Best Punjabi - Hindi Love Poems, Sad Poems, Shayari and English Status
Me theek v aa || punjabi poetry
Me theek v aa
te buraa haal v ae
tu mere naal v ae
te mere kilaab v ae
jisda koi jawaab ni
tu mere dil da o sawaal v ae
meri zindagi lai
tu asaan v aa
te kamaal v ae
me theek v aa
te buraa haal v ae
ਮੈਂ ਠੀਕ ਵੀ ਆ
ਤੇ ਬੁਰਾ ਹਾਲ ਵੀ ਏ
ਤੂੰ ਮੇਰੇ ਨਾਲ ਵੀ ਏ
ਤੇ ਮੇਰੇ ਖਿਲਾਫ ਵੀ ਏ
ਜਿਸਦਾ ਕੋਈ ਜਵਾਬ ਨੀ
ਤੂੰ ਮੇਰੇ ਦਿਲ ਦਾ ਓ ਸਵਾਲ ਵੀ ਏ
ਮੇਰੀ ਜ਼ਿੰਦਗੀ ਲਈ
ਤੂੰ ਆਸਾਨ ਵੀ ਆ
ਤੇ ਕਮਾਲ ਵੀ ਏ
ਮੈਂ ਠੀਕ ਵੀ ਆ
ਤੇ ਬੁਰਾ ਹਾਲ ਵੀ ਏ
ਸੁਖਦੀਪ ਸਿੰਘ ✍
Title: Me theek v aa || punjabi poetry
MAIN HAIGI AA ..! Maa || punjabi poetry
ਕਹਿੰਦੀ ਤੂੰ ਡਰਿਆ ਨਾ ਕਰ ਤੇਰੇ ਨਾਲ ਮੈਂ ਹੈਗੀ ਆ
ਤਪਦੀ ਧੁੱਪ ਤੇ ਵਿਚ ਦੁਪਹਿਰੇ
ਜਲ ਗਈ ਚਮੜੀ ਤੇ ਸੁੱਖ ਗਏ ਚੇਹਰੇ
ਬੱਚੇ ਆਪਣੇ ਨੂੰ ਪਾਲਣ ਦੇ ਲਈ
ਲੱਗੀ ਰਹੀ ਓਹ ਵਿਚ ਹਨੇਰੇ
ਸੁੱਕ ਜਾਵੇ ਗਲ ਤੇ ਪਾਣੀ ਨਾ ਮੰਗੇ
ਲੋਕ ਵੇਖਦੇ ਰਹਿ ਗਏ ਚਾਰ ਚੁਫੇਰੇ
ਮੂੰਹ ਦੇ ਵਿੱਚੋ ਉਫ਼ ਨਾ ਨਿਕਲੇ
ਵੇਖ ਤਾਂ ਸਹੀ ਮੇਰੀ ਮਾਂ ਦੇ ਜੇਰੇ…
ਚਾਰੋਂ ਪਹਿਰ ਕੰਮ ਆ ਕਰਦੀ
ਭੁੱਲ ਗਈ ਹੱਸਣਾ ਤੇ ਆਰਾਮ ਨੂੰ ਵੀ
ਚਾਰ ਪਾਈ ਤੇ ਨਾ ਪੈ ਕੇ ਵੇਖੇ
ਲੱਗੀ ਰਹਿੰਦੀ ਸ਼ਾਮ ਨੂੰ ਵੀ
ਪੈਰਾਂ ਵਿਚ ਛਾਲੇ ਪੈ ਜਾਂਦੇ ਤੁਰਕੇ
ਬੱਚੇ ਨੂੰ ਗੋਦ ਚੋਂ ਲਾਹੁੰਦੀ ਨਈ
ਨਾ ਖਾਣ ਦੀ ਫ਼ਿਕਰ ਨਾ ਸੌਣ ਦੀ
ਓਹ ਤਾਂ ਰਾਤ ਨੂੰ ਅੱਖ ਵੀ ਲਾਉਂਦੀ ਨਈ
ਰਾਤ ਹਨੇਰੇ ਡਰ ਜਾਵਾ ਮੈਂ
ਹਰ ਸਪਨੇ ਦੇ ਵਿਚ ਮਰ ਜਾਵਾ ਮੈਂ
ਤੈਨੂੰ ਲੈ ਜਾਣਾ ਮੈਂ ਨਾਲ ਆਪਣੇ
ਮੌਤ ਮੈਨੂੰ ਕਹਿਗੀ ਆ
ਮੱਥਾ ਚੁੰਮ ਮੈਨੂੰ ਮਾਂ ਮੇਰੀ ਆਖੇ ਡਰ ਨਾ ਪੁੱਤ ਮੈ ਹੈਗੀ ਆ
– ਮਾਂ ਕਿਵੇਂ ਝੁਕਾਵਾਂ ਕਰਜ ਤੇਰਾ
ਮੈਨੂੰ ਸਮਝ ਇਹ ਆਈ ਨਾ
ਮੈਂ ਬਣ ਜਾਣਾ ਤੇਰਾ ਸਹਾਰਾ ਮਾਂ
ਤੂੰ ਸ਼ਰਨ ਨੂੰ ਛੱਡ ਕਦੇ ਜਾਵੀਂ ਨਾ
ਮਾਂ ਮੈਨੂੰ ਛੱਡ ਕਦੇ ਜਾਵੀਂ ਨਾ…
