Skip to content

Yaad aawe Teri || love shayari || beautiful lyrics

Tera chehra nazar aawe jad nihara chann taare..!!
Har sheh ch tu e.. tu hi e vich jag sare..!!
Khayal rehnda tera ang sang mere injh
Yaad aawe teri dekha jado kudrat de nazare..!!

ਤੇਰਾ ਚਿਹਰਾ ਨਜ਼ਰ ਆਵੇ ਜਦ ਨਿਹਾਰਾਂ ਚੰਨ ਤਾਰੇ..!!
ਹਰ ਸ਼ਹਿ ‘ਚ ਤੂੰ ਏ ਤੂੰ ਹੀ ਵਿੱਚ ਜੱਗ ਸਾਰੇ..!!
ਖਿਆਲ ਰਹਿੰਦਾ ਤੇਰਾ ਅੰਗ ਸੰਗ ਮੇਰੇ ਇੰਝ
ਯਾਦ ਆਵੇ ਤੇਰੀ ਦੇਖਾਂ ਜਦੋਂ ਕੁਦਰਤ ਦੇ ਨਜ਼ਾਰੇ..!!

Title: Yaad aawe Teri || love shayari || beautiful lyrics

Best Punjabi - Hindi Love Poems, Sad Poems, Shayari and English Status


Ik kudi aa || punjabi shayari on girl || girl life

ਮੇਰੇ ਪ੍ਰਤੀ ਗੰਦੀ ਸੋਚ ਰੱਖਣ ਵਾਲੇ ਕੋਈ ਹੋਰ ਨੇ,
ਤੇ ਸਮਝਾਇਆ ਮੈਨੂੰ ਜਾਂਦੈ ਕਿਉਂ ਕਿਉਂਕਿ ਮੈਂ ਕੁੜੀ ਆਂ ..
ਮੇਰੇ ਨਾਲ ਗੁਨਾਹ ਕਰਨ ਵਾਲੇ ਸ਼ਰ੍ਹੇਆਮ ਘੁੰਮਦੇ ਨੇ,
ਤੇ ਮੈਨੂੰ ਕੈਦੀ ਬਣਾਇਆ ਜਾਂਦਾ ਏ,ਕਿਉਂਕਿ ਮੈਂ ਇੱਕ ਕੁੜੀ ਆਂ ..
ਮੈਨੂੰ ਹੱਕ ਤਾਂ ਹੈਗਾ ਡਿਗਰੀਆਂ ਤੱਕ ਪੜ੍ਹਾਈ ਕਰਨ ਦਾ,
ਪਰ ਮੈਂ ਸੁਪਨੇ ਆਪਣੀ ਮਰਜ਼ੀ ਨਾਲ ਹੀ ਸਜਾ ਨਹੀ ਸਕਦੀ,ਕਿਉਂਕਿ ਮੈਂ ਕੁੜੀ ਆਂ ..
ਨਵੇਂ ਨਵੇਂ ਕੱਪੜੇ ਖਰੀਦਣ ਦਾ ਹੱਕ ਮੈਨੂੰ ਵੀ ਦਿੱਤਾ ਏ
ਪਰ ਮੈਂ ਆਪਣੀ ਮਰਜ਼ੀ ਦਾ ਪਹਿਰਾਵਾ ਨਹੀਂ ਪਾ ਸਕਦੀ,ਕਿਉਂਕਿ ਮੈਂ ਕੁੜੀ ਆਂ..
ਮੈਂ ਕੀ ਕਰਨਾ ਕੀ ਨਹੀਂ ਕਰਨਾ ਇਹ ਮੈਨੂੰ ਦੁਨੀਆਂ ਪੈਰ ਪੈਰ ਤੇ ਸਮਝਾਉਂਦੀ ਏ,ਕਿਉਂਕਿ ਮੈਂ ਕੁੜੀ ਆਂ
ਮੈਨੂੰ ਪਿਆਰ ਮੁਹੱਬਤ ਨਾਲ ਰਹਿਣਾ ਸਿਖਾਇਆ ਜਾਂਦਾ ਏ
ਪਰ ਮੈਂ ਪਿਆਰ ਦੀਆਂ ਬਾਤਾਂ ਨਹੀ ਪਾ ਸਕਦੀ,ਕਿਉਂਕਿ ਮੈਂ ਕੁੜੀ ਆਂ..

Title: Ik kudi aa || punjabi shayari on girl || girl life


MAUT DI GAOD VICH SAON NU

ਮੌਤ ਦੀ ਗੋਦ ਵਿੱਚ ਸੌਣ ਨੂੰ ਜੀ ਕਰਦਾ ਹੈ
ਉਹਦੀ ਯਾਦ ਆਉਂਦੀ ਜਦੋਂ, ਪਤਾ ਨੀ ਕਿਉਂ
ਇਕੱਲਾ ਬਹਿ ਕੇ ਰੋਣ ਨੂੰ ਜੀ ਕਰਦਾ

maut di gaud vich saun nu g karda
ohdi yaad aundi hai jadon, pata ni kyu
ekalla beh k raun nu g karda

Title: MAUT DI GAOD VICH SAON NU