Skip to content

zindagi || Ghaint Punjabi shayari || life status

Fer oh tareyan di shaa
Fer use chand naal pyar
Fer hawawan nu gale Laguna
Fer ton oh kudrat naal gallan karniya
Lagda dubara zindagi jiona sikh rahe haan❤️..!!

ਫਿਰ ਉਹ ਤਾਰਿਆਂ ਦੀ ਛਾਂ
ਫਿਰ ਉਸੇ ਚੰਦ ਨਾਲ ਪਿਆਰ
ਫਿਰ ਹਵਾਵਾਂ ਨੂੰ ਗਲੇ ਲਗਾਉਣਾ
ਫਿਰ ਤੋਂ ਉਹ ਕੁਦਰਤ ਨਾਲ ਗੱਲਾਂ ਕਰਨੀਆਂ
ਲੱਗਦਾ ਦੁਬਾਰਾ ਜ਼ਿੰਦਗੀ ਜਿਉਣਾ ਸਿੱਖ ਰਹੇ ਹਾਂ❤️..!!

Title: zindagi || Ghaint Punjabi shayari || life status

Best Punjabi - Hindi Love Poems, Sad Poems, Shayari and English Status


Ajh da punjab || truth life shayari

ਬੜਾ ਸਸਤਾ ਮੁੱਲ ਲੱਗਦਾ ਏ,
ਲਿਖਿਆ ਗੀਤ ਸੱਭਿਆਚਾਰ ਦਾ।

ਕਿੱਸਾ ਭੁੱਲ ਨਹੀ ਸਕਦਾ,
ਕੀਤਾ 84 ਦੇ ਅੱਤਿਆਚਾਰ ਦਾ।

ਰੁਲ ਗਿਆ ਪੰਜਾਬ ਸਾਰਾ,
ਏ ਦੋਸ਼ ਨਸ਼ਿਆ ਦੇ ਵਪਾਰ ਦਾ।

ਹਰ ਕੋਈ ਵੈਰੀ ਇਕ ਦੂਜੇ ਦਾ,
ਪੈਸਾ ਕਾਰਨ ਬਣਿਆ ਤਕਰਾਰ ਦਾ।

ਖੂਨ ਨੂੰ ਕਰਦਾ ਏ ਕਾਲਾ,
ਮਾੜਾ ਨਸ਼ਾ ਚਿੱਟੇ ਦਾ।

ਲਾਕੇ ਕਿਸੇ ਦਾ ਪੁੱਤ ਨਸ਼ੇ ਤੇ,
ਫਿਰ ਫੈਇਦਾ ਕੀ ਆ ਪਿੱਟੇ ਦਾ।

ਇਕ ਬੋਤਲ ਪਿਛੇ ਵਿਕ ਜਾਣਾ,
ਇਹ ਸਬੂਤ ਏ ਜਮੀਰ ਮੁਕੇ ਦਾ।

ਸ਼ਰਿਆਮ ਵਿਕ ਦਾ ਏ,
ਫੈਇਦਾ ਕੀ ਆ ਬੁਤ ਫੂਕੇ ਦਾ।

ਪਾਣੀ ਸੁਕਦਾ ਜਾਦਾਂ ਏ,
ਨਸ਼ਾ ਛੇਂਵਾ ਦਰਿਆ ਪੰਜਾਬ ਦਾ।

ਸਰਕਾਰ ਦੀਆ ਨੀਤੀਆ ਏ,
ਜਿਉ ਅਲਜਬਰਾ ਹਿਸਾਬ ਦਾ।

ਪੰਜਾਬ ਚ ਵੇਚਦੇ ਨੇ ਉਹੀ,
ਜਿਦਾ ਰੁਤਬਾ ਏ ਜਨਾਬ ਦਾ।

ਬਚਦਾ ਏ ਤਾ ਪੰਜਾਬ ਬਚਾ ਲਓ,
ਆਖਰੀ ਪੰਨਾ ਨੇੜੇਆ ਕਿਤਾਬ ਦਾ।

#ਕੁਲਵਿੰਦਰਔਲਖ

Title: Ajh da punjab || truth life shayari


True lines || motivational quotes || English quotes

No one absolutely no one can close the door that God has opened for you❤️

Title: True lines || motivational quotes || English quotes