Punjabi Status
Punjabi status, ਪੰਜਾਬੀ ਸਟੇਟਸ, best punjabi status, two line punjabi status, punjabi status for whatsapp, latest punjabi status, dard punjabi status in gurmukhi, very sad punjabi status.
Latest Punjabi sad love shayari will be updated under this section. You can find here all the latest Sad Punjabi Shayari in Gurmukhi and English script. You can comment, Like, and share these latest Punjabi status with your friends.
Mohobbat || punjabi shayari || love status
Mohobbtan ne ditti e dastak dil te
Haase aaye te dukh adh raaho mud gye😇..!!
Kan Kan vich rabb menu tu hi dise sab
Tere naal mere jado de naseeb jud gaye❤️..!!
ਮੁਹੱਬਤਾਂ ਨੇ ਦਿੱਤੀ ਏ ਦਸਤਕ ਦਿਲ ਤੇ
ਹਾਸੇ ਆਏ ਤੇ ਦੁੱਖ ਅੱਧ ਰਾਹੋਂ ਮੁੜ ਗਏ😇..!!
ਕਣ ਕਣ ਵਿੱਚ ਰੱਬ ਮੈਨੂੰ ਤੂੰ ਹੀ ਦਿਸੇ ਸਭ
ਤੇਰੇ ਨਾਲ ਮੇਰੇ ਜਦੋਂ ਦੇ ਨਸੀਬ ਜੁੜ ਗਏ❤️..!!
tu hi marham || punjabi shayari on love
Ke tu hi marham zakhma te hun
Dil nu dassdi rehni aaan..!!
Soch Soch ke tenu sajjna
Ikalli hassdi rehni aaan..!!
Haase rone pyar tere to
Waqt ho gya sikhdi nu..!!
Sach dssa menu sang jhi aawe
chithiya pattar likhdi nu..!!
ਕਿ ਤੂੰ ਹੀ ਮਰਹਮ ਜਖਮਾਂ ਤੇ ਹੁਣ
ਦਿਲ ਨੂੰ ਦੱਸਦੀ ਰਹਿਨੀ ਆਂ..!!
ਸੋਚ ਸੋਚ ਕੇ ਤੈਨੂੰ ਸੱਜਣਾ
ਇਕੱਲੀ ਹੱਸਦੀ ਰਹਿਨੀ ਆਂ..!!
ਹਾਸੇ ਰੋਣੇ ਪਿਆਰ ਤੇਰੇ ਤੋਂ
ਵਕਤ ਹੋ ਗਿਆ ਸਿੱਖਦੀ ਨੂੰ..!!
ਸੱਚ ਦੱਸਾਂ ਮੈਨੂੰ ਸੰਗ ਜਿਹੀ ਆਵੇ
ਚਿੱਠੀਆਂ ਪੱਤਰ ਲਿਖਦੀ ਨੂੰ..!!
