Skip to content

Yaad teri || punjabi shayari || sad in love

ਕਦੇ ਸਾਡੀ ਜਿੰਦਗੀ ਵਿੱਚ ਵੀ ਚਾਨਣ ਸੀ
ਅੱਜ ਛਾਇਆ ਘੁੱਪ ਹਨੇਰਾ ਏ
ਦਿਨ ਖੁਸ਼ੀਆ ਵਾਲੇ ਲੰਘ ਚੱਲੇ
ਹੁਣ ਯਾਰਾ ਵੇ ਘੁੱਪ ਹਨੇਰਾ ਏ
ਇਹ ਵਕਤ ਹੀ ਕਰਵਾਏ ਰਾਜ ਦਿਲਾਂ ਤੇ
ਇਹ ਸੱਜਣਾ ਵੇ ਨਾ ਤੇਰਾ ਏ ਨਾ ਮੇਰਾ ਏ
ਭਾਈ ਰੂਪੇ ਵਾਲਾ ਰੁੜ ਗਿਆ ਹੜ ਹੰਝੂਆ ਦੇ ਵਿੱਚ
ਪ੍ਰੀਤ ਹੁਣ ਤਾਂ ਕੋਲੇ ਬੱਸ ਯਾਦ ਤੇਰੀ ਦਾ ਘੇਰਾ ਏ💔

Title: Yaad teri || punjabi shayari || sad in love

Best Punjabi - Hindi Love Poems, Sad Poems, Shayari and English Status


Chup changi e || two line shayari || true lines

Chup changi Na bol murida, duniyadaar siyane ne!!
Man de kaale bhut ethe, bhagme jihna de bane ne!!🌼

ਚੁੱਪ ਚੰਗੀ ਨਾ ਬੋਲ ਮੁਰੀਦਾ, ਦੁਨੀਆਦਾਰ ਸਿਆਣੇ ਨੇ।।
ਮਨ ਦੇ ਕਾਲੇ ਬਹੁਤ ਇੱਥੇ, ਭਗਮੇ ਜਿਨ੍ਹਾਂ ਦੇ ਬਾਣੇ ਨੇ।।🌼

Title: Chup changi e || two line shayari || true lines


Teriyaa yaada || yaad shayari

ਚੜਦੇ ਸੂਰਜ ਵਾਂਗਰ ਤੇਰੀਆਂ ਯਾਦਾਂ ਸਿਰ ਤੇ ਆਣ ਚੜੀਆਂ,
ਕਫਨ ਉਡਦਾ ਮੇਰੇ ਬੁੱਤ ਉਤੋਂ, ਨਾ ਤਣੀਆਂ ਖੁੱਲਣ ਕੱਸੀਆ ਨੇ ਬੜੀਆਂ,
ਇਹ ਜਿਸਮ ਤਾਂ ਖਾਕ ਵਿੱਚ ਰੁਲ ਜਾਣਾ, ਅਸੀਂ ਆਇਤਾਂ ਰੂਹਾਂ ਦੀਆਂ ਪੜ੍ਹੀਆਂ,
ਤੇਰੇ ਬਾਝੋਂ ਕੋਈ ਦਿਸਦਾ ਨਈ ਜਿਵੇਂ ਭਰਿੰਡ ਅੱਖਾਂ ਤੇ ਹੋਣ ਲੜੀਆਂ,
ਮੈਨੂੰ ਆਉਂਦੇ ਜਾਂਦੇ ਆਵਾਜ਼ ਦੇਵਣ, ਤੇਰੀਆਂ ਯਾਦਾਂ ਮੌੜਾਂ ਤੇ ਖੜੀਆਂ,
ਨਾ ਮੈਂ ਛੱਡਦਾ, ਨਾ ਇਹ ਛੱਡਣ, ਮੈਂ ਢੀਠ ਤੇ ਜਿੱਦ ਤਤੇ ਇਹ ਅੜੀਆਂ,
ਜਦੋਂ ਛੱਡਦਾ ਤੇ ਮੈਨੂੰ ਇਝ ਦਿਸਦਾ, ਜਿਵੇਂ ਖਾਲੀ ਪਿੰਡ ਦੀਆਂ ਥੜੀਆਂ,
ਜੇ ਤੂੰ ਛੱਡਦਾ ਤੇ ਇੰਝ ਲਗਦਾ, ਕਿਸੇ ਆਸ਼ਕ ਦੀਆਂ ਚਿੱਠੀਆਂ ਹੋਣ ਸੜੀਆਂ,
ਤੇਰੀ ਯਾਦ “ਰਮਨ” ਦਾ ਸਰਮਾਇਆ ਏ , ਇਹ ਵੀ ਨਾਲ ਜਾਊ ਮੇਰੇ ਵਿੱਚ ਮੜ੍ਹੀਆਂ .

Title: Teriyaa yaada || yaad shayari