Ohdiyan galtiyan nu nazarandaaz karde karde
Mein ohdiya nazra cho hi nazarandaaz ho gyi 💔
ਉਹਦੀਆਂ ਗਲਤੀਆਂ ਨੂੰ ਨਜ਼ਰਅੰਦਾਜ਼ ਕਰਦੇ ਕਰਦੇ
ਮੈਂ ਉਹਦੀਆਂ ਨਜ਼ਰਾਂ ਚੋਂ ਹੀ ਨਜ਼ਰਅੰਦਾਜ਼ ਹੋ ਗਈ 💔
ਓ ਮੈਨੂੰ ਛੱਡ ਗਈ ਯਕੀਨ ਨੀ ਹੋ ਰਿਹਾ,
ਜੋ ਮੈਨੂੰ ਯਾਦ ਦਿਵਾਉਂਦੀ ਸੀ ਤੂੰ ਮੇਰਾ,
ਇਕ ਸੂਟ ਉਹਨੂੰ ਬੜਾ ਜਚਦਾ ਸੀ,
ਪਰ ਰੰਗ ਨੀ ਦਸ ਹੋਣਾ,
ਆਉਂਦੀਆਂ ਗਰਮੀਆਂ ਚ ਛੱਡ ਗਈ ਸੀ ਉਹ,
ਪਰ ਸਾਲ ਨੀ ਦਸ ਹੋਣਾ,
ਮੇਰੇ ਘਰ ਤੋਂ ਉਹਦੇ ਘਰ ਦਾ ਬਸ 3 ਕ ਘੰਟੇ ਦਾ ਰਸਤਾ ਸੀ,
ਪਰ ਪਿੰਡ ਨੀ ਦਸ ਹੋਣਾ,
ਵਿਚ ਪਹਾੜਾਂ ਦੇ ਉਹਦਾ ਪਿੰਡ,
ਪਰ ਸਹਿਰ ਨੀ ਦਸ ਹੋਣਾ
ਰੰਗ ਗੋਰਾ , ਬਿੱਲੀ ਅੱਖ, 5″2 ਇੰਚ ਦੀ ਸੀ,
ਪਰ ਨਾਮ ਨੀ ਦਾ ਦਸ ਹੋਣਾ,
ਮੇਰੇ ਇਸਕੇ ਨੂੰ ਉਹਦੀਆ ਆਂਦਰਾ ਦਾ ਦੇਣਾ ਸੇਕਾ ਰਹਿੰਦਾ ਏ,
ਮੇਰੇ ਇਸਕੇ ਨੂੰ ਉਹਦੀਆ ਆਂਦਰਾ ਦਾ ਦੇਣਾ ਸੇਕਾ ਰਹਿੰਦਾ ਏ
ਮੇਰੀ ਧੀ ਚੋ ਕਦੇ ਕਦੇ ਉਹਦਾ ਭੁਲੇਖਾ ਪੈਂਦਾ ਏ,
ਮੇਰੀ ਧੀ ਚੋ ਕਦੇ ਕਦੇ ਉਸ ਮਰਜਾਣੀ ਦਾ ਭੁਲੇਖਾ ਪੈਂਦਾ ਏ,