..!!
ਨੀਵੇਂ ਹੋ ਹੋ ਦੇਖੀਂ ਕਿਤੇ
ਕਦਰਾਂ ਨਾ ਗਵਾ ਲਵੀਂ🙏..!!

Tere layi vaho-vahi ho gayi || sad but true shayari || sad Punjabi status

Ohna dardan ch choor ho vi khush haan
Jo tere layi tabahi ho gayi..!!
Aah nikle peedhan di sade lafzan chon
Te tere layi vaho-vahi ho gayi..!!

ਉਹਨਾਂ ਦਰਦਾਂ ‘ਚ ਚੂਰ ਹੋ ਵੀ ਖੁਸ਼ ਹਾਂ
ਜੋ ਤੇਰੇ ਲਈ ਤਬਾਹੀ ਹੋ ਗਈ..!!
ਆਹ ਨਿਕਲੇ ਪੀੜਾਂ ਦੀ ਸਾਡੇ ਲਫ਼ਜ਼ਾਂ ਚੋਂ
ਤੇ ਤੇਰੇ ਲਈ ਵਾਹੋ-ਵਾਹੀ ਹੋ ਗਈ..!!

Deed teri ❤️ || Punjabi love shayari || true love

Deed teri 👉paune nu chahwe🙈
Ke akhiyan nu lod teri😍..!!
Chehra tera😇 hi ehna ch vas jawe❤️
Ke akhiyan nu lod teri😍..!!

ਦੀਦ ਤੇਰੀ 👉ਪਾਉਣੇ ਨੂੰ ਚਾਹਵੇ🙈
ਕਿ ਅੱਖੀਆਂ ਨੂੰ ਲੋੜ ਤੇਰੀ😍..!!
ਚਿਹਰਾ ਤੇਰਾ 😇ਹੀ ਇਹਨਾਂ ‘ਚ ਵੱਸ ਜਾਵੇ❤️
ਕਿ ਅੱਖੀਆਂ ਨੂੰ ਲੋੜ ਤੇਰੀ😍..!!