
Mera pyaar ik din jag lai udaharan bann jaana
tera haassa ni kudiye,
vekhi ik dn meri maut da kaaran ban jaana

Mera pyaar ik din jag lai udaharan bann jaana
tera haassa ni kudiye,
vekhi ik dn meri maut da kaaran ban jaana
ਖੌਫਨਾਕ ਇਹ ਮੰਜ਼ਿਰ ਫੈਲਿਆ
ਖੌਫਨਾਕ ਇਹ ਰਾਸਤੇ
ਚਹੁੰ ਪਾਸਿਓਂ ਤੋਂ ਆ ਰਹੀਆਂ
ਹਜਾਰੋਂ ਦਰਦ ਭਰੀਆਂ ਆਵਾਜ਼ਾਂ
ਬੱਦਲਾਂ ਦਾ ਰੰਗ ਵੀ ਕਿਸੇ ਕਾਲੇ ਸਾਏ ਵਾਂਗੂ ਲੱਗ ਰਿਹਾ
ਜਿਵੇਂ ਨੀਲੀ ਅਸਮਾਨ ਦੀ ਚਾਦਰ ਨੂੰ ਕੋਈ ਕਾਲੀ ਛਾਂ ਨਾਲ ਢੱਕ ਰਿਹਾ
ਗੜਗੜਾਹਟ ਐਸੀ ਭਿਆਨਕ
ਜੋ ਇੰਨਾ ਕਾਲੇ ਬੱਦਲਾਂ ਤੋਂ ਆ ਰਹੀ
ਕੰਬ ਰਿਹਾ ਹਰ ਕੋਈ
ਜਿਸਦੇ ਵੀ ਕਨਾਂ ਵਿੱਚ ਜਾ ਰਹੀ
ਖੜਾਕਾ ਐਸਾ ਬਿਜਲੀ ਦਾ ਜੋ ਧਰਤੀ ਤੇ ਡਿੱਗ ਰਿਹਾ
ਜਿਵੇਂ ਕਰ ਰਹੀ ਹੋਵੇ ਸਵਾਗਤ
ਕਿਸੇ ਦੈਂਤ ਦੇ ਆਣ ਦਾ
ਦਰਿਆਵਾਂ ਦਾ ਪਾਣੀ ਐਸੀਆਂ ਉੱਚੀਆਂ ਛਾਲਾਂ ਮਾਰ ਰਿਹਾ
ਇੰਜ ਲੱਗੇ ਜਿਵੇਂ ਕੋਈ ਭਿਆਨਕ ਰਾਕਸ਼ਸ ਹੈ ਆ ਰਿਹਾ
ਸਮੁੰਦ੍ਰ ਨੇ ਵੀ ਆਪਣਾ ਰੁਦ੍ਰ ਰੂਪ ਧਾਰ ਲਿਆ
ਰਾਕਸ਼ਸ ਵੀ ਆਪਣੀ ਪੂਰੀ ਵਾਹ ਨਾਲ
ਸਮੁੰਦ੍ਰ ਦੀਆਂ ਹੱਦਾਂ ਤੋੜ ਰਿਹਾ
ਪਲ ਭਰ ਵਿੱਚ ਹੋ ਰਿਹਾ ਸਫਾਇਆ ਇਸ ਤਰਾਂ
ਜਿਵੇਂ ਨਾਮੋ ਨਿਸ਼ਾਨ ਨਾ ਰਿਹਾ ਹੋਵੇ
ਉੱਚੀਆਂ ਇਮਾਰਤ ਦੇ ਵਜ਼ੂਦ ਦਾ
ਐਸੀ ਪਰਲੋ ਜੋ ਕੁੱਛ ਰੋਂਦ ਰਹੀ
ਮਾਨੋ ਧਰਤੀ ਉਪਰੋਂ ਕੋਈ ਭਾਰ ਘਟਾ ਰਹੀ
ਹੁਣ ਨਾਂ ਕੋਈ ਸਿਆਣਪ ਨਾ ਚਲਾਕੀ ਕੰਮ ਆ ਰਹੀ
ਰੁੜ ਰਹੇ ਨੇ ਕਈ ਜੀਅ ਪਾਣੀ ਚੇ
ਇੱਕ ਮਿੱਟੀ ਦਾ ਬਾਵਾ ਬਣ ਕੇ
ਮਿੱਟੀ ਦਾ ਬਾਵਾ ਬਣ ਕੇ
ਰੱਬ ਰੋਇਆ ਹੋਣਾ ,
ਅੱਜ ਖਵਾਜਾ ਵੀ ਥੱਲੇ ਆਇਆ ਹੋਣਾ ।
ਅੱਸਤ ਤੇਰੇ ਚੁੱਗ ਲਏ ,
ਮਾਂ – ਪਿਓ ਦਾ ਹਾਲ ਮਾੜਾ ਹੋਣਾ ।
ਤੂੰ ਉੱਪਰੋਂ ਦੇਖੇਂਗਾ ,
ਉਹ ਧਰਤੀ ਤੋਂ ਵੇਖਣ ਗੇ ।
ਤੇਰੀ ਨਿੱਕੀ ਜੇਹੀ ਢੇਰੀ ਕੋਲੇ ਬੈਠ ,
ਅੱਗ ਸੇਕਣ ਗੇ ।
ਰੂਹਾਂ ਟੁੱਟ ਗਈਆ ਸਭ ਦੀਆਂ ,
ਪਰ ਕਿਵੇਂ ਠੁਕਰਾਂ ਦਈਏ ,
ਮਰਜੀਆਂ ਰੱਬ ਦੀਆ ।
ਅੱਜ ਅੱਖ ਨੱਮ ਹੋਈ ,
ਨੱਵਜਾ ਥੱਮ ਗਈਆ ।
ਤੇਰੀ ਮੋਤ ਨੂੰ ਦੇਖ ਯਾਰਾਂ ,
ਰੂਹਾਂ ਕੰਬ ਗਈਆ । 💔