Skip to content

Sohaan khaan vala c tu || sad Punjabi status

Kyi vaar aayeyan pind tere mein
Te tenu mera zara vi khayal nhi
Vadh sohaa khaan valeya ch c tu
Te menu shad de hoye tenu sohaa da zra vi aayeya lihaaz nhi

Kade maada nhi chaheya c tera
Tenu vadh chahun ton bgair
Rabb to kuj nhi mangeya c kade mein
Tenu paun ton bgair

Hun chit karda e mein teri
Har ikk tasveer nu jala deya
Jis gabe nu hoyia c ishq tere ton
Us gabe nu maar deya

Mithe bola nu bol maar gya
Bahla siyana c tu
Bahla jhuth tu boleya
Vadh sohaan Khan valeya ch c tu💔

ਕਈ ਵਾਰ ਆਇਆਂ ਪਿੰਡ ਤੇਰੇ ਮੈਂ
ਤੇ ਤੈਨੂੰ ਮੇਰਾ ਜ਼ਰਾ ਵੀ ਖ਼ਿਆਲ ਨਹੀਂ
ਵੱਧ ਸੋਹਾਂ ਖਾਣ ਵਾਲਿਆਂ ‘ਚ ਸੀ ਤੂੰ
ਤੇ ਮੈਨੂੰ ਛੱਡਦੇ ਹੋਏ ਤੈਨੂੰ ਸੋਹਾਂ ਦਾ ਜ਼ਰਾ ਵੀ ਆਇਆ ਲਿਹਾਜ਼ ਨਹੀਂ

ਕਦੇ ਮਾਡ਼ਾ ਨਹੀਂ ਚਾਹਿਆ ਸੀ ਤੇਰਾ
ਤੈਨੂੰ ਵੱਧ ਚਾਹੁਣ ਤੋਂ ਬਗੈਰ
ਰੱਬ ਤੋਂ ਕੁਝ ਨਹੀਂ ਮੰਗਿਆ ਸੀ ਕਦੇ ਮੈਂ
ਤੈਨੂੰ ਪਾਉਣ ਤੋਂ ਬਗੈਰ

ਹੁਣ ਚਿਤ ਕਰਦਾ ਏ ਮੈਂ ਤੇਰੀ
ਹਰ ਇੱਕ ਤਸਵੀਰ ਨੂੰ ਜਲਾ ਦਿਆਂ
ਜਿਸ ਗਾਬੇ ਨੂੰ ਹੋਇਆ ਸੀ ਇਸ਼ਕ ਤੇਰੇ ਤੋਂ
ਓਸ ਗਾਬੇ ਨੂੰ ਮਾਰ ਦਿਆਂ

ਮਿੱਠੇ ਬੋਲਾਂ ਨੂੰ ਬੋਲ ਮਾਰ ਗਿਆ
ਬਾਹਲਾ ਸਿਆਣਾਂ ਸੀ ਤੂੰ
ਬਾਹਲਾ ਝੁਠ ਤੂੰ ਬੋਲਿਆ
ਵੱਧ ਸੋਹਾਂ ਖਾਣ ਵਾਲਿਆਂ ‘ਚ ਸੀ ਤੂੰ💔

Title: Sohaan khaan vala c tu || sad Punjabi status

Best Punjabi - Hindi Love Poems, Sad Poems, Shayari and English Status


likhn da shaunk || Love Punjabi shayari

Likhn da shonk nhi c tu likhn lata ae ,
Pathar sambhlde hoye tu hira gawta ae,
Kadar karn vale naseeba nll milde ne ,
Tenu milya tw tu bekadari kar dilo bhulata ae!

Title: likhn da shaunk || Love Punjabi shayari


inter-caste maar gai || very sad punjabi poetry

ਉਹ ਲੋਕਾਂ ਦੇ ਸਿੱਧੇ ਦੰਦ ਕਰੇ
ਮੈਂ ਟੁੱਟਿਆਂ ਦਿੱਲਾਂ ਨੂੰ ਜੋੜਦਾ ਹਾਂ
ਉਹ ਮੈਨੂੰ ਰੱਬ ਤੋਂ ਮੰਗਦੀ ਰਹੀ
ਮੈਂ ਉਹਨੂੰ ਰੱਬ ਤੋਂ ਲੋੜਦਾ ਹਾਂ
ਮੈਂ ਕਿਸਮਤ ਦੇ ਨਾਲ ਲੜਦਾ ਰਿਹਾ
ਉਹ ਕਿਸਮਤ ਅਗੇ ਹਾਰ ਗਈ
ਬਸ ਤੇਰੇ ਮੇਰੇ ਪਿਆਰ ਨੂੰ ਸੱਜਣਾਂ
ਆ inter caste ਮਾਰ ਗਈ ।