Mein jism te tu jaan || punjabi shayari || love shayari
Tenu dekha jiwe khuab howe
Tenu suna jiwe saaj howe
Tenu prha jiwe kitaab howe
Tere ton vichdan da dar menu enna lagge
Jiwe mein jism te tu jaan howe 🥀
ਤੈਨੂੰ ਦੇਖਾ ਜਿਵੇ ਖੁਆਬ ਹੋਵੇ
ਤੈਨੂੰ ਸੁਣਾ ਜਿਵੇ ਸਾਜ ਹੋਵੇ
ਤੈਨੂੰ ਪੜ੍ਹਾ ਜਿਵੇ ਕਿਤਾਬ ਹੋਵੇ
ਤੇਰੇ ਤੋ ਵਿਛੜਨ ਦਾ ਡਰ ਮੈਨੂੰ ਇੰਨਾ ਲੱਗੇ
ਜਿਵੇ ਮੈ ਜਿਸਮ ਤੇ ਤੂੰ ਜਾਨ ਹੋਵੇ🥀
ਖੌਫਨਾਕ ਦਰਿਸ਼ || puNJABI poetry
ਖੌਫਨਾਕ ਇਹ ਮੰਜ਼ਿਰ ਫੈਲਿਆ
ਖੌਫਨਾਕ ਇਹ ਰਾਸਤੇ
ਚਹੁੰ ਪਾਸਿਓਂ ਤੋਂ ਆ ਰਹੀਆਂ
ਹਜਾਰੋਂ ਦਰਦ ਭਰੀਆਂ ਆਵਾਜ਼ਾਂ
ਬੱਦਲਾਂ ਦਾ ਰੰਗ ਵੀ ਕਿਸੇ ਕਾਲੇ ਸਾਏ ਵਾਂਗੂ ਲੱਗ ਰਿਹਾ
ਜਿਵੇਂ ਨੀਲੀ ਅਸਮਾਨ ਦੀ ਚਾਦਰ ਨੂੰ ਕੋਈ ਕਾਲੀ ਛਾਂ ਨਾਲ ਢੱਕ ਰਿਹਾ
ਗੜਗੜਾਹਟ ਐਸੀ ਭਿਆਨਕ
ਜੋ ਇੰਨਾ ਕਾਲੇ ਬੱਦਲਾਂ ਤੋਂ ਆ ਰਹੀ
ਕੰਬ ਰਿਹਾ ਹਰ ਕੋਈ
ਜਿਸਦੇ ਵੀ ਕਨਾਂ ਵਿੱਚ ਜਾ ਰਹੀ
ਖੜਾਕਾ ਐਸਾ ਬਿਜਲੀ ਦਾ ਜੋ ਧਰਤੀ ਤੇ ਡਿੱਗ ਰਿਹਾ
ਜਿਵੇਂ ਕਰ ਰਹੀ ਹੋਵੇ ਸਵਾਗਤ
ਕਿਸੇ ਦੈਂਤ ਦੇ ਆਣ ਦਾ
ਦਰਿਆਵਾਂ ਦਾ ਪਾਣੀ ਐਸੀਆਂ ਉੱਚੀਆਂ ਛਾਲਾਂ ਮਾਰ ਰਿਹਾ
ਇੰਜ ਲੱਗੇ ਜਿਵੇਂ ਕੋਈ ਭਿਆਨਕ ਰਾਕਸ਼ਸ ਹੈ ਆ ਰਿਹਾ
ਸਮੁੰਦ੍ਰ ਨੇ ਵੀ ਆਪਣਾ ਰੁਦ੍ਰ ਰੂਪ ਧਾਰ ਲਿਆ
ਰਾਕਸ਼ਸ ਵੀ ਆਪਣੀ ਪੂਰੀ ਵਾਹ ਨਾਲ
ਸਮੁੰਦ੍ਰ ਦੀਆਂ ਹੱਦਾਂ ਤੋੜ ਰਿਹਾ
ਪਲ ਭਰ ਵਿੱਚ ਹੋ ਰਿਹਾ ਸਫਾਇਆ ਇਸ ਤਰਾਂ
ਜਿਵੇਂ ਨਾਮੋ ਨਿਸ਼ਾਨ ਨਾ ਰਿਹਾ ਹੋਵੇ
ਉੱਚੀਆਂ ਇਮਾਰਤ ਦੇ ਵਜ਼ੂਦ ਦਾ
ਐਸੀ ਪਰਲੋ ਜੋ ਕੁੱਛ ਰੋਂਦ ਰਹੀ
ਮਾਨੋ ਧਰਤੀ ਉਪਰੋਂ ਕੋਈ ਭਾਰ ਘਟਾ ਰਹੀ
ਹੁਣ ਨਾਂ ਕੋਈ ਸਿਆਣਪ ਨਾ ਚਲਾਕੀ ਕੰਮ ਆ ਰਹੀ
ਰੁੜ ਰਹੇ ਨੇ ਕਈ ਜੀਅ ਪਾਣੀ ਚੇ
ਇੱਕ ਮਿੱਟੀ ਦਾ ਬਾਵਾ ਬਣ ਕੇ
ਮਿੱਟੀ ਦਾ ਬਾਵਾ ਬਣ ਕੇ