Best Punjabi - Hindi Love Poems, Sad Poems, Shayari and English Status
Expectation hurts (उम्मीदें दर्द देती हैं) || true but sad || hindi shayari
Main mohabbat se jyada ummeedo se haari hoon…
मैं मोहब्बत से ज़्यादा उम्मीदों से हारी हूँ।।
Title: Expectation hurts (उम्मीदें दर्द देती हैं) || true but sad || hindi shayari
Punjabi poetry || true love shayari || dil kamla jeha hoyia firda || sacha pyar
Na jiondeya ch shaddeya Na mareya ch || punjabi shayari || true love
Rakh k dil sada kabje ch apne
Mithe hasseya naal sanu tu muka gya ve..!!
Mila k nazar Sadi nazar de naal
Ehna naina nu nasha jeha pila gya ve..!!
Rakh k yaadan di sadookdi de vich
Hun tereya khaylan vich khoyeya firda e..!!
Na jiondeya ch shddeya Na mareya ch aawe
Tere pishe dil kamla jeha hoyia firda e..!!
Dubb k tere dunghe naina de vich
Tere naal moh v enna asi pa leya ve..!!
Jithe dekhan menu tu dikhda e hun
Es duniya to sath jeha shuda leya ve..!!
Pyr Vale mehal eh uche jahe usaar k
Khwaban nu jgaa k khud soyeya firda e..!!
Na jiondeya ch shddeya Na mreya ch aawe
Tere pishe dil kamla jeha hoyia firda e..!!
Sahaan di dor nu fad hath ch apne
Es zind nu tu apne lekhe a gya ve..!!
Ghungroo bnn laye pairan de vich
tera ishq shreaam nacha gya ve..!!
Dss esa v ki k bure haal ho gye sade
Teri ikk jhalak naal hi moheya firda e..!!
Na jiondeya ch shaddeya Na mareya ch aawe
Tere pishe dil kamla jeha hoyia firda e..!!
ਰੱਖ ਕੇ ਦਿਲ ਸਾਡਾ ਕਬਜ਼ੇ ਚ ਆਪਣੇ
ਮਿੱਠੇ ਹਾਸਿਆਂ ਨਾਲ ਸਾਨੂੰ ਤੂੰ ਮੁਕਾ ਗਿਆ ਵੇ..!!
ਮਿਲਾ ਕੇ ਨਜ਼ਰ ਸਾਡੀ ਨਜ਼ਰ ਦੇ ਨਾਲ
ਇਹਨਾਂ ਨੈਣਾਂ ਨੂੰ ਨਸ਼ਾ ਜਿਹਾ ਪਿਲਾ ਗਿਆ ਵੇ..!!
ਰੱਖ ਕੇ ਯਾਦਾਂ ਦੀ ਸੰਦੂਕੜੀ ਦੇ ਵਿੱਚ
ਹੁਣ ਤੇਰਿਆਂ ਖਿਆਲਾਂ ਵਿੱਚ ਖੋਹਿਆ ਰਹਿੰਦਾ ਏ..!!
ਨਾ ਜਿਉਂਦਿਆਂ ‘ਚ ਛੱਡਿਆ ਨਾ ਮਰਿਆਂ ‘ਚ ਆਵੇ
ਤੇਰੇ ਪਿੱਛੇ ਦਿਲ ਕਮਲਾ ਜੇਹਾ ਹੋਇਆ ਫਿਰਦਾ ਏ..!!
ਡੁੱਬ ਕੇ ਤੇਰੇ ਡੂੰਘੇ ਨੈਣਾਂ ਵਿੱਚ
ਤੇਰੇ ਨਾਲ ਮੋਹ ਵੀ ਇੰਨਾ ਅਸੀਂ ਪਾ ਲਿਆ ਵੇ..!!
ਜਿੱਥੇ ਦੇਖਾਂ ਮੈਂ ਤੂੰ ਹੀ ਦਿਖਦਾ ਏ ਹੁਣ
ਇਸ ਦੁਨੀਆਂ ਤੋਂ ਸਾਥ ਜੇਹਾ ਛੁਡਾ ਲਿਆ ਵੇ..!!
ਪਿਆਰ ਵਾਲੇ ਮਹਿਲ ਇਹ ਉੱਚੇ ਜਿਹੇ ਉਸਾਰ ਕੇ
ਖ਼ੁਆਬਾਂ ਨੂੰ ਜਗਾ ਕੇ ਖੁਦ ਸੋਇਆ ਫਿਰਦਾ ਏ..!!
ਨਾ ਜਿਉਂਦਿਆਂ ‘ਚ ਛੱਡਿਆ ਨਾ ਮਰਿਆਂ ‘ਚ ਆਵੇ
ਤੇਰੇ ਪਿੱਛੇ ਦਿਲ ਕਮਲਾ ਜਿਹਾ ਹੋਇਆ ਫਿਰਦਾ ਏ..!!
ਸਾਹਾਂ ਦੀ ਡੋਰ ਨੂੰ ਫੜ ਹੱਥ ‘ਚ ਆਪਣੇ
ਇਸ ਜ਼ਿੰਦ ਨੂੰ ਤੂੰ ਆਪਣੇ ਲੇਖੇ ਲਾ ਗਿਆ ਵੇ..!!
ਘੁੰਗਰੂ ਬੰਨ ਲਏ ਪੈਰਾਂ ਦੇ ਵਿੱਚ
ਤੇਰਾ ਇਸ਼ਕ ਸ਼ਰੇਆਮ ਨਚਾ ਗਿਆ ਵੇ..!!
ਦੱਸ ਐਸਾ ਵੀ ਕੀ ਕਿ ਬੁਰੇ ਹਾਲ ਹੋ ਗਏ ਸਾਡੇ
ਤੇਰੀ ਇੱਕ ਝਲਕ ਨਾਲ ਹੀ ਮੋਹਿਆ ਫਿਰਦਾ ਏ..!!
ਨਾ ਜਿਉਂਦਿਆਂ ‘ਚ ਛੱਡਿਆ ਨਾ ਮਰਿਆਂ ‘ਚ ਆਵੇ
ਤੇਰੇ ਪਿੱਛੇ ਦਿਲ ਕਮਲਾ ਜੇਹਾ ਹੋਇਆ ਫਿਰਦਾ ਏ..!!