ਜਿਸ ਦਿਨ ਤੂੰ ਮਿਲਿਆ ਸੀ ਸੱਜਣਾਂ
ਫਿਰ ਦੁਨੀਆਂ ਸੋਹਣੀ ਲਗਦੀ ਰਹੀ
ਕੱਲ੍ਹ ਰਾਤ ਗੁਜਾਰੀ ਰੋ ਰੋ ਕੇ
ਦਿੱਲ ਅੰਦਰ ਹਨੇਰੀ ਵਗਦੀ ਰਹੀ
ਸਾਡੇ ਇਸ਼ਕ ਦੇ ਲਾਏ ਬੂਟਿਆਂ ਨੂੰ
ਇਕ ਪਲ ਦੇ ਵਿੱਚ ਉਜਾੜ ਗਈ
ਬਸ ਤੇਰੇ ਮੇਰੇ ਪਿਆਰ ਨੂੰ ਸੱਜਣਾਂ
ਆ inter-caste ਮਾਰ ਗਈ ਹੈ ।

ਨਾ ਸਮਝ ਹੈ ਖੁਦ ਦੇ ਹਲਾਤਾਂ ਦੀ
ਹੁਣ ਕੀ ਰੋਈਏ ਤੇ ਕੀ ਹੱਸੀਏ
ਸਾਡੇ ਦਿਲ ਦੇ ਹਾਲ ਹੋਏ ਬੁਰੇ ਪਏ
ਹੁਣ ਇਸ ਤੋਂ ਵੱਧ ਤੈਨੂੰ ਕੀ ਦੱਸੀਏ
ਮੈਂ ਖੁਦ ਨੂੰ ਤੇਰੇ ਅੱਗੇ ਹਾਰਿਆ ਸੀ
ਤੂੰ ਆਪਣਿਆਂ ਅੱਗੇ ਹਾਰ ਗਈ
ਬਸ ਤੇਰੇ ਮੇਰੇ ਪਿਆਰ ਨੂੰ ਸੱਜਣਾਂ
ਆ inter-caste ਮਾਰ ਗਈ ।

ਜੋ ਤੇਰੀ ਯਾਦ ਵਿੱਚ ਲੰਘਦੀਆਂ ਸੀ
ਕਿਵੇਂ ਬਿਆਨ ਕਰਾਂ ਉਹਨਾ ਰਾਤਾਂ ਨੂੰ
ਜਿਨ੍ਹਾਂ ਤੈਨੂੰ ਮੇਰੇ ਤੋਂ ਦੂਰ ਕੀਤਾ
ਅੱਗ ਲਾ ਦਿਆਂ ਇਦਾ ਦੀਆਂ ਜ਼ਾਤਾ ਨੂੰ
ਤੈਥੋਂ ਦੂਰ ਹੋਇਆ ਤੇ ਇੰਝ ਲਗਿਆ
ਜਿਵੇਂ ਪੈਰ ਚ ਚੁੱਭ ਕੋਈ ਖਾਰ ਗਈ
ਬਸ ਤੇਰੇ ਮੇਰੇ ਪਿਆਰ ਨੂੰ ਸੱਜਣਾਂ
ਆ inter-caste ਮਾਰ ਗਈ ।

ਅੱਖਾਂ ਰੋਂਦੀਆਂ ਲਫਜ਼ ਵੀ ਚੁੱਪ ਹੋਏ
ਜਦੋਂ ਤੇਰੇ ਕੋਲੋਂ ਤੇਰਾ ਹਾਲ ਸੁਣਿਆਂ
ਕਿਨ੍ਹਾਂ ਜ਼ਿੰਮੇਵਾਰੀਆਂ ਤੈਨੂੰ ਮੇਰੇ ਤੋਂ ਦੂਰ ਕੀਤਾ
ਹੋਇਆ ਹਾਲ ਕਿਵੇਂ ਬੇਹਾਲ ਸੁਣਿਆਂ
ਮੇਰੇ ਦਿਲ ਦੇ ਲੱਖਾਂ ਟੁਕੜੇ ਹੋਏ
ਜਿਵੇਂ ਲੱਕੜ ਕੁਹਾੜੀ ਪਾੜ ਗਈ
ਬਸ ਤੇਰੇ ਮੇਰੇ ਪਿਆਰ ਨੂੰ ਸੱਜਣਾਂ
ਆ inter-caste ਮਾਰ ਗਈ ।

ਅਸੀਂ ਟੁੱਟੇ ਹੋਏ ਹੀ ਚੰਗੇ ਹਾਂ
ਸਾਡੀਆਂ ਫਿਕਰਾਂ ਵਿੱਚ ਨਾ ਪੈ ਸੱਜਣਾਂ
ਅਸੀਂ ਰੋ ਰੋ ਸਾਹ ਮੁਕਾਉਣੇ ਨੇ
ਤੂੰ ਹੱਸਦਾ ਵੱਸਦਾ ਰਹਿ ਸੱਜਣਾਂ
ਮੇਰੇ ਦਿਲ ਵਿਚ ਚੂਭੀਆਂ ਮੇਖਾਂ ਨੂੰ
ਕਲਮ “ਰਮਨ” ਦੀ ਅੱਜ ਇਜ਼ਹਾਰ ਗਈ
ਬਸ ਤੇਰੇ ਮੇਰੇ ਪਿਆਰ ਨੂੰ ਸੱਜਣਾਂ
ਆ inter-caste ਮਾਰ ਗਈ ।
ਆ inter-caste ਮਾਰ ਗਈ ।

aah intercaste mar gai sad shayari punjbai