Skip to content

Tainu paun de chakraa ch

ਤੈਨੂੰ ਪਾਉਣ ਦੇ ਚੱਕਰਾਂ ਚ ਯਾਰਾਂ ਵੇ
ਅਸੀ ਤਾਂ ਖੁਦ ਨੂੰ ਗਵਾ ਲਿਆ ਏ

ਭੁੱਲ ਗਏ ਅਸੀ ਦੁਨੀਆਂ ਦੇ ਰੰਗਾਂ ਨੂੰ
ਵੇ ਐਨਾ ਤੈਨੂੰ ਚਾਅ ਲਿਆ ਏ

ਰੱਬ ਤਾਂ ਕਿਸੇ ਨੇ ਵੇਖਿਆ ਨੀ ਹੋਣਾ
ਐਨਾ ਤੈਨੂੰ ਏ ਧਿਆ ਲਿਆ

ਪ੍ਰੀਤ ਤੂੰ ਮਿਲਿਆ ਲੱਗੇ ਦੁਨੀਆਂ ਹੀ ਜਿੱਤ ਲਈ
ਭਾਈ ਰੂਪੇ ਵਾਲਿਆ ਖਜਾਨਾਂ ਹੀ ਹੱਥ ਆ ਗਿਆ ਏ

Title: Tainu paun de chakraa ch

Best Punjabi - Hindi Love Poems, Sad Poems, Shayari and English Status


Kaash tainu v samajh aundi || punjabi

ਕਾਸ਼ ਤੈਨੂੰ ਵੀ ਸਮਝ ਆਉਂਦੀ,
 ਵੀ ਅਸੀਂ ਤੇਰੇ ਯਕੀਨ ਲਈ ਕਿੰਨਾ ਕੁਝ ਕਰਦੇ ਰਹੇ।।
 ਕਾਸ਼ ਤੈਨੂੰ ਇਲਮ ਹੁੰਦਾ,
ਤੇਰੀ ਖ਼ਾਤਰ ਮੰਦਰ ਮਸਜਿਦ ਮੱਥੇ ਟੇਕਦੇ ਰਹੇ।।
ਤੇਰੇ ਗੁਨੇਗਾਰ ਜ਼ਰੂਰ ਹਾਂ ਦਿਲਾ ,
ਕਿਉਂਕਿ ਤੇਰਾ ਦਿਲ ਜੋ ਦੁੱਖਾਉਂਦੇ ਰਹੇ।।
 ਮੁਸਲਸਲ ਅਸੀਂ ਆਪਣੇ ਹੰਝੂ ਲਕੋ ਕੇ ,
ਤੇਰੀ ਖੈਰ ਮੰਗਦੇ ਰਹੇ ।।
ਕੀ ਪਤਾ ਸੀ ਰਿਸ਼ਤਾ ਬਚਾਉਣ ਖਾਤਰ ,
ਅਸੀਂ ਉਸਨੂੰ ਖੋਖਲਾ ਕਰਦੇ ਗਏ।।
ਤੈਨੂੰ ਬੇਇੰਤਹਾ ਮੁਹੱਬਤ ਕਰ ਕੇ ਵੀ ਖੁਦ ਤੋਂ ਦੂਰ ਕਰ ਗਏ।।
ਤੈਨੂੰ ਬੇਇੰਤਹਾ ਮੁਹੱਬਤ ਕਰ ਕੇ ਵੀ ਖੁਦ ਤੋਂ ਦੂਰ ਕਰ ਗਏ।।

Title: Kaash tainu v samajh aundi || punjabi


Vekh baitha me || zindagi punjabi shayari || so true

VEKH BAITHA ME || ZINDAGI PUNJABI SHAYARI || SO TRUE
Vekh baitha me dukh apna frol mittra
sachi bda peh reha hol mittra
bahut kha liya maa diya jhidka
hun kithe milna eh mahol mittra