ਇਹ ਸਿਆਸਤਾਂ ਨੇ ,
ਇੱਕ ਮਾਂ ਦਾ ਪੁੱਤ ਖਾ ਲਿਆ ।
ਪਿਓ ਦਾ ਗਰੂਰ ,
ਮਾਂ ਦਾ ਸਰੂਰ ,
ਅੰਨੇ–ਵਾਹ ਗੋਲੀਆਂ ਨੇ ਢਾ ਲਿਆ ।
ਮਸ਼ੂਹਰ ਹੋਣਾ ਇਹਨਾ ਮਹਿੰਗਾ ਪੈ ਗਿਆ ,
ਪੰਜਾਬ ਨੇ “ਮੂਸੇਆਲਾ” ਦੇਖ
ਚੱੜਦੀ ਉਮਰੇ ਈ ਗਵਾ ਲਿਆ ।😭
ਕਿਹਾ ਕਰਦਾ ਸੀ ਦੱਸ ਕਿਹੜੀ ਸ਼ਹਿ ਚਾਹੀਦੀ ਬਾਪੂ ,
ਪੁੱਤ ਤੇਰਾ ਇਹਨੇ ਜੋਗਾ ਹੋ ਗਿਆ ਐ ।
ਦੱਸ ਯਾਰਾ “ਸਿੱਧੂਆ” ਤੂੰ ਕਿੱਥੇ ਖੋ ਗਿਆ ਐ ???
ਦੁਨੀਆਦਾਰੀ ਬੜੀ ਗੰਦੀ ਆ , ਤੇਰੇ ਈ ਬੋਲ ਸੀ ।
ਦੇਖ ਲਾ ਅੱਜ ਤੇਰੀ ਮੌਤ ‘ਚ ਵੀ ਇਹਦਾ ਈ ਰੋਲ ਸੀ ।
ਤੇਰੀ ਥਾਪੀ ਤਾਂ ਪਹਿਲਾ ਵੀ ਵੱਜਦੀ ਦੇਖੀ ਸੀ ਦੁਨੀਆ ਨੇ ,
ਪਰ ਅੱਜ ਬਾਪੂ ਦੀ ਵੱਜਦੀ ਥਾਪੀ ਦੇਖਣ ਤੋਂ ਤੂੰ ਵਾਂਜਾ ਰਹਿ ਗਿਆ।
ਕਦੇ ਕੱਲਾ ਨਹੀਂ ਸੀ ਛੱਡ ਦਾ ਮਾਂ – ਪਿਉ ਨੂੰ ,
ਅੱਜ ਕਿਵੇਂ ਤੂੰ ਉਹਨਾ ਤੋ ਵਿਛੋੜਾ ਸਹਿ ਗਿਆ।💔
Kinne chir ton nhi vekheya ohnu
Na hi hoyea hun kade kamli da zikar e
Pta nhi oh menu kade yaad kardi vi e
Ke $@ggi nu hi rehndi ohdi fikar e…
ਕਿੰਨੇ ਚਿਰ ਤੋ ਨਹੀਂ ਵੇਖਿਆ ਓਹਨੂੰ
ਨਾ ਹੀ ਹੋਇਆ ਹੁਣ ਕਦੇ ਕਮਲੀ ਦਾ ਜਿਕਰ ਏ
ਪਤਾ ਨੀ ਓ ਮੈਨੂੰ ਕਦੇ ਯਾਦ ਕਰਦੀ ਵੀ ਏ
ਕੇ $@ggi ਨੂੰ ਹੀ ਰਹਿੰਦੀ ਓਹਦੀ ਫਿਕਰ ਏ…